ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Jagmansingh

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਧਾ ਸਵਾਮੀ

ਪਿਛਲੇ ਦਿਨੀ ਜਦ ਮੈ ਇੰਡੀਆ ਸਾਂ ਇਕ ਦਿਨ ਅਚਾਨਕ ਬਿਆਸ ਕੋਲੋ ਲੰਗਦਿਆ ਮੇਰੇ ਦੋਸਤ ਰੰਧਾਵੇ ਨੇ ਕੇਹਾ ਚਲੋ ਤਹਾਨੂੰ ਰਾਧਾ ਸਵਾਮੀਆ ਦਾ ਡੇਰਾ ਦਿਖਾ ਦੇਈਏ, ਮੇਰੀ ਆਪਣੀ ਸੋਚ ਡੇਰਾਵਾਦ ਦੇ ਖਿਲਾਫ਼ ਹੇ, ਫੇਰ ਵੀ ਮੈ ਸੋਚਆ ਚਲੋ ਦੇਖ ਈ ਆਈਐ, ਜਦ ਅਸਾਂ ਗੱਡੀ ਬਿਆਸ ਤੋ ਡੇਰੇ ਵੱਲ ਮੋੜੀ ਤਾਂ ਡੇਰੇ ਨੂੰ ਜਾਂਦੀ ਸੜਕ ਦੇਖ ਕੇ ਹੀ ਹੇਰਾਂਣ ਹੋ ਗਿਆ ਕੇ ਇਹ ਪੰਜਾਬ ਦਾ ਹੀ ਇਕ ਹਿਸਾ ਹੇ ਜਾਂ ਮੈ ਕਿਸੇ ਵਦੇਸੀ ਧਰਤੀ ਤੇ ਆ ਗਿਆ ਹਾ, ਏਨੀ ਸਫਾਈ ਤੇ ਹਰਇਆਲੀ, ਫੇਰ ਸੋਚਿਆ ਲੋਕੀ ਡੇਰਾਵਾਦ ਦੇ ਨਾਂ ਤੇ ਤਾਂ ਸਬ ਕ...ੁਜ ਫ੍ਰੀ ਵਿਚ ਕਰਨ ਲਈ ਵੀ ਤਿਆਰ ਹਨ, ਪਰ ਇਹੀ ਲੋਕ ਤਨਖਾਹਾ ਲੈ ਕੇ ਕਮ ਕਿਓ ਨਈ ਕਰਦੇ, ਮੈ ਅਨੇਕਾ ਹੀ ਇਸਤਰੀਆ ਤੇ ਮਰਦਾ ਨੂ ਸਫਾਈ ਕਰਦੇ ਤੇ ਡੇਰੇ ਦੀਆ ਫ਼ਸਲਾ ਚ ਕੰਮ ਕਰਦੇ ਦੇਖਿਆ ਹੇਰਾਂਣ ਸਾਂ ਕੇ ਘਰ ਬਾਰ ਛਡ ਕੇ ਇਹ ਲੋਕ ਕਿਵੇ ਬੇਫਿਕਰੇ ਹੋਏ ਫਿਰਦੇ ਜਾਂ ਘਰਾ ਦੇ ਫਿਕਰ ਏਨਾ ਨੂੰ ਇਥੇ ਲੈ ਆਏ, ਚਲੋ ਛਡੋ ਮੈ ਵਿਸ਼ੇ ਤੋ ਹੱਟ ਕੇ ਹੋਰ ਈ ਗੱਲਾਂ ਕਰਨ ਲੱਗ ਪਿਆ,

ਜਦ ਅਸੀਂ ਅਗੇ ਇਕ ਗੇਟ ਕੋਲ ਪਹੁੰਚੇ ਤਾਂ ਮੈ ਦੇਖਿਆ ਕੇ ਬੰਦ ਗੇਟ ਦੇ ਪਿਛਲੇ ਪਾਸੇ ਕੁਜ ਬਜੁਰਗ ਸਿਖ ਆਪਸ ਵਿਚ ਗਲਾਂ ਕਰ ਰਹੇ ਸਨ, ਸਾਰੇਆ ਦੇ ਦਾਹੜੇ ਖੁੱਲੇ ਤੇ ਚਿੱਟੇ ਪਿਜਾਮੇ ਕੁੜਤੇ ਚ ਵਾਹਵਾ ਫਬ ਰਹੇ ਸੀ, ਅਸੀਂ ਗਡੀ ਖੜੀ ਕਰ ਕੇ ਗੇਟ ਕੋਲ ਗਏ ਤਾ ਸਾਨੂ ਵੇਖ ਕੇ ਇਕ ਬਜੁਰਗ ਸਾਡੇ ਵੱਲ ਆਇਆ, ਹਥ ਜੋੜ ਕੇ ਬੜੀ ਹਲੀਮੀ ਨਾਲ ਸਾਨੂੰ ``ਰਾਧਾ ਸਵਾਮੀ`` ਕੇਹਾ, ਓਸਦੇ ਇਹ ਲਫਜ਼ ਮੇਰੇ ਕੰਨਾ ਚ ਦਿਲੀ ਦੇ ਦੰਗਾਕਾਰੀਆ ਦੇ ਚੀਕਾਂ ਵਾਂਗ ਸੁਨਾਈ ਦਿੱਤੇ, ਕਿਓ ਕਿ ਏਸ ਬਜੁਰਗ ਦੀ ਉਮਰ ਤਾਂ ਦੋਹਤੇ ਪੋਤੇ ਦੀ ਉਂਗਲ ਫੜ ਕੇ ਗੁਰਦਵਾਰੇ ਜਾਨ ਦੀ ਤੇ ਓਨਾ ਨੂੰ ਗੋਰਵਮਈ ਸਿਖ ਇਤਹਾਸ ਤੋਂ ਜਾਣੂ ਕਰਵਾਉਣ ਦੀ ਆ, ਪਰ ਇਹ ਸਿਖ ਧਰਮ ਨੂੰ ਘੁਣ ਵਾਂਗ ਖਾ ਰਹੇ ਹਨ, ਇਹ ਡੇਰੇ ਬਿਨਾ ਹਥਿਆਰਾ ਤੋਂ ਸਿਖ ਧਰਮ ਨੂੰ ਬੁਰੀ ਮਾਤ ਦੇਈ ਜਾ ਰਹੇ ਹਨ, ਅਸੀਂ ਅੱਜ ਤਕ ਚੋਰਾਸੀ ਦੇ ਦੰਗੇਆ ਦਾ ਰੋਲਾ ਪਾਈ ਜਾਨੇ ਆ, ਪਰ ਇਹ ਨਿਤ ਜੋ ਸਿਖ ਧਰਮ ਦਾ ਕਤਲ ਏਨਾ ਡੇਰੇਆ ਰਾਹੀ ਹੋ ਰਿਹਾ ਓਸ ਤੋਂ ਅਸੀਂ ਬੇਫਿਕਰੇ ਹੋਈ ਫਿਰਦੇ ਆ,

ਏਸ ਵਿਚ ਵੱਡੀ ਗਲਤੀ ਸਾਡੇ ਅਖੌਤੀ ਜਥੇਦਾਰਾ ਤੇ ਲੀਡਰਾ ਦੀ ਹੇ, ਜਿੰਨਾ ਨੇ ਲੋਕਾ ਨੂ ਲੋਕ ਨਾਈ ਸਿਰਫ ਇਕ ਵੋਟ ਸਮ੍ਜਿਆ, ਤੇ ਗੰਦੀ ਸਿਆਸਤ ਕਰਕੇ ਡੇਰਾਵਾਦ ਨੂੰ ਵਧਾਇਆ, ਡੇਰੇ ਵਾਲੇਆ ਨਾਲ ਰਿਸਤੇਦਾਰੀਆ ਗੰਢ ਕੇ ਆਪਣੀਆ ਵੋਟਾ ਪੱਕੀਆ ਕੀਤੀਆ, ਕਾਰਨ ਤਾਂ ਹੋਰ ਵੀ ਹਨ ਮਨੁਖ ਦੀਆ ਵਧਦੀਆ ਲੋੜਾ ਤੇ ਅਗਿਆਨਤਾ ਲੋਕਾ ਨੂ ਡੇਰੇਆ ਨਾਲ ਜੋੜੀ ਜਾ ਰਹੀ ਹੇ, ਪਰ ਧਰਮ ਪਰਚਾਰ ਦੇ ਜੁਮੇਵਾਰ ਸਿਰੋਮਨੀ ਕਮੇਟੀ ਵਾਲੇ ਆਰ ਏਸ ਏਸ ਵਾਲੇਆ ਦੇ ਛਿੱਤਰ ਦੇ ਡਰ ਤੋਂ ਚੁੱਪ ਕਰੀ ਬੇਠੇ ਹਨ,

ਡੇਰਾਵਾਦ ਦਾ ਹੱਲ ਤਾਂ ਧਰਮ ਪਰਚਾਰ ਹੀ ਹੇ, ਅਤੇ ਲੋਕਾ ਦਾ ਡੇਰਾਵਾਦ ਨਾਲ ਜੁੜਨ ਦੇ ਮੁਢਲੇ ਕਾਰਨ ਜਾਨਣ ਦੀ ਵੀ ਲੋੜ ਹੇ, ਹਥਿਆਰਬੰਦ ਸੰਘਰਸ਼ ਹਰ ਗੱਲ ਦਾ ਹੱਲ ਨਾਈ ਹੁੰਦਾ, ਕਦੇ ਕਦੇ ਇਨਸਾਨ ਆਪਣੀ ਵਡੀਆ ਮੁਸ਼ਕਲਾਂ ਦਾ ਹੱਲ ਵੀ ਮੁਸ਼ਕਲ ਹੱਲ ਸੋਚਦਾ ਹੇ ਪਰ ਕਦੇ ਕਦੇ ਓਨਾ ਦੇ ਹੱਲ ਬੜੇ ਅਸਾਨ ਹੁੰਦੇ ਹਨ ਪਰ ਸਾਡਾ ਓਨਾ ਵੱਲ ਧਿਆਨ ਨਈ ਜਾਂਦਾ, ਤੇ ਅਸੀਂ ਓਨਾ ਮੁਸ਼ਕਲਾ ਨੂੰ ਹੋਰ ਵੀ ਮੁਸ਼ਕਲ ਕਰ ਲੇਂਦੇ ਹਾਂ,

ਅਖੀਰ ਦੱਸ ਦਿਆ ਕੇ ਸਾਨੂ ਓਸ ਗੇਟ ਤੋ ਅਗੇ ਨਈ ਜਾਨ ਦਿੱਤਾ ਕਿਓ ਕੇ ਅਸੀਂ ਡੇਰੇ ਨਾਲ ਸੰਬਧ ਨਈ ਰਖਦੇ, ਅਸੀਂ ਗੱਡੀ ਮੋੜ ਕੇ ਆਪਣੇ ਰਾਹ ਪੈ ਗਏ, ਰਾਹ ਵਿਚ ਅਸੀਂ ਦੋਵੇ ਸਿਰਾਂ ਤੋਂ ਮੋਨੇ ਦੋਸਤ ਸਿਖੀ ਦਾ ਫਿਕਰ ਕਰਦੇ ਰਹੇ,