ਵਰਤੋਂਕਾਰ:M.A Gurdeep

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
M.A Gurdeep  
ਲੇਖਕਡਾ. ਨਵਰਤਨ ਕਪੂਰ
ਪ੍ਰਕਾਸ਼ਕਪਬਲੀਕੇਸ਼ਨ ਬਿੳੂਰੋ ਪੰਜਾਬੀ ਯੂਨੀਵਰਸਿਟੀ ਪਟਿਅਾਲਾ
ਪ੍ਰਕਾਸ਼ਨ ਤਾਰੀਖ1998
ਪੰਨੇ278

ਪੰਜਾਬ ਦੇ ਤਿੳੁਹਾਰ:ੲਿੱਕ ਸਮਾਜ ਵਿਗਿਅਾਨਿਕ ਅਧਿਅੈਨ[ਸੋਧੋ]

ੲਿਹ ਹਥੱਲੀ ਪੁਸਤਕ 'ਪੰਜਾਬ ਦੇ ਤਿੳੁਹਾਰ : ੲਿੱਕ ਸਮਾਜ ਵਿਗਿਅਾਨ ਅਧਿਅਾਨ' ਡਾ. ਨਵਰਤਨ ਕਪੂਰ ਦੁਆਰਾ ਲਿਖੀ ਗਈ ਹੈ।ੲਿਸ ਵਿੱਚ ਲੇਖਕ ਨੇ ਪੰਜਾਬ ਦੇ ਲੋਕ ਤਿੳੁਹਾਰਾਂ ਨੂੰ ਪ੍ਰਾਚੀਨ ਚਿੰਤਨ ਦੇ ਪਛਿੋਕੜ ਨਾਲ ਦਿ੍ਸ਼ਟੀਮਾਨ ਕੀਤਾ ਹੈ।ਲੋਕ ਤਿੳੁਹਾਰ ਸਾਡੇ ਸਾਂਝੇ ਵਿਰਸੇ ਦੇ ਪ੍ਰਤੀਕ ਹਨ। ਡਾ.ਕਪੂਰ ਨੇ ੲਿਨ੍ਹਾਂ ਨੂੰ ੲਿੱਕ ਸਮਾਜ ਵਿਗਿਅਾਨੀ ਦਿ੍ਸ਼ਟੀ ਤੋਂ ਪੇਸ਼ ਕੀਤਾ ਹੈ।

ੲਿਸ ਪੁਸਤਕ ਦੇ ਆਧਾਰ ਤੇ ਡਾ. ਨਵਰਤਨ ਕਪੂਰ ਨੇ ਭਾਰਤੀ ਸਾਲ ਦੇ ਦਿਨਾਂ ਦੀ ਗਣਿਤੀ ਤਾਂ 365 ਦੱਸੀ ਹੈ, ਪਰ ਸਾਡੇ ਤਿੳੁਹਾਰ 370 ਦੱਸੇ ਹਨ। ਡਾ. ਕਪੂਰ ਅਨੁਸਾਰ ੲਿਸਦਾ ਅਸਲੀ ਕਾਰਨ ੲਿਹ ਹੈ ਕਿ ਭਾਰਤ ੲਿੱਕ ਅਜਿਹਾ ਦੇਸ਼ ਹੈ ਜਿਥੇ ਅਣਗਿਣਿਤ ਧਰਮ ਅਤੇ ਅਨੇਕ ਵਿਚਾਰਧਾਰਾਵਾਂ ਪ੍ਰਚਲਤ ਹਨ। ਸਾਡੀ ਮਾਤ ਭੂਮੀ ਉਤੇ ਏਕਤਾ ਵਿਚ ਅਨੇਕਤਾ ਨਜ਼ਰ ਆਉਦੀ ਹੈ। ੳੁਹਨਾਂ ਨੇ ੲਿਹ ਵੀ ਦੱਸਿਅਾ ਹੈ ਕਿ ਹਿੰਦੂਅਾਂ ਦੇ 33 ਕਰੋੜ ਦੇਵਤੇ ਹਨ, ਉਨ੍ਹਾਂ ਦੇ ਸਾਲ ਦੇ 365 ਦਿਨ ਪਰ ਤਿੳੁਹਾਰ 370 ਹਨ ੲਿਹ ਅਖੋਤ ਕਿਸੇ ਅੰਗਰੇਜ਼ ਵਿਦਵਾਨ ਦੀ ਘੜੀ ਹੋਈ ਜਾਪਦੀ ਹੈ।ਵਿਦੇਸ਼ੀ ਵਿਦਵਾਨ ਦੇਵੀ ਦੇਵਤਿਅਾਂ ਦੇ ਰਹੱਸ ਨੂੰ ਸਮਝ ਨਹੀਂ ਪਾਏ ੲਿਸ ਲਈ ਕਹਿਅਾ ਜਾਂਦਾ ਹੈ ਕਿ ਅੰਗਰੇਜ਼ੀ ਵਿਦਵਾਨ ਨੇ ਵੰਡ ਸਮੇਂ ਮਜ਼ਾਕ ਵਿੱਚ ਭਾਰਤੀ ਸਮੂਹ 33 ਕਰੋੜ ਆਬਾਦੀ ਲਈ 'ਦੇਵਤਾ' ਸ਼ਬਦ ਵਰਤ ਲਿਅਾ। ਵੱਖ ਵੱਖ ਵਿਚਾਰਧਾਰਾਵਾਂ ਦੇ ਫਲਸਰੂਪ ਕਈ ਵਾਰੀ ੲਿਕੋ ਦਿਨ ਅੱਡ ਅੱਡ ਨਾਵਾਂ ਦੇ ਤਿੳੁਹਾਰ ਮਨਾਏ ਜਾਣ ਕਾਰਨ 365 ਦਿਨਾਂ ਦੇ ਸਾਲ ਤੋਂ ਪੰਜ ਵੱਧ ਤਿੳੁਹਾਰਾਂ ਦੀ ਗਿਣਤੀ ਵੀ ਉਸੇ ਮਜ਼ਾਕ ਦੀ ਦੇਣ ਜਾਪਦੀ ਹੈ।

ਡਾ.ਨਵਰਤਨ ਕਪੂਰ ਨੇ ਭਾਰਤੀ ਤਿੳੁਹਾਰਾਂ ਨੂੰ ਵੈਦਿਕ,ਪੌਰਾਣਿਕ,ਬੋਧੀ,ਜੈਨ,ਈਸਾਈ ਅਤੇ ਮੁਸਲਿਮ ੲਿਲਾਕਾੲੀ ਵਿਚਾਰਧਾਰਾਵਾਂ ਦੇ ਆਧਾਰ ਤੇ ਪੇਸ਼ ਕੀਤਾ ਹੈ। ਵੈਦਿਕ ਕਾਲ ਵਿੱਚ ਕੁੱਲ ਤਿੰਨ ਪ੍ਰਮੁੱਖ ਦੇਵਤੇ ਮੰਨੇ ਗਏ ਹਨ

1. ੲਿੰਦਰ 2. ਸੋਮ 3. ਅਗਨੀ

ਵੇਂਦਾ ਵਿੱਚ ੲਿਹਨਾਂ ਤਿੰਨਾਂ ਦੇ ਬਹੁਤ ਸਾਰੇ ਗੁਣ ਬੋਧਕ ਵਿਸ਼ੇਸ਼ਣਾਂ ਦੀ ਚਰਚਾ ਵੀ ਹੋਈ ਹੈ। ੲਿਹਨਾਂ ਬਹੁਗੁਣ ਵਾਚਕ ਸ਼ਬਦਾਂ ਕਾਰਨ ਹੀ ਵਿਦਵਾਨਾਂ ਨੂੰ ੲਿਨ੍ਹਾਂ ਦੇ ਵੱਖ ਵੱਖ ਨਾਵਾਂ ਦਾ ਭੁਲੇਖਾ ਪੀਆ ਹੋਵੇ,ਜਿਸਦੇ ਫਲਸਰੂਪ ਉਹ ਭਾਰਤੀ ਦੇਵਤਿਅਾਂ ਦੀ ਗਿਣਤੀ ਵਧਾੳੁਂਦੇ ਹੀ ਚਲੇ ਗਏ ਤੇ ੲਿਹਨਾਂ ਨੂੰ ਖੁਸ਼ ਕਰਨ ਲਈ ਪੂਜਾ ਪਾਠ ਕੀਤਾ ਜਾਣ ਲੱਗਾ ਤੇ ਪੂਜਾ ਪਾਠ ਲਈ ਕੁਝ ਰੀਤੀ ਰਿਵਾਜ਼ ਬਣੇ ੲਿਹਨਾਂ ਰੀਤੀ ਰਿਵਾਜ਼ਾਂ ਤੋਂ ਹੀ ਤਿੳੁਹਾਰਾਂ ਦਾ ਜਨਮ ਹੋੲਿਅਾ। ਡਾ.ਨਵਰਤਨ ਨੇ ੲਿਸ ਪੁਸਤਕ ਵਿੱਚ ਭਾਰਤੀ ਤਿੳੁਹਾਰਾ ਦਾ ਮੋਟੇ ਤੌਰ ਤੇ ਵਰਗੀਕਰਨ ਹੇਠ ਲਿਖੇ ਅਨੁਸਾਰ ਕੀਤਾ ਹੈ:-

1.ਅਵਤਾਰੀ ਪਰਵ :(ਰਾਮ ਨੌਵੀਂ, ਕਿ੍ਸ਼ਣ ਜਨਮ ਅਸ਼ਟਮੀ,ਦੁਸਹਿਰਾ,ਦੀਵਾਲੀ,ਸ਼ਿਵ ਰਾਤ੍ਰੀ,ਸਿੱਖ ਗੁਰੂ ਸਹਿਬਾਨ ਦੇ ਪ੍ਰਕਾਸ਼ ਉਤਸ਼ਵ ਤੇ ਸ਼ਹੀਦੀ ਦਿਹਾੜੇ ਅਾਦਿ)

2.ਘਰੇਲੂ ਤਿੳੁਹਾਰ :( ਰੱਖੜੀਆਂ,ਸਤੂਆਂ ਤੀਜ,ਸ਼ਰਾਧਾ ਦੀ ਅੱਠੋ ਦਾ ਲਛੱਮੀ ਪੂਜਨ,ਦੇਵ ਉਠਾਠ ੲਿਕਾਦਸ਼ੀ) 3.ਸਥਾਨਕ ਮੇਲੇ :( ਗੁੱਗਾ ਨੌਵੀਂ,ਸ਼ੀਤਲਾ ਮਾਤਾ ਦੇ ਮੇਲੇ,ਛਪਾਰ ਦਾ ਮੇਲਾ,ਜੋੜ ਮੇਲ ਫਤਹਿਗੜ ਸਾਹਿਬ ਅਾਦਿ।) 4.ਮੌਸਮੀ ਤਿੳੁਹਾਰ :ੲਿਹ ਦੋ ਪ੍ਰਕਾਰ ਦੇ ਹਨ :- ੧. ਚੰਨ ਵਰ੍ਹੇ ਨਾਲ ਸੰਬੰਧਿਤ :( ਤੀਆਂ,ਸਾਂਝੀ ਅਹੋਈ,ਬਸੰਤ ਪੰਚਮੀ ਅਤੇ ਹੌਲੀ) । ੨. ਸੂਰਜ ਵਰ੍ਹੇ ਨਾਲ ਸੰਬੰਧਿਤ :(ਵਿਸਾਖੀ,ਲੋਹੜੀ ਤੇ ਮਾਘ ਅਾਦਿ) । ਡਾ.ਕਪੂਰ ਨੇ ਰੁੱਤਾਂ ਦੇ ਕ੍ਰਮ ਨਾਲ ਮਨੁੱਖੀ ਜੀਵਨ ਦੇ ਅਨੇਕ ਪੜਾਵਾਂ ਨੂੰ ਵਿਗਿਅਾਨਿਕ ਢੰਗ ਨਾਲ ਪਰਖ ਕੇ ਪੇਸ਼ ਕੀਤਾ ਹੈ। ਪੰਜਾਬੀ ਲੋਕ ਚੇਤਨਾ ਨੇ ਤਿੳੁਹਾਰਾ ਨੂੰ ਚੰਨ ਅਤੇ ਸੂਰਜ ਵਰ੍ਹੇ ਦੀ ਅੰਗਲੀ ਸੰਗਲੀ ਨਾਲ ਜੋੜਦਆਿ ਹੋੲਿਅਾ ਛੇ ਮੌਸਮਾਂ ਨਾਲ ਪੂਰੀ ਤਰ੍ਹਾਂ ਸਾਂਝ ਬਣਾਈ ਰੱਖੀ ਹੈ। ਡਾ.ਕਪੂਰ ਅਨੁਸਾਰ ਜਿਵੇਂ ਗੰਢੇ(ਪਿਅਾਜ਼) ਦਾ ਛਿੱਲੜ ਲਾਹੁਣ ਤੋਂ ਬਾਅਦ ਕੋਮਲ ਪਰਤਾਂ ਹੀ ਪਰਤਾਂ ਉਤਰਦੀਆਂ ਜਾਂਦੀਆਂ ਹਨ ਉਹੀ ਹਾਲ ਭਾਰਤੀ ਤਿੳੁਹਾਰਾਂ ਦਾ ਹੈ। ੲਿਸ ਪੁਸਤਕ ਵਿੱਚ ਛੇ ਤਿੳੁਹਾਰਾਂ ਦਾ ਵਰਣਨ ਕੀਤਾ ਹੈ। ੲਿਹਨਾਂ ਦਾ ਮੁੱਢਲਾ ਰੂਪ ਹੀ ਸਮੇਂ ਦੀ ਚਾਲ ਨੂੰ ਮਹੀਨਿਅਾਂ ਵਿੱਚ ਬੰਨ੍ਹਣਾ ਜਾਂ ਚੰਨ ਸੂਰਜ ਤੇ ਨਛੱਤਰਾਂ ਦੀ ਮਹਿਮਾ ਥਾਪਣ ਲਈ 'ਨਵੇਂ ਸਾਲ' ਦਾ ਦਿਨ ਨਿਸ਼ਚਿਤ ਕੀਤਾ ਗਿਅਾ ਹੈ। ਡਾ.ਕਪੂਰ ਨੇ ਹਰ ਪ੍ਰਕਾਰ ਦੇ ਪਿਛੋਕੜ ਨੂੰ ਪੇਸ਼ ਕਰਦਿਅਾ ਤੇ ਉਹਨਾਂ ਨਾਲ ਜੁੜੀਆ ਕਥਾਵਾਂ ਜੋ ਸਦੀਆਂ ਤੋਂ ਚੱਲਦੀਆ ਆ ਰਹੀਆਂ ਹਨ ਉਹਨਾਂ ਨੂੰ ਸਮਾਜ ਵਿਗਿਅਾਨੀ ਦਿ੍ਸ਼ਟੀ ਤੋਂ ਪੇਸ਼ ਕੀਤਾ ਹੈ। ਡਾ.ਕਪੂਰ ਨੇ ਰੁੱਤਾਂ ਅਨੁਸਾਰ ਛੇ ਤਿੳੁਹਾਰਾਂ ਦਾ ਵਰਣਨ ਕੀਤਾ ਹੈ:-

1. ਵਿਸਾਖੀ:-

ਵਿਸਾਖੀ ਨੂੰ  ਰੁੱਤਾਂ ਅਨੁਸਾਰ ਸੂਰਜ ਵਰ੍ਹੇ ਦਾ ਤਿੳੁਹਾਰ ਮੰਨਿਅਾ ਗਿਅਾ ਹੈ। ਸਮੇਂ ਦੇ ਵਿਕਾਸ ਨਾਲ ਪੰਜਾਬੀ ਲੋਕ ਚੇਤਨਾ ਕਾਰਨ ਵਸਾਖੀ ਦਾ ਮਹਾਨ ਤਿੳੁਹਾਰ ਸੂਰਮਿਆਂ ਦੀਆਂ ਰੀਝਾਂ ਅਤੇ ਸਮਾਜ ਸੁਧਾਰਕਾਂ ਦੇ ਵਲਵਲਿਅਾ ਦੀਆਂ ਮਿੱਠੀਅਾ ਯਾਦਾਂ ਦੀ ਮਾਲਾ ਪਰੋਈ ਟੁਰਿਅਾ ਜਾ ਰਿਹਾ ਹੈ। ਭਾਰਤ ਦੀ ਵੱਸੋਂ ਵੱਡੀ ਗਿਣਤੀ ਵਿਚ ਖੇਤੀ ਉਤੇ ਨਿਰਭਰ ਹੈ ੲਿਸੇ ਪ੍ਰਕਾਰ ੲਿਹ ਤਿੳੁਹਾਰ ਕਿਸਾਨਾਂ ਦੁਆਰਾ ਬੜ੍ਹੇ ੳੁਤਸ਼ਾਹ ਨਾਲ ਮਨਾੲਿਅਾ ਜਾਂਦਾ ਹੈ।

2. ਤੀਆਂ:-

ਤੀਅਾਂ ਨੂੰ  ਚੰਨ ਵਰ੍ਹੇ ਦਾ ਤਿੳੁਹਾਰ ਕਹਿਅਾ ਗਿਅਾ ਹੈ। 'ਸਾਉਣ ਦੀ ਚਾਨਣੀ ਤੀਜ' ਦਾ ਸੰਬੰਧ ਪੱਕੀ ਤਰ੍ਹਾਂ 'ਤੀਆਂ' ਦੇ ਤਿੳੁਹਾਰ ਨਾਲ ਗੰਢਿਅਾ ਗਿਅਾ ਹੈ। ਭਾਰਤ ਦਾ ਹਰੇਕ ਤਿੳੁਹਾਰ ਨਿੱਜੀ ਵਿਸ਼ੇਸਤਾ ਰੱਖਦਾ ਹੈ। 'ਤੀਆਂ' ਦਾ ਤਿੳੁਹਾਰ ਭਾਵੇਂ ਵਰਖਾਂ ਰੁੱਤ ਦਾ ਰੰਗੀਨ ਤਿੳੁਹਾਰ ਹੋਵੇ,ਪਰ ੲਿਹ ਪੰਜਾਬੀ ਸਮਾਜ ਦੀ ਸੋਚਣੀ ਵਿੱਚ ਪੂਰੀ ਤਰ੍ਹਾਂ ਰਚ ਮਿਚ ਗਿਅਾ ਹੈ। ੲਿਹ ਤਿੳੁਹਾਰ ਕੁੜੀਆਂ ਨਾਲ ਸੰਬੰਧਿਤ ਤਿੳੁਹਾਰ ਹੈ। ਪਰਿਵਾਰ ਹੀ ੲਿੱਕ ਅਜਿਹੀ ਕੀਲ ਹੈ ਜਿਸਦੇ ਆਲੇ ਦੁਅਾਲੇ ਅਗਲੀਆਂ ਪਿਛਲੀਅਾਂ ਪੀੜ੍ਹੀਆਂ ਦੀਆ ਤੰਦਾਂ ਜੁੜ੍ਹੀਆਂ ਰਹਿੰਦੀਅਾਂ ਹਨ ੲਿਸੇ ਸਾਰੇ ਸਿਲਸਿਲੇ ਦਾ ਮੁੱਢ ਬੰਨ੍ਹਣ ਵਾਲਾ ਵਿਅਾਹ ਹੈ, ਜਿਸ ਨੂੰ ਸਮਾਜ ਸ਼ਾਸ਼ਤਰੀਆ ਨੇ ੲਿਕ ਅਤਿ ਜ਼ਰੂਰੀ ਸੰਸਕਾਰ ਦੱਸਿਅਾ ਹੈ। ੲਿਸ ਦੇ ਫਲਸਰੂਪ ਹੀ ਤੀਆਂ ਵਾਲੇ ਦਿਨ ਮਾਪਿਅਾਂ ਦੀ ਜਾਈ ਤੇ ਭਰਾਵਾਂ ਦੀ ਲਾਡਲੀ ਭੈਣ ਨੂੰ 'ਸੰਧਾਰਾਂ' ਭੇਜਿਅਾ ਜਾਂਦਾ ਹੈ।


3. ਸਾਂਝੀ :-

ਚੰਦ੍ਰਮਾ ਦੀ ਚਾਲ ਉਤੇ ਨਿਰਭਰ ਚਾਂਦ੍ਰ ਵਰ੍ਹੇ ਦੇ ਚੇਤ ਤੇ ਅੱਸੂ ਦੇ ਚਾਨਣੇ ਪੱਖ ਦੇ ਨੋ ਦਿਨਾਂ ਨੂੰ ਨਰਾਤੇ ਅਾਖਿਅਾ ਜਾਂਦਾ ਹੈ ੲਿਨ੍ਹੀ ਦਿਨੀ ਕੁਝ ਘਰਾਂ ਵਿੱਚ ਪੰਡਿਤਾਂ ਨੂੰ ਦੁਰਗਾ ਪਾਠ ਲਈ ਸੱਦਿਅਾ ਜਾਂਦਾ ਹੈ ਪਰ ਜ਼ਿਅਾਦਾਤਰ ਲੋਕ ਬ੍ਰਾਹਮਣਾਂ ਦੇ ਕਰਮ ਕਾਂਢ ਵਿੱਚ ਵਿਸ਼ਵਾਸ ਨਹੀਂ ਰੱਖਦੇ। ੲਿਸ ਲਈ ਉਹ ੲਿਸ ਘਾਟ ਨੂੰ ਅੱਸੂ ਦੇ ਨਰਾਤਿਅਾਂ ਵਿੱਚ ਬੱਚਿਅਾਂ ਦੀ ਮੂਰਤੀ ਕਲਾ ਦੀ ਵਿਸ਼ੇਸਤਾ ਰਾਹੀਂ ਪੂਰੀ ਕਰ ਲੈਂਦੇ ਹਨ। ੲਿਸ ਮੂਰਤੀ ਸਿਰਜਣਾ ਦੁਆਰਾ ਦੁਰਗਾ ਦੇ ਗੋਰੇ ਰੂਪ ( ਗੋਰਾਂ ਜਾਂ ਗੋਰੀ ਦੇਵੀ) ਦੀ ਅਵਤਾਰਣਾ ਹੁੰਦੀ ਹੈ। ਜਿਸ ਨੂੰ ਲੋਕ ਰੁਚੀਆ ਅਨੁਰੂਪ 'ਸਾਂਝੀ' ਦੇ ਨਾਂ ਨਾਲ ਜਾਣਿਅਾ ਜਾਂਦਾ ਹੈ। 

ਕਈ ਥਾਵਾਂ ਤੇ ਭਾਦੋਂ ਦੀ ਪੁੰਨਿਅਾਂ ਤੋਂ ਲੈ ਕੇ ਪਿਤਰਾ (ਸ਼ਰਾਧਾ) ਦੀ ਮੱਸਿਅਾ ਤੱਕ ੲਿਹ ਤਿੳੁਹਾਰ ਮਨਾੲਿਅਾ ਜਾਂਦਾ ਹੈ ੲਿਸ ਪ੍ਰਕਾਰ ੲਿਹ 16 ਦਿਨਾਂ ਦਾ ਤਿੳੁਹਾਰ ਬਣ ਜਾਂਦਾ ਹੈ ਪਰ ਕਈ ਥਾਵਾਂ ਤੇ ਭਾਦੋਂ ਦੀ ਮੱਸਿਅਾ ਅਰਥਾਤ ਆਖਰੀ ਸ਼ਰਾਧ ਦੀ ਸੰਝ ਵੇਲੇ ਕੀਤੀ ਜਾਂਦੀ ਹੈ, ਉਤਰ ਪ੍ਰਦੇਸ਼ ਵਿੱਚ ਗੋਰਾ ਪੂਜਨ ਸ਼ਾਮੀ ਹੁੰਦਾ ਹੈ, ਹਰਿਅਾਣੇ ਤੇ ਪੰਜਾਬ ਵਿਚ ਵੀ ਸੂਰਜ ਢਲਣ ਵੇਲੇ ਸ਼ਾਮ ਨੂੰ। ਸੰਸਕਿ੍ਤੀ ਵਿੱਚ 'ਸ਼ਾਮ' ਦਾ ਪ੍ਰਯਾਯਵਾਚੀ ਸ਼ਬਦ ਹੈ ਸੰਧਯਾ। ੲਿਸ ਸੰਧਯਾ ਸ਼ਬਦ ਦਾ ਅਪਭ੍ਰੰਸ਼ ਰੂਪ 'ਸਾਂਝ' ਬਣਿਅਾ ਫਿਰ ਪੰਜਾਬੀ ਵਿੱਚ ਸੰਝ। ੲਿਸ ਆਧਾਰ ਤੇ ਜਿਸ ਦੇਵੀ ਦੀ ਅਰਾਧਨਾ 'ਸੰਝ' ਵੇਲੇ ਕੀਤੀ ਜਾਂਦੀ ਹੈ ਉਸਨੂੰ 'ਸਾਂਝੀ' ਸੱਦਿਅਾ ਜਾਂਦਾ ਹੈ।

4. ਅਹੋਈ:-(ਝੱਕਰੀਆ) -

ਕੱਤਕ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ 'ਅਹੋਈ' ਦਾ ਤਿੳੁਹਾਰ ਮਨਾੲਿਅਾ ਜਾਂਦਾ ਹੈ।  ਸਾਂਝੀ ਦੀ ਵਿਦਾੲਿਗੀ ਤੋਂ ਲਗਭਗ 13 ਦਿਨਾਂ ਬਾਅਦ ਅਤੇ ਦੀਵਾਲੀ ਤੋਂ ਅੱਠ ਦਿਨ ਪਹਿਲਾਂ ਅਾੳੁਣ ਵਾਲਾ ੲਿਹ ਤਿੳੁਹਾਰ ਕਾਲੀ ਦੇਵੀ ਦੇ ਨਾਂ ਨਾਲ ਕਾਫ਼ੀ ਜੁੜ ਗਿਅਾ ਹੈ। ਅਹੋਈ ਸਦੀਆਂ ਤੋਂ ਬਾਲ ਸ਼ੁਭ ਕਾਮਨਾਵਾਂ ਦੇ ਲੋਕ ਪਰਵ ਦੇ ਰੂਪ ਵਿੱਚ ਮਨਾੲਿਅਾ ਜਾ ਰਿਹਾ ਹੈ। ਉਚਾਰਣ ਵੇਦ ਜਾਂ ਅੱਖਰਾਂ ਦੇ ਵਾਧੇ ਘਾਟੇ ਕਾਰਨ ਜਾਂ ਪੂਜਾ ਸਮਰਾੳੁ ਦੇ ਆਧਾਰ ਤੇ ੲਿਸ ਲੋਕ ਉਤਸਵ ਦੇ ਕਈ ਨਾਂ ਉਪਲਬਧ ਹਨ ਜਿਵੇਂ :-

(1) ਅਹੋਈ ਅੱਠੇ (2) ਅਹੋਈ ਆਠੈਂ (3) ਹੋਈ (4) ਝੱਕਰੀਆ (5) ਅਸ਼ੋਕ ਅਸ਼ਟਮੀ


5. ਲੋਹੜੀ ਤੇ ਮਾਘੀ :-

ਲੋਹੜੀ ਪੰਜਾਬ ਦਾ ਪ੍ਰਮੁਖ ਲੋਕ ਤਿੳੁਹਾਰ ਹੈ। ਵਿਸਾਖੀ ਵਾਂਗ ਲੋਹੜੀ ਵੀ ਸੂਰਜ ਵਰ੍ਹੇ ਨਾਲ ਸੰਬੰਧ ਰੱਖਦਾ ਹੈ। ੲਿਹ ਸੂਰਜ ਵਰ੍ਹੇ ਦੇ ਪੋਹ ਮਹੀਨੇ ਦੀ ਆਖਰੀ ਤਾਰੀਖ ਨੂੰ ਮਨਾਈ ਜਾਂਦੀ ਹੈ ਅਤੇ ਉਸ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਏਕਮ ( ਸੰਗਰਾਂਦ)  ਨੂੰ  ਮਾਘੀ ਹੁੰਦੀ ਹੈ। ਮਾਘੀ ਦਾ ਸੰਧੰਧ ਪੰਜਾਬ ਦੇ ਸ਼ਹੀਦੀ ੲਿਤਿਹਾਸ ਨਾਲ ਹੋਰ ਵੀ ਪੱਕੀ ਤਰ੍ਹਾਂ ਗੰਢਿਅਾ ਗਿਅਾ ਹੈ। 'ਮੁਕਤਸਰ' ਹੀ ਉਹ ਪਵਿੱਤਰ ਸਥਾਨ ਹੈ, ਜਿੱਥੇ ਚਾਲੀ ਮੁਕਤਿਅਾ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਮਾਘੀ ਨੂੰ ਸੰਗਰਾਂਦ ਦਾ ਮੇਲਾ ਵੀ ਆਖਦੇ ਹਨ।

ਲੋਹੜੀ ਦੇ ਨਾਮਕਰਣ ਸੰਬੰਧੀ ਅਲੱਗ ਅਲੱਗ ਵਿਦਵਾਨਾ ਨੇ ਵੱਖ ਵੱਖ ਧਾਰਨਾਵਾਂ ਦਿੱਤੀਅਾ ਹਨ ਜਿਵੇਂ:- ਕਈ ਵਿਦਵਾਨ ਮੰਨਦੇ ਹਨ ਕਿ 'ਲੋਹੜੀ' ਦਾ ਨਿਕਾਸ 'ਲੋਰੀ' ਸ਼ਬਦ ਤੋਂ ਹੋੲਿਅਾ ਹੈ ਲੋਹੜੀ ਦੇ ਗੀਤ ਕੋਈ ਵਾਂਗ ਬੱਚੇ ਪ੍ਰਤੀ ਸ਼ੁਭ ਕਾਮਨਾਵਾਂ ਨਾਲ ਭਰਪੂਰ ਹੁੰਦੇ ਹਨ। ਭਾਈ ਕਾਨ੍ਹ ਸਿੰਘ ਨੇ "ਵੈਦਿਕ ਧਰਮ" ਪ੍ਰਤਿ੍ਕਾ ਦੇ ਆਧਾਰ ਤੇ ਲਿਖਿਅਾ ਹੈ ਕਿ 'ਲੋਹੜੀ' ਦਾ ਮੂਲ ਤਿਲ+ਰੋੜੀ ਹੈ ਜਿਸ ਤੋਂ ਤਿਲੋੜੀ ਬਣਿਅਾ ਅਤੇ ੲਿਸਦਾ ਬਾਅਦ ਵਿਚ ਰੂਪਾਂਤਰਣ ਲੋਹੜੀ ਹੋ ਗਿਅਾ। ਡਾ.ਨਵਰਤਨ ਕਪੂਰ ਅਨੁਸਾਰ :- 'ਲੋਹੜੀ' ਸ਼ਬਦ ਦਾ ਨਿਕਾਸ 'ਲੋਂਹਡੀ' ਤੋਂ ਹੋੲਿਅਾ ਹੈ। ਮੁਖ ਸੁਖ ਕਾਰਨ ' ਲੋਂਹਡੀ ' ਦੀ ਬਿੰਦੀ ਦਾ ਲੋਪ ਹੋਣਾ ਅਤੇ 'ਡ' ਵੀ 'ੜ' ਵਿੱਚ ਬਦਲ ਗਿਅਾ। ਲ਼ੋਹੜੀ ਦੀਆਂ ਬਲਦੀਆਂ ਹੋੲਿਅਾ ਲੱਕੜਾਂ ਵਿਚ ਮੁੰਗਫਲੀ ਅਤੇ ਮੱਕੇ ਦੀਆਂ ਫੁਲੀਆਂ ਸੁੱਟ ਕੇ ਪੂਜਾ ਕਰਨ ਦਾ ਰਿਵਾਜ਼ ਹੈ। ਮੁਹੱਲੇ ਜਾਂ ਪਿੰਡ ਦੇ ਲੋਕ ੲਿੱਕਠੇ ਹੋ ਕੇ ਅੱਗ ਦੀ ਪੂਜਾ ਕਰਦੇ ਹਨ। ਸਮਾਜ ਵਿਗਿਅਾਨੀ ਰੁੱਤਾਂ ਅਨੁਸਾਰ ਕਈ ਕਥਾਵਾਂ ਜੋੜ ਕੇ ਉਹਨਾਂ ਅਨੁਸਾਰ ਜੇ 'ਲੋਹੜੀ' ਵੈਦਿਕ ਕਾਲ ਦੇ ਯੱਗਾਂ ਦਾ ਬਚਿਅਾ ਖੁਚਿਅਾ ਚਿੰਨ੍ਹ ਹੈ ਤਾਂ 'ਮਾਘੀ' ਅਗਨੀ ਪੂਜਾ ਅਤੇ ਸੂਰਜ ਪੂਜਾ ਦੇ ਸੁਮੇਲ ਦਾ ਪ੍ਰਤੀਕ ਹੈ।

6. ਬਸੰਤ ਪੰਚਮੀ :- 
 
ਮਾਘ ਮਹੀਨੇ ਦੇ ਚਾਨਣੇ ਪੱਖ ਦੀ ਪੰਚਮੀ ਨੂੰ ' ਬਸੰਤ ਪੰਚਮੀ ' ਦਾ ਤਿੳੁਹਾਰ ਹੁੰਦਾ ਹੈ। ਭਾਰਤ ਵਿਅਾਪੀ ਹੋਣ ਦੇ ਨਾਲ ਨਾਲ ੲਿਹ ੲਿੱਕ ਅਜਿਹਾ ਲੋਕ ਤਿੳੁਹਾਰ ਹੈ,ਜਿਸ ਦਾ ਨਾਂ ਵੀ (ਬਸੰਤ) ਰੁੱਤ ਨਾਲ ਜੁੜਿਅਾ ਹੋੲਿਅਾ ਹੈ। ੲਿਸਨੂੰ ਮੌਸਮੀ ਤਿੳੁਹਾਰ ਵੀ ਮੰਨਿਅਾ ਗਿਅਾ ਹੈ। ਮਸਤੀ ਦੀ ਰੁੱਤ ਹੋਣ ਕਾਰਨ ਬਸੰਤ ਦੇ ਮੌਸਮ ਨੂੰ ਲਮਕਾਂ ਕੇ ਮਨ ਦਾ ਸਾਰਾ ਗੱਢ ਕੱਢ ਲੈਣ ਲਈ ਵੀ ਲੋਕ ਚੇਤਨਾ ਵੱਲੋਂ ਕੋਸ਼ਸਿਾਂ ਹੁੰਦੀਆ ਰਹੀਆ ਹਨ ੲਿਸ ਦਾ ਹੀ ਫਲ ਹੈ ਕਿ ਬਸੰਤ ਰੁੱਤ ਨਾਲ ਜੁੜੇ ਹੋਏ ਤਿੳੁਹਾਰਾਂ ਦੀ ਲੜੀ ਫੱਗਣ ਤੋਂ  ਲੈ ਕੇ ਚੇਤ ਦੇ ਅੰਤ ਤੱਕ ਬਸੰਤ ਪੰਚਮੀ ਤੋਂ ਹੌਲੀ ਤੱਕ ਲਗਭਗ. 40 ਦਿਨਾਂ ਬੰਨ੍ਹ੍ਹੀ ਜਾਣ ਲੱਗ ਪਈ ਹੈ। ਪ੍ਰਕ੍ਰਿਤੀ ਦੇ ਖੁਲ੍ਹੇ ਮਾਹੌਲ ਵਿੱਚ ੲਿਕ ਸਮਾਨ ਸਰ੍ਹੋਂ ਦੇ ਪੀਲੇ ਫੁੱਲਾਂ ਦੀ ਸੁੰਦਰਤਾ ਵਾਂਗ ਆਪਣੇ ਸਰੀਰ ਨੂੰ ਸਜਾਉਣ ਲਈ ਮਰਦਾ ਅਤੇ ਔਰਤਾਂ ਨੇ ਵੀ ' ਬਸੰਤ ਪੰਚਮੀ ' ਦੇ ਦਿਨ ਪੀਲੇ ਰੰਗ ਦੇ ਕੱਪੜੇ ਪਹਿਣਨ ਦੇ ਰਿਵਾਜ਼ ਨੂੰ ਹੁਣ ਵੀ ਕਾੲਿਮ ਰੱਖਿਅਾ ਹੈ।