ਵਰਤੋਂਕਾਰ:KARANDEEP SINGH0/ਕੱਚਾ ਖਾਕਾ
ਭਰਤਮੁੁੁਨੀ
[ਸੋਧੋ]ਭਰਤਮੁਨੀ ਪੁਰਾਤਨ ਭਾਰਤ ਦਾ ਇੱਕ ਨਾਟ-ਸੰਗੀਤ ਸ਼ਾਸਤਰੀ ਸੀ ਜਿਸਨੇ ਨਾਟਯ ਸ਼ਾਸਤਰ ਦੀ ਰਚਨਾ ਕੀਤੀ। ਭਰਤ ਦਾ ਨਾਟਯ ਸ਼ਾਸਤ੍ਰ ਕੇਵਲ ਭਾਰਤ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਨਟ, ਨਾਟਯ, ਨਾਟਕ, ਸਾਜ, ਸੰਗੀਤ, ਨ੍ਰਿਤ, ਅਭਿਨੈ ਅਤੇ ਚਿਤ੍ਰ ਆਦਿ ਅਨੇਕ ਕਲਾਵਾਂ ਵਿੱਚ ਅਨੇਕ ਵਿਧੀਆਂ ਨਕਸ਼ਿਆਂ ਅਤੇ ਪੈਮਾਨਿਆਂ ਕਵਿਤਾ ਦੇ ਛੰਦ, ਰਸ, ਭਾਵ ਅਤੇ ਅਲੰਕਾਰ ਆਦਿ ਤੱਤਾਂ ਦਾ ਸਭ ਤੋਂ ਪ੍ਰਾਚੀਨ ਅਤੇ ਪ੍ਰਮਾਣਿਕ ਵਿਵੇਚਨ ਅਤੇ ਵਿਸ਼ਲੇਸ਼ਣ ਪ੍ਰਸਤੁਤ ਕਰਦਾ ਹੈ। ਇਸੇ ਲਈ ਇਸ ਗ੍ਰੰਥ ਨੂੰ ਭਾਰਤੀ ਲਲਿਤ ਕਲਾਵਾਂ ਦਾ ਵਿਸ਼ਵਕੋਸ਼ ਕਿਹਾ ਜਾਂਦਾ ਹੈ। ਭਰਤ ਨੂੰ ਭਾਰਤੀ ਨਾਟਕ ਕਲਾ ਦੇ ਰੂਪਾਂ ਦਾ ਪਿਤਾ ਮੰਨਿਆ ਜਾਂਦਾ ਹੈ। ਉਸ ਦਾ ਜੀਵਨ ਕਾਲ 200 ਈਸਾ ਪੂਰਵ ਤੋਂ200 ਈਸਾ ਉਤਰ ਕਾਲ ਵਿਚਕਾਰ ਹੈ। ਪਰ ਅਨੁਮਾਨ ਹੈ ਕਿ 500 ਈਸਾ ਪੂਰਵ ਅਤੇ 500 ਸਾ. ਯੂ.ਵਿਚਕਾਰ ਵੀ ਹਨ। ਨਾਟਯ ਸਾਸ਼ਤਰ ਕਲਾਵਾਂ ਬਾਰੇ ਇੱਕ ਪੁਰਾਤਨ ਵਿਸ਼ਵਕੋਸ਼ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜਿਸ ਨੇ ਭਾਰਤ ਵਿੱਚ ਨਾਚ ਸੰਗੀਤ ਅਤੇ ਸਾਹਿਤਕ ਪ੍ਰੰਪਰਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਇਸ ਦੇ ਸੁਹਜ "ਰਸ" ਸਿਧਾਂਤ ਲਈ ਵੀ ਮਹੱਤਵਪੂਰਨ ਹੈ,ਜੋ ਦਾਅਵਾ ਕਰਦਾ ਹੈ ਕਿ ਮਨੋਰੰਜਨ ਪ੍ਰਦਰਸ਼ਨ ਕਲਾਵਾਂ ਦਾ ਲੋੜੀਂਦਾ ਪ੍ਰਭਾਵ ਹੈ ਪਰ ਟੀਚਾ ਨਹੀਂ ਅਤੇ ਇਸ ਦਾ ਮੁੱਖ ਟੀਚਾ ਦਰਸ਼ਕਾਂ ਵਿੱਚ ਇੱਕ ਵਿਅਕਤੀ ਨੂੰ ਇੱਕ ਹੋਰ ਹਕੀਕਤ ਵਿੱਚ ਲਿਜਾਣਾ ਹੈ ਜੋ ਹੈਰਾਨੀ ਨਾਲ ਭਰਪੂਰ ਹੋਵੇ ਅਤੇ ਜਿੱਥੇ ਉਹ ਆਪਣੀ ਚੇਤਨਾ ਦੇ ਤੱਤ ਦਾ ਅਨੁਭਵ ਕਰਦਾ ਹੈ ਅਤੇ ਅਧਿਆਤਮਿਕ ਅਤੇ ਨੈਤਿਕ ਪ੍ਰਸ਼ਨਾਂ ਤੇ ਵਿਚਾਰ ਕਰਦਾ ਹੈ। ਲਲਿਤ ਕਲਾਵਾਂ ਬਾਰੇ ਇੰਨੀ ਭਰਪੂਰ ਸਾਮਗ੍ਰੀ ਪ੍ਰਸਤੁਤ ਕਰਨ ਵਾਲੀ ਨਾਟਯ ਸ਼ਾਸਤਰ ਵਰਗੀ ਹੋਰ ਕੋਈ ਪ੍ਰਾਚੀਨ ਅਤੇ ਪ੍ਰਮਾਣਿਕ ਰਚਨਾ ਸੰਸਾਰ ਵਿੱਚ ਅਜ ਮੌਜੂਦ ਨਹੀਂ ਹੈ।
ਭਾਰਤੀ ਪਰੰਪਰਾਵਾਂ ਨਾਟਯ ਸ਼ਾਸਤ੍ਰ ਦਾ ਲੇਖਕ ਭਰਤ ਨੂੰ ਮੰਨਦੀਆਂ ਹਨ। ਇਹ ਭਰਤ ਕੌਣ ਸਨ? ਭਾਰਤ ਦੇ ਕਿਸ ਪ੍ਰਦੇਸ਼ ਦੇ ਰਹਿਣ ਵਾਲੇ ਸਨ? ਇਹਨਾਂ ਦਾ ਸਮਾਂ ਕਿਹੜਾ ਸੀ? ਆਦਿ ਪ੍ਰਸ਼ਨਾਂ ਦਾ ਸਹੀ ਉੱਤਰ ਦੇਣ ਕਠਿਨ ਹੈ। ਪਰੰਪਰਾਵਾਂ ਉਸਨੂੰ ਰਿਸ਼ੀ ਵੀ ਕਹਿੰਦੀਆਂ ਹਨ ਅਤੇ ਮੁਨੀ ਵੀ। ਇੰਜ ਜਾਪਦਾ ਹੈ ਕਿ ਉਹ ਰਿਸ਼ੀ ਸਨ। ਕਿਉਂਕਿ ਉਹਨਾਂ ਨੇ ਆਪਣਾ ਯੁੱਗ (ਆਪਣੇ ਤੋਂ ਪ੍ਰਾਚੀਨ ਯੁੱਗ) ਦੇ ਨਾਟਯ-ਕਰਮ ਦੇ ਦਰਸ਼ਨ ਕੀਤੇ ਸਨ। ਰਿਸ਼ੀ ਸ਼ਬਦ ਦਾ ਅਰਥ ਹੈ- ਦੇਖਣ ਵਾਲਾ ਜਾਂ ਦਰਸ਼ਨ ਕਰਨ ਵਾਲਾ। ਭਾਵ ਇਹ ਹੈ ਕਿ ਸੰਸਾਰ ਦੀ ਸਭ ਤੋਂ ਪ੍ਰਾਚੀਨ ਨਾਟਯ ਪਰੰਪਰਾ ਦੇ ਉਹ ਵਾਰਿਸ ਸਨ। ਇਸ ਲਈ ਉਹਨਾਂ ਨੂੰ ਰਿਸ਼ੀ ਸ਼ਬਦ ਨਾਲ ਯਾਦ ਕਰਨਾ ਬਿਲਕੁਲ ਉਚਿੱਤ ਹੈ।
ਮੁਨੀ ਦਾ ਅਰਥ ਹੈ ਮਨਨ ਕਰਨ ਵਾਲਾ, ਚਿੰਤਨ ਸ਼ੀਲ ਵਿਅਕਤੀ ਨੂੰ ਮੁਨੀ ਕਿਹਾ ਜਾਂਦਾ ਹੈ। ਭਰਤ ਮੁਨੀ ਵੀ ਸਨ ਕਿਉਂਕਿ ਉਹਨਾਂ ਨੇ ਨਾਟਯ ਕਰਮ ਦੇ ਪ੍ਰਾਚੀਨ ਵਿਰਸੇ ਨੂੰ ਆਪਣੇ ਅਨੁਭਵ, ਆਪਣੀ ਪ੍ਰਤੀਭਾ ਅਤੇ ਆਪਣੀ ਸੂਝ-ਬੂਝ ਨਾਲ ਅੱਗੇ ਵਧਾਇਆ। ਉਸ ਵਿੱਚ ਲੋੜੀਂਦੇ ਵਾਧੇ ਕੀਤੇ ਅਤੇ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਨਾਟਯ-ਕਰਮ ਨੂੰ ਸ਼ਾਸਤ੍ਰ ਦੇ ਸ਼ਿਕੰਜੇ ਵਿਚੋਂ ਕੱਢ ਕੇ ਲੋਕ ਜੀਵਨ, ਲੋਕ ਵਿਹਾਰ, ਲੋਕ ਆਚਰਨ ਅਤੇ ਲੋਕ ਕਲਾਵਾਂ ਦੇ ਵਿਵਹਾਰਿਕ ਪੱਧਰ ਉੱਤੇ ਸਥਾਪਿਤ ਕੀਤਾ।
ਭਰਤ ਮੁਨੀ ਦੁਆਰਾ ਨਾਟਯ ਸਾਸ਼ਤਰ ਅਤੇ ਨਾਂਦਿਕੇਸ਼ਵਰ ਦੁਆਰਾ " ਅਭਿਨਯ ਦਰਪਨਾ" ਨੂੰ ਭਰਤ ਨਾਟਯਮ (ਇੱਕ ਭਾਰਤੀ ਕਲਾਸੀਕਲ ਨਾਚ ਦਾ ਰੂਪ) ਦਾ ਸੋਮਾ ਮੰਨਿਆ ਜਾਂਦਾ ਹੈ।