ਵਰਤੋਂਕਾਰ:ਮਨਦੀਪ ਗਿੱਲ ਧੜਾਕ/ਕੱਚਾ ਖਾਕਾ

  ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  ਲੇਖਕ ਮਨਦੀਪ ਗਿੱਲ ਧੜਾਕ ਪਿੰਡ ਧੜਾਕ ਕਲਾਂ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਜਿਸ ਦੀਆਂ ਰਚਨਾਵਾਂ ਤੁਸੀਂ ਵੱਖ-ਵੱਖ ਆਨ-ਲਾਈਨ ਅਖਬਾਰਾਂ , ਪੰਜਾਬੀ ਅਖ਼ਬਾਰਾ , ਮੈਗਜ਼ੀਨਾਂ ਵਿੱਚ ਛੱਪਦੀਆ ਰਹਿੰਦੀਆ ਹਨ ਪੇਸ਼ ਹੈ ਉਸਦੀ ਇੱਕ ਕਵਿਤਾ-
  

  ਜ਼ਿੰਦਗੀ

  ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ , ਆਪਣੇ ਤੇ ਆਪਣਿਆਂ ਲਈ ਜੀਣਾਂ ਸਿਖਾਉਂਦੀ ਹੈ ਜ਼ਿੰਦਗੀ ।

  ਡਿੱਗਦੀ ਹੈ , ਉੱਠਦੀ ਹੈ , ਪੈਰਾਂ ਤੇ ਖੜਾਉਂਦੀ ਹੈ ਜ਼ਿੰਦਗੀ , ਨਿੱਤ ਨਵੇਂ -ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਂਦੀ ਹੈ ਜ਼ਿੰਦਗੀ।

  ਗ਼ਮਾਂ ਵਿਚ ਰੋਵੇਂ ਤੇ ਪੀੜ ਹਿਜ਼ਰ ਦੀ ਹਢਾਉਂਦੀ ਹੈ ਜ਼ਿੰਦਗੀ , ਖੁਸ਼ੀਆਂ ਵਿੱਚ ਗੀਤ ਪਿਆਰ ਦੇ ਵੀ ਗਾਉਂਦੀ ਹੈ ਜ਼ਿੰਦਗੀ ।

  ਹੋਵੇ ਦ੍ਰਿੜ ਵਿਸ਼ਵਾਸ ਤੇ ਕੁੱਝ ਕਰ-ਗੁਜ਼ਰਨ ਦਾ ਜਜ਼ਬਾ ਯਾਰੋ , ਫਿਰ ਤਾਂ ਵੱਡੇ ਪਹਾੜਾਂ ਨਾਲ ਵੀ ਜਾ ਟਕਰਾਉਂਦੀ ਹੈ ਜ਼ਿੰਦਗੀ।

  ਹੋਵੇ ਸ਼ਬਰ ਸੰਤੋਖ ਤੇ ਦਸਾਂ ਨਹੂੰਆਂ ਦੀ ਸੁੱਚੀ ਕੀਰਤ ਜਿੱਥੇ , ਉਸ ਵਿਹੜੇ ਵਿੱਚ ਪਲ –ਪਲ ਮੁਸਕਰਾਉਂਦੀ ਹੈ ਜ਼ਿੰਦਗੀ।

  ਆਪਣੇ ਵੀ ਕਈ ਇੱਥੇ ਗ਼ੈਰਾਂ ਤੋਂ ਵੀ ਵੱਧ ਕੇ ਬਣ ਜਾਂਦੇ ਨੇ , ਤੇ ਗ਼ੈਰਾਂ ਵੀ ਨੂੰ ਕਈ ਵਾਰ ਆਪਣਾ ਬਣਾਉਂਦੀ ਹੈ ਜ਼ਿੰਦਗੀ।

  ਮਨਦੀਪ ਜ਼ਿੰਦਗੀ ਨੂੰ ਸਮਝਣ ਵਾਲੇ ਪੀਰ ਪੈਗੰਬਰ ਬਣਦੇ ਨੇ , ਨਿੱਤ ਹੀ ਨਵੀਂ ਬੁਝਾਰਤ ਮਨੁੱਖ ਅੱਗੇ ਪਾਉਂਦੀ ਹੈ ਜ਼ਿੰਦਗੀ।

  ਮਨਦੀਪ ਗਿੱਲ ਧੜਾਕ

  ਵਾਤਾਵਰਨਣ ਬਚਾਓ[ਸੋਧੋ]

      ਸੰਭਾਲੋ ਵਾਤਾਵਰਣ
  

  ਸੰਭਾਲੋ ਵਾਤਾਵਰਣ ਨੂੰ ਐਵੇ ਨਾ ਪ੍ਰਦੂਸ਼ਣ ਫੇਲਾਓ , ਆਪਣਾ ਤੇ ਆਪਣਿਆਂ ਦਾ ਇਹ ਜੀਵਨ ਬਚਾਓ ।

  ਮਿਲ ਕੇ ਬਚਾਓ ਰੁੱਖ,ਧਰਤੀ,ਹਵਾ ਤੇ ਪਾਣੀ ਨੂੰ , ਲੋੜ ਹੈ ਇਸ ਦੀ ਹਰ ਜੀਵ-ਜੰਤ ਤੇ ਪ੍ਰਾਣੀ ਨੂੰ।

  ਮਾਣੋ ਕੁਦਰਤ ਨੂੰ, ਨਾ ਕਰੇ ਐਵੇ ਖਿਲਵਾੜ ਕੋਈ , ਇਸ ਦੇ ਅੱਗੇ ਤਾਂ ਯਾਰੋ ਸਾਇਸ ਵੀ ਹੈ ਫੇਲ੍ਹ ਹੋਈ।

  ਬੱਚੇ ਵੀ ਤਰਸਣਗੇ ਵੇਖਣ ਲਈ ਕਾਂ ਤੇ ਚਿੜੀ ਨੂੰ , ਕੀ ਦੇ ਕੇ ਜਾਵੋਗੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ।

  ਕਰੋ ਕਦਰ ਕੁਦਰਤ ਦੀਆਂ ਅਨਮੋਲ ਦਾਤਾ ਦੀ , ਨਹੀਂ ਤਾਂ ਸੁਣੋਗੇ ਕਹਾਣੀ ਜੰਗਲ ਦੀਆਂ ਰਾਤਾਂ ਦੀ।

  ਕਿਨ੍ਹੇ ਹੀ ਸੋਹਣੇ ਪਹਾੜ , ਤਲਾਬ ਤੇ ਝਰਨੇ ਨੇ , ਮਿਟ ਗਏ ਫਿਰ ਨਾ ਇਹ ਕਿਸੇ ਤੋਂ ਵੀ ਬਣਨੇ ਨੇ ।

  ਮਨਦੀਪ ਸਾਫ- ਸੁਥਰਾ ਰੱਖੋ ਆਲੇ- ਦੁਆਲੇ ਨੂੰ , ਦੇਵੋ ਮਾਣ- ਆਦਰ ਹਮੇਸ਼ਾ ਵੱਡੇ ਤੇ ਰਖਵਾਲੇ ਨੂੰ ।

  ਮਨਦੀਪ ਗਿੱਲ ਧੜਾਕ