ਵਰਤੋਂਕਾਰ:BalramBodhi/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਇਆ ਪਰਿਕਲਪਨਾ, ਨੂੰ ਗਇਆ ਸਿਧਾਂਤ ਜਾ ਗਇਆ ਦਾ ਨੇਮ ਵੀ ਕਿਹਾ ਜਾਂਦਾ ਹੈ। ਇਸ ਸਿਧਾਂਤ ਦਾ ਦਾਵਾ ਹੈ ਕਿ ਜਿਉਂਦੇ ਸ਼ਰੀਰ ਧਰਤੀ ਦੇ ਨਿਰਜੀਵ ਆਲੇ-ਦੁਆਲੇ ਨਾਲ ਇਕ ਖ਼ਾਸ ਤਰ੍ਹਾਂ ਦਾ ਤਾਲ-ਮੇਲ (synergistic) ਬਣਾਉਣ ਲਈ ਇਕ ਨਵੇਕਲਾ ਸੰਵਾਦ ਰਚਾਉਂਦੇ ਹਨ, ਇਹ ਤਾਲ-ਮੇਲ ਆਪਣੇ ਆਪ ਖ਼ੁਦ ਨੂੰ ਨੇਮ-ਬੱਧ ਕਰਨ ਵਾਲਾ (self-regulating), ਇੱਕ ਗੁੰਝਲਦਾਰ ਸਿਸਟਮ ਹੈ ਜਿਹੜਾ ਧਰਤੀ ਉੱਤੇ ਜੀਵਨ ਲਈ ਲੋੜੀਂਦੀਆਂ ਹਾਲਤਾਂ ਨੂੰ ਕਾਇਮ ਰਖਦਾ ਹੈ ਤੇ ਹੋਰ ਪੱਕਿਆਂ ਕਰਦਾ ਹੈ। ਇਸ ਪਰਿਕਲਪਨਾ ਨੂੰ ਰਸਾਇਣ-ਵਿਗਿਆਨੀ ਜੇਮਸ ਲਵਲਾਕ ਨੇ ਤਿਆਰ ਕੀਤਾ, ਤੇ 1970 ਵਿਆਂ ’ਚ ਮਾਇਕਰੋ-ਬਾਇਓਲੋਜਿਸਟ ਲਯੰਨ ਮਾਰਗੁਲਿਸ ਨਾਲ ਮਿਲ ਕੇ ਉਸਨੂੰ ਹੋਰ ਵਿਕਸਿਤ ਵੀ ਕੀਤਾ। ਲਵਲਾਕ ਨੇ ਗਇਆ ਦੇ ਵਿਚਾਰ ਦਾ ਨਾਂ ‘ਗਇਆ’ ਦੇਵੀ ਦੇ ਨਾਂ ਉੱਤੇ ਰਖਿਆ ਸੀ, ਗਇਆ ਦੇਵੀ ਯੂਨਾਨੀ ਮਿਥਿਹਾਸ ਨਾਲ ਜੁੜੀ ਇੱਕ ਪ੍ਰਾਚੀਨ ਦੇਵੀ ਹੈ, ਜਿਹੜੀ ਪੁਰਾਤਨ ਯੂਨਾਨੀ ਮਿਥਿਹਾਸ ਅੰਦਰ ਧਰਤੀ ੜੀ ਦੇਵੀ ਦੇ ਰੂਪ ’ਚ ਸਾਹਮਣੇ ਆਉਂਦੀ ਹੈ। ਸੰਨ 2006 ਵਿੱਚ ਜਿਓਲੋਜਿਕਲ ਸੋਸਾਇਟੀ ਆਫ਼ ਲੰਦਨ ਨੇ ਗਇਆ ਪਰਿਕਲਪਨਾ ਨੂੰ ਵਿਕਸਤ ਕਰਨ ਵਿੱਚ ਉਸਦੇ ਯੋਗਦਾਨ ਲਈ ਵੋਲਅਸਟਨ ਮੈਡਲ ਨਾਲ ਨਵਾਜਿਆ।