ਵਰਤੋਂਕਾਰ:Mpcheema/ਕੱਚਾ ਖਾਕਾ
ਬਾਵਾ ਬੁੱਧ ਸਿੰਘ ਬਾਰੇ ਨਵੀ ਖੋਜ
[ਸੋਧੋ]ਬਾਵਾ ਬੁੱਧ ਸਿੰਘ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਵੀ ਸਭ ਤੋਂ ਪਹਿਲਾਂ ਆਰੰਭਿਆ। ਡਾ.ਹਰਨਾਮ ਸਿੰਘ ਸ਼ਾਨ ਨੇ ਇਸ ਬਾਰੇ ਗਲਤ ਬਿਆਨ ਕਰਕੇ ਪਾਠਕਾਂ ਦੇ ਮਨ ਵਿੱਚ ਕੁੱਝ ਭੁਲੇਖੇ ਪਾ ਦਿੱਤੇ ਸਨ। ਉਸ ਨੇ ਮੌਲਾ ਬਖਸ਼ ਕੁਸ਼ਤਾ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਮੌਢੀ ਇਤਿਹਾਸਕਾਰ ਸਿੱਧ ਕਰਦੇ ਹੋਏ ਲਿਖਿਆ ਹੈ:
"ਕੁਸ਼ਤਾ ਜੀ ਮੌਲਾਨਾ ਮੁਹੰਮਦ ਹੁਸੈਨ ਆਜਾਦ ਦੀ 'ਆਬ ਏ ਹਯਾਤ' ਦੀ ਵੇਖਾ ਵੇਖੀ ,ਪੰਜਾਬੀ ਦਾ ਪਹਿਲਾ ਤਜਕਰਾ 'ਚਸ਼ਮਾ-ਏ-ਹਯਾਤ' ਲਿਖਿਆ ਤੇ ਉਸ ਨੂੰ ਆਪਣੀ ਹੀਰ'ਦੇ ਨਾਲ 1913ਵਿੱਚ ਪ੍ਰਕਾਸ਼ਿਤ ਵੀ ਕਰ ਦਿੱਤਾ। ਇਹ ਤਜਕਰਾ ਭਾਵੇਂ ਉਰਦੂ ਨਸ਼ਰ ਵਿਚ ਸੀ, ਪਰ ਇਸ ਨੇ ਪੰਜਾਬੀ ਆਲੋਚਨਾ ਨੂੰ ਕਵਿਤਾ ਦੀ ਬੁਕਲ ਵਿੱਚੋ ਨਿਕਲਣ ਦਾ ਰਾਹ ਦੱਸਿਆ। ਇਸ ਤਜਕਰੇ ਨੂੰ ਪੰਜਾਬੀ ਸਾਹਿਤ ਦਾ ਬੀਜ ਰੂਪ ਵੀ ਆਖਿਆ ਜਾ ਸਕਦਾ ਹੈ।
ਡਾ.ਸ਼ਾਨ ਦੀ ਇੱਕ ਹੋਰ ਅਣਗਹਿਲੀ ਕਾਰਨ ਇਹ ਭੁਲੇਖਾ ਹੋਰ ਵੀ ਵਧ ਗਿਆ। ਉਸਨੇ ਡਾ.ਕੁਸ਼ਤਾ ਦੀ 'ਹੀਰ' ਦੇ ਪਿੱਛੇ ਦਿੱਤੇ ਹੀਰ ਰਾਂਝਾ ਬਾਰੇ ਕਰਾਮਤੁੱਲਾ ਦੇ'ਮੁਕਦਮੇ' ਵਿੱਚੋ ਵਾਰਸ ਤੇ ਹਾਸ਼ਮ ਸੰਬੰਧੀ ਲਿਖੀ ਟੁਕ ਨੂੰ ਆਪਣੇ ਖੋਜ ਪੱਤਰ ਵਿਚ ਲਿਖ ਕੇ ਦਰਜ ਕਰ ਦਿੱਤਾ ਕਿ ਇਹ ਕੁਸ਼ਤਾ ਰਚਿਤ 'ਚਸ਼ਮਾ-ਏ-ਹਯਾਤ' ਵਿੱਚੋ ਵੰਨਗੀ ਵਜੋਂ ਦਿੱਤੀ ਜਾ ਰਹੀ ਹੈ। ਕਰਾਮਤੁੱਲਾ ਦੀ ਹੀਰ ਰਾਂਝੇ ਬਾਰੇ ਭੁਮਿਕਾ ਰੂਪ ਵਿੱਚ ਲਿਖੀ ਇਸ ਟਿੱਪਣੀ ਨੂੰ ਮੌਲਾ ਬਖਸ਼ ਕੁਸ਼ਤਾ ਦੀ 'ਚਸ਼ਮਾ-ਏ-ਹਯਾਤ' ਵਿਚੋ ਲਈ ਲਿਖਕੇ ਉਸ ਨੂੰ ਮੌਢੀ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ। ਸ਼ਾਨ ਜੀ ਨੂੰ ਇਹ ਭੁਲੇਖਾ ਮੌਲਾ ਬਖਸ਼ ਕੁਸ਼ਤਾ ਦੇ ਬਿਆਨ ਤੋਂ ਪਿਆ ਜਾਪਦਾ ਹੈ। ਕੁਸ਼ਤਾ ਨੇ ਇਹ ਦਾਅਵਾ ਕੀਤਾ ਹੈ "ਪੰਜਾਬੀ ਬੋਲੀ ਬਾਬਤ ਸਭ ਤੋਂ ਪਹਿਲਾਂ ਜਿਕਰ ਸੰਨ 1913 ਵਿਚ ਮੇਰੇ ਵੱਲੋਂ 'ਚਸ਼ਮਾ-ਏ-ਹਯਾਤ' ਦੇ ਨਾਮ ਤੋਂ ਨਿਕਲਿਆ। ਇਸ ਤੋਂ ਬਾਅਦ ਬਾਵਾ ਬੁੱਧ ਸਿੰਘ ਰਿਟਾਇਰਡ ਐਗਜੈਕਟਿਵ ਇੰਜੀਨੀਅਰ ਵੱਲੋਂ ਪੰਜ ਕਿਤਾਬਾਂ 'ਪ੍ਰੇਮ ਕਹਾਣੀ' 'ਮਰਦੁਮ ਬੁੱਧ' 'ਹੰਸ ਚੋਗ' 'ਕੋਇਲ ਕੂ' ਅਤੇ ਬੰਬੀਹਾ ਬੋਲ ਨਾਮ ਦੀਆਂ ਛਪੀਆਂ। ਕੁਸ਼ਤਾ ਜੀ ਦਾ ਇਹ ਬਿਆਨ ਬਾਵਾ ਜੀ ਦੀ ਮੌਤ ਤੋਂ ਬਾਅਦ ਛਪਿਆ ਸੀ। ਲੇਖਕ ਨੇ ਉਹਨਾਂ ਨੂੰ ਰਿਟਾਇਰਡ ਐਗਜੈਕਟਿਵ ਆਖਿਆ ਹੈ। ਬਾਵਾ ਬੁੱਧ ਸਿੰਘ ਦੀ 1931 ਵਿਚ ਜਦੋਂ ਮੌਤ ਹੋਈ ਸੀ, ਉਦੋਂ ਸੁਪਰਟੈਡਿੰਗ ਇੰਜੀਨੀਅਰ ਸਨ ਤੇ ਰਿਟਾਇਰ ਨਹੀਂ ਸੀ ਹੋਏ।
ਇਸੇ ਤਰ੍ਹਾਂ ਮੌਲਾ ਬਖਸ਼ ਕੁਸ਼ਤਾ ਨੇ ਜਿਹੜੇ 'ਚਸ਼ਮਾ ਏ ਹਯਾਤ' ਦਾ ਜਿਕਰ ਕੀਤਾ ਹੈ, ਉਹ 1932 ਵਿਚ ਈ. ਤਕ ਨਹੀਂ ਸੀ ਛਪਿਆ । ਇਹ ਤਜਕਰਾ ਪੰਜਾਬੀ ਅੱਖਰਾਂ ਵਿਚ "ਪੰਜਾਬ ਦੇ ਹੀਰੇ" (1932) ਅਤੇ ਉਰਦੂ ਅੱਖਰਾਂ ਵਿਚ ਚੋਧਰੀ ਮੁਹੰਮਦ ਅਫਜਲ ਵੱਲੋਂ ਸੰਪਾਦਿਤ ਹੋ ਕੇ "ਪੰਜਾਬੀ ਸ਼ਇਰਾ ਦਾ ਤਜਕਰਾ" ਨਾਂ ਹੇਠ 1960 ਵਿਚ ਛਪਿਆ। ਦਸੰਬਰ 1913 ਈ . ਵਿਚ ਉਸ ਦੀ ਪੁਸਤਕ 'ਹੀਰ ਰਾਂਝਾ' ਯਾਨੀ ਸਾਗਰੇ -ਖੁਨਖਾਬ ਪ੍ਰਕਾਸ਼ਿਤ ਹੋਈ ਸੀ।
ਉਸ ਪੁਸਤਕ ਦੇ ਅੰਤ ਵਿੱਚ ਲੇਖਕ ਨੇ 'ਇਲਤਜਾਏ ਮੁਸੱਫਰ' ਸਿਰਲੇਖ ਹੇਠ ਆਪਣੇ ਉਸਤਾਦ ਤੇ ਮਿੱਤਰਾ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ:
"ਚਸ਼ਮਾ-ਏ-ਹਯਾਤ ਯਾਨੀ ਤਜਕਰਾਤੁਲ ਸੁਅਰਾ ਪੰਜਾਬੀ ਅਲਵਿਦਾ ਮੁਸਤਕਿਲ ਔਰ ਮੁਫਸਲ ਕਿਤਾਬੀ ਸੂਰਤ ਮੇ ਸਾਇਆ ਕੀਆ ਜਾਵੇਗਾ।"
ਲੇਖਕ ਦੇ ਇਸ ਕਥਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਦਸੰਬਰ 1913 ਈ. ਵਿਚ ਉਸ ਨੇ 'ਚਸ਼ਮਾ-ਏ -ਹਯਾਤ' ਦੇ ਭਵਿੱਖ ਵਿਚ ਲਿਖਣ ਦਾ ਸਿਰਫ ਐਲਾਨ ਹੀ ਕੀਤਾ ਸੀ ,ਪੁਸਤਕ ਰੂਪ ਵਿੱਚ ਨਹੀਂ ਸੀ ਲਿਖਿਆ। ਜਦੋਂ ਕਿ ਬਾਵਾ ਬੁੱਧ ਸਿੰਘ ਦੀ 'ਹੰਸ ਚੋਗ' ਦਸੰਬਰ 1913 ਵਿਚ ਛਪ ਚੁੱਕੀ ਸੀ। ਇਸ ਲਈ ਕੁਸ਼ਤਾ ਦਾ ਪੰਜਾਬੀ ਸਾਹਿਤ ਦਾ ਇਤਿਹਾਸ ਦਾ ਮੁੱਢ ਬੰਨਣ ਦਾ ਦਾਅਵਾ ਗਲਤ ਸਿੱਧ ਹੋ ਜਾਦਾ ਹੈ।
ਊਸ਼ਾ ਖੰਨਾ ਨੇ ਆਪਣੀ ਕਿਤਾਬ ਬਾਵਾ ਬੁੱਧ ਸਿੰਘ ਜੀਵਨੀ ਅਤੇ ਰਚਨਾ ਵਿਚ ਉਪਰੋਕਤ ਤੱਥਾਂ ਸਮੇਤ ਸਾਬਿਤ ਕਰਦੀ ਹੈ ਕਿ 1913 ਵਿਚ ਮੌਲਾ ਬਖਸ਼ ਕੁਸ਼ਤਾ ਦੁਆਰਾ ਲਿਖੇ 'ਹੀਰ ਰਾਂਝਾ' ਦੀ ਅੰਤਿਕਾ ਵਿਚ ਛਪੀ ਕਿਤਾਬ 'ਚਸ਼ਮਾ-ਏ-ਹਯਾਤ' ਕੁਸ਼ਤਾ ਦੀ ਥਾਂ ਮੀਰ ਕਿਰਾਮਤ ਉੱਲਾ ਦੀ ਰਚਨਾ ਹੈ। ਇਸ ਤਰ੍ਹਾਂ ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸਾਹਿਤ ਆਲੋਚਨਾ ਤੇ ਇਤਿਹਾਸਕਾਰੀ ਦਾ ਆਗਾਜ਼ ਸਭ ਤੋਂ ਪਹਿਲਾਂ ਮੀਰ ਕੁਰਾਮਤ ਉੱਲਾ ਦੁਆਰਾ ਕੀਤਾ ਗਿਆ ਫਿਰ ਬਾਵਾ ਬੁੱਧ ਸਿੰਘ ਦਾ ਦਾ ਨਾਂ ਆਉਂਦਾ ਹੈ