ਵਰਤੋਂਕਾਰ ਗੱਲ-ਬਾਤ:Harjinder Sidhu

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1 ਦਰਦਾਂ ਦਾ ਲਾਵਾ

ਮੇਰੀ ਜਿੰਦਗੀ ਵਿੱਚ, ਬਚਪਨ ਤੋਂ ਲੈ ਕੇ ਹੁਣ ਤੱਕ, ਜੋ-ਜੋ ਵੀ ਦਰਦਾਂ ਦੇ, ਜਵਾਲਾਮੁਖੀ ਫੱਟਦੇ ਰਹੇ।

ਕਦੇ ਨੈਣਾਂ ਵਿੱਚੋਂ, ਹੰਝੂ ਬਣਕੇ ਵਗੇ ਨਹੀਂ, ਸਿਰਫ਼ ਦਿਲ ਦੇ ਧਰਾਤਲ ਤੇ, ਲਾਵਾ ਬਣ-ਬਣ ਜੰਮਦੇ ਰਹੇ।

ਤੇ ਅੱਜ ਓਹੀ, ਲਾਵਾ ਬਣੇ ਦਰਦ ਹੌਲੀ-ਹੌਲੀ, ਲਫਜਾਂ ਦਾ ਰੂਪ ਧਾਰ ਕੇ, ਕੋਰੇ ਸਫਿਆਂ ਤੇ ਕਿਰ ਰਹੇ ਨੇ।

ਜਿਉਂ ਹੀ ਇਹ ਕਿਰ ਰਹੇ ਨੇ, ਤਿਉਂ ਹੀ ਦਿਲ ਤੋਂ ਭਾਰ ਘੱਟ ਰਿਹਾ, ਮੈਂ ਹੌਲਾ-ਫੁੱਲ ਹੋ ਰਿਹਾ ਹਾਂ, ਤੇ ਦਿਨ ਵੀ ਚੰਗੇ ਗੁਜਰ ਰਹੇ ਨੇ।

2 ਹਰ ਰਿਸ਼ਤੇ ਵਿੱਚ

ਹਰ ਰਿਸ਼ਤੇ ਵਿੱਚ ਮਤਲਬ ਦੀ ਬਾਤ ਹੁੰਦੀ ਏ, ਹਰ ਰੌਸ਼ਨੀ ਪਿੱਛੇ ਹਨੇਰੀ ਰਾਤ ਹੁੰਦੀ ਏ।

ਐਵੇਂ ਥੋੜ੍ਹਾ ਕਰਦਾ ਕੋਈ ਚੰਗੇ ਮੰਦੇ ਕਰਮ,   ਹਰ ਕੰਮ ਪਿੱਛੇ ਕਿਸੇ ਦੀ ਔਕਾਤ ਹੁੰਦੀ ਏ।

ਉਹ ਆਫਤ ਨੂੰ ਸਿਰਫ਼ ਮਜਾਕ ਸਮਝਦੇ ਨੇ, ਜਿੰਨ੍ਹਾਂ ਨੇ ਸਿਰ ਤੇ ਰੱਖੀ ਮੌਤ-ਸੌਗਾਤ ਹੁੰਦੀ ਏ।

ਕੌਣ ਕਹਿੰਦਾ ਜਿੰਦਗੀ ਬਹਾਰਾਂ ਦਾ ਮੌਸਮ ਹੈ,   ਦੋਸਤੋ ਜਿੰਦਗੀ ਤਾਂ ਗਮਾਂ ਦੀ ਬਰਾਤ ਹੁੰਦੀ ਏ।  

ਡਰੋ ਨਾ ਦੋਸਤੋ ਭਿਆਨਕ ਗਰਮੀ ਦੇ ਕਹਿਰ ਤੋਂ, ਕਦੇ ਨਾ ਕਦੇ ਤਾਂ ਜਰੂਰ ਬਰਸਾਤ ਹੁੰਦੀ ਏ।

ਸਿੱਧੂ' ਹੁਣ ਹੋਰ ਕੀ ਲਿਖਾਂ ਇਸ ਗਜ਼ਲ ਵਿੱਚ,   ਲਿਖਦਾ ਹਰ ਕੋਈ ਓਨਾਂ ਜਿੰਨੀ ਔਕਾਤ ਹੁੰਦੀ ਏ।