ਸਮੱਗਰੀ 'ਤੇ ਜਾਓ

ਵਰਤੋਂਕਾਰ:Bhavya12Kashyap

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਰ.ਵੈਸ਼ਾਲੀ

[ਸੋਧੋ]

ਆਰ.ਵੈਸ਼ਾਲੀ ਇੱਕ ਭਾਰਤੀ ਸ਼ਤਰੰਜ ਖਿਡਾਰੀ ਅਤੇ ਇੱਕ ਭਾਰਤੀ ਮਹਿਲਾ ਗ੍ਰੈਂਡ ਮਾਸਟਰ ਹੈ।  ਉਸਨੇ ਉਮਰ ਵਰਗ ਦੇ ਭਾਰਤੀ ਰਾਸ਼ਟਰੀ ਚੈਂਪੀਅਨਸ਼ਿਪ ਅਤੇ ਵਿਸ਼ਵ ਅੰਡਰ -14 ਲੜਕੀਆਂ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਜਿੱਤੇ ਹਨ। ਉਹ ਉੱਘੀ ਭਾਰਤੀ ਗ੍ਰਾਂਡ ਮਾਸਟਰ ਆਰ. ਪ੍ਰੋਗਨਾਨੰਧਾ ਦੀ ਵੱਡੀ ਭੈਣ ਹੈ।

ਨਿੱਜੀ ਜ਼ਿੰਦਗੀ ਅਤੇ ਪਿਛੋਕੜ

[ਸੋਧੋ]

ਵੈਸ਼ਾਲੀ ਦਾ ਜਨਮ 21 ਜੂਨ 2001 ਨੂੰ ਚੇਨਈ, ਭਾਰਤ ਵਿਚ ਹੋਇਆ ਸੀ। ਉਹ ਅਚਾਨਕ ਸ਼ਤਰੰਜ ਵਿਚ ਡੁੱਬ ਗਈ।  ਜਦੋਂ ਉਹ ਛੇ ਕੁ ਸਾਲਾਂ ਦੀ ਸੀ, ਉਸਦੇ ਮਾਪਿਆਂ ਨੇ ਉਸ ਦਾ ਟੈਲੀਵਿਜ਼ਨ ਦੇਖਣਾ ਘਟਾਉਣ ਲਈ ਸ਼ਤਰੰਜ ਖੇਡਣ ਅਤੇ ਡਰਾਇੰਗ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। [1]  ਉਨ੍ਹਾਂ ਦੀ ਰਣਨੀਤੀ ਨੇ ਕੰਮ ਕੀਤਾ ਅਤੇ ਉਸਨੇ ਨਾ ਸਿਰਫ ਸ਼ਤਰੰਜ ਖੇਡਣ ਦਾ ਅਨੰਦ ਲਿਆ ਸਗੋਂ ਖੇਡ ਵਿੱਚ ਇੱਕ ਵਿਸ਼ੇਸ਼ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।  ਅਭਿਆਸ ਕਰਨ ਲਈ ਘਰ ਵਿਚ ਇਕ ਉੱਘੇ ਛੋਟੇ ਭਰਾ ਵਜੋਂ ਇਕ ਸਪੈਰਿੰਗ ਪਾਰਟਨਰ ਹੋਣ ਨਾਲ ਉਸ ਦੇ ਹੁਨਰ ਵਿਚ ਵਾਧਾ ਹੋਇਆ।

ਉਸਨੇ 2012 ਵਿਚ ਅੰਡਰ -11 ਕੁੜੀਆਂ ਦੀ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤਿਆ, ਜਿਸ ਕਰਕੇ ਉਸ ਨੂੰ ਵਿਸ਼ਵ ਯੁਵਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਚੁਣਿਆ ਗਿਆ।

ਹਾਲਾਂਕਿ, ਉਸਦੇ ਪਰਿਵਾਰ ਨੇ ਸ਼ੁਰੂਆਤ ਵਿੱਚ ਸ਼ਤਰੰਜ ਨੂੰ ਇੱਕ ਮਹਿੰਗਾ ਖੇਡ ਸਮਝਿਆ ਸੀ। ਉਹ ਕਹਿੰਦੀ ਹੈ ਕਿ ਸ਼ਤਰੰਜ ਸਾੱਫਟਵੇਅਰ ਨਾਲ ਯੋਜਨਾਬ ਤਰੀਕੇ ਨਾਲ ਕੰਮ ਕਰਨ ਲਈ ਉਸ ਕੋਲ ਇਕ ਲੈਪਟਾਪ ਜਾਂ ਕੰਪਿਊਟਰ ਵੀ ਨਹੀਂ ਸੀ।  ਸ਼ੁਰੂ ਵਿਚ, ਉਹ ਆਪਣੀ ਖੇਡ ਨੂੰ ਵਧਾਉਣ ਲਈ ਸ਼ਤਰੰਜ ਬਾਰੇ ਕਿਤਾਬਾਂ ਵਿਚਲੀ ਸਮੱਗਰੀ ਉੱਤੇ ਨਿਰਭਰ ਰਹੀ। ਇਸ ਤੋਂ ਇਲਾਵਾ, ਵੱਖ-ਵੱਖ ਕੌਮੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਕੋਚਿੰਗ ਅਤੇ ਆਵਾਜਾਈ ਦੇ ਖਰਚਿਆਂ ਨੂੰ ਪੂਰਾ ਕਰਨਾ ਪਰਿਵਾਰ ਲਈ ਇਕ ਸੰਘਰਸ਼ ਸੀ। [2]

ਉਨ੍ਹਾਂ ਚੁਣੌਤੀਆਂ ਦੇ ਜ਼ਰੀਏ, ਉਸਨੇ 2012 ਵਿਚ ਸਲੋਵੇਨੀਆ ਵਿਚ ਅੰਡਰ -12 ਕੁੜੀਆਂ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਉਸ ਸਫਲਤਾ ਨੇ ਉਸ ਲਈ ਬਹੁਤ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਬਾਅਦ ਵਿਚ ਉਸ ਨੇ ਭਾਰਤੀ ਮਹਿਲਾ ਮਹਾਨ ਮਾਸਟਰ ਦਾ ਖਿਤਾਬ ਜਿੱਤਿਆ। ਵੈਸ਼ਾਲੀ  ਹੁਣ ਤੱਕ ਖੇਡਾਂ ਵਿੱਚ ਸਫਲਤਾਪੂਰਵਕ ਸਫ਼ਰ ਦਾ ਸਿਹਰਾ ਆਪਣੇ ਮਾਪਿਆਂ ਅਤੇ  ਭਰਾ ਨੂੰ ਦਿੰਦੀ ਹੈ।[1]


ਪੇਸ਼ੇਵਰ ਪ੍ਰਾਪਤੀਆਂ

[ਸੋਧੋ]

ਵੈਸ਼ਾਲੀ ਨੇ ਸਾਲ 2012 ਵਿਚ ਅੰਡਰ -11 ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਅਤੇ ਅੰਡਰ -13 ਲੜਕੀਆਂ ਦੀ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਵਿਚ ਸੋਨੇ ਦੇ ਤਗਮੇ ਜਿੱਤੇ ਸਨ। ਉਸਨੇ ਉਸੇ ਸਾਲ ਵਿਸ਼ਵ ਅੰਡਰ -12 ਕੁੜੀਆਂ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਵੀ ਜਿੱਤਿਆ ਸੀ।  ਉਸਨੇ 2014 ਵਿੱਚ ਅੰਡਰ -15 ਲੜਕੀਆਂ ਦੀ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। [2]  ਉਸਨੇ ਨੈਸ਼ਨਲ ਜੂਨੀਅਰ ਲੜਕੀਆਂ ਸ਼ਤਰੰਜ ਚੈਂਪੀਅਨਸ਼ਿਪ ਵਿਚ ਲਗਾਤਾਰ ਸਾਲਾਂ ਵਿਚ ਸੋਨੇ ਦੇ ਤਗਮੇ ਜਿੱਤ ਕੇ , 2015- 2016 ਵਿੱਚ ਆਪਣੀ ਤਰੱਕੀ ਜਾਰੀ ਰੱਖੀ। ਇਸ ਪ੍ਰਦਰਸ਼ਨ ਵਜੋਂ ਉਸ ਨੂੰ ਆਗਾਮੀ  ਸਾਲਾਂ ਵਿਚ ਏਸ਼ੀਅਨ ਸ਼ਤਰੰਜ ਚੈਂਪੀਅਨਸ਼ਿਪ ਅਤੇ ਵਿਸ਼ਵ ਯੁਵਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। [2]  ਉਸਨੇ 2015 ਵਿੱਚ ਗ੍ਰੀਸ ਵਿੱਚ ਅੰਡਰ -14 ਲੜਕੀਆਂ ਦੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਵੈਸ਼ਾਲੀ ਨੇ ਜੂਨ 2020 ਵਿੱਚ ਸਾਬਕਾ ਵਿਸ਼ਵ ਚੈਂਪੀਅਨ ਐਂਟੋਨੇਟਾ ਸਟੀਫਨੋਵਾ ਨੂੰ ਐਫ.ਆਈ.ਡੀ.ਈ ਚੈੱਸ ਡਾਟ ਕਾਮ ਵਿੱਚ ਮਹਿਲਾ ਸਪੀਡ ਸ਼ਤਰੰਜ ਚੈਂਪੀਅਨਸ਼ਿਪ, ਜੋ ਕਿ ਇੱਕ ਆਨਲਾਈਨ ਮੁਕਾਬਲਾ ਸੀ, ਜਿਸ ਵਿੱਚ ਵਿਰੋਧੀ ਖਿਡਾਰੀ ਦੀ ਜਿੱਤ ਨਿਸ਼ਚਿਤ ਸੀ, ਵਿੱਚ ਉਸ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। [3]

ਵੈਸ਼ਾਲੀ ਨੇ ਏਸ਼ੀਆਈ ਇੰਡੀਵਿਜ਼ੁਅਲ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ 2017 ਵਿੱਚ ਇੱਕ ਸੋਨੇ ਦਾ ਤਗਮਾ ਜਿੱਤਿਆ।ਉਹ 2018 ਵਿੱਚ ਇੱਕ ਇੰਡੀਅਨ ਵੂਮੈਨ ਗ੍ਰੈਂਡ ਮਾਸਟਰ [ਡਬਲਯੂਜੀਐਮ] ਬਣੀ। ਉਹ ਉਸ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ ਐਫ.ਆਈ.ਡੀ.ਈ ਓਨਲਾਈਨ ਸ਼ਤਰੰਜ ਓਲੰਪੀਆਡ 2020 ਵਿੱਚ ਰੂਸ ਦੇ ਨਾਲ ਸੰਯੁਕਤ ਸੋਨ ਤਗਮਾ ਜਿੱਤਿਆ।  [2]  

ਹਵਾਲੇ :

[ਸੋਧੋ]

1. [BBC article to be published]

2.

https://www.outlookindia.com/website/story/sports-news-indian-grandmaster-r-vaishali-defeats-former-world-chess-champion-antaoneta-stefanova/355391


3.

https://sportstar.thehindu.com/chess/speed-chess-vaishali-online-praggnanandhaa-ushenina/article31957444.ece

ਸੱਜੇ ਹੱਥ ਵਾਲੇ ਪਾਸੇ ਬਾਕਸ ਦੀ ਜਾਣਕਾਰੀ:

[ਸੋਧੋ]

ਪੂਰਾ ਨਾਮ: ਆਰ. ਵੈਸ਼ਾਲੀ

ਜਨਮ: 21 ਜੂਨ 2001

ਜਨਮ ਸਥਾਨ: ਚੇਨਈ, ਭਾਰਤ

ਨਾਗਰਿਕਤਾ: ਭਾਰਤ

ਖੇਡ : ਸ਼ਤਰੰਜ

ਪ੍ਰਤਿਨਿਧ : ਭਾਰਤ

ਮੈਡਲ:

[ਸੋਧੋ]

2012 ਵਿਚ ਅੰਡਰ 11 ਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਸੋਨ ਤਗਮਾ


ਸਾਲ 2012 ਵਿਚ ਅੰਡਰ 13 ਲੜਕੀਆਂ ਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਸੋਨ ਤਗਮਾ


2017 ਵਿਚ ਏਸ਼ੀਅਨ ਇੰਡੀਵਿਜ਼ੁਅਲ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਸੋਨ ਤਗਮਾ


2014 ਵਿੱਚ ਅੰਡਰ 15 ਲੜਕੀਆਂ ਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ


ਨੈਸ਼ਨਲ ਜੂਨੀਅਰ ਲੜਕੀਆਂ ਸ਼ਤਰੰਜ ਚੈਂਪੀਅਨਸ਼ਿਪ 2015, 2016 ਵਿਚ ਸੋਨ ਤਗਮਾ