ਸਮੱਗਰੀ 'ਤੇ ਜਾਓ

ਵਰਤੋਂਕਾਰ:2401:4900:5978:5B93:2C49:BA51:63:6365/ਕੱਚਾ ਖਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਧੁਨਿਕ ਅਲ਼ੰਕਾਰ

ਅਲੰਕਾਰ ਇੱਕ ਅਭਿਵਿਅਕਤੀ ਸ਼ੈਲੀ ਹੈ । ਅਭਿਵਿਅਕਤੀ ਦੀ ਕੋਈ ਅਜਿਹੀ ਸ਼ੈਲੀ ਕਾਲਪਨਿਕ ਹੈ ।ਜਿਸਦੀ ਵਰਤੋਂ ਪ੍ਰਾਚੀਨ ਕਾਲ ਵਿੱਚ ਨਹੀਂ ਹੋਈ ।ਇਹ ਵੀਨਹੀਂ ਕਹਿ ਸਕਦੇ ਕਿ ਸਾਹਿਤ ਯਥਾਰਥ ਹੈ ਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ ।ਆਧੁਨਿਕ ਕਵਿਤਾ ਪ੍ਰਤੀਕਾਂ ਤੇ ਚਿੰਨ੍ਹਾਂ ਤੇ ਖੜ੍ਹੀ ਹੈ ।ਪਰ ਉਸਨੇ ਕਾਵਿ ਦਾਇੱਕ ਨਵਾਂ ਸਰੂਪ ਪੇਸ਼ ਕੀਤਾ ।ਆਧੁਨਿਕ ਕਵਿਤਾ ਦੀਆ ਪ੍ਰਮੁੱਖ ਤਿੰਨ ਸ਼ੈਲੀਆਂ ਦੀਆ ਵਿਸ਼ੇਸ਼ਤਾਵਾਂ ਇਹ ਹਨ ।

(1)ਮਾਨਵੀਕਰਣ -ਇਸ ਸ਼ੈਲੀ ਵਿੱਚ ਲੇਖਕ ਆਪਣੇ ਮਨ ਦੇ ਖਿਆਲਾਂ ਨਾਲ ਨਿਰਜੀਵ ਵਸਤੂਆਂ ਨੂੰ ਜਿਊਦੀਆਂ ਜਾਗਦੀਆਂ

ਵਸਤੂਆਂ ਦਾ ਰੂਪ ਦੇ ਦਿੰਦਾ ਹੈ ।ਅਤੇ ਉਹਨਾਂ ਦੇ ਮਨ ਵਿਚਲੇ ਖਿਆਲਾਂ ਤੇ ਭਾਵਨਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ।ਇਸ ਸ਼ੈਲੀ ਦਾ ਸਭ ਤੋਂ ਵੱਧ ਪ੍ਰਯੋਗ ਜੈ “ਸ਼ੰਕਰਪ੍ਰਸਾਦ “ਨੇ ਕੀਤਾ ਸੀ ।

(2)ਧੁਨੀ ਚਿਤਰਣ - ਇਸ ਸ਼ੈਲੀ ਵਿੱਚ ਧੁਨਿਤ ਸ਼ਬਦਾਂ ਦੇ ਨਾਲ ਸ਼ਬਦਾਂ ਦੇ ਅਰਥਾਂ ਦਾ ਅਨੁਭਵ ਕਰਵਾਇਆ ਜਾਂਦਾ ਹੈ ।ਇਸ ਸ਼ੈਲੀ ਦੀ ਜਿਆਦਾ ਵਰਤੋਂ ਮਹਾਕਵੀ“ਨਿਰਾਲਾ” ਨੇ ਕੀਤੀ ਹੈ ।

(3)ਵਿਸ਼ੇਸ਼ਣ -ਇਸ ਸ਼ੈਲੀ ਵਿੱਚ ਕਿਸੇ ਵਿਆਕਤੀ ਲਈ ਪ੍ਰਯੋਗ ਕੀਤੇ ਜਾਣ ਵਾਲੇ ਵਿਸ਼ੇਸ਼ਣ ਨੂੰ ਉਸਦੀ ਹਾਲਤ ਆਦਿ ਨਾਲ ਲਗਾ ਦਿੱਤਾ ਜਾਂਦਾ ਹੈ ।ਅਤੇ ਆਧੁਨਿਕਕਾਲ ਵਿੱਚ ਰੋਸ ਸ਼ੈਲੀ ਦੀ ਵਰਤੋਂ “ਸੁਮਿਤਰਾ ਨੰਦਨ ਪੰਤ “ ਨੇ ਕੀਤੀ ਹੈ ।

                                      ਆਧੁਨਿਕ ਕਾਲ ਵਿੱਚ ਇਹਨਾ ਤਿੰਨਾਂ ਸ਼ੈਲੀਆਂ ਦੀ ਵਰਤੋਂ ਬਹੁਤ ਜਿਆਦਾ ਹੋਈ ਹੈ ।ਪਰ ਇਸਦਾ ਇਹ ਮਤਲਬ ਨਹੀਂ ਕਿ ਪ੍ਰਾਚੀਨਅਤੇ ਮੱਧ ਕਾਲ ਵਿੱਚ ਇਸਦਾ ਪ੍ਰਯੋਗ ਹੀ ਨਹੀਂ ਹੋਇਆ । ਇਹਨਾ ਦੇ ਪ੍ਰਯੋਗ ਸੜੀ ਭਾਲ ਅਤੇ ਪਰਿਭਾਸ਼ਿਤ ਕਰਨ ਦਾ ਕੰਮ ਲਾਜ਼ਮੀ ਨਵਾਂ ਹੈ ।ਉਹ ਵੀਮਾਨਵੀਕਰਣ ਅਤੇ ਧੁਨੀ ਚਿਤਰਣ ਦੇ ਸੰਬੰਧ ਵਿੱਚ ਹੀ ਸੱਚ ਹੈ ।

                                            ਵਿਸ਼ੇਸ਼ਣ ਦਾ ਉਲੇਖ ਤਾਂ ਭਾਮਹ ,ਦੰਡੀ ,ਰੁਦਰਟ ,ਭੋਜ ਆਦਿ ਆਚਾਰੀਆ ਹਜ਼ਾਰਾਂ ਸਾਲ ਪਹਿਲਾ ਕਰਦੇ ਆਏ ਹਨ ।ਦੰਡੀਨੇ ਇਸ ਬਾਣੀ ਨੂੰ ਉੱਤਮ ਕਿਹਾ ਹੈ ਤੇ ਇਸਦੇ 16 ਭੇਦ ਕੀਤੇ ਹਨ ।ਹਿੰਦੀ ਦੇ ਵੀ ਬਹੁਤ ਆਚਾਰੀਆ ਨੇ ਇਹਨਾ ਦਾ ਵਿਵੇਚਨ ਕੀਤਾ ਹੈ ।ਆਧੁਨਿਕ ਕਾਵਿ ਦੀ ਇਸਸ਼ੈਲੀਗਤ ਵਿਸ਼ੇਸ਼ਤਾ ਦੇ ਵੱਖਰੇ ਨਾਮ ਨਾਲ ਵਿਵੇਚਨ ਦੀ ਜ਼ਰੂਰਤ ਨਹੀਂ ਪੈਦਾ ਹੁੰਦੀ ਤੇ ਇਹਨਾ ਦੋ ਅਲੰਕਾਰਾਂ ਦਾ ਹੀ ਵਿਵੇਚਨ ਕੀਤਾ ਹੈ ।

          (1)ਮਾਨਵੀਕਰਣ ਅਲੰਕਾਰ

ਮਾਨਵੀਕਰਣ ਦਾ ਸ਼ਬਦਾਂ ਦਾ ਅਰਥ ਹੈ ਮਨੁੱਖ ਬਣਾ ਦੇਣਾ ਇਸ ਅਲੰਕਾਰ ਦਾ ਸ਼ਬਦੀ ਅਰਥ ਹੀ ਇਸਦਾ ਲੱਛਣ ਹੈ ।ਇਸ ਵਿੱਚ ਨਿਰਜੀਵ ਪਦਾਰਥ ਕੁੱਦਰਤੀਵਸਤੂਆਂ ਜਾ ਮਨੁੱਖੀ ਮਨਾ ਵਿੱਚ ਮੂਰਤੀਮਾਨ ਸਥਾਪਿਤ ਕਰਕੇ ਉਸਦੇ ਮਨ ਦੇ ਅਨੁਭਵਾਂ ਤੇ ਸਥਾਪਿਤ ਕਰ ਕੇ ਉਸਦੇ ਮਨ ਦੇ ਅਨੁਭਵਾਂ ਤੇ ਖਿਆਲਾਂ ਸਦਾ ਵਰਨਣਕੀਤਾ ਜਾਂਦਾ ਹੈ ।

ਲੱਛਣ-ਮੂਰਤ ਜਾਂ ਅਮੂਰਤ ਪਦਾਰਥ ਨੂੰ ਮਨੁੱਖੀ ਰੂਪ ਦੇ ਕੇ ਉਸਦੇ ਮਨ ਵਿੱਚ ਪੈਦਾ ਹੋਣ ਵਾਲੀਆਂ ਕਿਰਿਆਵਾਂ ਦਾ ਵਰਨਣ ਕੀਤਾ ਜਾਵੇ  ਤਾਂ ਮਾਨਵੀਕਰਣ ਅਲੰਕਾਰਬਣਦਾ ਹੈ ।

ਇਸਦੇ ਦੋ ਭੇਦ ਹਨ -

(1) ਮੂਰਤ ਪਦਾਰਥ ਦਾ ਮਾਨਵੀਕਰਣ ।

(2)ਅਮੂਰਤ ਪਦਾਰਥ ਦਾ ਮਾਨਵੀਕਰਣ ।

                  (2)ਧੁਨੀ ਚਿਤਰਣ ਅਲੰਕਾਰ

ਹਿੰਦੀ ਦੇ ਆਚਾਰੀਆਂ  ਇਸ ਅਲ਼ੰਕਾਰ ਦਾ ਨਾਮ ਸਥਿਰ ਨਹੀਂ ਕਰ ਸਕੇ ।ਅਸਲ ਵਿੱਚ ਅੰਗਰੇਜ਼ੀ ਦਾ onamatopoeia ਅਲੰਕਾਰ ਹੈ ।ਜਿਸ ਨੂੰ ਕੁੱਝ ਵਿਦਵਾਨਧੁਨੀ ਅਰਥ ਵਿਅੰਜਨਾ ਵੀ ਕਹਿੰਦੇ ਹਨ ।ਕਿਸੇ ਵਰਨਣ ਨਾਲ ਪ੍ਰਸੰਗ ਨਾਲ ਧੁਨੀ ਵੀ ਨਿਕਲੇ ਉੱਥੇ ਇਹ ਅਲੰਕਾਰ ਬਣਦਾ ਹੈ ।

ਲੱਛਣ -ਇਕੱਲੇ ਧੁਨਿਤਮਕ ਸ਼ਬਦਾਂ ਦੁਆਰਾ ਪੈਦਾ ਕੀਤੀ ਗਈ ਉਹ ਧੁਨੀ ਜੋ ਸ਼ਬਦਾਰਥ ਦੀ ਅਨੁਗੂੰਜ ਬਣ ਕੇ ਕੰਨਾਂ ਵਿੱਚ ਚਿਤਰਤ ਮਹਿਸੂਸ ਕੀਤੀ ਜਾਂਦੀ ਹੈ ।ਉਸਨੂੰ ਧੁਨੀ ਚਿਤਰਣ ਅਲੰਕਾਰ ਕਹਿੰਦੇ ਹਨ ।