ਵਰਤੋਂਕਾਰ:Guglani/ਇਸਲਾਮੋਫ਼ੋਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਲਾਮੋਫ਼ੋਬੀਆ ਜਾਂ ਇਸਲਾਮੀ ਹਊਆ [1]ਕੁਝ ਲੋਕਾਂ ਦਾ ਸੱਭਿਆਚਾਰਿਕ ਤੇ ਸਮਾਜਿਕ ਪੱਧਰ ਤੇ ਇਕ ਹਊਏ ਅਧੀਨ ਫੈਲਿਆ ਵਿਰੋਧ ਹੈ।1980ਵਿਆਂ ਤੋਂ ਇਹ ਵਿਰੋਧ ਤੇਜ਼ੀ ਨਾਲ ਵਧਿਆ ਹੈ।ਇਸ ਜਜ਼ਬੇ ਅਧੀਨ ਵੱਡੇ ਪੱਧਰ ਤੇ ਨਫ਼ਰਤ ਫੈਲਾਉਣ ਦਾ ਨਾਂ ਹੀ ਇਸਲਾਮੋਫ਼ੋਬੀਆ ਹੈ।ਅਵਾਮ ਵਿੱਚ ਇਹ ਚਿੰਤਾ ਫ਼ਿਕਰ ਤੇ ਡਰ ਪੈਦਾ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ ਕਿ ਮੁਸਲਮਾਨ ਧੜਾਧੜ ਅਮਰੀਕਾ ਤੇ ਯੂਰੋਪ ਦੇ ਦੇਸ਼ਾਂ ਵਿੱਚ ਆ ਰਹੇ ਹਨ।ਹੌਲੀ ਹੌਲੀ ਉਨ੍ਹਾਂ ਦੀ ਗਿਣਤੀ ਇਤਨੀ ਵੱਧ ਜਾਵੇਗੀ ਕਿ ਉਥੋਂ ਦੇ ਗੋਰੇ ਵਸਨੀਕ ਘੱਟ ਗਿਣਤੀ ਵਿੱਚ ਰਹੀ ਜਾਣਗੇ।ਕਈ ਦੇਸ਼ਾਂ ਦੀਆਂ ਸੰਸਥਾਵਾਂ ਅਜਿਹੇ ਪ੍ਰਚਾਰ ਜਿਵੇਂ ਕਿ ਗੋਰੇ ਇਸਾਈਆਂ ਤੇ ਮੁਸਲਮਾਨਾਂ ਵਿਚਕਾਰ ਕੁਦਰਤੀ ਟਕਰਾਅ ਹੈ, ਮੁਸਲਮਾਨ ਪੱਛੜੇ ਹੋਏ , ਵਹਿਸ਼ੀ , ਜ਼ਾਲਮ , ਹਿੰਸਕ ਤੇ ਪੁਰਾਤਨ ਵਿਚਾਰਾਂ ਵਾਲੇ ਹਨ, ਆਪਣੇ ਜਹਾਦ ਨਾਲ ਪੱਛਮੀ ਸੱਭਿਅਤਾ ਮਲੀਆਮੇਟ ਕਰਨਾ ਚਾਹੁੰਦੇ ਹਨ ਇਤਿਆਦਿ ਕਰਕੇ ,ਧਾਰਮਿਕ ਤੇ ਰਾਜਨੀਤਕ ਭਾਵਨਾਵਾਂ ਉਤੇਜਿਤ ਕਰਦੀਆਂ ਹਨ।ਇਨ੍ਹਾਂ ਵਿੱਚ ਸਟਾਪ ਇਸਲਾਮੇਲਾਈਜੇਸ਼ਨ ਆਫ ਅਮੈਰਿਕਾ ( ਐ ਆਈ ਓ ਏ) ਤੇ ਅਮੈਰਿਕਾ ਡਿਫੈਂਸ ਇਨੀਅਸ਼ਏਟਵ ( ਏ ਡੀ ਆਈ ) ਸ਼ਾਮਲ ਹਨ।

ਇਨ੍ਹਾਂ ਅਮਰੀਕਾ ਯੂਰੋਪ ਤੇ ਹਿੰਦੁਸਤਾਨ ਵਿੱਚ ਹੋ ਰਹੇ ਇਸਲਾਮ ਵਿਰੋਧੀ ਤਅੱਸਬੀ ਪ੍ਰਚਾਰਾਂ ਕਰਕੇ ਹਜੂਮੀ ਹਿੰਸਾ ਤੇ ਨਿਊਜੀਲੈਂਡ ਵਿੱਚ ਹਾਲੀਆਂ ਵਾਪਰੀ ਹਿੰਸਾ ਜਿਹੇ ਹਾਦਸੇ ਹੁੰਦੇ ਹਨ।ਹਮਲਾਵਰ ਗ਼ੈਰ ਮਜ਼੍ਹਬੀ ਬਾਹਰੀ ( ਪਰਵਾਸੀ ) ਲੋਕਾਂ ਨੂੰ ਦੇਸ਼ ਤੋਂ ਬਾਹਰ ਕਰਨ ਦੇ ਜਜ਼ਬੇ ਅਧੀਨ ਕੰਮ ਕਰਦੇ ਹਨ।ਹਮਲਾਵਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੋਰਿਆਂ ਦਾ ਦਬਦਬਾ ਕਾਇਮ ਕਰਨ ਦੇ ਪ੍ਰਤੀਕ ਵਜੋਂ ਦੇਖ ਕੇ ਨਿਰੰਕੁਸ਼ ਹੱਤਿਆ ਕਾਂਡਾਂ ਨੂੰ ਅੰਜਾਮ ਦਿੰਦੇ ਹਨ।ਅਜਿਹੇ ਹਊਏ ਵੋਟਾਂ ਦੀ ਰਾਜਨੀਤੀ ਤੋਂ ਪ੍ਰੇਰਿਤ ਹਨ।

ਇਸਲਾਮ ਤੇ ਗ਼ੈਰ ਗੋਰਿਆਂ ਦਾ ਵਿਰੋਧ ਕਰਨ ਵਿੱਚ ਇਸਾਈ ਤੇ ਯਹੂਦੀ ਹੁਣ ਇਕੱਠੇ ਹਨ।ਪਰਵਾਸੀਆਂ ਦੇ ਰੁਜ਼ਗਾਰ ਖੋਹਣ ਦਾ ਹਊਆ ਹੋਰ ਡਰਾਉਣਾ ਹੈ।ਇਹੋ ਜਹੀ ਵਿਚਾਰਧਾਰਾ ਹਿੰਦੁਸਤਾਨ ਵਰਗੇ ਮੁਲਕ ਵਿੱਚ ਵੀ ਪਾਈ ਜਾਂਦੀ ਹੈ ਇਸ ਤਰਾਂ ਨਫ਼ਰਤੀ ਜੁਰਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।[2]ਨਾਜ਼ੀਵਾਦ ਦੇ ਉਭਾਰ ਤੋਂ ਪਹਿਲਾਂ ਜਿਸ ਤਰਾਂ ਦਾ ਯਹੂਦੀਵਾਦ ਵਿਰੋਧ ਲੋਕਾਂ ਵਿੱਚ ਰਚ ਗਿਆ ਸੀ , ਉਸੇ ਤਰਾਂ ਇਸਲਾਮ ਵਿਰੋਧ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰ ਰਿਹਾ ਹੈ।ਮਾਨਵਵਾਦੀ ਜਥੇਬੰਦੀਆਂ ਤੇ ਅਵਾਮ ਨੂੰ ਅਜਿਹੇ ਕੂੜ ਪ੍ਰਚਾਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਹਵਾਲੇ[ਸੋਧੋ]

  1. "Clipping of The Tribune Trust - Punjabi Tribune". epaper.punjabitribuneonline.com. Retrieved 2019-03-21.
  2. "Clipping of Daily Charhdikala - Daily Charhdikala". www.readwhere.com. Retrieved 2019-03-21.