ਵਰਤੋਂਕਾਰ:Gurdeep singh Guri/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਧੁਨਿਕ ਅਲ਼ੰਕਾਰ[ਸੋਧੋ]

ਅਲੰਕਾਰ ਇੱਕ ਅਭਿਵਿਅਕਤੀ ਦੀ ਸ਼ੈਲੀ ਹੈ ।ਅਭਿਵਿਅਕਤੀ ਦੀ ਕੋਈ ਅਜਿਹੀ ਸ਼ੈਲੀ ਕਾਲਪਨਿਕ ਹੈ ।ਜਿਸਦੀ ਵਰਤੋਂ ਪ੍ਰਾਚੀਨ ਕਾਲ ਵਿੱਚ ਨਹੀਂ ਹੋਈ ਇਹ ਵੀ ਨਹੀਂ ਕਿ ਸਕਦੇ ਕਿ ਸਾਹਿਤ ਯਥਾਰਥ ਹੈ ਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ ।ਆਧੁਨਿਕ ਕਵਿਤਾ ਪ੍ਰਤੀਕਾਂ ਤੇ ਚਿੰਨ੍ਹਾਂ ਤੇ ਖੜੀ ਹੈ ਪਰ ਉਸਨੇ ਕਾਵਿ ਦਾ ਇੱਕ ਨਵਾਂ ਸਰੂਪ ਪੇਸ਼ ਕੀਤਾ ਹੈ ।ਆਧੁਨਿਕ ਕਵਿਤਾ ਦੀਆਂ ਪ੍ਰਮੁਖ ਤਿੰਨ ਸ਼ੈਲੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਹਨ । ।

1-ਮਾਨਵੀਕਰਣ -[ਸੋਧੋ]

ਇਸ ਸ਼ੈਲੀ ਵਿੱਚ ਲੇਖਕ ਆਪਣੇ ਮਨ ਦੇ ਖਿਆਲਾ ਨਾਲ ਨਿਰਜੀਵ ਵਸਤੂਆਂ ਨੂੰ ਜਿਉਦੀਆਂ ਜਾਗਦੀਆਂ ਵਸਤੂਆਂ ਦਾ ਰੂਪ ਦੇ ਦਿੰਦਾ ਹੈ ਅਤੇ ਉਹਨਾ ਦੇ ਮਨ ਵਿਚਲੇ ਖਿਆਲਾਂ ਤੇ ਭਾਵਨਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ।ਇਸ ਸ਼ੈਲੀ ਦਾ ਸਭ ਤੋਂ ਵੱਧ ਪ੍ਰਯੋਗ ਜੈ ਸ਼ੰਕਰ ਪ੍ਰਸਾਦ ਨੇ ਕੀਤਾ ਸੀ ।

2-ਧੁਨੀ ਚਿਤਰਣ -[ਸੋਧੋ]

ਇਸ ਸ਼ੈਲੀ ਵਿੱਚ ਧੁਨਿਤ ਸ਼ਬਦਾਂ ਦੇ ਨਾਲ ਸ਼ਬਦਾਂ ਦੇ ਅਰਥਾਂ ਦਾ ਅਨੁਭਵ ਕਰਵਾਇਆ ਜਾਂਦਾ ਹੈ ।ਇਸ ਸ਼ੈਲੀ ਦੀ ਜਿਆਦਾ ਵਰਤੋਂ ਮਹਾਂਕਵੀ ਨਿਰਾਲਾ ਨੇ ਕੀਤੀ ਹੈ ।

3-ਵਿਸ਼ੇਸ਼ਣ -[ਸੋਧੋ]

ਇਸ ਸ਼ੈਲੀ ਵਿੱਚ ਕਿਸੇ ਵਿਆਕਤੀ ਲਈ ਪ੍ਰਯੋਗ ਕੀਤੇ ਜਾਣ ਵਾਲੇ ਵਿਸ਼ੇਸ਼ਣ ਨੂੰ ਉਸਦੀ ਹਾਲਤ ਆਦਿ ਨਾਲ ਲਗਾ ਦਿੱਤਾ ਜਾਂਦਾ ਹੈ ਅਤੇ ਆਧੁਨਿਕ ਕਾਲ ਵਿੱਚ ਰੋਸ ਸ਼ੈਲੀ ਦੀ ਵਰਤੋਂ ਸੁਮਿਤਰਾ ਨੰਦਨ ਪੰਤ ਨੇ ਕੀਤੀ ਹੈ ।


ਆਧੁਨਿਕ ਕਾਲ ਵਿੱਚ ਇਹਨਾ ਤਿੰਨਾਂ ਸ਼ੈਲੀਆਂ ਦੀ ਵਰਤੋਂ ਬਹੁਤ ਜਿਆਦਾ ਹੋਈ ਹੈ ਪਰ ਇਸਦਾ ਇਹ ਮਤਲਬ ਨਹੀਂ ਕਿ ਪ੍ਰਾਚੀਨ ਅਤੇ ਮੱਧ ਕਾਲ ਵਿੱਚ ਇਸਦਾ ਪ੍ਰਯੋਗ ਹੀ ਨਹੀਂ ਹੋਇਆ ।ਇਹਨਾਂ ਦੇ ਪ੍ਰਯੋਗ ਤੇ ਸਹੀ ਭਾਲ ਅਤੇ ਪਰਿਭਾਸ਼ਿਤ ਕਰਨ ਦਾ ਕੰਮ ਲਾਜ਼ਮੀ ਨਵਾਂ ਹੈ ।ਉਹ ਵੀ ਮਾਨਵੀਕਰਣ ਅਤੇ ਧੁਨੀ ਚਿਤਰਣ ਦੇ ਸੰਬੰਧ ਵਿੱਚ ਹੀ ਸੱਚ ਹੈ ।

ਵਿਸ਼ੇਸ਼ਣ ਦਾ ਉਲੇਖ ਤਾਂ ਭਾਮਹ ,ਦੰਡੀ ,ਰੁਦਰਟ ,ਭੋਜ ਆਦਿ ਆਚਾਰੀਆਂ ਹਜ਼ਾਰਾਂ ਸਾਲ ਪਹਿਲਾਂ ਕਰਦੇ ਆਏ ਹਨ ।ਦੰਡੀ ਨੇ ਇਸ ਬਾਣੀ ਨੂੰ ਉੱਤਮ ਕਿਹਾ ਹੈ ਤੇ ਇਸਦੇ ਸੋਲ੍ਹਾਂ ਭੇਦ ਕੀਤੇ ਹਨ ।ਹਿੰਦੀ ਦੇ ਬਹੁਤ ਆਚਾਰੀਆ ਨੇ ਇਹਨਾ ਦਾ ਵਿਵੇਚਨ ਕੀਤਾ ਹੈ ।ਆਧੁਨਿਕ ਕਾਵਿ ਦੀ ਇਸ ਸ਼ੈਲੀਗਤ ਵਿਸ਼ੇਸ਼ਤਾ ਦੇ ਵੱਖਰੇ ਨਾਮ ਨਾਲ ਵਿਵੇਚਨ ਦੀ ਜ਼ਰੂਰਤ ਨਹੀਂ ਪੈਦਾ ਹੁੰਦੀ ਅਤੇ ਇਹਨਾਂ ਦੋ ਅਲੰਕਾਰਾਂ ਦਾ ਹੀ ਵਿਵੇਚਨ ਕੀਤਾ ਹੈ

1-ਮਾਨਵੀਕਰਣ ਅਲੰਕਾਰ -[ਸੋਧੋ]

ਮਾਨਵੀਕਰਣ ਦੇ ਸ਼ਬਦਾਂ ਦਾ ਅਰਥ ਹੈ ਮਨੁੱਖ ਬਣਾ ਦੇਣਾ ।ਇਸ ਅਲੰਕਾਰ ਦਾ ਸ਼ਬਦੀ ਅਰਥ ਹੀ ਇਸਦਾ ਲੱਛਣ ਹੈ ।ਇਸ ਵਿੱਚ ਨਿਰਜੀਵ ਪਦਾਰਥ ਕੁਦਰਤੀ ਵਸਤੂਆਂ ਜਾਂ ਮਨੁੱਖੀ ਮਨਾਂ ਵਿੱਚ ਮੂਰਤੀਮਾਨ ਸਥਾਪਿਤ ਕਰਕੇ ਉਸਦੇ ਮਨ ਦੇ ਅਨੁਭਵਾਂ ਅਤੇ ਖਿਆਲਾਂ ਦਾ ਸਦਾ ਵਰਨਣ ਕੀਤਾ ਜਾਂਦਾ ਹੈ ।

ਲੱਛਣ-[ਸੋਧੋ]

ਮੂਰਤ ਜਾਂ ਅਮੂਰਤ ਪਦਾਰਥ ਨੂੰ ਮਨੁੱਖੀ ਰੂਪ ਦੇ ਕੇ ਉਸਦੇ ਮਨ ਵਿੱਚ ਪੈਦਾ ਹੋਣ ਵਾਲ਼ੀਆਂ ਕਿਰਿਆਂਵਾਂ ਦਾ ਵਰਨਣ ਕੀਤਾ ਜਾਵੇ ਤਾਂ ਮਾਨਵੀਕਰਣ ਅਲੰਕਾਰ ਬਣਦਾ ਹੈ ।

ਇਸਦੇ ਦੋ ਭੇਦ ਹਨ -

1-ਮੂਰਤ ਪਦਾਰਥ ਦਾ ਅਲੰਕਾਰ ।

2-ਅਮੂਰਤ ਪਦਾਰਥ ਦਾ ਮਾਨਵੀਕਰਣ ।

2- ਧੁਨੀ ਚਿਤਰਣ ਅਲੰਕਾਰ[ਸੋਧੋ]

ਹਿੰਦੀ ਦੇ ਆਚਾਰੀਆ ਇਸ ਅਲੰਕਾਰ ਦਾ ਨਾਂ ਸਥਿਰ ਨਹੀਂ ਕਰ ਸਕੇ ।ਅਸਲ ਵਿੱਚ ਅੰਗਰੇਜ਼ੀ ਦਾ onamatopoeia ਅਲੰਕਾਰ ਹੈ ।ਜਿਸ ਨੂੰ ਕੁੱਝ ਵਿਦਵਾਨ ਧੁਨੀ ਅਰਥ ਵਿੰਅਜਨਾ ਵੀ ਕਹਿੰਦੇ ਹਨ ।ਕਿਸੇ ਵਰਨਣ ਨਾਲ ਪ੍ਰਸੰਗ ਨਾਲ ਧੁਨੀ ਵੀ ਨਿਕਲੇ ਉੱਥੇ ਇਹ ਅਲੰਕਾਰ ਬਣਦਾ ਹੈ ।

ਲੱਛਣ -[ਸੋਧੋ]

ਇਕੱਲੇ ਧੁਨਿਤਮਕ ਸ਼ਬਦਾਂ ਦੁਆਰਾ ਪੈਦਾ ਕੀਤੀ ਗਈ ਉਹ ਧੁਨੀ ਜੋ ਸ਼ਬਦਾਰਥ ਦੀ ਅਨੁਗੂੰਜ ਬਣ ਕੇ ਕੰਨਾਂ ਵਿੱਚ ਚਿਤਰਤ ਮਹਿਸੂਸ ਕੀਤੀ ਜਾਂਦੀ ਹੈ ।ਉਸ ਨੂੰ ਧੁਨੀ ਚਿਤਰਣ ਅਲੰਕਾਰ ਕਹਿੰਦੇ ਹਨ ।