ਵਰਤੋਂਕਾਰ ਗੱਲ-ਬਾਤ:ਤਨਵੀਰ ਸਿੰਘ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ ਤਨਵੀਰ ਸਿੰਘ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 08:39, 24 ਅਪਰੈਲ 2017 (UTC)ਤਨਵੀਰ157.39.23.69 13:37, 13 ਨਵੰਬਰ 2019 (UTC)[ਜਵਾਬ]

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ[ਸੋਧੋ]

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਪੁਸਤਕ ਡਾ. ਰਜਿੰਦਰ ਪਾਲ ਸਿੰਘ ਦੁਆਰਾ ਲਿਖੀ ਗਈ ਹੈ। ਇਸਦਾ ਪ੍ਰਕਾਸ਼ਨ ਦਿੱਲੀ ਸਾਹਿਤ ਅਕਾਦਮੀ ਦੁਆਰਾ ਕੀਤਾ ਗਿਆ ਹੈ ।ਕਵਿਤਾ ਇੱਕ ਅਜਿਹੀ ਵਿਧਾ ਹੈ ਜੋ ਆਦਿ ਕਾਲ ਤੋਂ ਚੱਲੀ ਆ ਰਹੀ ਹੈ।ਪਰ ਆਧੁਨਿਕ ਪੰਜਾਬੀ ਕਵਿਤਾ ਦਾ ਕਾਲਕ ਨਿਖੇੜਾ 1849 ਤੋ ਕੀਤਾ ਗਿਆ ਹੈ। ਆਧੁਨਿਕ ਵਿਧਾਵਾ ਅੰਗਰੇਜੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਹੋਈਆਂ ਹਨ ਪਰ ਕਵਿਤਾ ਉਰਦੂ (ਰੁਬਾਈ,ਗਜਲ) ਫਾਰਸੀ ਪਰੰਪਰਾ ਤੋ ਆਈਆਂ ਹਨ ਤੇ ਹਾਈਕੂ ਜਾਪਾਨ ਖੱੁਲੀ ਕਵਿਤਾ ਹੀ ਅੰਗਰੇਜੀ ਤੋਂ ਆਈ ਹੈ। ਇਸ ਕਿਤਾਬ ਵਿੱਚ ਲੇਖਕ ਨੇ ਆਧੁਨਿਕ ਪੰਜਾਬੀ ਕਵਿਤਾ ਨੰੂ ਤਿੰਨ ਕਾਲਾਂ ਵਿੱਚ ਵੰਡਿਆ ਹੈ।

ਪਹਿਲਾ ਪੜਾਅ - ਮੱੁਢਲਾ ਬਸਤੀਵਾਦੀ ਕਾਲ (1849-1900) ਦੂਜਾ ਪੜਾਅ -ਬਸਤੀਵਾਦੀ ਕਾਲ(1900-1947) ਤੀਜਾ ਪੜਾਅ- ਉਤਰ ਬਸਤੀਵਾਦੀ ਕਾਲ(1947-2005)

ਮੱੁਢਲਾ ਬਸਤੀਵਾਦੀ ਕਾਲ[ਸੋਧੋ]

ਇਹ ਕਾਲ ਧਾਰਮਿਕ , ਰਾਜਸੀ ਕਾਰਨਾਂ ਪੱਖੋ ਵਿਸ਼ੇਸ਼ਤਾ ਰੱਖਦਾ ਹੈ।ਅੰਗਰੇਜਾਂ ਦੇ ਆਉਣ ਨਾਲ ਆਈਆਂ ਤਬਦੀਲੀਆਂ ਨਵੀਂ ਸਿਖਿਆ ਪ੍ਰਣਾਲੀ ਮੱੁਢਲੇ ਕਾਲ ਦਾ ਆਰੰਭ ਬੰਨਦੀਆਂ ਹਨ। ਇਸ ਸਮੇਂ ਸਿੱਖਿਆ ਪੁਸਤਕਾਂ ਆਧੁਨਿਕ ਚੇਤਨਾ ਦੇ ਪਸਾਰ ਲਈ ਲਿਖੀਆਂ ਗਈਆਂ ਸਨ।ਇਸ ਸਮੇਂ 1850 -1870 ਧਰਮ ਸੁਧਾਰ ਲਹਿਰ ਪੈਦਾ ਹੋਈ। ਦੂਜੀ ਵੱਡੀ ਲਹਿਰ ਨਾਮਧਾਰੀ ਲਹਿਰ ਪੈਦਾ ਹੋਈ।

ਇਸ ਕਾਲ ਚ ਕਿੱਸਾ ਕਾਵਿ ਧਾਰਾ ਰੁਮਾਂਟਿਕ ਪ੍ਰਵਿਰਤੀ ਵਿੱਚ ਸਾਹਮਣੇ ਆਉਦੀ ਹੈ।ਮਾਹੀ ਕੰਬੋ, ਮੋਲਣੀ ਅਨਦੁਸਤਾਰ, ਫਜਲ ਸ਼ਾਹ, ਮੀਆਂ ਮੁਹੰਮਦ ਬਖਸ਼ , ਕਿਸ਼ਨ ਸਿੰਘ ਆਰਿਫ ਭਗਵਾਨ ਸਿੰਘ ਕਾਵਿ ਆਲੋਚਕਾਂ ਨੇ ਇਹਨਾਂ ਕਵੀਆਂ ਨਾਲ ਇਨਸਾਫ ਨਹੀਂ ਕੀਤਾ ਕਿੳਂਕਿ ਉਹ ਆਪ ਪੱਛਮੀ ਢੰਗ ਦੇ ਅਲੋਚਕ ਸਨ। ਇਸ ਨੰੂ ਰਵਾਇਤੀ ਕਵਿਤਾ ਕਹਿ ਕੇ ਛੱਡ ਦਿੱਤਾ ਪਰ ਇਸ ਕਿਤਾਬ ਚ ਇਹਨਾਂ ਕਵੀਆਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਨਾਂ ਦੀ ਕਲਾ ਕਵਿਤਾ ਵਿਸ਼ਿਆਂ ਬਾਰੇ ਦੱਸਿਆ ਗਿਆ ਹੈ।

ਵਾਰ ਕਾਵਿ ਵਿੱਚ ਇਸ ਸਮੇ ਕਾਹਨ ਸਿੰਘ ਬੰਗਾ,ਮਟਕ , ਕਵੀ ਸੋਭਾ, ਖਜਾਨ ਸਿੰਘ,ਆਦਿ ਕਵੀਆਂ ਬਾਰੇ ਦੱਸਿਆ ਗਿਆ ਹੈ।

ਧਾਰਮਿਕ ਕਾਵਿ ਵਿੱਚ ਮੀਰਾ ਸ਼ਾਹ ਜਲੰਧਰੀ,ਖਵਾਜਾ ਗੁਲਾਮ ਫਰੀਦ,ਇਮਾਮ ਬਖਸ਼,ਨੂਰ ਮੁਹੰਮਦ ਨੂਰ,ਆਦਿ ਕਵੀਆਂ ਦੇ ਨਾਵਾਂ ਨੰੂ ਇਸ ਪੁਸਤਕ ਚ ਦਰਜ ਕੀਤਾ ਗਿਆ ਹੈ। ਇਸ ਕਾਲ ਵਿੱਚ ਸਟੇਜੀ ਕਵਿਤਾ ਸ਼ੁਰੂ ਹੰੁਦੀ ਹੈ।1872-73 ਵਿਚ ਇਸਦਾ ਅਰੰਭ ਹੋਇਆ।ਇਹ ਕਵੀ ਦਰਬਾਰ ਪਿਰਤ ਸਰਕਾਰੀ ਸਰਪ੍ਰਸਤੀ ਹੇਠ ਸ਼ੁਰੂ ਹੋਈ।

ਬਸਤੀਵਾਦੀ ਕਾਲ[ਸੋਧੋ]

ਇਸ ਕਾਲ ਦਾ ਸਮਾਂ 1900 -1947ਤੱਕ ਰੱਖਿਆ ਗਿਆ ਹੈ ਜੋ ਕਿ ਇਤਿਹਾਸ ਦਾ ਬਹੁਤ ਹੀ ਮਹੱਤਵਪੂਰਨ ਸਮਾਂ ਹੈ।ਇਸ ਕਾਲ ਚ ਜਿਆਦਾ ਕਵਿਤਾ ਲਹਿਰਾਂ ਚ ਪੈਦਾ ਹੋਈ।ਖਿਲਾਫਤ ਲਹਿਰ, ਬੱਬਰ ਅਕਾਲੀ ਲਹਿਰ, ਕੌਮੀ ਆਜਾਦੀ ਦੀ ਲਹਿਰ, । ਇਸ ਸਮੇਂ ਕਿਸਾਕਾਰੀ ਵੀ ਜਾਰੀ ਰਹੀ।

ਸਟੇਜੀ ਕਾਵਿ ਇਸ ਕਾਲ ਚ ਰੰਗ ਫੜਦਾ ਹੈ। ਸਟੇਜੀ ਕਾਵਿ ਦੇ ਤਿੰਨ ਪੜਾਅ ਕੀਤੇ ਗਏ ਹਨ। ਮੱੁਢਲਾ ਕਾਲ , ਪ੍ਰਫੱੁਲਤ ਕਾਲ, ਸੁਤੰਤਰਤਾ ਉਪਰੰਤ ਕਾਲ ਤੋ ਅੱਗੇ।

ਇਸ ਕਾਲ ਚ ਲਿਖੀ ਗਈ ਨਵੀਂ ਪੰਜਾਬੀ ਕਵਿਤਾ ਦੀ ਪ੍ਰਧਾਨਤਾ ਕਾਰਨ ਹਾਸ਼ੀਏ ਤੇ ਧੱਕੀ ਪੰਜਾਬੀ ਕਵਿਤਾ ਦਾ ਚਾਨਣਾ ਪਾਇਆ ਹੈ ਅਤੇ ਇਨਾਂ ਸਾਰੇ ਕਵੀਆਂ ਬਾਰੇ ਦੱਸਿਆ ਹੈ। ਨਵੀ ਪੰਜਾਬੀ ਕਵਿਤਾ ਦੀਆਂ ਦੋ ਪੀੜੀਆਂ ਹਨ। ਪਹਿਲੀ ਚ ਭਾਰੀ ਵੀਰ ਸਿੰਘ , ਪੂਰਨ ਸਿੰਘ, ਲਾਲਾ ਕਿਰਪਾ ਸਾਗਰ , ਅਤੇ ਦੂਜੀ ਚ ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ , ਬਾਵਾ ਬਲਵੰਤ ਹਨ।

ਉੱਤਰ ਬਸਤੀਵਾਦੀ[ਸੋਧੋ]

ਇਸ ਕਾਲ ਵਿੱਚ ਦੇਸ਼ ਵੰਡ ਤੋ ਬਾਅਦ ਪ੍ਰਯੋਗਸ਼ੀਲ ਲਹਿਰ, ਨਕਸਲਵਾੜੀ ਲਹਿਰ, ਪੰਜਾਬ ਸੰਕਟ, ਲਹਿਰਾਂ ਅਧੀਨ ਕਵੀ ਪੈਦਾ ਹੋਏ।ਪੰਜਾਬੀ ਕਵਿਤਾ ਨੇ ਨਵਾਂ ਰੰਗ ਫੜਿਆ।1990 ਤੋ ਬਾਅਦ ਨਵ ਬਸਤੀਵਾਦ ਜਾਂ ੳੱੁਤਰ ਆਧੁਨਿਕਤਾ ਜਾਂ ਸਮਕਾਲੀ ਦੌਰ ਦੀ ਪਰਵਾਸੀ , ਪਾਕਿਸਤਾਨੀ ਕਵਿਤਾ ਹੋਦ ਚ ਆਈ।

ਪ੍ਰਗਤੀਸ਼ੀਲ ਕਵਿਤਾ ਚ ਗੁਰਚਰਨ ਰਾਮਪੁਰੀ , ਹਰਭਜਨ ਹੰੁਦਲ, ਜਹਤਾਰ , ਪ੍ਰੀਤਮ ਸਿੰਘ ਰਾਹੀ , ਆਦਿ ਕਵੀ ਵਰਣਨ ਕੀਤੇ ਹਨ। ਸਟੇਜੀ ਕਵੀਆਂ ਬਾਰੇ ਵੀ ਦੱਸਿਆ ਗਿਆ ਹੈ। ਇਸ ਦੌਰ ਵਿੱਚ ਹਜਾਰਾ ਸਿੰਘ ਗੁਰਦਾਸਪੁਰੀ, ਇੰਦਰਜੀਤ ਹਸਨਪੁਰੀ , ਆਦਿ ਨਾਮ ਆਉਂਦੇ ਹਨ। ਪ੍ਰਯੋਗਸ਼ੀਲ ਲਹਿਰ ਦਾ ਆਰੰਭ ਤਾਂ ਜਸਵੀਰ ਸਿੰਘ ਆਹਲੀਵਾਲੀਆ ਦੀ ਅਗਵਾਈ ਹੇਠ ਡਲਹੌਜੀ 1961 ਵਿੱਚ ਹੋਏ ਸੈਮੀਨਾਰ ਤੋਂ ਮੰਨਿਆ ਜਾਂਦਾ ਹੈ। ਇਹ ਲਹਿਰ 1960 -70 ਤੱਕ ਚੱਲੀ। ਅਜਾਇਬ ਕਮਲ, ਸੁਖਪਾਲਵੀਰ ਹਸਰਤ, ਰਵਿੰਦਰ ਰਵੀ , ਆਦਿ ਕਵੀਆਂ ਦੇ ਨਾਂ ਵਰਣਨ ਕੀਤੇ ਗਏ ਹਨ।

ਅਧੁਨਿਕ ਪੰਜਾਬੀ ਕਵਿਤਾ ਦੇ ਅਧੀਨ ਡਾ. ਹਰਭਜਨ ਸਿੰਘ, ਜਸਵੰਤ ਸਿੰਘ ਨੇਕੀ , ਸੁਰਜੀਤ ਗੱਗ, ਸ਼ਿਵ ਕੁਮਾਰ ਬਟਾਲਵੀ , ਆਦਿ ਕਵੀਆਂ ਨੰੂ ਰੱਖਿਆ ਹੈ। ਜੁਝਾਰਵਾਦੀ ਪ੍ਰਵਿਰਤੀ ਦੇ ਬਹੁਤ ਸਾਰੇ ਕਵੀ ਪ੍ਰਸਿੱਧ ਹੋਏ ਜਿਨਾਂ ਵਿੱਚ ਸੰਤ ਰਾਮ ਉਦਾਸੀ , ਲਾਲ ਸਿੰਘ ਦਿਲ, ਅਮਰਜੀਤ ਚੰਦਨ, ਹਰਭਜਨ ਸਿੰਘ ਹਲਵਾਰਵੀ, ਅਵਤਾਰ ਪਾਸ਼ ਆਦਿ ਕਵੀਆਂ ਦਾ ਵਰਣਨ ਕੀਤਾ ਹੈ। ਇਸ ਸਮੇਂ ਦੇ ਕੱੁਝ ਹੋਰ ਕਵੀ ਜੋ ਪ੍ਰਮੱੁਖ ਕਵੀਆਂ ਦੀ ਗਿਣਤੀ ਵਿੱਚ ਆਉਂਦੇ ਹਨ ਜਿਵੇਂ ਕੇਸਰ ਸਿੰਘ ਅਤੇ ਸੁਰਜੀਤ ਪਾਤਰ ਦਾ ਨਾਮ ਆਉਂਦਾ ਹੈ। ਪੰਜਾਬ ਸੰਕਟ ਅਧੀਨ ਇਹਨਾਂ ਕਵੀਆਂ ਦੇ ਨਾਮ ਹਨ ਜਿਨਾਂ ਨੇ ਉਸ ਸਮੇਂ ਕਵਿਤਾ ਲਿਖੀ।

ਪਾਕਿਸਤਾਨੀ ਪੰਜਾਬੀ ਕਵਿਤਾ[ਸੋਧੋ]

ਇਸ ਵਿੱਚ ਪਾਕਿਸਤਾਨੀ ਪੰਜਾਬੀ ਕਵਿਤਾ ਦੀ ਇਤਿਹਾਸਕਾਰੀ ਵਿੱਚ 1947 ਦੀ ਦੇਸ਼ ਵੰਡ ਨੰੂ ਅਹਿਮ ਬਿੰਦੂ ਮੰਨਿਆ ਜਾ ਸਕਦਾ ਹੈ।ਦੇਸ਼ ਵੰਡ ਤੋ ਪਹਿਲਾ ਦਾ ਪੰਜਾਬੀ ਸਾਹਿਤ ਸੰਯੁਕਤ ਹੀ ਸੀ। ਪਾਕਿਸਤਾਨੀ ਪੰਜਾਬੀ ਕਵਿਤਾ ਦੀ ਇਤਿਹਾਸਕਾਰੀ ਕਰਨ ਸਮੇਂ ਕਈ ਸਮੱਸਿਆਵਾਂ ਆਉਂਦੀਆਂ ਹਨ। ਪਹਿਲੀ ਸਮੱਸਿਆ ਪੁਸਤਕ ਪ੍ਰਾਪਤੀ ਦੀ ਹੈ ਅਤੇ ਦੂਜੀ ਲਿਪੀ ਦੀ ਹੈ। ਫਿਰ ਵੀ ਇਸ ਪੁਸਤਕ ਵਿੱਚ ਤਕਰੀਬਨ ਬਹੁਤ ਸਾਰੇ ਪਾਕਿਸਤਾਨੀ ਪੰਜਾਬੀ ਸਾਹਿਤ ਨੰੂ ਬਿਆਨ ਕੀਤਾ ਗਿਆ ਹੈ।ਫੈਜ ਅਹਿਮਦ ਫੈਜ , ਸ਼ਰੀਫ ਕੰੁਜਾਹੀ , ਤਨਵੀਰ ਬੁਖਾਰੀ , ਨਜਮ ਹੁਸੈਨ ਸੱਯਦ ਆਦਿ ਕਵੀਆਂ ਬਾਰੇ ਚੰਗੀ ਤਰਾਂ ਲਿਖਿਆ ਗਿਆ ਹੈ। ਲੇਖਕ ਨੇ ਇਸ ਕਵਿਤਾ ਨੰੂ ਚਾਰ ਪੜਾਵਾਂ ਵਿੱਚ ਵੰਡਿਆ ਹੈ।

ਪਹਿਲਾ ਪੜਾਅ ਜਿਸ ਵਿੱਚ ਆਜਾਦੀ ਦੀ ਖੁਸ਼ੀ ਦੀ ਕਵਿਤਾ ਅਤੇ ਦੂਜੇ ਪਾਸੇ ਇਸੇ ਹੀ ਦੌਰ ਚ ਵਿਛੋੜੇ ਦਾ ਦਰਦ ਪੇਸ਼ ਕੀਤਾ ਗਿਆ ਹੈ। ਦੂਜੇ ਪੜਾਅ ਵਿੱਚ ਟੱੁਟੇ ਸੁਪਨਿਆਂ ਦੌਰਾਨ ਲਿਖੀ ਕਵਿਤਾ ਆਉਦੀ ਹੈ। ਤੀਜੇ ਦੌਰ ਚ ਜਦੋ ਪੰਜਾਬੀ ਨੰੂ ਮਾਨਤਾ ਪ੍ਰਾਪਤ ਹੋਈ ਨਵੇਂ ਕਾਵਿ ਰੂਪ ਲਿਖੇ ਗਏ। ਚੌਥਾ ਦੌਰ ਸਮਕਾਲੀ ਰੱਖਿਆ ਗਿਆ ਹੈ ਜਿਸ ਵਿੱਚ ਕਵਿਤਰੀਆਂ ਬਦਲ ਰਹੇ ਮਹੌਲ ਬਾਰੇ ਲਿਖਦੀਆਂ ਹਨ । ਅੱਜ ਦੋਹਾਂ ਪਾਸੇ ਕਵਿਤਾ ਦਾ ਲਿਪਿਆਂਤਰ ਹੋਣ ਲੱਗਾ ਹੈ ਜੋ ਪੰਜਾਬੀ ਸ਼ਾਇਰੀ ਦਾ ਨਵਾਂ ਰੁਝਾਨ ਹੈ।

ਪਰਵਾਸੀ ਪੰਜਾਬੀ ਕਵਿਤਾ[ਸੋਧੋ]

ਪਰਵਾਸੀ ਕਵਿਤਾ ਕੋਈ ਪ੍ੱੁਖ ਧਾਰਾ ਨਹੀਂ ਸਗੋਂ ਪੰਜਾਬੀ ਕਵਿਤਾ ਅੰਦਰ ਵਿਚਰਦੀਆਂ ਸਮਾਨਾਂਤਰ ਧਾਰਾਵਾਂ ਵਿੱਚੋ ਿੲੱਕ ਹੈ । ਇਹ ਵਿਦੇਸ਼ੀ ਧਰਤੀ ਤੇ ਰਹਿੰਦੇ ਕਵੀਆਂ ਵੱਲੋਂ ਲਿਖੀ ਕਵਿਤਾ ਹੈ। ਜਿਸ ਵਿੱਚ ਇਹਨਾਂ ਦੀਆਂ ਆਪਣੀਆ ਸਮੱਸਿਆਵਾਂ ਹਨ। ਸਾਰੀ ਪਰਵਾਸੀ ਕਵਿਤਾ ਿੲੱਕੋ ਜਿਹੀ ਨਹੀ ਹੈ । ਲੇਖਕ ਦੁਅਾਰਾ ਿੲਹ ਵੀ ਦੱਸਿਅਾ ਗਿਅਾ ਹੈ ਕਿ ਕਿਸ ਪ੍ਰਵਾਸੀ ਪੰਜਾਬੀ ਕਵਿਤਾ ਚ ਕਿਹੜੇ ਸ਼ਬਦਾਂ ਕਾਵਿ ਰੂਪਾਂ ਦਾ ਰੁਝਾਨ ਹੈ । ਕਿਹੜੇ ਕਿਹੜੇ ਦੇਸ਼ਾ ਵਿੱਚ ਕਿਹੜੇ ਕਵੀ ਲਿਖ ਰਹੇ ਹਨ ੳੁਨਾਂ ਬਾਰੇ ਦੱਸਿਅਾ ਗਿਅਾ ਹੈ । ਦਰਸ਼ਨ ਸਿੰਘ ਗਿਆਨੀ , ਬੇਅੰਤ ਸਬਰਾ, ਨਵਤੇਜ ਭਾਰਤੀ , ਸਾਧੂ ਬਿਨਿੰਗ ਆਦਿ ਕਵੀਆਂ ਬਾਰੇ ਦੱਸਿਆ ਗਿਆ ਹੈ।

ਹਵਾਲੇ[ਸੋਧੋ]

ਫਰਮਾ:ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ , ਸਾਹਿਤ ਅਕਾਦਮੀ , ਦਿੱਲੀ

2021 Wikimedia Foundation Board elections: Eligibility requirements for voters[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.