ਸਮੱਗਰੀ 'ਤੇ ਜਾਓ

ਵਰਤੋਂਕਾਰ:223.187.105.233/ਕੱਚਾ ਖਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਸਮਾਂ

[ਸੋਧੋ]

ਪ੍ਰਤਿਕੂਲਵਰਣਤਾ

[ਸੋਧੋ]

ਪ੍ਰਕ੍ਰਿਤ (ਸ਼ੁਰੂ ਕੀਤੇ ਹੋਏ ਜਾਂ ਪ੍ਰਮੁੱਖ)'ਰਸ' ਦੀ ਪ੍ਰਤੀਤੀ ਲਈ ਉਸਦੇ ਉਲਟ ਵਰਣਾਂ ਦਾ ਪ੍ਰਯੋਗ 'ਕਾਵਿ' ਜਾਂ ਰਚਨਾ 'ਚ ਕਰਨਾ ' ਪ੍ਰਤਿਕੂਲਵਰਣਤਾ ' ਵਾਕਦੋਸ਼ ਹੁੰਦਾ ਹੈ। ਉਦਾਹਰਣ ਲਈ ਸ਼ਿੰਗਾਰ ਰਸ ਲਈ ਟ, ਠ, ਡ, ਢ, ਆਦਿ ਦੀ ਵਰਤੋਂ ਕਰਨਾ।

ਉਪਹਤਵਿਸਰਗ

[ਸੋਧੋ]

ਜਿੱਥੇ ਵਾਕ ਵਿੱਚ ਵਿਸਰਗਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਹੋਵੇ, ਉਥੇ ' ਉਪਹਤਵਿਸਰਗ' ਵਾਕਦੋਸ਼ ਕਿਹਾ ਜਾਂਦਾ ਹੈ। ਇਸ ਸੰਸਾਰ ਵਿੱਚ,ਉਹੋ ਰਾਜਾ ਪੰਡਿਤ ਵਿਦਵਾਨ ,ਚਤਰ ਅਤੇ ਸੋਹਣਾ ਹੈ ਜਿਸ ਦੇ ਸੇਵਕ ਬਲਵਾਨ, ਸ਼ਰਧਾਵਾਨ ਅਤੇ ਪ੍ਤਿਭਾਵਾਨ ਹਨ।

ਲੁਪਤਵਿਸਰਗ

[ਸੋਧੋ]

ਜੇ ਵਾਕ 'ਚ ਵਿਸਰਗਾਂ ਦਾ ਜਿਆਦਾਤਰ ਲੋਪ ਹੋ ਜਾਵੇ ਤਾਂ 'ਲੁਪਤਵਿਸਰਗ' ਵਾਕਦੋਸ਼ ਕਹਾਉੰਦਾ ਹੈ। ਇਸ ਲਈ ਉਪਹਤ ਵਿਸਰਗ ਅਤੇ ਲੁਪਤ ਵਿਸਰਗ ਦੋਸ਼ ਕ੍ਰਮਵਾਰ ਪੂਰਵਾਰਧ ਤੇ ਉੱਤਰਾਰਧ ਵਿਚ ਮੰਨੇ ਜਾਂਦੇ ਹਨ।

ਵਿਸੰਧੀ

[ਸੋਧੋ]

ਸੰਧੀ ਦੀ ਵਿਰੂਪਤਾ ਹੀ ' ਵਿਸੰਧੀ' ਵਾਕਦੋਸ਼ ਹੈ। ਇਹ ਤਿੰਨ ਤਰ੍ਹਾਂ ਦੀ ਹੋ ਸਕਦੀ ਹੈ ਉਦਾਹਰਨ: "ਨੀਂ ਬੜੀ ਤੇਜ਼ੀ ਨਾਲ ਅਸਮਾਨ ਵਿਚ ਉੱਡ ਕੇ ਭਿਅੰਕਰਤਾ ਨਾਲ਼ ਜਾਂਦਾ ਹੋਇਆ ਇਹ ਬਾਜ਼ ਚਮਕ ਰਿਹਾ ਹੈ। :-

  1. ਵਾਕ 'ਚ ਸੰਧੀ ਕਰਨ ਦੀ ਥਾਂ, ਸੰਧੀ ਨਾ ਕਰਨਾ 'ਵਿਸ਼ਲੇਸ਼',

ਉਦਾਹਰਨ: " ਹੇ ਰਾਜਨ!ਤੁਹਾਡੇ ਉਹ ਚਰਿੱਤਰ ਪਾਤਾਲ ਵਿਚ ਵੀ ਚੰਦ੍ਰਮਾ ਦੀ ਕਾਂਤੀ ਨੂੰ ਧਾਰਨ ਕਰਦੇ ਹੋਏ ਸੋਭਨੀਕ ਲਗ ਰਹੇ ਹਨ। ਤੁਹਾਡੀ ਸ਼ਕਤੀ ਤੇਂ ਪ੍ਤਿਭਾ ਦੋਨੋਂ ਬੜੀਆਂ ਵਿਸਤਾਰ ਵਾਲੀਆਂ ਹਨ।

  1. ਸੰਧੀ ਦੇ ਕਾਰਣ ਅਸ਼ਲੀਲਤਾ ਪ੍ਰਤੀਤ ਹੋਣ 'ਤੇ, 'ਅਸ਼ਲੀਲਤੱਵ'
  2. ਸੰਧੀ ਦੇ ਕਾਰਣ ਸੁਣਨ 'ਚ ਕਟੁਤਾ (ਕੜਵਾਪਨ) ਮਹਿਸੂਸ ਹੋਣ 'ਤੇ 'ਕਸ਼ਟਤੱਵ' ਨਾਮ ਦਾ 'ਵਿਸੰਧੀ' ਵਾਕਦੋਸ਼ ਹੁੰਦਾ ਹੈ।

ਹਤਵ੍ਰਿੱਤ

[ਸੋਧੋ]

'ਕਾਵਿ' 'ਚ ਛੰਦ ਦਾ ਟੁੱਟਣ ਜਾਂ ਬੁਰਾ ਲੱਗਣਾ ' ਹਤਵਿਰੱਤ' ਵਾਕਦੋਸ਼ ਮੰਨਿਆ ਜਾਂਦਾ ਹੈ।ਉਸ ਦੀ ਸੁਹੱਣਪ ਹੀ ਉਸ ਦਾ ਇੱਕ ਅਜਿਹਾ ਔਗਣ ਹੈ ਜਿਸ ਕਰਕੇ ਉਸ ਦਾ ਤਿਆਗ ਨਹੀਂ ਕੀਤਾ ਜਾ ਸਕਦਾ। ਇਸ ਗੱਲ ਨੂੰ ਵਿਰੋਧੀ ਮੰਨਦੇ ਹਨ। ਇਸਦੇ ਵੀ ਤਿੰਨ ਰੂਪ ਹੁੰਦੇ ਹਨ :-

  1. ਛੰਦ ਸ਼ਾਸਤ੍ ਦੇ ਅਨੁਸਾਰ ਛੰਦ ਦੇ ਠੀਕ ਹੋਣ 'ਤੇ ਵੀ ਬੁਰਾ ਲੱਗਣਾ ।
  2. ਛੰਦ ਦਾ 'ਰਸ' ਦੇ ਅਨੁਕੂਲ ਨਾ ਹੋਣਾ।
  3. ਪਾਦ ਦੇ ਅੰਤ 'ਚ ਲਘੂ - ਗੁਰੂ ਵਰਣ ਦਾ ਨਾ ਹੋ ਸਕਣਾ 'ਹਤਵਿਰੱਤ' ਵਾਕਦੋਸ਼ ਹੁੰਦਾ ਹੈ।

ਨਿਊਨਪਦ

[ਸੋਧੋ]

ਅਭਿਪ੍ਰੇਤ (ਮਨਚਾਹੇ) ਅਰਥ ਦੇ ਵਾਚਕ ਕਿਸੇ ਪਦ ਦਾ ਨਾ ਹੋਣਾ 'ਨਿਊਨਪਦ' ਵਾਕਦੋਸ਼ ਹੁੰਦਾ ਹੈ। ਉਦਾਹਰਨ: ਇਥੇ ਪਹਿਲੇ ਤਿੰਨਾਂ ਚਰਣਾਂ ਵਿੱਚ 'ਅਸਮਾਭਿ' ਇਹ ਪਦ ਅਤੇ ਚੌਥੇ ਚਰਣ ਵਿਚ 'ਖਿਨੇ' ਇਸ ਪਦ ਤੋਂ ਪਹਿਲਾ 'ਇੱਥਮ੍' ਇਹ ਪਦ ਨਿਊਨ ਹੈ,ਘੱਟ ਹੈ।

ਅਧਿਕਪਦ

[ਸੋਧੋ]

ਅਭਿਪ੍ਰੇਤ ਅਰਥ ਦੇ ਵਾਚਕ ਪਦਾਂ ਤੋਂ ਇਲਾਵਾ ਹੋਰ ਅਨਾਵਸ਼ਕ ਪਦਾਂ ਦਾ ਪ੍ਰਯੋਗ ਕਰਨਾ 'ਅਧਿਕਪਦ' ਵਾਕਦੋਸ਼ ਹੁੰਦਾ ਹੈ। "ਇਹ ਕੋਈ ਅਜਿਹਾ ਮਹਾ ਪੁਰਸ਼ ਹੈ ਜਿਸ ਦੀ ਆਕਿ੍ਤੀ ਮਣੀ ਵਾਂਗ ਨਿਰਮਲ ਹੈ, ਜੋ ਗੂੜ੍ ਸਾ਼ਸਤਰ ਦੇ ਤੱਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।

ਕਥਿਤ

[ਸੋਧੋ]

ਕਿਸੇ ਵਾਕ 'ਚ ਇਕੋ ਪਦ ਦਾ ਅਨਾਵਸ਼ਕ ਰੂਪ 'ਚ ਬਾਰ - ਬਾਰ ਪ੍ਰਯੋਗ ਕਰਨਾ 'ਕਥਿਤਪਦ' ਵਾਕਦੋਸ਼ ਹੁੰਦਾ ਹੈ। ਉਦਾਹਰਨ:ਹਥੇਲੀ ਰੂਪੀ ਸੇਜ ਤੇ ਸੌਣ ਦੇ ਕਾਰਣ ਰਗੜ ਨਾਲ ਇਨ੍ਹਾਂ ਦੀ ਪਿਲੱਤਣ ਦੂਰ ਹੋ ਗਈ ਹੈ ਅਜਿਹੀਆਂ ਤੇਰੀਆਂ ਗਲਾ੍ਂ। ਨੀ ਪਤਲੀਏ ਨਾਰੇ। ਦੱਸ ,ਕਾਮ ਰੂਪੀ ਰਾਜੇ ਦੀ ਲੀਲਾ ਦੇ ਯੁਵਰਾਜ ਪਦ ਦੇ ਸਿੰਘਾਸਣ ਤੇ ਜਲਦੀ ਹੀ ਕਿਸੇ ਗਭਰੂ ਦੇ ਬਿਠਾਉਣ ਨੂੰ ਪ੍ਗਟ ਕਰਦੀਆਂ ਹਨ।

ਪਤਤਪ੍ਰਕਰਸ਼

[ਸੋਧੋ]

ਆਦਿ ਤੋਂ ਲੈ ਕੇ ਅੰਤ ਤੱਕ ਚਮਤਕਾਰ ਦਾ ਨਿਰਵਾਹ ਨਾ ਹੋ ਸਕਣਾ, ਚਮਤਕਾਰ ਦਾ ਲਗਾਤਾਰ ਘੱਟ ਹੁੰਦੇ ਜਾਣਾ, 'ਪਤਤਪ੍ਰਕਰਸ਼' ਵਾਕਦੋਸ਼ ਹੁੰਦਾ ਹੈ।[1]

ਸਮਾਪਤਪੁਨਰਾੱਤ

[ਸੋਧੋ]

ਵਿਵਕ੍ਰਸ਼ਿਤ ਅਰਥ ਦਾ ਗਿਆਨ ਕਰਵਾਉਣ ਵਾਲੇ ਵਾਕ ਦੀ ਸਮਾਪਤੀ ਹੋ ਜਾਣ 'ਤੇ ਵੀ ਦੁਬਾਰਾ ਕੁੱਝ ਹੋਰ ਕਹਿਣਾ 'ਸਮਾਪਤਪੁਨਰਾੱਤ' ਵਾਕਦੋਸ਼ ਹੁੰਦਾ ਹੈ। ਉਦਾਹਰਨ:" ਸੂਖਮ ਅੰਗਾਂ ਵਾਲੀ ਦੀ ਚੋਲੀ ਨੂੰ ਖੋਲਣ ਸਮੇਂ ਹੱਥ ਨਾਲ ਹਿੱਲਣ ਕਰ ਕੇ ਹਿੱਲਦੇ ਹੋਏ ਗਹਿਣੀਆਂ ਦੀ ਆਵਾਜ਼ ਕਾਮਦੇਵ ਦੇ ਧਨੁਸ਼ ਦੀ ਟੰਕਾਰ ਹੈ।

ਅਰਧਾਂਤਰੈਕਵਾਚਕ

[ਸੋਧੋ]

ਜਦੋਂ ਵਾਕ ਦਾ ਪਹਿਲਾ ਅੱਧ ਹਿੱਸਾ ਦੂਜੇ ਅੱਧ ਹਿੱਸੇ 'ਚ ਵਿਦਮਾਨ ਪਦ ਦੀ ਇੱਛਾ ਅਥਵਾ ਦੂਜਾ ਅੱਧਾ ਹਿੱਸਾ ਪਹਿਲੇ ਹਿੱਸੇ 'ਚ ਵਿਦਮਾਨ ਪਦ ਦੀ ਇੱਛਾ ਕਰੇ ਤਾਂ 'ਅਰਧਾਂਤਰੈਕਵਾਚਕ' ਵਾਕਦੋਸ਼ ਹੁੰਦਾ ਹੈ। ਉਦਾਹਰਨ:"ਬਣ ਜਾਂਦਿਆਂ ਰਸਤੇ ਵਿਚ ਰਾਹਗੀਰਾਂ ਦੀ ਇਸਤਰੀਆਂ ਨੇ ਅੱਖਾਂ ਵਿਚ ਹੰਝੂ ਭਰ ਕੇ ਜਨਕ ਪੁੱਤਰੀ ਸੀਤਾ ਨੂੰ ਵੇਖਿਆ ਅਤੇ ਸਮਝਾਇਆ ਕਿ ਭੋਇ ਕੁਸ਼ਾ ਨਾਲ ਭਰੀ ਹੋਈ ਹੈ।

ਅਭਵਨਮਤਯੋਗ

[ਸੋਧੋ]

ਵਾਕ ਦੇ ਪਦਾਂ 'ਚ (ਚਾਹੇ ਗਏ) ਆਪਸੀ ਸਬੰਧ ਦਾ ਨਾ ਹੋਣਾ ਹੀ 'ਅਭਵਨਮਤਯੋਗ' ਵਾਕਦੋਸ਼ ਕਹਾਉੰਦਾ ਹੈ। ਉਦਾਹਰਨ:"ਹੇ ਮਹਾਰਾਜ !ਜਿਨ੍ਹਾਂ (ਰਾਖਸ਼ਾ)ਦੇ ਤੇਜ਼ ਦੀ ਗਰਮੀ ਨੇ ਦੇਵਤਿਆਂ ਦੇ ਹਾਥੀ ਐਰਾਵਤ ਦੇ ਮਦ ਲਾਲ ਭਰੀਆਂ ਨਦੀਆ ਨੂੰ ਸੁਕਾ ਦਿੱਤਾ ਸੀ।

ਅਨਭਿਹਿਤਵਾਚਯ

[ਸੋਧੋ]

ਜਿੱਥੇ ਜ਼ਰੂਰੀ ਕਹਿਣਯੋਗ ਪਦ ਦਾ ਕਥਨ ਵਾਕ 'ਚ ਨਾ ਕੀਤਾ ਜਾਵੇ ਤਾਂ 'ਅਨਭਿਹਿਤਵਾਚਯ' ਵਾਕਦੋਸ਼ ਹੁੰਦਾ ਹੈ। ਇਸ ਅਸਾਧਰਨ ਵਿਅਕਤੀ ਦੇ ਬੜੇ ਅਦਭੁਤ ਉਚੇਰੇ ਕਾਰਨਾਮੇ ਨੂੰ ਵੇਖਣ ਅਤੇ ਸੁਨਣ ਕਰਕੇ ਹੈਰਾਨ ਹੋਣ ਤੇ ਵੀ ਮੈਨੂੰ ਵਿਸ਼ਵਾਸ ਨਹੀ ਆ ਰਿਹਾ ਇਹ ਤਾਂ ਕੋਈ ਵੀਰ ਬਾਲਕ ਦੀ ਆਕਿ੍ਤੀ ਦੇ ਰੂਪ ਵਿਚ ਅਸੀਮਿਤ ਸੁਹਜ ਦੇ ਸਾਰ ਤੋਂ ਬਣਿਆ ਪਦਾਰਥ ਹੈ।

ਅਪਦਸਥਪਦ

[ਸੋਧੋ]

ਜਿੱਥੇ ਪਦ ਦਾ ਪ੍ਰਯੋਗ ਉਚਿੱਤ ਥਾਂ ਦੀ ਬਜਾਏ ਦੂਜੀ ਥਾਂ 'ਤੇ ਕਰ ਦਿੱਤਾ ਜਾਵੇ ਤਾਂ 'ਅਪਦਸਥਪਦ' ਵਾਕਦੋਸ਼ ਹੁੰਦਾ ਹੈ। ਉਦਾਹਰਣ ਕਿਸੇ ਨਾਇਕ ਨੇ ਸੌਕਣ ਦੇ ਸਾਹਮਣੇ ਹੀ ਕੰਤ ਰਾਹੀਂ ਪੇ੍ਮ ਨਾਲ ਪਰੋਤੇ ਹੋਏ ਉੱਚੀ ਛਾਤੀ ਵਾਲੇ ਗਲੇ ਵਿੱਚ ਪਾਏ ਗਏ ਹਾਰ ਨੂੰ ਪਾਣੀ ਨਾਲ ਗਿੱਲੇ ਹੋ ਜਾਣ ਤੇ ਵੀ ਨਹੀਂ ਲਾਹਿਆ ਕਿਉਕਿ ਪੇ੍ਮ ਤਾਂ ਗੁਣਾਂ ਨੂੰ ਵੇਖਦਾ ਹੈ,ਚੀਜ਼ ਨੂੰ ਨਹੀਂ।

ਅਪਦਸਥਸਮਾਸ

[ਸੋਧੋ]

ਵਾਕ 'ਚ 'ਸਮਾਸ' ਦਾ ਪ੍ਰਯੋਗ ਉਚਿਤ ਥਾਂ 'ਤੇ ਨਾ ਕਰਕੇ ਦੂਜੀ ਥਾਂ 'ਤੇ ਕਰਨਾ 'ਅਪਦਸਥਸਮਾਸ' ਵਾਕਦੋਸ਼ ਕਹਾਉਂਦਾ ਹੈ।

ਸੰਕੀਰਣ

[ਸੋਧੋ]

ਇੱਕ ਵਾਕ ਦੇ ਪਦ ਦੂਜੇ ਵਾਕ 'ਚ ਦਾਖਿਲ ਹੋ ਜਾਣ 'ਤੇ 'ਸੰਕੀਰਣ' ਵਾਕਦੋਸ਼ ਹੁੰਦਾ ਹੈ। ਉਦਾਹਰਨ : "ਪੈਰਾਂ ਵਿੱਚ ਡਿੱਗੇ ਹੋਏ ਬਹੁਤ ਗੁਣਵਾਨ ਆਪਣੇ ਇਸ ਪ੍ਰਾਣ ਪਿਆਰੇ ਵੱਲ ਤੂੰ ਕਿਉ ਨਹੀਂ ਵੇਖਦੀ ? ਮਨ ਦੇ ਤਮੋ ਰੂਪ ਮਾਨ ਨਾਂ ਛੱਡ ਅਤੇ ਇਹਨਾਂ ਨੂੰ ਗੱਲੇ ਲਗਾ"।

  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000001-QINU`"'</ref>" does not exist.