ਵਰਤੋਂਕਾਰ ਇੰਟਰਫ਼ੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਰਤੋਂਕਾਰ ਇੰਟਰਫ਼ੇਸ ਦੀ ਇੱਕ ਮਿਸਾਲ, ਧੱਕਣ ਵਾਲ਼ੇ ਬਟਨ

ਵਰਤੋਂਕਾਰ ਇੰਟਰਫ਼ੇਸ ਇੱਕ ਮਸ਼ੀਨ ਅਤੇ ਇਸ ਦੇ ਵਰਤੋਂਕਾਰ ਦੇ ਵਿਚਕਾਰ ਦੀ ਥਾਂ ਹੈ ਜਿੱਥੇ ਦੋਵਾਂ ਦਾ ਮੇਲ ਹੁੰਦਾ ਹੈ। ਇਸ ਥਾਂ ’ਤੇ ਵਰਤੋਂਕਾਰ ਦੇ ਸਮਝਣਯੋਗ ਨਿਸ਼ਾਨ ਜਾਂ ਬਟਨ ਆਦਿ ਹੁੰਦੇ ਹਨ। ਵਰਤੋਂਕਾਰ ਇਸ ਥਾਂ ਤੋਂ ਮਸ਼ੀਨ ਨੂੰ ਆਪਣੀ ਲੋੜ ਮੁਤਾਬਕ ਹਦਾਇਤਾਂ ਦਿੰਦਾ ਹੈ। ਇਹ ਕੰਪਿਊਟਰ ਜਾਂ ਕਿਸੇ ਐਪਲੀਕੇਸ਼ਨ (ਸਾਫ਼ਟਵੇਅਰ) ਦਾ ਓਹ ਹਿੱਸਾ ਹੁੰਦਾ ਹੈ ਜੋ ਵਰਤੋਂਕਾਰ ਵੇਖਦਾ ਹੈ ਅਤੇ ਜਿਸਦੇ ਜ਼ਰੀਏ ਕੰਪਿਊਟਰ ਜਾਂ ਸਾਫ਼ਟਵੇਅਰ ਨੂੰ ਹਦਾਇਤਾਂ ਦਿੰਦਾ ਹੈ। ਇੱਕ ਕੰਪਿਊਟਰ ਪ੍ਰੋਗਰਾਮ (ਸਾਫ਼ਟਵੇਅਰ) ਦਾ ਇੰਟਰਫ਼ੇਸ ਵਰਤੋਂਕਾਰ ਨੂੰ ਇਸ ਤੋਂ ਕੰਮ ਲੈਣਾ ਆਸਾਨ ਬਣਾਉਂਦਾ ਹੈ।

ਵਰਤੋਂਕਾਰ ਇੰਟਰਫ਼ੇਸ ਕਿਸੇ ਪ੍ਰੋਗਰਾਮ ਜਾਂ ਮਸ਼ੀਨ ਦਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਹੈ ਕਿਉਂਕਿ ਇਹੀ ਤੈਅ ਕਰਦਾ ਹੈ ਕਿ ਵਰਤੋਂਕਾਰ ਇਸ ਤੋਂ ਕਿੰਨੀ ਕੁ ਆਸਾਨੀ ਨਾਲ਼ ਆਪਣਾ ਕੰਮ ਲੈ ਸਕਦਾ ਹੈ। ਇੱਕ ਵਧੀਆ ਪ੍ਰੋਗਰਾਮ ਵੀ ਇੱਕ ਘਟੀਆ ਵਰਤੋਂਕਾਰ ਇੰਟਰਫ਼ੇਸ ਨਾਲ਼ ਆਪਣੀ ਕਦਰ ਗਵਾ ਲੈਂਦਾ ਹੈ।

ਕੰਪਿਊਟਰ ਵਿੱਚ ਵਰਤੋਂਕਾਰ ਇੰਟਰਫ਼ੇਸ ਮੁੱਖ ਤੌਰ ’ਤੇ ਦੋ ਕਿਸਮ ਦਾ ਹੁੰਦਾ ਹੈ:

  • ਕਮਾਂਡ-ਲਾਈਨ ਵਰਤੋਂਕਾਰ ਇੰਟਰਫ਼ੇਸ: ਇਸ ਵਿੱਚ ਵਰਤੋਂਕਾਰ ਕੁਝ ਹੱਦ ਤੱਕ ਮਸ਼ੀਨੀ ਹਦਾਇਤਾਂ ਅਤੇ ਕੋਡ ਦੀ ਮਦਦ ਨਾਲ਼ ਕੰਪਿਊਟਰ ਨੂੰ ਹਦਾਇਤਾਂ ਦੇ ਕੇ ਆਪਣਾ ਕੰਮ ਕਰਦਾ ਹੈ।
  • ਤਸਵੀਰੀ ਵਰਤੋਂਕਾਰ ਇੰਟਰਫ਼ੇਸ: ਇਹ ਤਸਵੀਰਾਂ ਅਤੇ ਆਇਕਨਾਂ ਦਾ ਬਣਿਆ ਹੁੰਦਾ ਹੈ। ਵਰਤੋਂਕਾਰ ਲੋੜੀਦੇ ਆਇਕਨ ’ਤੇ ਕਲਿੱਕ ਕਰ ਕੇ ਆਪਣਾ ਕੰਮ ਲੈਂਦਾ ਹੈ। ਅੱਜ ਕੱਲ੍ਹ ਵਰਤੋਂਕਾਰ ਇੰਟਰਫ਼ੇਸ, ਆਮ ਤੌਰ ’ਤੇ, ਤਸਵੀਰੀ ਇੰਟਰਫ਼ੇਸ ਦੇ ਅਰਥਾਂ ਵਿੱਚ ਹੀ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]