ਵਰਤੋਂਕਾਰ:Gurpreet singh 20391126
ਪ੍ਰਗਤੀਵਾਦੀ ਪੰਜਾਬੀ ਆਲੋਚਨਾ: ਸਾਹਿਤ ਅਤੇ ਆਲੋਚਨਾ ਦਾ ਸੰਬੰਧ ਵੀ ਦਵੰਦਾਤਮਿਕ ਸੰਬੰਧ ਹੈ। ਕਈ ਵਾਰ ਇਹ ਵਿਚਾਰ ਪੇਸ਼ ਕੀਤਾ ਜਾਂਦਾ ਹੈ ਕਿ ਸਾਹਿਤ ਮੂਲ ਰੂਪ ਵਿਚ ਕਿਸੇ ਆਲੋਚਨਾਤਮਿਕ ਕਾਰਜ ਦਾ ਆਧਾਰ ਬਣਦਾ ਹੈ। ਦੂਸਰਾ ਨੁਕਤਾ ਆਲੋਚਨਾ ਦੇ ਅਮਲ ਨੂੰ ਹੋਰ ਅੱਗੇ ਲੈ ਜਾਂਦਾ ਹੈ ਕਿ ਸਾਹਿਤਕਾਰ, ਸਾਹਿਤ ਸਿਰਜਣਾ ਦੀ ਪ੍ਰਕਿਰਿਆ ਦੌਰਾਨ ਹੀ ਖੁਦ, ਇਕ ਆਲੋਚਕ ਦਾ ਕਰਤੱਵ ਵੀ ਨਿਭਾ ਰਿਹਾ ਹੁੰਦਾ ਹੈ। ਕਿਉਂਕਿ ਉਹ ਜਿੰਦਗੀ ਵਿੱਚ ਗ੍ਰਹਿਣ ਕੀਤੇ ਸਾਰੇ ਅਨੁਭਵ ਨੂੰ ਆਪਣੀ ਰਚਨਾ ਦਾ ਵਸਤੂ ਬਣਾਉਣ ਦੀ ਥਾਂ, ਆਪਣੀ ਕਲਾਤਮਕ ਦ੍ਰਿਸ਼ਟੀ ਅਨੁਸਾਰ, ਇਸ ਕੱਚੇ ਪਦਾਰਥ ਦੀ ਕਾਂਟ-ਛਾਂਟ ਅਤੇ ਚੋਣ ਕਰਦਿਆਂ ਇਸ ਵਿਚੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਤੱਥਾਂ, ਘਟਨਾਵਾਂ ਜਾਂ ਵਰਤਾਰਿਆਂ ਨੂੰ ਆਪਣੀ ਰਚਨਾ ਦਾ ਵਸਤੂ ਬਣਾਉਂਦਾ ਹੈ। ਇੱਥੇ ਪ੍ਰਗਤੀਵਾਦੀ ਲਹਿਰ ਦਾ ਆਰੰਭ, ਵਿਕਾਸ ਅਤੇ ਇਤਿਹਾਸ ਦਾ ਲੇਖਾ- ਜੋਖਾ ਕਰਨਾ ਉੱਚਿਤ ਨਹੀ ਜਾਪਦਾ। ਫਿਰ ਵੀ ਵੀਹਵੀਂ ਸਦੀ ਵਿੱਚ ਪ੍ਰਗਤੀਵਾਦੀ ਲਹਿਰ ਅਤੇ ਪ੍ਰਗਤੀਵਾਦੀ ਸਾਹਿਤ ਦੇ ਆਰੰਭ ਦੇ ਪਿਛੋਕੜ ਵਜੋਂ 1905 ਦੀ ਅਸਫਲ ਰੂਸੀ ਕ੍ਰਾਂਤੀ 1917 ਦਾ ਰੂਸੀ ਇਨਕਲਾਬ 1935 ਈਸਵੀ ਵਿੱਚ ਸੰਸਾਰਪ੍ਰਗਤੀਵਾਦੀ ਲੇਖਕ ਸੰਘ ਦੀ ਪੈਰਿਸ ਵਿਖੇ ਸਥਾਪਨਾ 1949 ਦਾ ਚੀਨੀ ਇਨਕਲਾਬ ਆਦਿ ਸੰਸਾਰ ਪੱਧਰ ਦੀਆਂ ਉਹ ਮਹਾਨ ਘਟਨਾਵਾਂ ਹਨ, ਜਿਨ੍ਹਾਂ ਨੇ ਸਮੁੱਚੇ ਸੰਸਾਰ ਵਿੱਚ ਆਪਣਾ ਪ੍ਰਭਾਵ ਪਾਇਆ ਅਤੇ ਵਜੋਂ ਭਾਰਤ ਦੀ ਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚ ਪ੍ਰਗਤੀਵਾਦੀ ਸਾਹਿਤ ਦੀ ਲਹਿਰ ਜ਼ੋਰ ਫੜਨ ਲੱਗੀ। ਸੰਤ ਸਿੰਘ ਸੇਖੋਂ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ, ਪੂਰਵ- ਪ੍ਰਚਲਿਤ ਆਲੋਚਨਾ ਪ੍ਰਣਾਲੀ ਜੋ ਆਪਣੇ ਮੂਲ ਸੁਭਾ ਵਿੱਚ ਆਦਰਸ਼ਵਾਦੀ, ਅੰਤਰਮੁਖੀ, ਰੁਮਾਂਟਿਕ ਅਤੇ ਪ੍ਰਭਾਵਵਾਦੀ ਕਿਸਮ ਦੇ ਮਾਨਸਿਕ ਤੱਕ ਹੀ ਸੀਮਿਤ ਸੀ, ਦੇ ਵਿਰੋਧ ਵਿੱਚ ਦਵੰਦਵਾਦੀ ਪਦਾਰਥਵਾਦੀ ਦਰਸ਼ਨ ਉੱਤੇ ਆਧਾਰਿਤ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਨੀਂਹ ਪੱਥਰ ਰੱਖਿਆ। ਜਸਵੀਰ ਸਿੰਘ ਆਹਲੂਵਾਲੀਆ ਦੇ ਸ਼ਬਦਾਂ ਵਿੱਚ "ਪਹਿਲੀ ਵਾਰ ਪੰਜਾਬੀ ਵਿੱਚ 'ਸਿਧਾਂਤਬੱਧ' ਆਲੋਚਨਾ ਦੀ ਆਧਾਰਸ਼ਿਲਾ ਰੱਖੀ, ਜਿਹੜੀ ਪਹਿਲੀ ਆਲੋਚਨਾ ਤੋਂ ਗੁਣਾਤਮਿਕ ਰੂਪ ਵਿੱਚ ਇਕ ਵੱਖਰੀ ਅਤੇ ਬਾਹਰਮੁਖੀ ਪ੍ਰਣਾਲੀ ਸੀ।" ਕਿਸ਼ਨ ਸਿੰਘ ਸਾਹਿਤ-ਰਚਨਾ ਵਿਚ ਪੇਸ਼ ਸਰਲ-ਅਰਥੀ ਸਾਰ ਤੋਂ ਤੁਰਦਿਆਂ ਕਿਸੇ ਰਚਨਾ ਦੇ ਵਿੱਚ ਪੇਸ਼ ਲੁਪਤ ਅਰਥਾਂ ਤੀਕ ਪਹੁੰਚਣ ਦੀ ਜਰੂਰਤ ਨੂੰ ਸਥਾਪਿਤ ਕਰਦਾ ਹੈ। ਇਸ ਪ੍ਰਕਾਰ ਕਿਸੇ ਸਾਹਿਤ ਰਚਨਾ ਵਿੱਚ ਪੇਸ਼ ਵਿਚਾਰਾਂ ਨੂੰ ਸੇਖੋਂ-ਆਲੋਚਨਾ ਆਪਣਾ ਆਧਾਰ ਬਣਾਉਂਦੀ ਹੈ। ਇਸੇ ਕਾਰਨ ਹੀ ਉਹ ਗੁਰਬਾਣੀ ਨੂੰ 'ਪਰਾ - ਸਾਹਿਤ' ਪ੍ਰਵਾਨ ਕਰਦੀ ਹੈ। ਇਸ ਦੇ ਉਲਟ ਕਿਸ਼ਨ ਸਿੰਘ ਮੱਧਕਾਲੀਨ ਸਾਹਿਤ ਵਿਸ਼ੇਸ਼ ਕਰਕੇ ਗੁਰਬਾਣੀ ਅਤੇ ਕਿੱਸਾ-ਕਾਵਿ ਵਿੱਚ ਲੇਖਕ ਵੱਲੋਂ ਪੇਸ਼ ਆਦਰਸ਼ਵਾਦੀ -ਦ੍ਰਿਸ਼ਟੀਕੋਣ ਨੂੰ ਆਪਣੇ ਮੁਲਾਂਕਣ ਦਿੱਤਾ ਆਧਾਰ ਨਾ ਬਣਾਉਂਦਿਆਂ, ਸਾਹਿਤ ਵਿੱਚ ਪੇਸ਼ ਬਿੰਬਾਂ ਅਤੇ ਸਮਾਜਿਕ ਮਨੁੱਖੀ ਵਸਤੂ ਨੂੰ ਆਪਣੀ ਆਲੋਚਨਾ ਵਿੱਚ ਪ੍ਰਮੁੱਖਤਾ ਪ੍ਰਦਾਨ ਕਰਦਾ ਹੈ।ਪ੍ਰਗਤੀਵਾਦੀ ਆਲੋਚਨਾ ਦੇ ਇਤਿਹਾਸਕ ਵਿਕਾਸ ਕ੍ਮ ਵਿੱਚ ਸੰਤ ਸਿੰਘ ਸੇਖੋਂ ਤੋਂ ਬਾਅਦ ਉਹ ਦੂਸਰਾ ਮਹੱਤਵਪੂਰਨ ਨਾਂ ਹੈ। ਇਹਨਾਂ ਤੋਂ ਇਲਾਵਾ ਅਤਰ ਸਿੰਘ, ਜਸਵੀਰ ਸਿੰਘ ਆਹਲੂਵਾਲੀਆ, ਕੇਸਰ ਸਿੰਘ ਕੇਸਰ, ਤੇਜਵੰਤ ਸਿੰਘ ਗਿੱਲ, ਰਵਿੰਦਰ ਸਿੰਘ ਰਵੀ, ਸੁਰਜੀਤ ਗਿੱਲ, ਤੇਜਵੰਤ ਮਾਨ, ਰਘਬੀਰ ਸਿੰਘ, ਗੁਰਬਖਸ਼ ਫ਼ਰੈਂਕ ਆਦਿ ਵਿਦਵਾਨ ਆਲੋਚਕ, ਸੰਤ ਸਿੰਘ ਸੇਖੋਂ ਦੁਆਰਾ ਸਥਾਪਿਤ ਕਿਸ਼ਨ ਸਿੰਘ ਦੁਆਰਾ ਵਿਕਸਿਤ, ਪੰਜਾਬੀ ਪ੍ਰਗਤੀਵਾਦੀ ਆਲੋਚਨਾ ਪ੍ਰਣਾਲੀ ਨੂੰ ਅੱਗੇ ਤੋਰਨ ਵਾਲੇ ਚਿੰਤਕ ਕਹੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਨਾਲ- ਨਾਲ ਪਾਕਿਸਤਾਨ ਪੰਜਾਬ ਵਿੱਚ ਵੀ ਪ੍ਰਗਤੀਵਾਦੀ ਆਲੋਚਨਾ ਨੂੰ ਸਥਾਪਿਤ ਕਰਨ ਦੇ ਕੁਝ ਅਤਿ ਗੰਭੀਰ ਯਤਨ ਕੀਤੇ ਗਏ ਪ੍ਰਾਪਤ ਹੁੰਦੇ ਹਨ। ਨਜਮ ਹੁਸੈਨ ਸੱਯਦ ਦੀਆਂ ਦੋ ਪੁਸਤਕਾਂ 'ਸੇਧਾਂ' ਅਤੇ 'ਸਾਰਾਂ' ਦਾ ਲਿਪੀਆਂਤਰਣ ਹੋਣ ਕਾਰਨ, ਇਹ ਪੰਜਾਬੀ ਪਾਠਕਾਂ ਨੂੰ ਪ੍ਰਾਪਤ ਹੋ ਚੁੱਕੀਆਂ ਹਨ। ਇਸੇ ਪ੍ਰਕਾਰ 'Recurrent patterns in punjabi poetry' ਉਹਨਾਂ ਦੀ ਇਕ ਹੋਰ ਆਲੋਚਨਾ ਦੀ ਪੁਸਤਕ ਹੈ। ਨਜਮ ਹੁਸੈਨ ਸੱਯਦ ਤੋਂ ਬਿਨਾਂ ਅਬਦੁਲ ਗਫ਼ੂਰ ਕੁਰੈਸ਼ੀ, ਇਕਬਾਲ ਸਲਾਹਉਦੀਨ, ਸਿਬਤਲ ਹਸਨ ਜੈਗੁਮ ਅਤੇ ਮੁਹੰਮਦ ਆਸਿਫ਼ ਖਾਂ ਆਦਿ ਕੁਝ ਹੋਰ ਪ੍ਰਗਤੀਵਾਦੀ ਚਿੰਤਕ ਹਨ। ਜੋ ਪਾਕਿਸਤਾਨੀ ਵਿੱਚ ਪੰਜਾਬੀ ਸਾਹਿਤ ਦੇ ਨਾਲ-ਨਾਲ ਪੰਜਾਬੀ ਸਾਹਿਤ ਆਲੋਚਨਾ ਨੂੰ ਇਕ ਮਹੱਤਵਪੂਰਨ ਆਲੋਚਨਾ-ਪ੍ਣਾਲੀ ਵੱਜੋਂ ਸਥਾਪਿਤ ਕਰਨ ਲਈ ਯਤਨਸ਼ੀਲ ਹਨ। 1975 ਤੋਂ 1988 ਤੀਕ ਦੀ ਪੰਜਾਬੀ ਆਲੋਚਨਾ ਬਾਰੇ ਵਿਚਾਰ ਕੀਤਾ ਹੈ। ਪ੍ਰਗਤੀਵਾਦੀ ਆਲੋਚਕਾਂ ਦੀਆਂ ਵਿਸ਼ੇਸ਼ ਦਿਸ਼ਾਵਾਂ ਵਿੱਚ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਹੇਠ ਲਿਖੇ ਅਨੁਸਾਰ ਹਨ - (1 ) ਜਮਾਤੀ ਦ੍ਰਿਸ਼ਟੀਕੋਣ : ਚੇਤਨਾ, ਸਿਧਾਂਤ ਅਤੇ ਵਿਹਾਰ: (2) ਮਾਰਕਸਵਾਦੀ ਸਿਧਾਂਤ ਬਾਰੇ ਚੇਤਨਾ : (3) ਵਿਰੋਧੀ ਆਲੋਚਨਾ-ਪ੍ਣਾਲੀਆਂ ਦਾ ਵਿਰੋਧ : (4) ਰੂਪਗਤ ਚੇਤਨਾ: (5) ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਬਾਰੇ ਚੇਤਨਾ: (6) ਪੰਜਾਬ ਸੰਕਟ ਦੀ ਮੋਜੂਦਾ ਸਥਿਤੀ ਦੇ ਪ੍ਰਸੰਗ ਵਿਚ :