ਵਰਤੋਂਕਾਰ:Moinaoisa

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ ਠੱਠੀਆ ਮਹੰਤਾ

ਠੱਠੀਆ ਮਹੰਤਾ ਪੰਜਾਬ ਰਾਜ (ਭਾਰਤ) ਦੇ ਤਰਨ ਤਾਰਨ ਜ਼ਿਲੇ ਦੇ ਨੌਸ਼ਹਿਰਾ ਪੰਨੂਆ -11 ਤਹਸੀਲ ਦਾ ਇੱਕ ਪਿੰਡ ਹੈ ! ਇਹ ਜ਼ਿਲੇ ਦੇ ਮੁੱਖ ਨਗਰ ਤਰਨ ਤਾਰਨ ਸਾਹਿਬ ਦੇ ਦੱਖਣ ਵੱਲ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ! ਇਹ ਨੌਸ਼ਹਿਰਾ ਪੰਨੂਆ ਤੋ 9 ਕਿਲੋਮੀਟਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ ਤੋ 216 ਕਿਲੋਮੀਟਰ ਦੂਰ ਹੈ ! ਠੱਠੀਆ ਮਹੰਤਾ ਦਾ ਪਿੰਨ ਕੋਡ 143409 ਹੈ ਅਤੇ ਇਸਦਾ ਪਰਧਾਨ ਨਗਰ ਨੌਸ਼ਹਿਰਾ ਪੰਨੂਆ ਹੈ !

ਠੱਠੀਆ ਮਹੰਤਾ ਦੀ 2011 ਦੀ ਜਨਗਨਣਾ ਦੇ ਕੁਝ ਤੱਥ

[1]ਇਥੋ ਦੇ ਜ਼ਿਆਦਾਤਰ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ ! ਠੱਠੀਆ ਮਹੰਤਾ ਦੀ ਕੁੱਲ ਅਬਾਦੀ 3000 ਤੋ ਉਪਰ ਹੈ ਅਤੇ ਘਰਾ ਦੀ ਸੰਖਿਆ 570 ਹੈ ! ਔਰਤਾ ਦੀ ਜਨਸੰਖਿਆ 48% ਹੈ ਅਤੇ ਸਾਖਰਤਾ ਦਰ 55% ਹੈ ! ਇਸਦਾ ਇੱਕ ਉਪ ਪਿੰਡ ਅਬਦੀ ਮਜਬੀ ਸਿੱਖ ਹੈ !

ਠੱਠੀਆ ਮਹੰਤਾ ਵਿੱਚ ਰਾਜਨੀਤੀ

ਭਾਰਤੀ ਰਾਸ਼ਟਰੀ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਦਾ ਇਥੇ ਕਾਫੀ ਅਸਰ ਹੈ !

ਹੋਰ ਵਿਸ਼ੇਸ਼ਤਾਵਾ

ਇਥੇ ਇੱਕ ਸਰਕਾਰੀ ਤੇ ਇੱਕ ਪਰਾਈਵੇਟ ਸਕੂਲ , ਕਿਸਾਨ ਮੰਡੀ , ਸਰਕਾਰੀ ਹਸਪਤਾਲ ਅਤੇ ਸਾਫ ਪਾਣੀ ਆਦਿ ਦਾ ਖਾਸ ਪਰਬੰਦ ਹੈ ! ਗੁਰਦੁਆਰਾ ਬਾਬਾ ਕੁੰਡਲ ਦਾਸ ਸਾਲ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਇਥੋ ਦੇ ਪਰਸਿੱਧ ਗੁਰਦੁਆਰੇ ਹਨ ਹਰ ਸਾਲ ਇੱਥੇ ਧੂਮ-ਧਾਮ ਨਾਲ ਮੇਲੇ ਮਨਾਏ ਜ਼ਾਦੇ ਹਨ ਜ਼ਦੋ ਦੂਰ-ਦੂਰ ਤੋ ਸੰਗਤ ਇੱਥੇ ਆਉਦੀ ਹੈ ਇਸ ਤੋ ਇਲਾਵਾ ਇਥੇ ਕਈ ਹੋਰ ਧਾਰਮਿਕ ਜਗਹਵਾ ਹਨ !

  1. "ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼". pa.wikipedia.org. Retrieved 2019-06-20.