ਸਮੱਗਰੀ 'ਤੇ ਜਾਓ

ਵਰਤੋਂਕਾਰ:ਲਖਵੀਰ ਸਿਂਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਹ ਸ਼਼ਰਫ ਬਟਾਲਵੀ[ਸੋਧੋ]

ਜੀਵਨ[ਸੋਧੋ]

ਸ਼ਾਹ ਸ਼਼ਰਫ ਬਟਾਲਵੀ ਇੱਕ ਫ਼ਕੀਰ ਸ਼ਾਇਰ ਸੀ| ਸ਼ਾਹ ਸ਼਼ਰਫ ਬਟਾਲਵੀ ਬਟਾਲਾ ਦੇ ਰਹਿਣ ਵਾਲੇ ਸਨ| ਓੁਹਨਾ ਦਾ ਜਨਮ 1050ਹਿ.(ਮੁਤਾਬਿਕ੧੬੪੦ ਈ.)ਬਟਾਲਾ,ਜ਼ਿਲ੍ਹਾਂ ਗੁਰਦਾਸਪੁਰ ਵਿਚ ਹੋਇਆ|ਆਪ ਦੇ ਦਾਦਾ ਪੂਰੀ ਖੱਤਰੀ ਸਨ ਅਤੇ ਬਟਾਲੇ ਵਿਚ ਕਾਨੂੰਗੋ ਲੱਗੇ ਹੋਏ ਸਨ|ਜੀਵਨ ਵਿਚ ਹੀ ਸਕੂਨ ਨਾ ਮਿਲਣ ਕਾਰਣ ਓੁਹਨਾ ਨੇ ਦੁਨੀਆ ਛੱਡ ਕੇ ਫ਼ਕੀਰੀ ਲੈ ਲਈ ਸੀ|ਕਹਿੰਦੇ ਹਾਂ ਕਿ ਆਪ ਦੇ ਵੱਡੇ ਭਰਾ,ਅਬਦੁਲ ਰਹੀਮ ਦੀ ਮੌਤ ਪਿਛੋਂ ਆਪ ਦੀ ਘਰਵਾਲੀ  ਨੂੰ ਆਪ ਦੇ ਆਪਣੀ ਭਰਜਾਈ ਨਾਲ ਮਾੜੇ ਸੰਬੰਧ ਹੋਣ ਦਾ ਸ਼ਕ ਪਿਆ|ਸ਼ੇਖ ਜੀ ਇਹ ਨਿਰਮੂਲ ਦੋਸ਼ ਸੇਹ ਨਾ ਸਕੇ ਤੇ ਦੁਨੀਆਦਾਰੀ ਛੱਡ ਕੇ ਲਾਹੋਰ ਚਲੇ ਗਏ|ਸ਼ੇਖ਼ ਮੁਹੰਮਦ ਫ਼ਾਜਲ ਕਾਦਰੀ ਪਾਸੋਂ ਬੈਅਤ ਲਈ ਅਤੇ 'ਸ਼ਾਹ ਸ਼ਰਫ' ਦਾ ਖਿਤਾਬ ਪ੍ਰਾਪਤ ਕੀਤਾ|ਬਾਕੀ ਦੀ ਉਮਰ ਓੁਸਨੇ ਲਾਹੋਰ ਵਿਚ ਹੀ ਬਿਤਾਈ| ਮੁਨਸ਼ੀ ਮੋਹਨ ਲਾਲ ਸੂਰੀ ਨੇ ਆਪ ਦਾ ਨਾਂ 'ਸ਼ੇਖ ਅਸ਼ਰਫ' ਦੱਸਿਆ ਹੈ| 

ਸ਼ਾਹ ਸ਼਼ਰਫ ਬਟਾਲਵੀ ਵੀ ਫ਼ਰੀਦ,ਹੁਸੈਨ,ਬਾਹੂ ਤੇ ਬੁੱਲੇ ਆਦਿ ਵਾਂਗ ਇਕ ਫ਼ਕੀਰ ਤੋਂ ਇਲਾਵਾ ਸ਼ਾਇਰ ਵੀ ਸਨ|ਸ਼ਾਹ ਸ਼਼ਰਫ ਬਟਾਲਵੀ ਨੇ ਰੱਬ-ਪ੍ਰਾਪਤੀ ਦਾ ਰਾਹ ਪ੍ਰੇਮ,ਸੇਵਾ,ਸਿਮਰਨ ਤੇ ਫ਼ਨਾ ਆਦਿ ਵਿਚ ਹੀ ਦੱਸਿਆ ਹੈ|ਸ਼ਾਹ ਸ਼਼ਰਫ ਬਟਾਲਵੀ ਦੀ ਬੋਲੀ ਸਮੁੱਚੇ ਤੌਰ ਤੇ ਠੇਠ ਅਤੇ ਟਕਸਾਲੀ ਪੰਜਾਬੀ ਵਿਚ ਹੈ| ਜਿਤ ਵਲ ਛਿਕੇ 'ਸ਼ਰਫ਼' ਮੁਹਾਰਾ, ਹਰ ਜਾ ਦਿਸਦਾ ਯਾਰ ਮਿਸਾਲ|

             (ਸ਼ਤਰਨਾਮਾ)

ਰਚਨਾ[ਸੋਧੋ]

ਸ਼ਾਹ ਸ਼਼ਰਫ ਬਟਾਲਵੀ ਦੀ ਸ਼ਾਇਰੀ ਸ਼ਤਰਨਾਮਾ,ਦੋਹੇ ਅਤੇ ਕਾਫੀਆਂ ਦੀ ਸ਼ਕਲ ਵਿਚ ਮੋਜੂਦ ਹੈ| ਓੁਹਨਾ ਦੁਆਰਾ ਰਚਿਤ ਕਾਫੀਆਂ ਰਾਗਾਂ ਅਨੁਸਾਰ ਸਨ ਜਿਵੇਂ ਰਾਗ ਅਸਵਾਰੀ ਕਿਦਾਰਾ,ਬਸੰਤ,ਧਨਾਰਸੀ,ਬਿਲਾਵਲ,ਸੁਕਰਮ ਆਦਿ|ਸ਼ਾਹ ਸ਼਼ਰਫ ਦੀ ਰਚਨਾ'ਸ਼ਤਰਨਾਮਾ'ਉੱਪਰ ਲਹਿੰਦੀ ਭਾਸ਼ਾ ਦਾ ਪ੍ਰਭਾਵ ਜਿ਼ਆਦਾ ਦਿਖਾਈ ਦਿੰਦਾ ਹੈ,ਓੁਹਨਾ ਦੇ ਦੋਹਿਆ ਅਤੇ ਕਾਫੀਆਂ ਵਿਚ ਮਿੱਠੀ ਅਤੇ ਸੁਰੀਲੀ ਆਵਾਜ਼ ਸੁਣਾਈ ਦਿੰਦੀ ਹੈ|ਓੁਹਨਾ ਦੀ ਸ਼ਾਇਰੀ ਵਿਚ ਇਕ ਖਾਸ ਕਿਸਮ ਦਾ ਸੰਗੀਤ ਮਿਲਦਾ ਹੈ|[1]

  1. ਸੂਫ਼ੀ ਕਾਵਿ ਸੰਗ੍ਰਹ,ਬਾਰਵ੍ਹੀਂ ਸਦੀ ਤੋਂ ਵਹੀਵੀਂ ਸਦੀ ਈਸਵੀ ਦੇ ਸੂਫ਼ੀ ਪੰਜਾਬੀ ਕਾਵਿ ਦੇ ਸਰਵੇਖਣ ਤੇ ਪ੍ਸਿੱਧ ਸੂਫ਼ੀ ਕਵੀਆਂ ਦੀ ਜਾਣ-ਪਛਾਣ ਸਾਹਿਤ, ਸੰਪਾਦਕ ਹਰਨਾਮ ਸਿਂਘ ਸ਼ਾਨ,ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ|