ਸਮੱਗਰੀ 'ਤੇ ਜਾਓ

ਵਰਤੋਂਕਾਰ:Aman preet08

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਭਿਆਚਾਰਕ ਰਾਸ਼ਟਰਵਾਦ ਸਭਿਆਚਾਰ ਰਾਸ਼ਟਰ ਦਾ ਇਕ ਅਜਿਹਾ ਰੂਪ ਹੈ ਜਿਸ ਦੇ ਵਿਚ ਰਾਸ਼ਟਰ ਉਸ ਦੇ ਸਾਂਝੇ ਸਭਿਆਚਾਰ ਤੋਂ ਜਾਣਿਆ ਜਾਂਦਾ ਹੈ। ਇਹ ਇਕ ਪਾਸੇ ਨਸਲੀ ਤੇ ਦੂਜੇ ਪਾਸੇ ਉਦਾਰ ਰਾਸ਼ਟਰਵਾਦ ਦਾ ਵਿਹਾਰਕ ਪੱਖ ਹੈ। ਸਭਿਆਚਾਰ ਰਾਸ਼ਟਰਵਾਦ ਸਭਿਆਚਾਰੀ ਪ੍ਰੰਪਰਾ ਤੋਂ ਤੇ ਭਾਸ਼ਾ ਤੋਂ ਬਣੇ ਰਾਸ਼ਟਰੀ ਜਾਣ-ਪਛਾਣ ਤੇ ਕੇਂਦਰੀਤ ਹੁੰਦਾ ਹੈ ਪਰ ਇਹ ਕਦੇ ਵੀ ਪਰਖਿਆ ਨਹੀਂ ਜਾਂਦਾ ਤੇ ਨਾ ਜਾਤ-ਪਾਤ ਤੇ ਆਧਾਰਿਤ ਹੁੰਦਾ ਹੈ। ਸਭਿਆਚਾਰਕ ਰਾਸ਼ਟਰਵਦ ਦੀ ਪ੍ਰਗਤੀ ਕਦੇ ਵੀ ਆਜ਼ਾਦੀ ਦੀਆਂ ਗਤੀਵਿਧੀਆਂ ਵਿਚ ਦੇਖਣ ਨੂੰ ਨਹੀਂ ਮਿਲਦੀ ਪਰ ਇਹ ਰਾਸ਼ਟਰਵਾਦੀ ਵਿਚਾਰਧਾਰਾ ਦੀ ਇਕ ਦਰਮਿਆਨੀ ਸਕਾਰਾਤਮਕ ਅਵਸਥਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਇਹ ਦਰਮਿਆਨੀ ਪੱਖ ਇਕ ਸਭਿਆਚਾਰਕ ਰਾਸ਼ਟਰਵਾਦ ਦਾ ਹੀ ਰੂਪ ਹੈ। ਇਸ ਵਿਚ ਨਸਲੀ ਰਾਸ਼ਟਰਵਾਦ ਤੇ ਰਹੱਸਵਾਦ ਰਾਸ਼ਟਰਵਾਦ ਸ਼ਾਮਿਲ ਹੈ ਜੇਕਰ ਆਪਾਂ ਰਾਸ਼ਟਰੀ ਪਛਾਣ ਦੀ ਗਲ ਕਰੀਏ ਤਾਂ ਇਹ ਸਭਿਆਚਾਰ ਆਪਣੀ ਭਾਸ਼ਾ ਅਤੇ ਰਾਜਨੀਤੀ ਤੋਂ ਦਰਸਾਈ ਜਾਂਦੀ ਹੈ ਇਹ ਬੰਦੇ ਦੀ ਆਪਣੀ ਪਹਿਚਾਣ ਉਸ ਦੀ ਆਪਣੀ ਪਹਿਚਾਣ ਹੁੰਦੀ ਹੈ ਉਹ ਕਿਸ ਪ੍ਰਦੇਸ਼ ਜਾਂ ਦੇਸ਼ ਤੋਂ ਸਬੰਧ ਰਖਦਾ ਹੈ ਇਹ ਇਕ ਅਜਿਹੀ ਭਾਵਨਾ ਹੈ ਜਿਹੜੀ ਲੋਕਾਂ ਦੇ ਸਮੂਹ ਵਜੋਂ ਸਾਂਝੀ ਕੀਤੀ ਜਾਂਦੀ ਹੈ। ਇਸ ਵਿਚ ਇਹ ਗਲ ਮਾਇਨੇ ਨਹੀਂ ਰਖਦੀ ਕਿ ਤੁਹਾਡੀ ਕਾਨੂੰਨੀ ਨਾਗਰਿਕਤਾ ਕੀ ਹੈ। ਵਿਗਿਆਨਿਕ ਰਾਸ਼ਟਰੀ ਆਪਣੀ ਪਹਿਚਾਣ ਨੂੰ ਇਕ ਮਾਨਸਿਕ ਤਰੀਕੇ ਨਾਲ ਦੇਖਦੇ ਹਾਂ ਉਹਨਾਂ ਲਈ ਇਹ ਇਕ ਅਸੀਂ ਜਾਂ ਉਹ ਦੇ ਪਛਾਣ ਬਣ ਕੇ ਰਹਿ ਜਾਂਦੇ ਹਾਂ। ਹਵਾਲੇ: ਰਾਸ਼ਟਰਵਾਦ (ਰਵਿੰਦਰ ਨਾਥ ਟੈਗੋਰ) ਸਭਿਆਚਾਰ (ਭੁਪਿੰਦਰ ਸਿੰਘ ਖਹਿਰਾ) ਅੰਗਰੇਜ਼ੀ ਵਿਕੀਪੀਡੀਆ