ਵਰਤੋਂਕਾਰ:ਸਿੱਧੂ ਧੰਦੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਮੀਰ ਦੇ ਕਾਤਿਲ

       ਰੱਬ ਤੇ ਧਰਮ ਇੱਕ ਝਾਤ..... ਸਿੱਧੂ ਧੰਦੀਵਾਲ

ਧਰਮ ਕਿਸੇ ਵੀ ਸਮਾਜ ਦਾ ਆਦਿ ਕਾਲ ਤੋਂ ਅੰਗ ਰਹੇ ਹਨ।ਭਾਰਤੀ ਸਮਾਜ ਦਾ ਤਾਂ ਧਰਮਾਂ ਨਾਲ ਹੋਰ ਵੀ ਗੂੜ੍ਹਾ ਰਿਸਤਾ ਹੈ।ਭਾਰਤ ਦਾ ਹਰ ਨਾਗਰਿਕ ਕਿਸੇ ਨਾ ਕਿਸੇ ਧਰਮ ਨਾਲ, ਸਿੱਧੇ ਜਾ ਅਸਿੱਧੇ ਰੂਪ ਵਿੱਚ ਜੁੜਿਆ ਹੋਇਆ ਹੈ।ਹਰ ਭਾਰਤੀ ਮਨੁੱਖ ਜਿੰਦਗੀ ਦੇ ਕਿਸੇ ਵੀ ਪੜਾ ਤੇ ਪਹੁੰਚ ਕੇ ਧਰਮ ਦੀ ਸਰਨ ਜਰੂਰ ਲੈਂਦਾ ਹੈ। ਧਰਮਾਂ ਦਾ ਇਤਿਹਾਸ ਵੀ ਮਨੁੱਖ ਦੇ ਇਤਿਹਾਸ ਨਾਲ ਹੀ ਜੁੜਿਆ ਹੋਇਆ ਹੈ।ਆਦਿ ਮਨੁੱਖ ਲਈ ਕੁਦਰਤ ਦੀ ਹਰ ਵਸਤੂ ਅਲੌਕਿਕ ਸੀ।ਚੰਨ,ਸੂਰਜ ਤਾਰੇ, ਦਰਿਆ, ਪਹਾੜ, ਜੀਵ-ਜੰਤੂ, ਪੇੜ-ਪੌਦੇ ਆਦਿ ਸਭ ਕੁਝ, ਮਨੁੱਖ ਲਈ ਹੈਰਾਨੀਜਨਕ ਸੀ।ਉਹ ਇਹਨਾਂ ਨੂੰ ਆਪਣੀ ਖੋਜੀ ਰੁਚੀ ਅਧੀਨ ਸਮਝਣ ਲਈ ਵੀ ਤਤਪਰ ਸੀ।ਮਨੁੱਖ ਇਹਨਾ ਕੁਦਰਤੀ ਵਸਤਾਂ ਤੋਂ ਡਰਦਾ ਵੀ ਸੀ।ਖਾਸ ਕਰਕੇ ਬੱਦਲਾਂ ਦਾ ਗੜਕਨਾ,ਬਿਜਲੀ ਦਾ ਲਸ਼ਕਣਾ,ਮੀਂਹ ਪੈਣਾ, ਮਨੁੱਖ ਲਈ ਬਹੁਤ ਡਰਾਵਨਾ ਸੀ।ਇਹ ਡਰ ਸੁਭਾਵਿਕ ਸੀ।ਮਨੁੱਖ ਇਹਨਾਂ ਵਸਤਾਂ ਦੀ ਮਹੱਤਤਾ ਤੋਂ ਵੀ ਜਾਣੂ ਸੀ, ਉਸਨੂੰ ਅਹਿਸਾਸ ਹੋ ਗਿਆ ਸੀ ਕਿ ਸੂਰਜ ਦੇ ਚੜਨ -ਛਿਪਣ ਕਰਕੇ ਹੀ ਦਿਨ ਰਾਤ ਬਣਦੇ ਹਨ।ਉਸ ਨੂੰ ਇਹ ਸਭ ਵਸਤਾਂ ਵੀ ਆਪਣੇ ਵਾਂਗ ਜਿੰਦਾ ਤੇ ਕਿਸੇ ਨਾ ਕਿਸੇ ਆਹਰ ਵਿੱਚ ਲੱਗੀਆਂ ਪਰਤੀਤ ਹੋ ਰਹੀਆਂ ਸਨ।ਮਨੁੱਖ ਦੀ ਇਹ ਅੱਜ ਵੀ ਰੁਚੀ ਵੇਖੀ ਜਾ ਸਕਦੀ ਹੈ ਕਿ ਜੇ ਉਸ ਲਈ ਕੋਈ ਚੀਜ ਕੰਮ ਦੀ ਹੈ ਤਾਂ ਉਹ ਉਸ ਦੀ ਬਹੁਤ ਕਦਰ ਕਰਦੇ ਹਨ।ਮਨੁੱਖ ਦੀ ਇਸ ਕਦਰਦਾਨੀ-ਰੁਚੀ ਚੋਂ ਹੀ ਪੂਜਾ-ਰੁਚੀ ਦਾ ਉਦੈ ਹੋਇਆ। ਉਸਨੇ ਚੰਨ,ਸੂਰਜ,ਪਾਣੀ,ਧਰਤੀ,ਪੌਦਿਆਂ ਦੀ ਪੂਜਾ ਇਸੇ ਰੁਚੀ ਅਧੀਨ ਸੁਰੂ ਕੀਤੀ ।ਇਹ ਇਹਨਾਂ ਨੂੰ ਪਤਿਆਉਣ ਤੇ ਸਤਿਕਾਰ ਹਿੱਤ ਕੀਤੀ ਗਈ।ਦੂਸਰੇ ਪਾਸੇ ਮਨੁੱਖ ਦੀ ਡਰ ਵਾਲੀ ਪਰਵਿਰਤੀ ਨੇ,ਸੱਪ,ਸੇਰ,ਤੇ ਹੋਰ ਕਈ ਅਜਿਹੇ ਖੂੰਖਾਰ ਪਸੂਆਂ ਤੋਂ (ਇਹ ਜੀਵ ਮਨੁੱਖ ਨੂੰ ਮਾਰ ਸਕਦੇ ਸਨ)ਡਰਨ ਕਰਕੇ ਪਸੂ-ਪੂਜਾ ਸੁਰੂ ਕੀਤੀ। ਹੌਲੀ ਹੌਲੀ ਮਨੁੱਖ ਨੇ ਸਭ ਕੁਦਰਤੀ ਵਸਤਾਂ ( ਚੰਨ,ਸੂਰਜ,ਪਾਣੀ,ਧਰਤੀ )ਦਾ ਮਾਨਵੀਕਰਨ ਕਰ ਲਿਆ ਭਾਵ ਇਹਨਾਂ ਨੂੰ ਮਨੁੱਖੀ ਰੂਪ ਚ ਕਲਪਿਤ ਲਿਆ।ਇਸ ਤੋਂ ਹੀ, ਅੱਗੇ ਜਾ ਕੇ ਵੱਖ ਵੱਖ ਦੇਵਤਿਆਂ ਦੀ ਕਲਪਨਾ ਕੀਤੀ ਗਈ।ਮਨੁੱਖ ਨੇ ਕੁਦਰਤੀ ਵਰਤਾਰੇ ਚ ਵਾਪਰਨ ਵਾਲੀ ਹਰੇਕ ਘਟਨਾ ਪਿੱਛੇ ਕਿਸੇ ਦੇਵ-ਪੁਰਸ ਦੇ ਹੱਥ ਨੂੰ ਫੀਲ ਕੀਤਾ, ਜਿਸ ਨਾਲ ਇੰਦਰ ਮੀਂਹ ਦਾ ਦੇਵਤਾ,ਰਾਤ ਦੀ ਰਾਣੀ ਊਸਾ,ਤੇ ਇਸ ਤਰਾਂ ਹਰ ਕੁਦਰਤੀ ਵਸਤਾਂ ਪਿੱਛੇ ਹਜਾਰਾਂ ਹੀ ਦੇਵੀ-ਦੇਵਤਿਆਂ ਦੀ ਕਲਪਨਾ ਕਰ ਲਈ ਤੇ ਉਹਨਾਂ ਨੂੰ ਵੱਸ ਚ ਕਰਨ ਲਈ ਪੂਜਾ ਵਿਧੀਆਂ ਸੁਰੂ ਕਰ ਦਿੱਤੀਆਂ । ਰੱਬ ਦਾ ਸੰਕਲਪ ਇਸ ਤੋਂ ਬਹੁਤ ਪਿੱਛੇ ਜਾ ਕੇ ਹੋਂਦ ਚ ਆਇਆ।ਇਹ ਸੰਕਲਪ ਮਨੁੱਖ ਦੇ ਮਨ ਵਿੱਚ ਉਦੋਂ ਪੈਦਾ ਹੋਇਆ, ਜਦੋਂ ਉਸਨੇ ਕਿਸੇ ਵਿਸੇਸ ਥਾਂ ਤੇ, ਕਿਸੇ ਸੱਤਾ ਜਾਂ ਰਾਜੇ ਦੇ ਅਧੀਨ ਰਹਿਣਾ ਸੁਰੂ ਕੀਤਾ।ਰਾਜਾ ਸਮਾਜ ਦੀ ਸਰਵ ਉੱਚ ਸਕਤੀ ਸੀ।ਰਾਜੇ ਦੇ ਥੱਲੇ ਕਿੰਨੇ ਮੰਤਰੀ ਸੰਤਰੀ ਤੇ ਹੋਰ ਆਹੁਦੇਦਾਰ ਹੁੰਦੇ ਹਨ,ਜੋ ਆਪੋ-ਆਪਣੇ ਵਿਭਾਗ ਸਾਂਭਦੇ ਹਨ।ਜਿਵੇਂ ਕਿ ਉੱਪਰ ਗੱਲ ਕੀਤੀ ਹੈ ਕਿ ਮਨੁੱਖ ਨੇ ਹਰ ਕੁਦਰਤੀ ਵਸਤ ਦਾ ਮਾਨਵੀਕਰਨ ਕੀਤਾ,ਪਰ ਮਨੁੱਖ ਦੀ ਖੋਜੀ ਰੁਚੀ ਇੱਥੇ ਹੀ ਨਹੀਂ ਰੁਕੀ।ਇਸ ਰਾਜਨੀਤਿਕ ਖੇਤਰ ਚ ਰਹਿੰਦਿਆਂ ਮਨੁੱਖ ਨੂੰ ਅਹਿਸਾਸ ਹੋਇਆ ਕਿ ਇਹਨਾਂ ਦੇਵੀ-ਦੇਵਤਿਆਂ ਪਿੱਛੇ ਵੀ ਕੋਈ ਸਰਵਉੱਚ ਸਕਤੀ ਹੈ।ਇਹ ਦੇਵੀ ਦੇਵਤੇ ਉਸਨੂੰ ਰਾਜੇ ਦੇ ਮੰਤਰੀਆਂ ਵਾਂਗ ਹੀ ਜਾਪਣ ਲੱਗੇ। ਇੱਥੋਂ ਹੀ ਰੱਬ ਦਾ ਸੰਕਲਪ ਪੈਦਾ ਹੋਇਆ।ਜਿਸ ਤਰਾਂ ਰਾਜਾ ਕਿਸੇ ਦੋਸੀ ਨੂੰ ਸਖਤ ਤੋਂ ਸਖਤ ਸਜਾਵਾਂ ਦਿੰਦਾ ਸੀ,ਉਸੇ ਤਰਾਂ ਮਨੁੱਖ ਨੇ ਉਸ ਦੁਨੀਆਂ ਦੇ ਰਾਜੇ ਦੀ ਕਲਪਨਾ ਕੀਤੀ ਤੇ ਡਰ ਵੱਸ ਉਸਦੀ ਪੂਜਾ ਅਰਚਨਾ ਸੁਰੂ ਕਰ ਦਿੱਤੀ।ਸਵਰਗ ਤੇ ਨਰਕ ਦੇ ਸੰਕਲਪ ਵੀ, ਇਸ ਰਜਵਾੜਾਸਾਹੀ ਨੀਤੀ ਅਧੀਨ ਹੀ ਹੋਂਦ ਚ ਆੲੇ।ਜਿਸ ਤਰਾਂ ਰਾਜ ਚ ਕੋਈ ਨੇਕ ਤੇ ਅਨੋਖਾ ਕੰਮ ਕਰਨ ਵਾਲੇ ਨੂੰ ਇਨਾਮ ਤੇ ਮਾੜਾ ਕਰਮ ਕਰਨ ਵਾਲੇ ਨੂੰ ਸਜਾ ਦਿੱਤੀ ਹੈ,ਇਸੇ ਤਰਾਂ ਸੇਮ ਸਵਰਗ ਤੇ ਨਰਕ ਦੀ ਕਲਪਨਾ ਕਰ ਲੲੀ ਗਈ। ਇਸ ਉਪਰੋਕਤ ਘਟਨਾ ਕਰਮ ਨੂੰ ਲੋਕ-ਧਰਮ ਦੇ ਦਾਇਰੇ ਵਿੱਚ ਵਾਚਿਆ ਜਾਂਦਾ ਹੈ।ਦੁਨਿਆਵੀ ਧਰਮ(ਇਸਲਾਮ,ਈਸਾਈ ਤੇ ਹੋਰ ਸਭ) ਲੋਕ ਧਰਮ ਤੋਂ ਬਹੁਤ ਪਿੱਛੋਂ ਜਾ ਕੇ ਹੋਂਦ ਵਿੱਚ ਆੲੇ। ਇਹ ਧਰਮ ਉਦੋਂ ਪੈਦਾ ਹੋੲੇ, ਜਦੋਂ ਮਨੁੱਖ ਥੋੜਾ ਜਿਹਾ ਤਰਕ ਤੇ ਫਿਲਾਸਫੀ ਦੇ ਨੇੜੇ ਆਉਣ ਲੱਗਿਆ ।ਲੋਕ ਧਰਮ ਦੀਆਂ ਕਈ ਰੀਤਾਂ-ਰਸਮਾਂ ਸਮਾਂ ਪਾਕੇ ਜਟਿਲ ਬਣ ਚੁੱਕੀਆਂ ਸਨ।ਇਹਨਾਂ ਕਰਮ ਕਾਂਡਾਂ ਨੇ ਮਨੁੱਖ ਨੂੰ ਨਿਕੰਮਾ ਤੇ ਨਕਾਰਾ ਬਣਾ ਦਿੱਤਾ ਸੀ।ਅਜਿਹੇ ਸਮੇਂ ਕਈ, ਆਮ ਮਨੁੱਖਾਂ ਤੋਂ ਹੱਟ ਕੇ ਪਰਤਿਭਾਸੀਲ ਵਿਅਕਤੀ ਪੈਦਾ ਹੋੲੇ, ਜਿਹਨਾਂ ਨੇ ਲੋਕ ਧਰਮਾਂ ਨੂੰ ਇੱਕ ਦਾਇਰੇ ਚ ਬੰਨ ਕੇ, ਫਿਲਾਸਫੀ ਨਾਲ ਜੋੜਿਆ।ਇਸ ਤਰਾਂ ਧਰਮ ਨੂੰ ਸਮਾਜ ਭਲਾਈ ਦਾ ਅੰਗ ਬਣਾ ਦਿੱਤਾ । ਮਨੁੱਖ ਦੀ ਜਿੰਦਗੀ ਲਈ ਵਿਸੇਸ਼ ਦਿਸਾ-ਨਿਰਦੇਸ਼ ਜਾਰੀ ਕੀਤੇ।ਇਸ ਨਾਲ ਕਿਸੇ ਖੇਤਰ ਵਿਸੇਸ ਦੇ ਲੋਕ ਅਾਪਸ ਵਿੱਚ ਪਰੇਮ ਭਾਵ ਨਾਲ ਵਿਚਰਨ ਲੱਗੇ। ਇਹਨਾਂ ਧਰਮਾਂ ਨੇ ਲੋਕ-ਧਰਮ ਦੇ ਸੰਕਲਪਾਂ ਦੀ ਨਵੇਂ ਸਿਰਿਓਂ ਵਿਆਖਿਆ ਕੀਤੀ।