ਸਮੱਗਰੀ 'ਤੇ ਜਾਓ

ਵਰਤੋਂਕਾਰ:Amritpal singh APSKD

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਮ੍ਰਿਤਪਾਲ ਸਿੰਘ ਧੁੰਨ,

"ਤਅਚਲਤ ਪੈਂਤੀ"


ਉਮੀਦ, ਉਧਾਰ, ਉਪਾਧੀ, ਊਰਜਾ, ਲੋੜ ਮੁਤਾਬਿਕ ਚੰਗੇ ਨੇ।

ਅਦਨ, ਅਖੀਰ, ਅੱਥਰੂ, ਅਰੀਲ, ਹਰਸਾਹ ਵਿੱਚ ਰੰਗੇ ਨੇ।


ਏਕਤਾ, ਇੱਜਤ, ਇਰਾਦਾ, ਇੰਡੀਕਾ, ਵਿਕਸਿਤ ਕਰਦੇ ਬੰਦੇ ਨੂੰ।

ਸਿੱਖਿਆ, ਸਮਥ, ਸਲਾਘਾ, ਸੁੱਧਤਾ, ਹੋਰ ਮਹਿਕਾਉਂਦੇ ਧੰਦੇ ਨੂੰ ।


ਹਉਮੈ, ਹੰਕਾਰ, ਹੰਗਾਮਾ, ਹਮਕ, ਨਾਜ਼ੁਕ ਕਰਦੇ ਮੋਹਿਕ ਤੰਦਾਂ ਨੂੰ ।


ਕੂਕਣਾ, ਕਤਲ, ਕੰਗਾਲੀ, ਕੀਰਨੇ, ਚਿੰਨ੍ਹ ਹਨ ਤਕਲੀਫ਼ੀ ਦੇ।

ਖਰੂਦ, ਖੁਨਾਮੀ, ਖਿੰਝਣਾ, ਖਾਪਟ, ਚਿੰਨ੍ਹ ਨਹੀ ਸ਼ਰੀਫ਼ੀ ਦੇ ।


ਗਲਪ, ਗੁਆਂਢੀ, ਗਵਾਹ, ਗਲੇਡੂ, ਸੱਚੇ ਔਖੇ ਮਿਲਦੇ ਹਨ।

ਘੜੂਕਾ, ਘੜੂਆ, ਘੋਟਣਾ, ਘੁਰਾੜੇ, ਪਿੰਡਾਂ ਵਿੱਚ ਖਿੜਦੇ ਹਨ।


ਙਣਤਾ, ਙਿਣਤੀ, ਙਿਆਨ, ਙਿਆਤਾ ਦਰਜ ਹਨ ਵਿੱਚ 'ਬਾਵਨ' ਦੇ।


ਚਉਂਕੀ, ਚਉਂਕਾ, ਚਿਦਾਰ, ਚਸਿਆ, ਅਲੋਪ ਹਨ ਅਲੋਪ ਹਨ।

ਛਉਂੜੀ, ਛਟਾਂਕ, ਛਗਲ, ਛਤਨਾ, ਤੇ ਵੀ ਹੋਏ ਕਰੋਪ ਹਨ।


ਜਪੁਜੀ, ਜਜ਼ਬਾ, ਜ਼ੀਨਤ, ਜੁਝਾਰੂ, ਮਨੁੱਖਤਾ ਲਈ ਮਨੁੱਖਾਂ ਨੂੰ ।

ਝੂਝਨਾ, ਝੁਕਾਉ, ਝਿਜਕ, ਝਮਕ, ਸਵਾਰਨਾ ਨਿਸ਼ਚੇ ਕੁੱਖਾਂ ਨੂੰ ।


ਞਤਨ, ਞਾਣਹੁ, ਞਿਆਨ, ਞਾਣਤ, ਦਰਜ "ਬਾਵਨ" "ਓਅੰਕਾਰ" ਹਨ।


ਟਣਾਣਾ, ਟਹਲ, ਟਾਹਲੀ, ਟੋਭੜਾ, ਪੰਆਬ ਦੀਆਂ ਮਿੱਠ ਯਾਦਾਂ ਸੀ।

ਠੂੰਗਣਾ, ਠੂੰਸਣਾ, ਠੇਲਨਾ, ਠਾਹਣਾ, ਠੇਠ ਉਚਾਰਦੀਆਂ ਔਲਾਦਾਂ ਸੀ।


ਡੰਗਰ, ਡੀਉਂਢੀ, ਡੋਲਨੀ, ਡੰਗੋਰੀ, ਘਰ-ਘਰ ਦਾ ਮਾਣ ਸਨ।

ਢੋਲਕ, ਢੰਡੋਰੀ, ਢੰਡੋਰਾ, ਢੰਢਾਰ, ਸੰਚਾਰਕ ਸਾਧਨ ਵਿਗਿਆਨ ਸਨ।


ਣਾਮ ਣਿਆਰਾ ਸਦ ਣਮੋਕਾਰ, ਜਾਪ ਬਿਨ ਣਾਪ ਦੇ।


ਤ੍ਰਿਲੋਕ, ਤ੍ਰਿਮਾਨ, ਤ੍ਰਿਵੇਦੀ, ਤ੍ਰਿਪੁਰ, ਮਨੌਤ ਹਿੰਦ ਉਪਾਸ਼ਕ ਦੀ ।

ਥੀਸਿਸ, ਥੱਥਲਾ, ਥਾਵਰੀ, ਥਧਾਈ, ਦ੍ਰਿਸ਼ਟੀ ਜਾਣ ਜਾਂਦੀ ਜਾਗਸਿ ਦੀ।


ਦਹੇਜ, ਦਲੀਲ, ਦਾਵਤ, ਦਲਾਲੀ, ਦੇਖ ਕੇ ਆਪਣੀ ਚਾਦਰ ਨੂੰ ।

ਧਰਮ, ਧੀਰਜ, ਧਿਆਨ, ਧਉਲਾ, ਵਧਾਉਂਦੇ ਸਾਡੇ ਆਦਰ ਨੂੰ।


ਨਿੰਦਿਆ, ਨੱਠਣਾ, ਨਿਰਾਸ਼ਾ, ਨੀਚਤਾ, ਨਹੀ ਸੋਭਦਾ ਜਿੰਦਾ ਜਮੀਰਾਂ ਨੂੰ ।


ਪੰਜਾਬ, ਪੰਜਾਬੀ, ਪ੍ਸੰਸਾ, ਪ੍ਰਸਿੱਧੀ, ਕਿਸਮਤ ਵਾਲਿਆਂ ਨੂੰ ਰਾਸ ਹਨ।

ਫਤਹਿ, ਫਜ਼ਲ, ਫਾਂਦਨੇ, ਫਰਜ਼, ਹਰ ਦਮ ਮਿਲਦੇ ਪਾਸ ਹਨ।


ਬੇਰੰਗੀ, ਬੰਜਰ, ਬੇਤਾਬੀ, ਬੇਕਾਬੂ, ਜਿੰਦਗੀ ਜਿਊਣਾਂ ਹੀ ਫਿਟਕਾਰ ਹੈ।

ਭ੍ਰਿਸ਼ਟ, ਭੈਰਵੀ, ਭਗੌੜਾ, ਭਿਖਾਰੀ, ਸਮਾਜ ਘੱਟ ਹੀ ਦੇਂਦਾ ਸਤਿਕਾਰ ਹੈ।


ਮਲ੍ਹਮ, ਮਿਲਾਪ, ਮੁਆਫ਼ੀ, ਮੁਨਾਫਾ, ਮੱਘਦੇ ਹਿਰਦੇ ਠੰਡੇ ਕਰਦੇ ਹਨ ।


ਯੋਜਕ, ਯਾਚਨ, ਯੁਗਾਂਤ, ਯੁਗਾਦਿ, ਗਹਿਰੇ ਹਨ ਅਰਥ ਪੰਜਾਬੀ ਦੇ।

ਰਸਕ, ਰਜ਼ਕ, ਰਣਕ, ਰਫੀਕ, ਬੇਅੰਤ ਅਮੀਰ ਬੋਲ ਨਵਾਬੀ ਦੇ ।


ਲਾਲਚੀ, ਲੁਟੇਰਾ, ਲੂਤੀਆ, ਲੋਭੀਆ, ਪਾਪ ਕਰਮ ਵੱਲ ਰਹਿੰਦਾ ਧਿਆਨ।

ਵਹਿਮ, ਵੇਸਵਾ, ਵਿਰੋਧੀ, ਵਿਵਾਦ, ਘੱਟ ਹੀ ਲਾਗਾ ਕਰਦੇ ਸੂਝਵਾਨ।


ਦੁੜੰਗਾ, ਦੁੜਕੀ, ਚੜਤ, ਗੁੜ੍ਹਤੀ, ਮਨੁੱਖੀ ਚਹਿਰੇ ਮੁਸਕਰਾਉਂਦੇ ਹਨ।


ਤਅਚਲਤ= ਤਿੰਨ ਅੱਖਰੀ ਚਾਰ ਲਫ਼ਜ ਲੋਕ ਤੱਥ


ਅੰਮ੍ਰਿਤਪਾਲ ਸਿੰਘ ਧੁੰਨ