ਸਮੱਗਰੀ 'ਤੇ ਜਾਓ

ਵਰਤੋਂਕਾਰ:Pooja Nehru

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਰੇ ਬਾਰੇ

[ਸੋਧੋ]

ਸਤਿ ਸ੍ਰੀ ਅਕਾਲ, ਨਮਸਤੇ, ਸਲਾਮ! ਮੈਨੂੰ ਪੰਜਾਬੀ ਨਾਲ ਬਹੁਤ ਪਿਆਰ ਹੈ ਅਤੇ ਮੇਰੀ ਦਿਲੀ ਤਮੰਨਾ ਹੈ ਕਿ ਮੈਂ ਇਸ ਦੀ ਸੇਵਾ ਕਰਾਂ। ਕੁਝ ਚਿਰ ਪਹਿਲਾਂ ਮੇਰੀ ਇੱਕ ਦੋਸਤ ਮੈਨੂੰ ਅੰਗਰੇਜ਼ੀ ਵਿਕੀਪੀਡੀਆ ਬਾਰੇ ਦੱਸਦੀ ਹੁੰਦੀ ਸੀ, ਪਰ ਮੈਂ ਕਦੇ ਧਿਆਨ ਨਹੀਂ ਦਿੱਤਾ ਸੀ ਕਿਉਂਕੇ ਮੈਨੂੰ ਵਿਕੀਪੀਡੀਆ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪਰ ਕੁਝ ਚਿਰ ਪਹਿਲਾਂ ਉਸ ਨੇ ਮੈਨੂੰ ਪੰਜਾਬੀ ਵਿਕੀਪੀਡੀਆ ਬਾਰੇ ਦੱਸਿਆ ਅਤੇ ਮੈਨੂੰ ਬਹੁਤ ਖ਼ੁਸ਼ੀ ਹੋਈ। ਹੁਣ ਮੈਂ ਉਸ ਦੀ ਵਿਕੀਪੀਡੀਆ ਬਾਰੇ ਗੱਲ-ਬਾਤ ਵੱਲ ਧਿਆਨ ਦੇਣ ਲੱਗੀ ਸੀ :D ਪਰ ਫਿਰ ਵੀ ਅੰਗਰੇਜ਼ੀ ਵਿਕੀਪੀਡੀਆ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਸੀ। ਇਸ ਤੋਂ ਪਹਿਲਾਂ ਕਿ ਮੈਂ ਹੋਰ ਸਿੱਖਦੀ, ਹਾਲ ਹੀ ਵਿੱਚ ਉਸ ਦੀ ਮੌਤ ਹੋ ਗਈ। :( ਉਸ ਨੂੰ ਪੰਜਾਬੀ ਨਹੀਂ ਆਉਂਦੀ ਸੀ ਪਰ ਏਥੇ ਐਡਿਟ ਕਰਦਿਆਂ ਮੈਂ ਉਸ ਨੂੰ ਯਾਦ ਕਰਿਆ ਕਰਾਂਗੀ। I miss her so much. :(

ਭਾਸ਼ਾ ਗਿਆਨ

[ਸੋਧੋ]

ਮੈਨੂੰ ਮੁੱਖ ਤੌਰ ਤੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਆਉਂਦੀ ਹੈ।