ਵਰਤੋਂਕਾਰ ਗੱਲ-ਬਾਤ:Rani sarao

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

“ਮਨੁੱਖ ਇੱਕ ਸਮਾਜਿਕ ਜੀਵ ਹੈ। ਸਮਾਜ ਵਿਚ ਰਹਿੰਦਿਆਂ ਇਸਨੇ ਆਪਣੇ ਸੰਬੰਧਾਂ ਦਾ ਵਿਸ਼ਾਲ ਤਾਣਾ-ਬਾਣਾ ਬੁਣਿਆ ਹੋਇਆ ਹੈ।ਇਸ ਤਾਣੇ-ਬਾਣੇ ਦੇ ਪਾਸਾਰੇ ਦਾ ਉਸਾਰ ਰਿਸ਼ਤਿਆਂ ਨਾਤਿਆਂ ਦੇ ਆਧਾਰ ਉੱਤੇ ਨਿਰਭਰ ਕਰਦਾ ਹੈ।” (ਹਰਜੀਤ ਕੌਰ, ਪੰਜਾਬੀ ਲੋਕ ਗੀਤਾਂ ਵਿਚ ਰਿਸ਼ਤਿਆਂ ਦਾ ਯਥਾਰਥ, ਪ੍ਰਕਾਸ਼ਨ- ਦੀਪਕ ਪਬਲਿਸ਼ਰਜ, ਮਾਈ ਹੀਰਾਂ ਗੇਟ, ਜਲੰਧਰ - 144008, ਪੰਨਾ-31.) ਜੇਕਰ ਅਸੀਂ ਰਿਸ਼ਤਿਆਂ ਨੂੰ ਸ਼ਬਦਾਵਲੀ ਜਾਮੇਂ ਵਿਚ ਪ੍ਰਭਾਸ਼ਿਤ ਕਰਨਾ ਚਾਹੀਏ ਤਾਂ ਇਹ ਕੁੱਝ ਸ਼ਬਦਾ ਦਾ ਸੰਜੁਗਤ ਮੇਲ ਹੈ ਭਾਵ ਮਨੂੱਖੀ ਦਿਲਾਂ ਦੀ ਆਪਸੀ ਗਹਿਰੀ ਸਾਂਝ। “ਰਿਸ਼ਤੇ-ਨਾਤੇ ਅੱਗੋ ਆਪਣੇ-ਆਪ ਵਿਚ ਇਕ ਸਮੂਹਿਕ ਅਥਵਾ ਸਰਬਾਂਗੀ ਸੰਕਲਪ ਦੇ ਧਾਰਨੀ ਹਨ, ਜਿੰਨ੍ਹਾਂ ਦਾ ਸਰੂਪ ਵਿਤਿੰਨਤਾ ਵਾਲਾ ਹੀ ਨਹੀਂ, ਸਗੋ ਬਹੁ-ਪਾਸਾਰੀ ਅਤੇ ਬਹੁ-ਪਰਤੀ ਵੀ ਹੈ।”(ਹਰਜੀਤ ਕੌਰ, ਪੰਜਾਬੀ ਲੋਕ ਗੀਤਾਂ ਵਿਚ ਰਿਸ਼ਤਿਆਂ ਦਾ ਯਥਾਰਥ, ਪ੍ਰਕਾਸ਼ਨ- ਦੀਪਕ ਪਬਲਿਸ਼ਰਜ, ਮਾਈ ਹੀਰਾਂ ਗੇਟ, ਜਲੰਧਰ - 144008, ਪੰਨਾ-31.) ਕਿਉਕਿ ਰਿਸ਼ਤਿਆਂ ਦੀ ਚੂਲ ਦੋ ਪ੍ਰਕਾਰ ਦੇ ਪਹਿਲੂਆਂ ਉੱਪਰ ਅਧਾਰਿਤ ਹੈ-

ਪਰਿਵਾਰਿਕ ਜਾਂ ਘਰੇਲੂ ਰਿਸ਼ਤੇ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਇਹਨਾਂ ਪਹਿਲੂਆਂ ਦੀ ਵਿਸਥਾਰਪੂਰਵਕ ਚਰਚਾ ਇਸ ਪ੍ਰ੍ਰਕਾਰ ਹੈ- “ਮੂਲ ਰੂਪ ਵਿਚ ਸਮਾਜ ਅਤੇ ਇਸ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਚੂਲ ਪਰਿਵਾਰ ਹੈ। ਪਰਿਵਾਰ ਵਿਚੋਂ ਹੀ ਵਿਵਿਧ ਕਿਸਮ ਦੇ ਰਿਸ਼ਤੇ ਪਨਪਦੇ, ਪਲਦੇ ਅਤੇ ਵਿਗਸਦੇ ਹਨ। ਪਰਿਵਾਰਿਕ ਰਿਸ਼ਤਿਆਂ ਦੀਆਂ ਤੰਦਾਂ ਦੂਸਰਿਆਂ ਰਿਸ਼ਤਿਆਂ ਦੇ ਟਾਕਰੇ ਤੇ ਵਧੇਰੇ ਪੀੜੀਆਂ ਅਤੇ ਪਕੇਰੀਆਂ ਹੁੰਦੀਆਂ ਹਨ।”(ਹਰਜੀਤ ਕੌਰ, ਪੰਜਾਬੀ ਲੋਕ ਗੀਤਾਂ ਵਿਚ ਰਿਸ਼ਤਿਆਂ ਦਾ ਯਥਾਰਥ, ਪ੍ਰਕਾਸ਼ਨ- ਦੀਪਕ ਪਬਲਿਸ਼ਰਜ, ਮਾਈ ਹੀਰਾਂ ਗੇਟ, ਜਲੰਧਰ - 144008, ਪੰਨਾ-31.) ਪਰਿਵਾਰਿਕ ਰਿਸ਼ਤਿਆਂ ਤੋਂ ਇਲਾਵਾ ਰਿਸ਼ਤਿਆਂ ਦਾ ਇੱਕ ਦੂਸਰਾ ਪਹਿਲਾ ਸਮਾਜਿਕ ਰਿਸ਼ਤੇ ਵੀ ਹੈ- ਸਮਾਜਿਕ ਰਿਸ਼ਤੇ ਉਹ ਰਿਸ਼ਤੇ ਹੁੰਦੇ ਹਨ ਜੋ ਅਸੀਂ ਆਪਣੇ ਪਰਿਵਾਰਿਕ ਰਿਸ਼ਤਿਆਂ ਤੋਂ ਬਾਹਰ ਜਦੋਂ ਅਸੀਂ ਸਮਾਜ ਵਿਚ ਸਮਾਜਿਕ ਲੋਕਾਂ ਨਾਲ ਰੂ-ਬ-ਰੂ ਹੂੰਦੇ ਹਾਂ ਤਾਂ ਸਾਡੇ ਖਿਆਲ ਤੇ ਭਾਵਨਾਵਾਂ ਦੀ ਸਾਂਝ ਦੂਸਰੇ ਲੋਕਾਂ ਨਾਲ ਪੈਂਦੀ ਹੈ ਤਾਂ ਪਰਿਵਾਰਿਕ ਰਿਸ਼ਤਿਆਂ ਤੋਂ ਇਲਾਵਾ ਦੁਨਿਆਵੀ ਰਿਸ਼ਤਿਆਂ ਦੀ ਗੰਢ ਦਿਲੀ ਸਾਂਝ ਨਾਲ ਗੰਢੀ ਜਾਂ ਸਿਰਜੀ ਜਾਂਦੀ ਹੈ। “ਪੰਜਾਬੀ ਸਭਿਆਚਾਰ ਇਕ ਅਮੀਰ ਸਭਿਆਚਾਰ ਹੈ। ਪੰਜਾਬੀਆਂ ਨੇ ਦੁਨੀਆਂ ਭਰ ਵਿਚ ਆਪਣੀ ਪਛਾਣ ਕਾਇਮ ਰੱਖੀ ਹੋਈ ਹੈ। ਪੰਜਾਬੀ ਲੋਕ ਖਾਣ-ਪੀਣ, ਪਹਿਨਣ, ਪ੍ਰਾਹੁਣਚਰੀ ਦੇ ਪੱਖੋ ਜਿੱਥੇ ਦੁਨੀਆਂ ਭਰ ਵਿਚ ਮਸ਼ਹੂਰ ਹਨ, ਉਥੇ ਪੰਜਾਬੀ ਰਿਸ਼ਤੇ ਬਣਾਉਣ ਅਤੇ ਇਨ੍ਹਾਂ ਨੂੰ ਉਮਰ ਭਰ ਨਿਭਾਉਣ ਵਿਚ ਵੀ ਪਿੱਛੋ ਨਹੀਂ ਹਨ। ਪੰਜਾਬੀ ਲੋਕ ਜਿੱਥੇ ਉਮਰ ਭਰ ਬਿਗਨਿਆਂ ਨੂੰ ਆਪਣਾ ਬਣਾ ਕੇ ਨਾਲ ਨਿਭਦੇ ਹਨ ਉਥੇ ਉਨ੍ਹਾਂ ਦੇ ਰਿਸ਼ਤਿਆਂ ਦਾ ਘੇਰਾ ਵੀ ਬੜਾ ਮੋਕਲਾ ਹੈ। ਮਨੁੱਖ ਰਿਸ਼ਤਿਆਂ ਦੀ ਸੀਮਾ ਵਿਚ ਰਹਿ ਕੇ ਵਿਵਹਾਰ ਕਰਦਾ ਹੈ। ਅਜੋਕਾ ਮਨੁੱਖ ਭਾਵੇ ਮਾਨਵੀਂ ਰਿਸ਼ਾਤਿਆਂ ਵਿਸਾਰ ਵੀ ਨਹੀਂ ਸਕਦਾ। ਅਸੀਂ ਪੰਜਾਬੀ ਰਿਸ਼ਤਿਆਂ ਨੂੰ ਭਾਗਾਂ ਵਿਚ ਵੰਡਦੇ ਹਾਂ- == 1) ਜ਼ਮਾਂਦਰੂ ਰਿਸ਼ਤੇ 2) ਸੱਭਿਆਚਾਰ ਰਿਸ਼ਤੇ == (ਹਰਜੀਤ ਕੌਰ, ਪੰਜਾਬੀ ਲੋਕ ਗੀਤਾਂ ਵਿਚ ਰਿਸ਼ਤਿਆਂ ਦਾ ਯਥਾਰਥ, ਪ੍ਰਕਾਸ਼ਨ- ਦੀਪਕ ਪਬਲਿਸ਼ਰਜ, ਮਾਈ ਹੀਰਾਂ ਗੇਟ, ਜਲੰਧਰ - 144008, ਪੰਨਾ-31.)

1. ਜਮਾਂਦਰੂ ਰਿਸ਼ਤੇ[ਸੋਧੋ]

- ਜਮਾਂਦਰ ਰਿਸ਼ਤੇ ਉਹ ਹੁੰਦੇ ਹਨ ਜੋ ਮਨੁੱਖ ਨਾਲ ਉਸ ਦੇ ਜਨਮ ਤੋਂ ਜੁੜੇ ਹੁੰਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਬੱਚੇ ਦੇ ਨਾਨਕੇ ਤੇ ਦਾਦਕੇ ਆ ਜਾਂਦੇ ਹਨ। ਦਾਦਕੇ ਉਹ ਘਰ ਹੁੰਦਾ ਹੈ। ਜਿਥੇ ਬੱਚਾ ਜਨਮ ਲੈਂਦਾ ਹੈ ਅਤੇ ਆਪਣੇ ਪੁਰਖਿਆਂ ਤੋ ਰੀਤੀ-ਰਿਵਾਜ਼ ਸਿੱਖਦਾ ਹੈ। ਇਸ ਘਰ ਨਾਲ ਉਸਦਾ ਬਹੁਤ ਪਿਆਰ ਹੁੰਦਾ ਹੈ ਕਿਉਂਕੀ ਉਹ ਉੱਥੇ ਜਨਮ ਲੈਣ ਦੇ ਨਾਲ-ਨਾਲ ਉਸ ਵਿਹੜੇ ਵਿੱਚ ਤੁਰਨਾ ਸਿੱਖਦਾ ਹੈ। ਵੱਡਿਆਂ ਤੋਂ ਪਿਆਰ ਪ੍ਰਾਪਤ ਕਰਦਾ ਹੈ। ਇਸ ਕਰਕੇ ਉਸ ਦਾ ਜ਼ਿਆਦਾ ਮੋਹ ਦਾਦਕੇ ਘਰ ਨਾਲ ਹੁੰਦਾ ਹੈ। ਨਾਨਕਾ ਘਰ ਉਹ ਹੁੰਦਾ ਹੈ ਜਿੱਥੇ ਦੀ ਬੱਚੇ ਦੀ ਮਾਂ ਹੁੰਦੀ ਹੈ। ਉਸ ਘਰ ਵਿਚ ਬੱਚੇ ਦੇ ਨਾਨਾ-ਨਾਨੀ, ਮਾਮਾ-ਮਾਮੀ, ਮਾਸੀ-ਮਾਸੜ ਆਦਿ ਹੁੰਦੇ ਹਨ। ਬੱਚੇ ਛੁੱਟੀਆਂ ਵਿਚ ਆਪਣੇ ਨਾਨਕੇ ਘਰ ਜਾਣਾ ਪਸੰਦ ਕਰਦੇ ਹਨ ਕਿਉਕਿ ਉਥੇ ਉਸ ਨੂੰ ਆਪਣੇ ਘਰ ਨਾਲੋਂ ਵੀ ਜਿਆਦਾ ਪਿਆਰ ਮਿਲਦਾ ਹੈ।

2. ਸੱਭਿਆਚਾਰ ਰਿਸ਼ਤੇ-[ਸੋਧੋ]

ਇਹ ਉਹ ਰਿਸ਼ਤੇ ਹੁੰਦੇ ਹਨ, ਜਿੰਨਾਂ ਦਾ ਆੰਰਭ ਮੁੰਡੇ-ਕੁੜੀ ਦੇ ਵਿਆਹ ਤੋਂ ਬਾਅਦ ਹੁੰਦਾ ਹੈ। ਵਿਆਹ ਤੋਂ ਬਾਅਦ ਹੋਂਦ ਵਿਚ ਆਉਂਣ ਵਾਲੇ ਰਿਸ਼ਤੇ ਸੱਸ-ਜਵਾਈ, ਨੁੰਹ-ਸਹੁਰਾ, ਨਾਨਣ-ਭਰਜਾਈ, ਜੀਜਾ-ਸਾਲੀ, ਦਰਾਣੀ, ਜਠਾਣੀ, ਦਿਉਰ, ਜੇਠ ਆਦਿ ਪ੍ਰਮੁੱਖ ਰਿਸ਼ਤੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਪਿਆਰ ਦੇ ਨਾਲ-ਨਾਲ ਖਟਾਸ ਦਾ ਸੁਆਦ ਵੀ ਆਉਂਦਾ ਹੈ। ਆਧੁਨਿਕਤਾ ਦੇ ਯੁੱਗ ਵਿੱਚ ਮਨੁੱਖ ਦੀ ਮਾਨਸਿਕਤਾ ਵਿਚ ਭਾਰੀ ਤਬਦੀਲੀ ਆਈ ਹੈ। ਇਸ ਮਾਨਸਿਕਤਾ ਵਿਚ ਆਉਣ ਦੇ ਕਾਰਣ ਮਰਦ ਪ੍ਰਧਾਨ ਸਮਾਜ ਦੀ ਧਾਰਨਾ ਵਿਚ ਵੀ ਪਰਿਵਰਤਨ ਆਇਆ ਹੈ। ਜਿਸ ਕਾਰਨ ਔਰਤ ਨਿੱਖੜਵੇਂ ਅਤੇ ਸੁਤੰਤਰ ਰੂਪ ਵਿਚ ਵਰਤਮਾਨ ਸਮਾਜ ਨਾਲ ਰੂ-ਬੂ-ਰੂ ਹੁੰਦੀ ਹੈ। ਜਿਸ ਕਾਰਨ ਔਰਤ ਦੀ ਪੁਰਾਤਨ ਮਾਨਸਿਕਤਾ ਵਿਚ ਭਾਰੀ ਬਦਲਾਅ ਆਇਆ ਹੈ। ਇਹ ਮਾਨਵੀ ਚੇਤਨਾ ਦੀ ਤਬਦੀਲੀ ਕਾਰਨ ਔਰਤ ਅਤੇ ਮਰਦ ਪੁਰਾਤਨ ਸੋਚ ਨਾਲੋਂ ਨਿਖੜਵੀਂ ਸੋਚ ਨਾਲ ਸਮਾਜ ਵਿਚ ਵਿਚਰਦੇ ਹਨ, ਜਿਸ ਕਾਰਨ ਰਿਸ਼ਤਿਆ ਦੀ ਪਰਿਭਾਸ਼ਾ ਵੀ ਬਦਲੀ ਹੈ ਅਤੇ ਕਈ ਤਰ੍ਹਾਂ ਦੇ ਨਵੇਂ-ਰਿਸ਼ਤੇ ਹੋਂਦ ਵਿਚ ਆਏ ਹਨ, ਜਿਨਂ੍ਹਾ ਦਾ ਬਿਊਰਾ ਹੇਨ ਲਿਖੇ ਅਨੁਸਾਰ ਹੈ- ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ, ਸਾਰੇ ਪਰਿਵਾਰ ਦੇ ਜੀਅ ਮਿਲ ਕੇ ਰਹਿੰਦੇ ਸਨ, ਜਿੱਥੇ ਬੱਚੇ ਨੂੰ ਮਾਤਾ-ਪਿਤਾ ਦੇ ਪਿਆਰ ਦੇ ਨਾਲ- ਨਾਲ ਦਾਦਾ-ਦਾਦੀ, ਭੂਆ, ਚਾਚਾ-ਚਾਚੀ, ਤਾਇਆ-ਤਾਈ ਆਦਿ ਦਾ ਪਿਆਰ ਵੀ ਮਿਅਦਾ ਸੀ। ਪਰ ਆਧੁਨਿਕ ਪਰਿਵਾਰ ਪ੍ਰਣਾਲੀ ਵਿਚ ਮਾਤਾ-ਪਿਤਾ ਦੋਨੋਂ ਨੌਕਰੀ ਕਰਦੇ ਹਨ ਤੇ ਉਨ੍ਹਾਂ ਦਾ ਬੱਚਾ ਦਾਦਾ-ਦਾਦੀ ਦੇ ਪਿਆਰ ਵਿਚ ਪਾਲਣ ਦੀ ਥਾਂ ਨੌਕਰਾਂ ਕੋਲ ਪਲਦਾ ਹੈ। ਜਿਸ ਕਾਰਨ ਉਸਦਾ ਕਿਸੇ ਨਾਲ ਕੋਈ ਮੋਹ-ਪਿਆਰ ਨਹੀਂ ਹੁੰਦਾ। ਨਾ ਹੀ ਬੱਚੇ ਨੂੰ ਆਪਣੇ ਦਾਦੀ-ਦਾਦੀ ਬਾਰੇ ਅਤੇ ਨਾ ਬਾਕੀ ਰਿਸ਼ਤਿਆਂ ਬਾਰੇ ਕੁੱਝ ਪਤਾ ਹੁੰਦਾ ਹੈ। ਉਸ ਲਈ ਇਹ ਰਿਸ਼ਤੇ ਸਿਰਫ਼ ਨਾ- ਮਾਤਰ ਹੀ ਹੁੰਦੇ ਹਨ। ਇਸਦੇ ਨਾਲ- ਨਾਲ ਪੰਜਾਬੀ ਰਿਸ਼ਤਿਆਂ ਦੇ ਬਦਲਾਵ ੳੁੱਪਰ ਭਾਸ਼ਾ ਦਾ ਵੀ ਪ੍ਰਭਾਵ ਪਿਆ ਹੈ। ਬੱਚਾ ਜਦੋਂ ਪਹਿਲਾਂ ਆਪਣੇ ਦਾਦਾ-ਦਾਦੀ, ਭੂਆ, ਚਾਚਾ, ਤਾਇਆ-ਤਾਈ ਆਦਿ ਨਾਵਾਂ ਨਾਲ ਸਦਦਾ ਸੀ ਤਾਂ ਉਸ ਵਿਚੋ ਅਪੱਣਤਾ ਦੀ ਮਹਿਕ ਆਉਂਦੀ ਸੀ ਪਰ ਅੱਜ ਉਹ ਆਪਣੇ ਗਾਹਿਰੇ ਰਿਸ਼ਤਿਆਂ ਲਈ ਸਿਰਫ਼ ਅੰਟੀ ਜਾ ਅੰਕਲ ਸ਼ਬਦ ਦਾ ਪ੍ਰਯੋਗ ਕਰਦਾ ਹੈ। ਇਸ ਵਿਚ ਅਪਣੱਤਾ ਤੇ ਪਿਆਰ ਬਿਲਕੁਲ ਵੀ ਨਜਰ ਨਹੀਂ ਆਉਦਾ। ਬਜ਼ੁਰਗਾਂ ਨੂੰ ਪਹਿਲਾਂ ਬਹੁਤ ਮਾਣ- ਸਤਿਕਾਰ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਪਿੰਡ ਜਾਂ ਸ਼ਹਿਰ ਦੇ ਲੋਕ ਪੂਰੀ ਇਜ਼ਤ ਦਿੰਦੇ ਸਨ, ਪਰ ਹੁਣ ਸ਼ਹਿਰ ਜਾਂ ਪਿੰਡ ਛੱਡ ਕੇ ਉਨ੍ਹਾਂ ਆਪਣੇ ਘਰ ਵਿਚ ਹੀ ਸਤਿਕਾਰ ਨਹੀਂ ਮਿਲਦਾ, ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ। ਜਿਵੇਂ- ਅਸੀਂ (ਬਾਗਵਾਨ) ਫਿ਼ਲਮ ਵਿਚ ਦੇਖਦੇ ਹਾਂ ਕਿ ਉਨ੍ਹਾਂ ਦੇ ਬੱਚੇ ਮਾਤਾ-ਪਿਤਾ ਨੂੰ ਸੰਭਾਲਣ ਲਈ ਵੰਡ ਲੈਦੇ ਹਨ। 6-6 ਮਹੀਨੇ ਬਾਅਦ ਮਾਂ ਹੋਰ ਬੇਟੇ ਕੋਲ ਜਾਂਦੀ ਹੈ ਤੇ ਪਿੳ ਹੋਰ ਬੇਟੇ ਕੋਲ।ਇਸੇ ਤਰ੍ਹਾਂ ਅੱਜ ਸਾਡੇ ਸਮਾਜ ਵਿਚ ਹੋ ਰਿਹਾ ਹੈ। ਜਦ ਕਿ ਬੁਢਾਪੇਂ ਵਿਚ ਮਾਂ- ਬਾਪ ਇੱਕਠੇ ਰਹਿਣਾ ਚਾਹੁੰਦੇ ਹਨ ਪਰ ਬੱਚੇ ਆਪਣੇ ਸੁਆਰਥ ਲਈ ਉਨ੍ਹਾਂ ਨੂੰ ਅੰਡ-ਅੰਡ ਕਰ ਦਿੰਦੇ ਹਨ। ਜਦੋਂ ਵੱਡੇ ਆਪਣੇ ਬਜ਼ੁਰਗਾਂ ਨਾਲ ਅਜਿਹਾ ਵਿਵਹਾਰ ਕਰਦੇ ਹਨ ਤਾਂ ਭਵਿੱਖ ਵਿਚ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨਾਲ ਅਜਿਹਾ ਵਿਵਹਾਰ ਹੀ ਕਰਨਗੇ।ਇਸ ਤਰ੍ਹਾਂ ਜਿਥੇ ਬਜ਼ੁਰਗਾਂ ਨਾਲ ਅਜਿਹਾ ਵਿਵਹਾਰ ਹੋ ਰਿਹਾ ਹੈ ੳੁੱਥੇ ਭੈਣ-ਭਰਾ ਦੇ ਰਿਸ਼ਤੇ ਵਿਚ ਵੀ ਬਦਲਾਵ ਆ ਰਿਹਾ ਹੈ। ਕਿਉਂਕਿ ਅੱਜ ਭੈਣ ਪਿਤਾ ਦੀ ਜਾਇਦਾਦ ਵਿਚੋਂ ਬਰਾਬਰ ਹਿੱਸਾ ਲੈਣ ਦਾ ਹੱਕ ਮਿਲ ਗਿਆ ਹੈ ਉਦੋ ਤੋਂ ਹੀ ਇਸ ਰਿਸ਼ਤੇ ਵਿਚ ਇਕ ਦੀਵਾਰ ਖੜੀ ਹੋ ਗਈ ਹੈ। ਕਈ ਥਾਵਾਂ ਤੇ ਭਰਜਾਈਆਂ ਵੀ ਮੁੱਖ ਰੋਲ ਅਦਾ ਕਰਦੀਆਂ ਹਨ ਭੈਣ ਤੇ ਭਰਾ ਨੂੰ ਵੱਖ ਕਰਨ ਵਿਚ ਉਹ ਨਹੀਂ ਚਾਹੁੰਦੀਆਂ ਕੀ ਉਨ੍ਹਾਂ ਦਾ ਪਤੀ ਆਪਣੀ ਭੈਣ ਨਾਲ ਮੋਹ ਪਿਆਰ ਰੱਖੇ। ਇਸੇ ਕਰਕੇ ਨਿੱਤ ਦੇ ਕਲੇਸ਼ ਤੋਂ ਡਰਦਾ ਪਤੀ ਆਪਣੀ ਪਤਨੀ ਪਿੱਛੇ ਲੱਗ ਕੇ ਆਪਣੀ ਭੈਣ ਨਾਲੋਂ ਰਿਸ਼ਤਾ ਤੋੜ ਦਿੰਦਾ ਹੈ। ਭੈਣ ਵੀ ਫੇਰ ਆਪਣਾ ਹੱਕ ਲੈਣ ਲਈ ਇਕ ਬੋਲੀ ਵਿਚ ਇਵੇਂ ਕਹਿੰਦੀ ਹੈ- ਸੁਣ ਵੇ ਪਿੰਡਦਿਆਂ ਲੰਬੜਦਾਰਾ, ਕੀ ਲੈਣਾ, ਕੀ ਦੇਣਾ, ਬੇਸ਼ੱਕ ਬੁਰਾ ਸੰਨੀ, ਹੱਕ ਵੀਰ ਦੇ ਬਰੋਬਰ ਲੈਣਾ। ਇਸ ਤਰ੍ਹਾਂ ਇਹ ਰਿਸ਼ਤਾ ਇਕ ਨਵਾਂ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪਹਿਲਾਂ ਪਿਆਰ ਵਿਆਹ ਨੂੰ ਸਮਾਜ ਵਿਚ ਬੁਰਾ ਸਮਝਿਆਂ ਜਾਂਦਾ ਸੀ।ਉਦਾਹਰਨ ਦੇ ਤੌਰ ਤੇ ਮਿਰਜਾ-ਸਾਹਿਬਾਂ, ਹੀਰ-ਰਾਂਝਾ। ਪਰ ਆਧੁਨਿਕ ਸਮਾਜ ਵਿਚ ਚਾਰੇ ਘੱਟ ਹੀ ਸਹੀ ਪਰ ਮਾਪਿਆਂ ਵੱਲੋਂ ਪਿਆਰ ਵਿਆਹ ਕਰਵਾ ਦਿੱਤੇ ਜਾਂਦੇ ਹਨ। ਸਮਾਂ ਬਦਲਣ ਨਾਲ ਮਾਪਿਆਂ ਦੀ ਸੋਚ ਵਿਚ ਬਹੁਤ ਫ਼ਰਕ ਆ ਗਿਆ ਹੈ। ਉਹ ਆਪਣਿਆਂ ਬੱਚਿਆਂ ਨਾਲ ਦੋਸਤਾਂ ਵਾਲਾ ਰਿਸ਼ਤਾ ਬਣਾਉਂਦੇ ਹਨ। ਅੱਜ-ਕੱਝ ਕੁੜੀਆਂ ਨੂੰ ਕਾਲਜਾਂ- ਯੂਨੀਵਰਸਿਟੀਆਂ ਵਿਚ ਪੜਨ ਲਈ ਭੇਜਿਆ ਜਾਂਦਾ ਹੈ। ਜਿੱਥੇ ਬਹੁਤ ਸਾਰੇ ਮੁੰਡੇ ਦੋਸਤ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਦੋਸਤ ਹੁੰਦੀਆਂ ਹਨ। ਇਸੇ ਤਰ੍ਹਾਂ ਕੁੜੀਆਂ ਦੇ ਵੀ ਬਹੁਤ ਸਾਰੇ ਮੁੰਡੇ ਦੋਸਤ ਹੰੰਦੇ ਹਨ। ਤੇ ਉਹ ਇਕ ਦੂਸਰੇ ਦੇ ਘਰ ਆਉਂਦੇ ਜਾਂਦੇ ਹਨ। ਉਹ ਆਪਣੇ ਵਿਆਹਾਂ ਤੇ ਵੀ ਇਕ-ਦੂਜੇ ਨੂੰ ਬਲਾਉਂਦੇੇ ਹਨ। ਇਸ ਤਰ੍ਹਾ ਇਹ ਇਕ ਅਨੋਖ਼ਾ ਰਿਸ਼ਤਾ ਬਣ ਜਾਂਦਾ ਹੈ। ਇਸ ਰਿਸ਼ਤੇ ਨੂੰ ਅਸੀਂ ਦੋਸਤੀ ਦਾ ਰਿਸ਼ਤਾ ਆਖਦੇ ਹਾਂ ਕਿਉਕਿ ਇਸ ਰਿਸ਼ਤੇ ਵਿਚ ਪਿਆਰ ਤੇ ਅਪਣਾਪਨ ਬਾਕੀ ਰਿਸ਼ਤਿਆਂ ਨਾਲੋਂ ਜਿਆਦਾ ਹੁੰਦਾ ਹੈ। ਦੋਸਤ ਨਾਲ ਅਸੀਂ ਸਾਰੀ ਗੱਲ ਸਾਂਝੀ ਕਰ ਸਕਦੇ ਹਾਂ ਜ਼ੋ ਕਿਸੇ ਹੋਰ ਨਾਲ ਨਹੀਂ ਕਰ ਸਕਦੇ। ਬੱਚਾ ਗੋਂਦ ਲੈਣ ਸਾਡੇ ਸਮਾਜ ਵਿਚ ਚਾਰੇ ਪਹਿਲਾਂ ਵੀ ਪ੍ਰਚਿੱਲਤ ਸੀ ਪਰ ਆਧੁਨਿਕ ਸਮਾਜ ਵਿਚ ਇਹ ਰਿਸ਼ਤਾ ਜ਼ਿਆਦਾ ਵੱਧ ਫੁੱਲ ਰਿਹਾ ਹੈ। ਅੱਜ- ਕੁੱਝ ਸਿਰਫ਼ ਲੜਕੇ ਹੀ ਗੋਂਦ ਨਹੀਂ ਲਏ ਜਾਂਦੇ ਬਲਕਿ ਕੁੜੀਆਂ ਵੀ ਗੋਂਦ ਲਈਆਂ ਜਾਂਦੀਆਂ ਹਨ। ਇਸ ਰਿਸ਼ਤੇ ਵਿਚ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਜਿਆਦਾ ਪਿਆਰ ਹੁੰਦਾ। ਜਦੋਂ ਕਿਸੇ ਕੁੜੀ ਦੇ ਭੈਣ ਨਹੀਂ ਹੁੰਦੀ ਤਾਂ ਉਹ ਆਪਣੀ ਕਿਸੇ ਸਹੇਲੀ ਨੂੰ (ਧਰਮ ਭੈਣ) ਬਣਾ ਲੈਂਦੀ ਹੈ। ਇਸੇ ਤਰ੍ਹਾਂ ਇਕ ਨਵਾਂ ਰਿਸ਼ਤਾ ਹੋਂਦ ਵਿਚ ਆ ਜਾਂਦਾ ਹੈ। ਜੇ ਕਿਸੇ ਮੁੰਡੇ ਦੇ ਭਰਾ ਨਹੀਂ ਹੈ ਤਾਂ ਉਹ ਆਪਣੇ ਕਿਸੇ ਮਿੱਤਰ ਨੂੰ ਆਪਣਾ (ਪੱਰਾ ਵੱਟ ਵੀਰ) ਬਣਾਂ ਸਕਦਾ ਹੈ। ਇਸ ਪ੍ਰਕਾਰ ਉਪਰੋਕਤ ਦਿੱਤੀ ਜਾਣਕਾਰੀ ਤੋਂ ਅਸੀਂ ਸਿੱਟੇ ਤੇ ਪਹੰੁਚਦੇ ਹਾਂ ਕਿ ਰਿਸ਼ਤਿਆਂ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਆਧੁਨਿਕ ਸਮੇਂ ਵਿਚ ਵੀ ਰਿਸ਼ਤਿਆਂ ਨੂੰ ਪ੍ਰਭਾਸ਼ਿਤ ਕੀਤਾ ਜਾਵੇ ਤਾਂ ਇਸ ਵਿਚ ਪੀੜੀ-ਦਰ-ਪੀੜੀ ਕਾਇਮ ਰਹਿਣ ਵਾਲੇ ਰਿਸ਼ਤੇ ਸ਼ਾਮਿਲ ਹਨ ਅਤੇ ਸਮਾਜਿਕ ਮੱਨੁਖ ਦੀ ਮਾਨਸਿਕਤਾ ਵਿਚ ਆਏ ਪਰਿਵਰਤਨ ਆਉਣ ਕਾਰਨ ਇਸ ਨੇ ਨਵੇਕਲੇ ਰਿਸ਼ਤਿਆਂ ਦੇ ਵਜੂਦ ਨੂੰ ਵੀ ਕਾਇਮ ਰੱਖਿਆ ਹੋਇਆ ਹੈ। ਸੂਖਮ ਰੂਪ ਵਿਚ ਪੀੜੀ-ਦਰ-ਪੀੜੀ ਅਤੇ ਆਧੁਨਿਕ ਸੰਦਰਭ ਵਿਚ ਕਾਇਮ ਨਵੇਕਲੇ ਰਿਸ਼ਤਿਆਂ ਦਾ ਸੰਕੂਚਿਤ ਬਿਊਰਾ ਹੇਠ ਲਿਖੇ ਚਾਰਟ ਦੇ ਨਾਲ ਭਾਂਤ- ਸਹਿਜਦਾ ਦੇ ਨਾਲ ਸਮਝਿਆ ਜਾ ਸਕਦਾ ਹੈ।