ਵਰਤੋਂਕਾਰ:Lovepreet 1101

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁੰਤਕ ਦੁਆਰਾ ਵਿਕ੍ਰੋਕਤੀ ਦੀ ਪਰਿਭਾਸ਼ਾ ਅਤੇ ਸਰੂਪ;-ਆਚਾਰੀਆ ਕੁੰਤਕ ਨੇ' ਵਿਕਰੋਕਤੀ' ਦਾ ਵਿਵੇਚਨਕਰਦੇ ਹੋਏ ਇਸਨੂੰ 'ਕਾਵਿ' ਦੀ ਆਤਮਾ ਸਵੀਕਾਰ ਕੀਤਾ ਹੈ। ਅਤੇ 'ਵਿਕਰੋਕਤੀ' ਨੂੰ 'ਕਾਵਿ ' ਸਰਵਸ੍ਵ ਅਤੇ ਮੂਲ ਆਧਾਰ ਘੋਸ਼ਿਤ ਕੀਤਾ ਹੈ। ਇਹਨਾਂ ਨੇ ਆਪਣੀ ਕਾਵਿ ਪਰਿਭਾਸ਼ਾ ਵਿੱਚ ਹੀ ਕਹਿ ਦਿੱਤਾ ਹੈ ਕਿ , "ਕਾਵਿ ਦੇ ਮਰਮ ਨੂੰ ਜਾਣਨ ਵਾਲੇ ਸਹਿਰਦਯ ਨੂੰ ਆਹਲਾਦਿਤ ਕਰਨ ਵਾਲੇ 'ਵਕ੍-ਕਵੀ-ਵਿਆਪਾਰ'ਤੋਂ ਯੁਕਤ ਰਚਨਾ ਵਿੱਚ ਵਿਵਸਥਿਤ ਸ਼ਬਦ ਅਤੇ ਅਰਥ ਮਿਲਕੇ ' ਕਾਵਿ' ਕਹਾਉਦੇ ਹਨ।" ਕੁੰਤਕ ਨੇ ਲਿਖਿਆ ਹੈ ਕਿ,"ਆਮ ਪਰਸਿੱਧ ਕਥਨ ਤੋਂ ਭਿੰਨ ਵਿਚਿਤ੍ ਵਰਣਨ ਸ਼ੈਲੀ ਹੀ 'ਵਕਰੋਕਤੀ ਹੈ। ਕਿੱਦਾਂ ਕੀ? 'ਵਿਦਗੱਧਤਾ ਤੋਂ ਭਰਪੂਰ ਉਕਤੀ। ਵਿੱਦਗਧਤਾ ਦਾ ਅਰਥ - ਕਵੀ ਦੇ ਕਰਮ ਦੇ ਕੌਸ਼ਲ ਦਾ ਚਮਤਕਾਰ , ਉਸਦੀ ਸ਼ੋਭਾ, ਉਸਦੇ ਦੁਆਰਾ ਵਿਚਿਤ੍ ਉਕਤੀ ਹੀ 'ਵਕਰੋਕਤੀ' ਹੈ। ਉਕਤ ਪਰਿਭਾਸ਼ਾ ਦਾ ਸ਼ਪਸ਼ਟੀਕਰਨ ਹੈ ਕਿ ' ਵਕਰੋਕਤੀ ' ਦਾ ਅਰਥ ਇੱਕ ਵਿਚਿਤ੍ ਕਥਨ - ਪ੍ਕਾਰ ਅਥਵਾ ਵਿਚਿਤ੍ ਕਥਨ ਸ਼ੈਲੀ ਹੈ; ਵਿਚਿਤ੍ ਦਾ ਅਰਥ ਪਰਸਿੱਧ ਸ਼ੈਲੀ ਜਾਂ ਕਥਨ ਤੋਂ ਵੱਖਰੀ ਸ਼ੈਲੀ ਅਥਵਾ ਚਤੁਰਤੁਪੂਰਣਵਸੁਹਜਾਤਭਕ ਉਕਤੀ; ਵਿੱਦਗਧਤਾੜਤੋ ਭਾਵ ਕਵੀ - ਕੌਸ਼ਲ ਹੈ। ਕਵੀ ਕੌਸ਼ਲ ਲਈ ਕੁੰਤਕ ਨੇ' ਕਵੀ- ਵਿਆਪਾਰ ' ਪਦ ਦੀ ਵਰਤੋਂ ਕੀਤੀ ਹੈ ਜਿਸਦਾ ਅਰਥ ਕਵੀ -ਪ੍ਤਿਭਾ 'ਤੇ ਆਧਾਰਿਤ ਕਵੀ - ਕਰਮ ਹੈ। ਕਵੀ - ਪ੍ਤਿਭਾ ਬਾਰੇ ਕੁੰਤਕ ਦੀ ਧਾਰਣਾ ਹੈ ਕਿ ਪੂਰਬਲੇ ਜਨਮ ਅਥਵਾ ਇਸ ਜਨਮ ਦੇ ਸੰਸਕਾਰਾਂ ਦੀ ਪਰਪੱਕਤਾ ਨਾਲ ਪਰਪੱਕ ਕਵੀ- ਸ਼ਕਤੀ ਦਾ ਨਾਮ ਪ੍ਤਿਭਾ ਹੈ। ਇੱਕ ਹੋਰ ਥਾਂ 'ਤੇ ਕੁੰਤਕ ਨੇ ਕਿਹਾ ਹੈ ਕਿ , " ਵਕਰੋਕਤੀ ਦੀ ਇਸ ਵਿਚਿਤਰਤਾ ਅਥਵਾ ਵਕ੍ਤਾ ਲਈ ਅਤਿਜ਼ਰੂਰੀ ਗੁਣ ਇਹ ਹੈ ਕਿ ਉਕਤੀ(ਕਥਨ- ਪ੍ਕਾਰ) ਵਿੱਚ ਸਰੋਤੇ ਦੇ ਮਨ ਨੂੰ ਚਮਤਕਿਰਤ ( ਆਹਲਾਦਿਤ) ਅਥਵਾ ਰਸਲੀਨ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। " ਅਸਲ ਵਿੱਚ ਸਰੋਤੇ, ਪਾਠਕ ਸਹਿਰਦਯ ਜਾਂ ਸਾਮਾਜਿਕ ਦੇ ਮਨ ਨੂੰ ਆਹਲਾਦਿਤ ਕਰਨ ਦੀ ਸ਼ਕਤੀ ਹੀ ' ਵਕਰੋਕਤੀ ਦਾ ਮੂਲ ਪਰਯੋਜਨ ਜਾਪਦਾ ਹੈ। ਕੁੰਤਕ ਦੇ ਅਨੁਸਾਰ ਵਕਰੋਕਤੀ ਦੀ ਵਿਚਿਤ੍ਤਾ ਵਿੱਚ - ਆਮ ਲੋਕਾਂ ' ਚ ਪ੍ਚਲਿਤ ਸ਼ਬਦ - ਅਰਥ ਦੇ ਪ੍ਯੋਗ ਤੋਂ ਵੱਖਰਾ( ਲੋਕ- ਵਿਵਹਾਰ ਅਤੇ ਸ਼ਾਸ਼ਤਰ ਵਿੱਚ ਵਰਤੇ ਜਾਣ ਵਾਲੇ ਸ਼ਬਦ- ਅਰਥ ਦੀ ਪਰੰਪਰਾ ਤੋਂ ਵੱਖ);ਕਵੀ- ਪ੍ਤਿਭਾ ਤੋਂ ਉਤਪੰਨ ਚਮਤਕਾਰ; ਸਰੋਤੇ, ਪਾਠਕ, ਸਹਿਰਦਯ ਅਥਵਾ ਸਾਮਾਜਿਕ ਦੇ ਹਿਰਦੇ ਨੂੰ ਰਸ- ਮਗਨ ਕਰਨ ਦੀ ਸ਼ਕਤੀ ਤਿੰਨ ਗੁਣ ਹੋਣੇ ਚਾਹੀਦੇ ਹਨ। ਇਹਨਾਂ ਵਿਸ਼ੇਸ਼ਤਾਵਾਂ ਤੋਂ ਭਰਪੂਰ ਕਥਨ ਹੀ ' ਵਕਰੋਕਤੀ' ਹੈ ਅਤੇ ਇਹੋ 'ਵਕਰੋਕਤੀ' ਕਾਵਿ ਦਾ ਜੀਵਿਤ ਹੈ। ਆਚਾਰੀਆ ਕੁੰਤਕ ਨੇ 'ਵਕਰੋਕਤੀ' ਦੇ ਭੇਦਾਂ - ਪ੍ਭੇਦਾਂ ਦਾ ਵਿਸਤਰਿਤ ਅਤੇ ਵਿਗਿਆਨਿਕ ਵਿਵੇਚਨ ਕਰਦੇ ਹੋਏ ਕਿਹਾ ਹੈ ਕਿ ' ਕਾਵਿ' ਦੇ ਸਾਰੇ ਤੱਤਾਂ ਦੀ ਸਥਿਤੀ ਦਾ ਅੰਤਰਭਾਵ ' 'ਵਕਰੋਕਤੀ' ਵਿੱਚ ਹੋ ਜਾਂਦਾ ਹੈ। ਇਹਨਾਂ ਦੇ ਅਨੁਸਾਰ ਵਕਰੋਕਤੀ ਦੇ ਵਰਣ ਵਿਨਿਆਸ ਵਕ੍ਤਾ, ਪਦ ਪੂਰਵਾਰਧਵਕ੍ਤਾ, ਪਦ- ਪਰਾਰਧਵਕ੍ਤਾ,ਵਾਕਯਵਕ੍ਤਾ, ਪ੍ਬੰਧਵਕ੍ਤਾ ਛੇ ਮੁੱਖ ਭੇਦ ਕਰਕੇ- ਅੱਗੇ ਉਹਨਾਂ ਦੇ ਅਨੇਕ ਭੇਦਾਂ ਦੀ ਸੰਭਾਵਨਾ ਕਹੀ ਹੈ

ਹਵਾਲੇ:- ਸ਼ੁਕਦੇਵ ਸ਼ਰਮਾ,'ਭਾਰਤੀ ਕਾਵਿ- ਸ਼ਾਸ਼ਤਰ' ਪੰਨਾ-234-35