ਵਰਤੋਂਕਾਰ:ਹਰਪ੍ਰੀਤ ਸਿੰਘ 1053/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

109

ਸਬਦ, ਅਰਥ ਤੇ ਸ਼ਬਦਾਰਥ ਸੰਬੰਧ

ਕਾਵਿ-ਕਲਾ ਵਾਸਤਵ ਵਿਚ ਸ਼ਬਦ-ਕਲਾ ਹੈ । ਸੰਗੀਤ-ਕਲਾ, ਚਿਤ੍ਰਕਲਾ ਆਦਿਕਾਂ ਦੇ ਜਿਥੇ ਲੈ, ਸੁਰ, ਰੰਗ ਆਦਿ ਆਧਾਰ ਹੁੰਦੇ ਹਨ ਉਥੇ ਕਾਵਿ ਜਾਂ ਸਾਹਿਤ ਦਾ ਆਧਾਰ ਸ਼ਬਦ ਹਨ ਜਿਹੜੇ ਕੰਨ ਦੀਆਂ ਵਿਸ਼ੇਸ਼ ਤੰਦਾਂ ਨਾਲ ਉੱਚਰਿਤ ਹੁੰਦੇ ਹਨ ਅਤੇ ਜਿਹੜੇ ਚਿੰਨ੍ਹਾਂ ਦੁਆਰਾ ਅੱਖਰਾਂ ਤੇ ਅੱਖਰ-ਸਮੂਹਾਂ ਦਾ ਰੂਪ ਧਾਰਣ ਕਰਕੇ ਲਿਖਿਤ ਰੂਪ ਵਿਚ ਸਥਾਈ ਬਣਾਏ ਜਾਂਦੇ ਹਨ । ਕਾਵਿ ਵਿਚ ਇਕ ਇਕ ਸਾਧਨ ਭਾਸ਼ਾ ਜਾਂ ਸ਼ਬਦ ਹਨ ਜਿਹੜੇ ਕਲਾਕਾਰ ਜਾਂ ਕਵੀ ਦੀ ਕਲਾ ਦਾ ਪਰਿਚਯ ਦੇ ਸਕਦੇ ਹਨ।" ਇਸ ਲਈ ਸ਼ਬਦ ਦੀ ਉਤਪੱਤੀ, ਉਸ ਦੀ ਮਹੱਤਤਾ, ਸ਼ਬਦ ਤੇ ਅਰਥ ਦਾ ਅਤੇ ਅਰਥ ਤੇ ਭਾਵ ਦਾ ਸੰਬੰਧ - ਅਜਿਹੇ ਵਿਸ਼ੇ ਕਾਵਿ ਦੇ ਵਿਦਿਆਰਥੀਆਂ ਲਈ ਏਨੇ ਹੀ ਜ਼ਰੂਰੀ ਹਨ ਜਿੰਨੇ ਇਹ ਵਿਆਕਰਣ, ਦਰਸ਼ਨ ਜਾਂ ਭਾਸ਼ਾ-ਵਿਗਿਆਨ ਦੇ ਵਿਦਿਆਰਥੀਆਂ ਲਈ

ਪਰੰਤੂ ਇਹ ਇਕ ਵਰਣਨ-ਯੋਗ ਗੱਲ ਹੈ ਕਿ ਕਾਵਿ ਵਿਚ ਇਕੋ ਹੀ ਸ਼ਬਦ ਦੁਆਰਾ ਇਕੋ ਹੀ ਖਾਸ ਭਾਵ ਦਾ ਗਿਆਨ ਨ ਹੋ ਕੇ ਕਈਆਂ ਭਾਵਾਂ ਦਾ ਗਿਆਨ ਹੁੰਦਾ ਹੈ।ਇਸ ਲਈ ਇਕ ਸ਼ਬਦ ਦੇ ਅਨੇਕ ਅਰਥ ਉਜਾਗਰ ਹੁੰਦੇ ਵੇਖੇ ਜਾਂਦੇ ਹਨ । ਸ਼ਬਦ ਦੇ ਇਸ ਅਨੁਕ-ਅਰਥੀ ਸੁਭਾ (ਅਨੇਕਾਰਥਕਤਾ) ਨੂੰ ਰਖਦਿਆਂ ਸੰਸ ਦੇ ਵਿਦਵਾਨਾਂ ਨੇ ਸ਼ਬਦ ਦੀਆਂ ਇਕ ਤੋਂ ਵਧੀਕ ਸ਼ਕਤੀਆਂ ਮੰਨੀਆਂ ਹਨ ਜਿਨ੍ਹਾਂ ਸ਼ਕਤੀਆਂ ਦੇ ਰਾਹੀਂ ਉਹ ਸ਼ਬਦ ਭਿੰਨ ਭਿੰਨ ਅਰਥਾਂ ਦੇ ਗਿਆਨ ਦੇਣ ਵਿਚ ਸਮਰਥ ਹੁੰਦੇ ਹਨ । ਇਕੋ ਗਧਾ" ਸ਼ਬਦ ਹੀ ਸਿੰਗਾਂ ਤੋਂ ਰਹਿਤ ਚੁਟੰਗਾ ਪਸ਼ੂ" ਫੇਰ "ਖਾਸ ਵਿਅਕਤੀ" ਅਤੇ ਫੇਰ “ਮੂਰਖਤਾ” ਜਿਹੇ ਅਰਥਾਂ ਦੀ ਵਾਕਫ਼ੀਅਤ ਕਰਾ ਸਕਦਾ ਹੈ। ਇਨ੍ਹਾਂ ਅਰਥਾਂ ਨੂੰ ਜਾਨਣ ਲਈ ਹਰ ਸੂਰਤ ਵਿਚ ਇਕ ਵਖਰੀ ਸ਼ਬਦ-ਸ਼ਕਤੀ ਹੋਵੇਗੀ । ਇਕ ਸੂਰਤ ਵਿਚ ਸ਼ਬਦ ਦਾ ਸਿਧਾ ਅਰਬ ਸੂਚਿਤ ਹੁੰਦਾ ਹੈ ਤੇ ਬਾਕੀ ਦੋ ਸੂਰਤਾਂ ਵਿਚ ਵਿੰਗਾ-ਟੇਢਾ। ਇਨ੍ਹਾਂ ਸ਼ਕਤੀਆਂ ਨੂੰ ਹੀ ਸੰਸਕ੍ਰਿਤ ਵਿਚ ਤਰਤੀਬਵਾਰ 'ਅਭਿਧਾ’ ‘ਲੱਖਣਾ ਜਾਂ ਲਕਸ਼ਣਾਂ ਤੇ ਵਿਅੰਜਨਾਂ ਸ਼ਕਤੀਆਂ ਆਖਿਆ ਜਾਂਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸ਼ਕਤੀਆਂ' ਤੋਂ ਇਲਾਵਾ ‘‘ਤੀਆਂ' ਤੇ “ਵਯਾਪਾਰ" ਵੀ ਆਖਿਆ ਜਾਂਦਾ ਹੈ । ਮੀਮਾਂਸਾ ਤੇ ਨਿਆਇ (ਸ਼ਾਸਤ) ਦੇ ਸ਼ਾਸ਼ਤ੍ਕਾਰ ਤਾਤਪਰਯ ਨਾਮਕ ਇਕ ਹੋਰ ਸ਼ਕਤੀ ਮੰਨਦੇ ਹਨ ਜਿਹੜੀ ਅਸਲ ਵਿਚ 'ਸ਼ਬਦ' ਦੀ ਸ਼ਕਤੀ ਨ ਹੋ ਕੇ ਵਾਕ ਦੀ ਹੀ ਸ਼ਕਤੀ ਹੈ। ਏਥੇ ਇਨ੍ਹਾਂ ਸ਼ਕਤੀਆਂ ਦਾ ਹੀ ਵਰਣਨ ਕੀਤਾ ਜਾ ਰਿਹਾ ਹੈ :

ਉਪਰ ਅਸੀਂ ਦੱਸ ਆਏ ਹਾਂ ਕਿ ਕਾਵਿ ਵਿਚ ਸ਼ਬਦ ਦੀ ਪ੍ਰਮੁਖਤਾ ਹੈ । ਇਸ 'ਸ਼ਬਦ' ਦੀ ਪਰਿਭਾਸ਼ਾ ਤੇ ਪ੍ਰਕ੍ਰਿਤੀ ਬਾਰੇ ਸੰਸਕ੍ਰਿਤ-ਵੰਤਿਆਂ ਨੇ ਭਲੀ ਭਾਂਤ ਵਿਚਾਰ ਪੇਸ਼ ਕੀਤੇ ਹਨ । 'ਸ਼ਬਦ' ਦਾ ਧਾਤੂ ਸਬੰਧੀ ਅਰਥ ਹੈ ਕਾਢ ਕੱਢਣਾ, ਅਤੇ ਸ਼ਬਦ ਕਰਨਾ। ਹੈਮ ਦੇ ਅਨੁਸਾਰ ਸ਼ਬਦ ਦਾ ਅਰਥ ਅੱਖਰ, ਵਾਕ, ਧੁਨੀ (ਆਵਾਜ਼) ਤੇ ਸ੍ਵਣ ਵੀ ਹੈ । ਡਾਕਟਰ ਵਯਾਸ ਦੇ ਅਨੁਸਾਰ 'ਸ਼ਬਦ' ਤੋਂ ਭਾਵ ਉਸ ਧੁਨੀ-ਸਮੂਹ ਤੋਂ ਹੈ ਜਿਸ ਵਿਚ ਅਰਥ ਦੇ ਧਾਰਣ ਕਰਨ ਦੀ ਤੇ ਅਰਬ ਦੇ ਗਿਆਨ ਕਰਵਾਉਣ ਦੀ ਸ਼ਕਤੀ ਹੈ ।” ਕੁੰਤਕ ਨੇ ਲਿਖਿਆ ਹੈ ਕਿ “ਹੋਰ ਕਈ ਸ਼ਬਦਾਂ ਦੇ ਹੁੰਦਿਆਂ ਹੋਇਆਂ ਵੀ ਜਿਹੜਾ ਇੱਛਿਤ (desired) ਅਰਬ ਦਾ ਇਕਮਾਤ੍ਰ ਸੂਚਕ ਹੁੰਦਾ ਹੈ ਉਹ ਹੀ ਸ਼ਬਦ ਹੈ। ਪਤੰਜਲੀ ਨੇ 'ਮਹਾਭਾਸ਼ਯ' ਵਿਚ ਸ਼ਬਦ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਹੈ ਕਿ ਇਕੋ ਹੀ ਸ਼ਬਦ ਦਾ ਜੋ ਭਲੀ ਭਾਂਤ ਗਿਆਨ ਹੋ ਜਾਵੇ ਅਤੇ ਸੋਹਣੀ ਤਰ੍ਹਾਂ ਉਸਦੀ ਸ਼ੁਧ ਵਰਤੋਂ (ਯੋਗ) ਹੋ ਜਾਵੇ ਤਾਂ ਉਹ ਸਬਦ ਲੋਕ-ਪਰਲੋਕ ਦੋਹਾਂ ਵਿਚ ਮਨਚਾਹੇ ਫਲ ਦਾ ਦਾਤਾ ਹੁੰਦਾ ਹੈ। ਪੰਡਿਤ ਰਾਮ ਦਹਿਮ ਮਿਸ਼੍ਰ ਨੇ ਦਸਿਆਂ ਹੈ ਕਿ "ਆਵਾਜ਼ (ਧੁਨੀ) ਤੇ ਅਰਥ (Sense) ਦੋਹਾਂ ਦੇ ਸੁਮੇਲ (ਸੰਯੋਗ) ਤੋਂ ਹੀ ਸ਼ਬਦ ਦੀ ਉਪਜ ਹੁੰਦੀ ਹੈ । ਇਸ ਲਈ ਜਿਥੇ ਸ਼ਬਦ ਹੈ ਉਥੇ ਕੋਈ ਨਾ ਕੋਈ ਸੰਕੇਤਿਤ ਅਰਥ ਜ਼ਰੂਰ ਹੁੰਦਾ ਹੈ ਅਤੇ ਜਿਥੇ ਕੋਈ ਅਰਥ ਰਹਿੰਦਾ ਹੈ ਉਸ ਦਾ ਸੂਚਕ (ਬੋਧਕ) ਕੋਈ ਨ ਕੋਈ ਪ੍ਰਚਲਿਤ ਸ਼ਬਦ ਅਵਸ਼ ਰਹਿੰਦਾ ਹੈ।

ਸ਼ਬਦ ਨਿੱਤ (ਅਮਰ) ਹੈ ਜਾਂ ਅਨਿੱਤ (ਨਾਸ਼ਮਾਨ) ਹੈ ? ਇਸ ਸਵਾਲ ਉਤੇ ਵੀ ਭਾਰਤ ਵਿਚ ਕਾਫ਼ੀ ਬਹਿਸ ਹੋਈ ਹੈ । ਮੀਮਾਂਸਾ ਸ਼ਾਸਤ੍ਰਕਾਰਾਂ (ਮੀਮਾਂਸਕਾਂ) ਨੇ ਸ਼ਬਦ ਨੂੰ ਨਿੱਤ (ਨਿਤਯ) ਮੰਨਿਆ ਹੈ, ਇਸ ਦੀ ਉਤਪੱਤੀ ਤੇ ਨਾਸ਼ ਨਹੀਂ ਹੁੰਦਾ। ਨਿਆਇ ਸ਼ਾਸਤ੍ਕਾਰਾਂ (ਨਿਆਇਕਾਂ) ਨੇ ਇਸ ਨੂੰ ਅਨਿੱਤ ਦਸਿਆ ਹੈ । ਸ਼ਬਦ, ਧੁਨੀ-ਤੰਤਰੀਆਂ, ਮੂੰਹ ਆਦਿ ਕਾਰਣਾਂ (reasons) ਤੋਂ ਪੈਦਾ ਹੁੰਦਾ ਹੈ ਇਸ ਲਈ ਇਹ 'ਕਾਰਯ' (effect) ਹੈ ਅਤੇ ਇਹ ਕਾਰਯ-ਰੂਪ ਸ਼ਬਦ ਸੰਸਾਰ ਦੇ ਬਾਕੀ ਕਾਰਯ ਵਾਂਗ ਅਨਿੱਤ ਤੇ ਅਸਥਾਈ ਹੈ । ਵਿਆਕਰਣਕਾਰਾਂ ਨੇ ਸ਼ਬਦ ਨੂੰ ਧੁਨੀਆਤਮਕ (ਧੁਨੀ ਯਾਨੀ ਆਵਾਜ਼ ਵਾਲਾ ਰੂਪ) ਤੇ ਵਰਣਾਤਮਕ ਦੋ ਰੂਪਾਂ (ਕੋਟੀਆਂ) ਵਿਚ ਵੰਡ ਕੇ ਪਹਿਲੇ ਨੂੰ ਨਿੱਤ ਤੇ ਦੂਜੇ ਨੂੰ ਅਨਿੱਤ ਮੰਨਿਆ ਹੈ । ਵਿਆਕਰਣੀਏ ਪਹਿਲੇ ਨੂੰ ਅਰਥਾਤ ਧੁਨਿਆਤਮਕ ਰੂਪ ਨੂੰ ‘ਸਫੱਟ' ਕਹਿੰਦੇ ਹਨ ।

1. ਕਤਿ ਜੀਵਿਤ ਸ਼ਕਤੀ ਮੰਨਦੇ ਹਨ ਜਿਹੜੀ ਅਸਲ ਵਿਚ 'ਸ਼ਬਦ' ਦੀ ਸ਼ਕਤੀ ਨ ਹੋ ਕੇ ਵਾਕ ਦੀ ਹੀ ਸ਼ਕਤੀ ਹੈ। ਏਥੇ ਇਨ੍ਹਾਂ ਸ਼ਕਤੀਆਂ ਦਾ ਹੀ ਵਰਣਨ ਕੀਤਾ ਜਾ ਰਿਹਾ ਹੈ :