ਵਰਤੋਂਕਾਰ ਗੱਲ-ਬਾਤ:Simonsingh029

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Simonsingh029 ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 06:16, 9 ਜਨਵਰੀ 2024 (UTC)[ਜਵਾਬ]

ਜੇਕਰ ਮੈਂ ਆਪਣਾ ਪੇਜ਼ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ ? Simonsingh029 (ਗੱਲ-ਬਾਤ) 07:44, 3 ਫ਼ਰਵਰੀ 2024 (UTC)[ਜਵਾਬ]

ਜੋਗਾ ਸਿੰਘ ਜੋਗੀ[ਸੋਧੋ]

          ਜੋਗਾ ਸਿੰਘ ਜੋਗੀ , ਗੁਰਮੁਖ ਸਿੰਘ , ਸਤਨਾਮ ਸਿੰਘ ਢਿਲੋਂ

5 ਜਨਵਰੀ 2024 ; ਟੌਰੰਗਾ ਨਿਊਜ਼ੀਲੈਂਡ ( ਸਤਨਾਮ ਸਿੰਘ ਢਿਲੋਂ )

ਜੋਗਾ ਸਿੰਘ ਜੋਗੀ  ਜੀ  ਇੱਕ ਪ੍ਰਸਿੱਧ ਕਵੀਸ਼ਰ ਹੋਏ ਨੇ ਉਹਨਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ । ਉਹਨਾਂ ਨਾਲ ਦਾ ਪ੍ਰਚਾਰ 

ਕਰਨ ਵਾਲਾ ਬੰਦਾ ਉਹਨਾਂ ਦੇ ਮੁਕਾਬਲੇ ਤੇ ਨਹੀ ਆਇਆ ਕਵੀਸ਼ਰ ਸਾਰੇ ਪੂਜਨੀਕ ਹਨ ਪਰ ਜੋਗੀ ਕੋਈ ਨਹੀਂ ਬਣ ਸਕਦਾ । ਉਹਨਾਂ ਦਾ ਜਨਮ ਪੰਜਾਬ ਦੇ ਪਿੰਡ ਤੁਗਲਵਾਲ ਵਿੱਚ ਹੋਇਆ ਸੀ ਉਹ ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋਏ ਸਨ , ਉਹਨਾਂ ਕੋਲ ਉੱਚੀ ਵਿੱਦਿਆ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਆਪਣੀ ਲਿਖਤ ਦਾ ਲੋਹਾ ਅਜ਼ਮਾਇਆ ਹੈ । ਉਹਨਾਂ ਜੇਲ ਵਿੱਚੋਂ ਇੱਕ ਬੰਧਨਾਂ ਲਿਖੀ ਸੀ( ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ) ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ , ਜਿਸ ਨੂੰ ਬਹੁਤ ਹੀ ਸੁਰੀਲੇ ਕਵੀਸ਼ਰ ਦਲਬੀਰ ਸਿੰਘ ਗਿੱਲ ਅਤੇ ਸਰਦਾਰਾ ਸਿੰਘ ਸ਼ੌਂਕੀ ਨੇ ਗਾਇਆ ਸੀ ਜਿਸ ਘਰ ਵਿੱਚ ਖੁਸ਼ੀ ਦਾ ਕੋਈ ਸਮਾਗਮ ਹੁੰਦਾ ਉਹ ਹਰ ਬਨੇਰੇ ਤੇ ਵੱਜਦਾ ਸੀ । ਇਸ ਤੋਂ ਬਾਅਦ ਜੋਗੀ ਜੀ ਨੇ ਮੁੜ ਨਹੀ ਦੇਖਿਆ (T series ) ਕੰਪਨੀ ਭਾਰਤ ਦੀ ਮੰਨੀ ਹੋਈ ਨੰਬਰ ਇੱਕ ਸੀ । ਜਿੰਨਾਂ ਵਿੱਚ ਮਹਾਰਾਣੀ ਜਿੰਦਾਂ ਰੀਲਾਂ ਦੀ ਵਿੱਕਰੀ ਲੱਖਾਂ ਵਿੱਚ ਹੋਈ ਸੀ । ਜੋਗੀ ਜੀ ਦਾ ਸਾਥ ਲੰਬੇ ਸਮੇਂ ਤੋਂ ਗੁਰਮੁਖ ਸਿੰਘ ਨੇ ਦਿੱਤਾ ਹੈ । ਉਹਨਾਂ ਕੋਲ ਵਿੱਦਿਆ ਦਾ ਵਿਸ਼ਾਲ ਭੰਡਾਰ ਹੈ । ਸਭ ਤੋਂ ਮੰਦ ਭਾਗਾਂ ਵਾਲੀ ਗੱਲ ਕਿ ਜੋਗੀ ਇਸ ਸੰਸਾਰ ਵਿੱਚ ਨਹੀ ਰਹੇ । ਉਹਨਾਂ ਦਾ ਲੰਬੇ ਸਮੇਂ ਤੋਂ ਸਾਥ ਦੇ ਰਹੇ ਮੱਖਣ ਸਿੰਘ ਸੁਲੱਖਣ ਸਿੰਘ ਰਿਆੜ ਅਤੇ ਕੋਮਲ ਸਿੰਘ ਰਿਆੜ ਸਨ । ਉਹਨਾਂ ਸੋ ਦੇ ਲਗਭਗ ਸ਼ਗਿਰਦ ਬਣਾਏ ਹਨ । ਉਹਨਾਂ ਦਾ ਪਹਿਲਾ ਨਾਮ ਦੂਲਾ ਸਿੰਘ ਸੀ ਬਾਅਦ ਵਿੱਚ ਉਹਨਾਂ ਨੂੰ ਜੋਗਾ ਸਿੰਘ ਜੋਗੀ ਨਾਮ ਬਦਲ ਲਿਆ । ਬਾਅਦ ਵਾਲਾ ਕਾਫੀ ਸਮਾਂ ਬਾਬਾ ਬਕਾਲਾ ਸਾਹਿਬ ਰਹੇ । ਉਹ ਮਹਾਂਪੁਰਸ਼ ਬਾਬਾ ਬਿਸ਼ਨ ਸਿੰਘ ਦੇ ਬਹੁਤ ਨਜ਼ਦੀਕ ਅਤੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ । ਇਹਨਾਂ ਦੇ ਉਸਤਾਦ ਬਲੀ ਸਿੰਘ ਸਨ । ਜ਼ਗੀਰ ਸਿੰਘ ਮਸਤ , ਨਰਿੰਦਰ ਸਿੰਘ ,ਦਲਜੀਤ ਸਿੰਘ, ਰਣਜੀਤ ਸਿੰਘ ਆਦਿ ਹੋਰ ਬਹੁਤ ਬੁਲੰਦ ਅਵਾਜ਼ਾਂ ਦੇ ਮਾਲਕ ਜੋਗੀ ਜੀ ਨਾਲ ਗਾ ਚੁੱਕੇ ਹਨ । ਗੁਰਦਿਆਲ ਸਿੰਘ ਢਿਲਵਾਂ ਤੋਂ ਬੁਲੰਦ ਅਵਾਜ਼ ਦੇ ਮਾਲਕ ਅਤੇ ਭਿੰਦਰ ਸਿੰਘ ਮਾਂਗੇਵਾਲ ਤੋਂ ਜੋਗੀ ਜੀ ਦੀ ਸੰਗਤ ਕਰਕੇ ਕਵੀਸ਼ਰੀ ਸਿੱਖੀ ਹੈ । 14 ਸਾਲ ਦੀ ਉਮਰ ਤੋਂ ਜੋਗੀ ਜੀ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਜੋਗੀ ਜੀ ਧਰਤੀ ਨਾਲ ਜੁੜੇ ਇਨਸਾਨ ਸਨ ਮੈਨੂੰ ਵੀ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਜੋਗੀ ਜੀ ਵਿੱਚ ਰੱਤੀ ਭਰ ਵੀ ਆਕੜ ਨਹੀ ਸੀ । ਆਪਣੇ ਮਿੱਠੇ ਬੋਲਾਂ ਨਾਲ ਹਰ ਇੱਕ ਨੂੰ ਕੀਲ ਲੈਂਦੇ ਸਨ । ਪਰ ਉਹ ਅੰਦਰੋਂ ਦੁੱਖੀ ਸਨ ਜਵਾਨ ਪੁੱਤ ਅਤੇ ਪਤਨੀ ਦੀ ਮੌਤ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ । ਉਹਨਾਂ 100 ਘੰਟੇ ਤੋਂ ਵੱਧ ਦਾ ਪ੍ਰੋਗਰਾਮ ਦੀਆਂ ਰੀਲਾਂ ਕੀਤੀਆਂ ਹਨ ।



Simonsingh029 (ਗੱਲ-ਬਾਤ) 08:33, 6 ਫ਼ਰਵਰੀ 2024 (UTC)[ਜਵਾਬ]

ਹੰਸ ਰਾਜ ਹੰਸ[ਸੋਧੋ]

ਪ੍ਰਸਿੱਧ ਗਾਇਕ ( Member of Parliament of India ) ਹੰਸ ਰਾਜ ਹੰਸ ਜੀ ਜਿੱਥੇ ਬਹੁਤ ਵਧੀਆ ਗਾਇਕ ਹਨ ਉਸ ਨਾਲ਼ੋਂ ਜ਼ਿਆਦਾ ਵਧੀਆ ਇਨਸਾਨ ਹਨ । ਉਹ ਇੱਕ ਮੱਧਮ ਵਰਗ ਪਰਵਾਰ ਵਿੱਚ ਪੈਦਾ ਹੋਏ ਹਨ । ਉਹਨਾਂ ਦਾ ਪਿੰਡ ਸਫ਼ੀਪੁਰ ਹੈ । ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋ ਕੇ ਉਹਨਾਂ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ । ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋ ਕੇ ਰਾਜ਼ ਗੱਦੀ ਉੱਪਰ ਜਾ ਕੇ ਦਿੱਲੀ ਬੈਠ ਗਏ ਹਨ । ਉਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਘਰ ਜਲੰਧਰ ਵਿਖੇ ਹੋਈ ਸੀ ਉਸ ਟਾਈਮ ਉਹ ਪੂਰੀਆਂ ਬੁਲੰਦੀਆਂ ਉੱਪਰ ਸਨ । ਉਹਨਾਂ ਦੇ ਕੁੰਡਲਾਂ ਵਾਲੇ ਸੁਨਹਿਰੀ ਵਾਲ ਚਿੱਟਾ ਰੰਗ ਹੱਸਦੇ ਚਿਹਰੇ ਨੂੰ ਜਦੋਂ ਮੈਂ ਹੱਥ ਮਿਲਾਇਆ ਉਸ ਵੇਲੇ ਦੀ ਖੁਸ਼ੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ,ਉਹਨਾਂ ਨੂੰ ਜਦੋ ਵੀ ਮੈਂ ਫੋਨ ਕਰਦਾ ਰਿਹਾ ਉਹ ਬੜੇ ਸਹਿਜ ਨਾਲ ਗੱਲ ਕਰਦੇ ਹਨ । ਫਿਰ ਉਹਨਾਂ ਦੇ ਪਿੰਡ ਸਫ਼ੀਪੁਰ ਮੁਲਾਕਾਤ ਹੋਈ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਜੋ ਕੁਝ ਵੀ ਹਾਸਲ ਕੀਤਾ ਖੁਸ਼ ਹੋ ? ਉਹਨਾਂ ਜਵਾਬ ਦਿੱਤਾ ਮੈਂ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਜਹਾਜ਼ ਵਿੱਚ ਖ਼ਰਾਬੀ ਆ ਗਈ ਮੇਰੇ ਨਾਲ ਦਾ ਬੰਦਾਂ ਕਹਿੰਦਾ ਹੁਣ ਕੀ ਬਣੇਗਾ ਕਹਿੰਦੇ ਮੈਂ ਕਿਹਾ ਧਰਤੀ ਉੱਪਰ ਸਾਰੇ ਹੀ ਮਰਦੇ ਆ ਏਨੀ ਉੱਪਰ ਕੋਈ ਕਰਮਾਂ ਵਾਲਾ ਹੀ ਮਰਦਾ ਹੈ । ਮੈਂ ਉਸ ਵਕਤ ਵੀ ਖੁਸ਼ ਸੀ ।ਉਹ ਕਹਿੰਦੇ ਸਨ ਮੈਂ ਹਮੇਸ਼ਾ ਖੁਸ਼ ਅਤੇ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦਾ ਹਾਂ । ਉਹਨਾਂ ਜਦੋਂ ਰਾਜਨੀਤੀ ਵਿੱਚ ਪੈਰ ਰੱਖਿਆ ਤਾਂ ਉਹ ਪਹਿਲੀ ਵਾਰ ਜਲੰਧਰ ਤੋਂ ਹਾਰ ਗਏ ਸਨ । ਉਹਨਾਂ ਨੂੰ ਉਸ ਵਕਤ ਮਾਲੀ ਤੋਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਸੀ । ਸਮਾਂ ਪਾਕੇ ਫਿਰ ਉਹਨਾਂ ਦਿੱਲੀ ਤਰਫ ਜਾ ਕੇ ਕਾਮਯਾਬੀ ਹਾਸਲ ਕੀਤੀ । Simonsingh029 (ਗੱਲ-ਬਾਤ) 09:53, 9 ਫ਼ਰਵਰੀ 2024 (UTC)[ਜਵਾਬ]

ਹੰਸ ਰਾਜ ਹੰਸ ( ਲੇਖ ਦੁਬਾਰਾ ਸਤਨਾਮ ਸਿੰਘ ਢਿੱਲੋਂ )[ਸੋਧੋ]

9 ਫਰਵਰੀ 2024 (ਸਤਨਾਮ ਸਿੰਘ ਢਿੱਲੋਂ )ਪ੍ਰਸਿੱਧ ਗਾਇਕ ( Member of Parliament of India ) ਹੰਸ ਰਾਜ ਹੰਸ ਜੀ ਜਿੱਥੇ ਬਹੁਤ ਵਧੀਆ ਗਾਇਕ ਹਨ ਉਸ ਨਾਲ਼ੋਂ ਜ਼ਿਆਦਾ ਵਧੀਆ ਇਨਸਾਨ ਹਨ । ਉਹ ਇੱਕ ਮੱਧਮ ਵਰਗ ਪਰਵਾਰ ਵਿੱਚ ਪੈਦਾ ਹੋਏ ਹਨ । ਉਹਨਾਂ ਦਾ ਪਿੰਡ ਸਫ਼ੀਪੁਰ ਹੈ । ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋ ਕੇ ਉਹਨਾਂ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ । ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋ ਕੇ ਰਾਜ਼ ਗੱਦੀ ਉੱਪਰ ਜਾ ਕੇ ਦਿੱਲੀ ਬੈਠ ਗਏ ਹਨ । ਉਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਘਰ ਜਲੰਧਰ ਵਿਖੇ ਹੋਈ ਸੀ ਉਸ ਟਾਈਮ ਉਹ ਪੂਰੀਆਂ ਬੁਲੰਦੀਆਂ ਉੱਪਰ ਸਨ । ਉਹਨਾਂ ਦੇ ਕੁੰਡਲਾਂ ਵਾਲੇ ਸੁਨਹਿਰੀ ਵਾਲ ਚਿੱਟਾ ਰੰਗ ਹੱਸਦੇ ਚਿਹਰੇ ਨੂੰ ਜਦੋਂ ਮੈਂ ਹੱਥ ਮਿਲਾਇਆ ਉਸ ਵੇਲੇ ਦੀ ਖੁਸ਼ੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ,ਉਹਨਾਂ ਨੂੰ ਜਦੋ ਵੀ ਮੈਂ ਫੋਨ ਕਰਦਾ ਰਿਹਾ ਉਹ ਬੜੇ ਸਹਿਜ ਨਾਲ ਗੱਲ ਕਰਦੇ ਹਨ । ਫਿਰ ਉਹਨਾਂ ਦੇ ਪਿੰਡ ਸਫ਼ੀਪੁਰ ਮੁਲਾਕਾਤ ਹੋਈ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਜੋ ਕੁਝ ਵੀ ਹਾਸਲ ਕੀਤਾ ਖੁਸ਼ ਹੋ ? ਉਹਨਾਂ ਜਵਾਬ ਦਿੱਤਾ ਮੈਂ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਜਹਾਜ਼ ਵਿੱਚ ਖ਼ਰਾਬੀ ਆ ਗਈ ਮੇਰੇ ਨਾਲ ਦਾ ਬੰਦਾਂ ਕਹਿੰਦਾ ਹੁਣ ਕੀ ਬਣੇਗਾ ਕਹਿੰਦੇ ਮੈਂ ਕਿਹਾ ਧਰਤੀ ਉੱਪਰ ਸਾਰੇ ਹੀ ਮਰਦੇ ਆ ਏਨੀ ਉੱਪਰ ਕੋਈ ਕਰਮਾਂ ਵਾਲਾ ਹੀ ਮਰਦਾ ਹੈ । ਮੈਂ ਉਸ ਵਕਤ ਵੀ ਖੁਸ਼ ਸੀ ।ਉਹ ਕਹਿੰਦੇ ਸਨ ਮੈਂ ਹਮੇਸ਼ਾ ਖੁਸ਼ ਅਤੇ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦਾ ਹਾਂ । ਉਹਨਾਂ ਜਦੋਂ ਰਾਜਨੀਤੀ ਵਿੱਚ ਪੈਰ ਰੱਖਿਆ ਤਾਂ ਉਹ ਪਹਿਲੀ ਵਾਰ ਜਲੰਧਰ ਤੋਂ ਹਾਰ ਗਏ ਸਨ । ਉਹਨਾਂ ਨੂੰ ਉਸ ਵਕਤ ਮਾਲੀ ਤੋਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਸੀ । ਸਮਾਂ ਪਾਕੇ ਫਿਰ ਉਹਨਾਂ ਦਿੱਲੀ ਤਰਫ ਜਾ ਕੇ ਕਾਮਯਾਬੀ ਹਾਸਲ ਕੀਤੀ । Simonsingh029 (ਗੱਲ-ਬਾਤ) 09:57, 9 ਫ਼ਰਵਰੀ 2024 (UTC)[ਜਵਾਬ]

ਪੰਜਾਬੀ ਲੇਖ[ਸੋਧੋ]

ਸ਼ਾਂਤੀ ( ਸਤਨਾਮ ਸਿੰਘ ਢਿੱਲੋਂ ) ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਰੋਂਦਾ ਹੈ ਕਿਉਂ ਕਿ ਉਸਦੀ ਲਿਵ ਪਰਮਾਤਮਾ ਨਾਲ਼ੋਂ ਟੁੱਟ ਜਾਂਦੀ ਹੈ । ਉਸਨੂੰ ਇਹ ਭਲੀ ਭਾਂਤ ਪਤਾ ਹੁੰਦਾ ਹੈ ਕਿ ਮੈਂ ਸੰਸਾਰ ਵਿੱਚ ਲੋਕਾਂ ਵਿੱਚ ਆ ਚੁੱਕਾ ਹਾਂ ਜਿਸ ਥਾਂ ਉੱਪਰ ਮੈਨੂੰ ਦੁੱਖ ਸੁੱਖ ਘੇਰਨਗੇ ਛੋਟਾ ਬੱਚਾ ਅਜੇ ਹਰ ਪੱਖੋਂ ਅਧੂਰਾ ਹੈ ਇਹਨਾਂ ਬੋਲ ਸਕਦਾ ਨਾਂ ਤੁਰ ਸਕਦਾ ਨਾਂ ਆਪਣੇ ਆਪ ਖਾ ਸਕਦਾ ਹੈ । ਪਰ ਪਰਮਾਤਮਾ ਬਹੁਤ ਬੇਅੰਤ ਹੈ ਉਸਨੇ ਆਪਣੇ ਰੂਪ ਵਿੱਚ ਮਾਂ ਬਾਪ ਦਿੱਤੇ ਹਨ ਜਿਹੜੇ ਰਾਤ ਦਿਨ ਉਸਦੀ ਦੇਖਭਾਲ ਕਰਦੇ ਹਨ । ਇੱਕ ਬੱਚਾ ਜਵਾਨੀ ਬਾਰੇ ਨਹੀਂ ਜਾਣਦਾ ਇੱਕ ਜਵਾਨ ਬਿਰਧ ਅਵਸਥਾ ਬਾਰੇ ਨਹੀਂ ਜਾਣਦਾ ਇਹ ਉੱਥੇ ਜਾ ਕੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ । ਮਨੁੱਖ ਨੂੰ ਜਾਂ ਕੱਲ ਦੀ ਚਿੰਤਾ ਸਤਾਉਂਦੀ ਹੈ ਜਾਂ ਭੂਤਕਾਲ ਦੀਆਂ ਯਾਦਾਂ ਮਨੁੱਖ ਪੂਰਨ ਤੋਰ ਤੇ ਨਹੀ ਜੀ ਰਿਹਾ ਪੱਛੂ ਅਧੂਰਾ ਨਹੀ ਜੀ ਰਿਹਾ ਉਹ ਖੁਸ਼ ਹੈ ਪੱਛੂ ਪਾਗਲ ਨਹੀ ਹੁੰਦਾ ਉਹੋ ਹੀ ਹੁੰਦਾ ਜਿਹੜਾ ਮਨੁੱਖ ਦੇ ਵੱਸ ਵਿੱਚ ਹੈ । ਕਾਮ ਮਨੁੱਖ ਨੂੰ ਸ਼ਾਂਤ ਨਹੀਂ ਰਹਿਣ ਦਿੰਦਾ ਹੱਡ ਕਮਜ਼ੋਰ ਹੋ ਜਾਂਦੇ ਪਰ ਮਨ ਨਹੀ । ਇੱਕ ਚੀਜ਼ ਨੂੰ ਹਾਸਲ ਕਰਕੇ ਬੰਦਾ ਦੂਸਰੀ ਵੱਲ ਨਿੱਘਾ ਕਰ ਲੈਂਦਾ ਹੈ । ਪੁਰਾਣੇ ਸਮੇਂ ਵਿੱਚ ਕਈ ਰਾਜਿਆਂ ਦੀਆਂ ਹਜ਼ਾਰਾਂ ਰਾਣੀਆਂ ਹੁੰਦੀਆਂ ਸਨ । ਉਸ ਨੂੰ ਪਿਆਰ ਨਹੀ ਆਖਿਆ ਜਾ ਸਕਦਾ ਹੈ । ਉਹ ਮਨੁੱਖ ਹਮੇਸ਼ਾ ਦੁਖੀ ਰਹੇਗਾ ਜੋ ਸੰਸਾਰ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੇਗਾ ਸਾਨੂੰ ਕ੍ਰੋਧ ਵੀ ਤਾਂ ਹੀ ਆਉਂਦਾ ਹੈ ਕਿ ਸਭ ਕੁਝ ਸਾਡੇ ਹੀ ਅਧਾਰ ਤੇ ਚੱਲੇ । ਕੀਤਾ ਹੋਇਆ ਕ੍ਰੋਧ ਬੰਦੇ ਨੂੰ ਜੇਲ ਦਾ ਮੂੰਹ ਦਿਖਾ ਦਿੰਦਾਂ ਹੈ । ਮੋਹ ਮਨੁੱਖ ਨੂੰ ਦੁਖੀ ਕਰਦਾ ਬੰਦਾ ਕਿਸੇ ਨੂੰ ਚਾਹੁੰਦਾ ਕਦੇ _ਕਦੇ ਉਸੇ ਕੋਲ਼ੋਂ ਦੁੱਖ ਮਿਲਦਾ ਹੈ । ਆਪਣੇ ਆਪ ਵਿੱਚ ਖੁਸ਼ ਰਹੋ ਘੱਟ ਬੋਲੋ ਅਸੀਂ ਰੱਬ ਨੂੰ ਨਹੀ ਦੁਸ਼ਮਣ ਨੂੰ ਹਰ ਵੇਲੇ ਮਨ ਵਿੱਚੋਂ ਨਹੀ ਭੁਲਾਉਂਦੇ । ਕਿਸੇ ਦੀ ਆਦਤ ਨਹੀਂ ਬਦਲੀ ਜਾ ਸਕਦੀ ।ਆਪਣੇ ਆਪ ਨੂੰ ਬਦਲੋ ਕਿਸੇ ਨੂੰ ਨਹੀ ।

Simonsingh029 (ਗੱਲ-ਬਾਤ) 06:41, 11 ਫ਼ਰਵਰੀ 2024 (UTC)[ਜਵਾਬ]

ਸਤਨਾਮ ਸਿੰਘ ਢਿਲੋਂ ਨਿਊਜ਼ੀਲੈਂਡ[ਸੋਧੋ]

ਸਤਨਾਮ ਸਿੰਘ ਢਿੱਲੋਂ ਇੱਕ ਪੰਜਾਬੀ ਲੇਖਕ ਹੈ ਉਸਨੇ ਬਹੁਤ ਪੰਜਾਬੀ ਅਖਬਾਰਾਂ ਵਿੱਚ ਲੇਖ ਲਿਖੇ ਹਨ । ਉਹਨਾਂ ਦਾ ਪਿੰਡ ਮਾਂਗੇਵਾਲ ਜਿਲਾ ਕਪੂਰਥਲਾ ਹੈ । ਉਹਨਾਂ ਦੇ ਪਿੱਤਾ ਜੀ ਦਾ ਨਾਮ ਭਜਨ ਸਿੰਘ ਅਤੇ ਮਾਤਾ ਦਾ ਨਾਮ ਮਹਿੰਦਰ ਕੌਰ ਹੈ । ਉਹ ਪੱਕੇ ਤੋਰ ਤੇ ਨਿਊਜ਼ੀਲੈਂਡ ਦੇ ਵਸਨੀਕ ਹਨ । ਉਹ 1987 ਵਿੱਚ ਨਿਊਜ਼ੀਲੈਂਡ ਆਏ ਸਨ ਉਹਨਾਂ ਮੁਢਲੀ ਵਿੱਦਿਆ ਪਿੰਡ ਢਿਲਵਾਂ ਕਪੂਰਥਲਾ ਤੋਂ ਕੀਤੀ ਹੈ । Simonsingh029 (ਗੱਲ-ਬਾਤ) 08:40, 14 ਫ਼ਰਵਰੀ 2024 (UTC)[ਜਵਾਬ]