ਵਰਤੋਂਕਾਰ ਗੱਲ-ਬਾਤ:Tejinder kaur

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Tejinder kaur ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


Sushilmishra (ਗੱਲ-ਬਾਤ) ੧੧:੪੦, ੧੧ ਨਵੰਬਰ ੨੦੧੪ (UTC)

ਮਰਨ ਸਮੇਂ ਦੀਆਂ ਰਸਮਾਂ ਤੇ ਲੋਕ-ਗੀਤ[ਸੋਧੋ]

ਮਰਨ ਸਮੇਂ ਬੰਦੇ ਨੂੰ ਧਰਤੀ ਤੇ ਉਤਾਰ ਦਿੱਤਾ ਜਾਂਦਾ ਹੈ। ਮਰਨ ਸਮੇਂ ਦੀਆਂ ਕਿਰਿਅਵਾਂ ਨੂੰ ਰਸਮਾਂ ਕਹਿਣਾ ਉਚਿਤ ਨਹੀਂ ਕਿਉਂਕਿ ਰਸਮਾਂ ਦਾ ਸਬੰਧ ਵਾਸਤਵਿਕ ਸਮਾਜਿਕ ਅਮਲ ਦੀ ਪਰੰਪਰਾ ਨਾਲ ਹੁੰਦਾ ਹੈ ਜਿੱਥੇ ਕਿਰਿਆਵਾਂ ਜ਼ਿਆਦਾਤਰ ਲੋਕ ਵਿਸ਼ਵਾਸਾ ਦਾ ਹੀ ਵਿਅਕਤ ਰੂਪ ਹੁੰਦੀਆਂ ਹਨ। ਜਿਸ ਤਰ੍ਹਾਂ ਮਰਨ ਉਪਰੰਤ ਪਿੰਡ (ਸਤਨਾਜ਼ੇ, ਮੱਕੀ, ਕਣਕ, ਜੋ, ਛੋਲੇ, ਬਾਜਰਾ ਆਦਿ) ਦੇ ਪਿੰਨੇ ਬਣਾਉਣ ਦੀ ਕਿਰਿਆ, ਘੜਾ ਭੰਨਣ ਦੀ ਕਿਰਿਆ ਨਿਰੋਲ ਵਿਸ਼ਵਾਸ ਨਾਲ ਤਅੱਲਕ ਰੱਖਦੀਆਂ ਹਨ। ਇਸ ਲਈ ਚੰਗਾ ਹੋਵੇਗਾ ਜੇ ਮਰਨ ਦੀਆਂ ਰਸਮਾਂ ਨੂੰ ਕਿਰਿਆਵਾਂ ਕਿਹਾ ਜਾਵੇ। ਵੈਸੇ ਵੀ ਇਹ ਕਿਰਿਆ- ਕਰਮ ਦੇ ਨਾਂ ਨਾਲ ਹੀ ਜਾਣੀਆਂ ਜਾਂਦੀਆਂ ਹਨ।
ਪੁੰਨ ਦਾਨ ਹਿੰਦੂ ਰੀਤੀ ਅਨੁਸਾਰ ਗਊ ਦਾ ਦਾਨ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਭਵ ਸਾਗਰ ਵਿੱਚ ਤਾਰਦੀ ਹੈ। ਗਊ ਆਮ ਤੌਰ ਤੇ ਬ੍ਰਾਹਮਣ ਨੂੰ ਦਾਨ ਕਰਾਈ ਜਾਂਦੀ ਹੈ। ਗਊ ਦੀ ਥਾਂ ਅਨਾਜ ਆਦਿ ਦਾ ਦਾਨ ਵਧੇਰੇ ਪ੍ਰਚਲਿਤ ਹੈ। ਜੇ ਕਮਜ਼ੋਰੀ ਕਰਨ ਮਰਨ ਵਾਲਾ ਪ੍ਰਣਾਲੀ ਕਿਸੇ ਕਿਸਮ ਦਾ ਦਾਨ ਨਾ ਕਰ ਸਕੇ ਤਾਂ ਉਸਦੇ ਹੱਥ ਤੋਂ ਥੋੜਾ ਜਿਹਾ ਪਾਣੀ ਰੁੜ੍ਹਾ ਦਿੱਤਾ ਜਾਂਦਾ ਹੈ। ਇਹ ਵੀ ਦਾਨ ਸਮਝਿਆ ਜਾਂਦਾ ਹੈ।
ਹਜਾਮਤ - ਹਿੰਦੂ ਮਰੇ ਤਾਂ ਮਰਨ ਵਾਲੇ ਦੇ ਪੁੱਤਾਂ ਪੋਤਿਆਂ ਦੀ ਹਜਾਮਤ ਕਰਾ ਦਿੱਤੀ ਜਾਂਦੀ ਹੈ। ਇਸਨੂੰ ਭੱਦਣ ਕਹਿੰਦੇ ਹਨ। ਕਈ ਥਾਵਾਂ ਤੇ ਛੋਟੇ ਪੁੱਤਰ ਪੋਤਰੇ ਦੀ ਹੀ ਭੱਦਣ ਕੀਤੀ ਜਾਂਦੀ ਹੈ ਤੇ ਉਸਦੇ ਵਾਲ ਅਰਥੀ ਉੱਤੇ ਰੱਖ ਕੇ ਮਸਾਣਾਂ ਨੂੰ ਲਿਜਾਏ ਜਾਂਦੇ ਹਨ।
ਆਖਰੀ ਇਸ਼ਨਾਨ - ਸੁਰਗਵਾਸੀ ਨੂੰ ਆਖਰੀ ਵਾਰ ਦਹੀਂ ਨਾਲ ਕੇਸੀ ਇਸ਼ਨਾਨ ਕਰਵਾਇਆ ਜਾਂਦਾ ਹੈ। ਮਰਦ ਨੂੰ ਮਰਦ ਤੇ ਇਸਤਰੀ ਨੂੰ ਇਸਤਰੀ ਨਹਾਉਂਦੀਆਂ ਹਨ। ਮਰਦ ਹੋਵੇ ਤਾਂ ਜਨੇਊ ਤਿਲਕ ਸਮੇਤ ਕੱਪੜੇ ਪੁਆ ਕੇ ਸ਼ਿੰਗਾਰ ਲੈਂਦੇ ਹਨ ਤੇ ਜੇ ਸੁਹਾਗਣ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੱਦਰ ਪਹਿਨਾ ਕੇ ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ, ਅੱਖਾਂ ਵਿੱਚ ਸੁਰਮਾ, ਵੀਣੀ ਉੱਤੇ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਦਿੰਦੇ ਹਨ। ਵਿਧਵਾ ਮਰੇ ਤਾਂ ਗਹਿਣੇ ਨਹੀਂ ਪਾਉਂਦੇ ਪਰ ਬਾਕੀ ਸ਼ਿੰਗਾਰ ਕਰਦੇ ਹਨ। ਨਹਾਉਂਦਿਆ ਕਰਦਿਆਂ, ਉਧਰ ਚਿਖਾ ਵਾਸਤੇ ਬਾਲਣ ਢੋ ਲੈਂਦੇ ਹਨ ਤੇ ਇਧਰ ਅਰਥੀ ਤਿਆਰ ਕਰ ਲੈਂਦੇ ਹਨ। ਮਰੇ ਹੋਏ ਪ੍ਰਾਣੀ ਨੂੰ ਕੱਫ਼ਣ ਵਿੱਚ ਵਲ੍ਹੇਟ ਦਿੰਦੇ ਹਨ ਅਤੇ ਕੱਫ਼ਣ ਸੀਊਣ ਵਾਸਤੇ ਧਾਗਾ ਵੀ ਕੱਫ਼ਣ ਵਾਲੇ ਕੱਪੜੇ ਵਿੱਚੋਂ ਹੀ ਕੱਢਿਆ ਜਾਂਦਾ ਹੈ।
ਅੰਤਮ ਦਰਸ਼ਨ – ਅਰਥੀ ਨੂੰ ਚੁੱਕਣ ਤੋਂ ਪਹਿਲਾਂ ਮਰੇ ਹੋਏ ਪ੍ਰਾਣੀ ਨੂੰ ਮੱਥਾ ਟੇਕਦੇ ਹਨ। ਉਸ ਤੋਂ ਪਿਛੋਂ ਚਾਰ ਕਰੀਬੀ ਰਿਸ਼ਤੇਦਾਰ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲੈਂਦੇ ਹਨ। ਰਸਤੇ ਵਿੱਚ ਕਾਨ੍ਹੀ ਤੇ ਬਾਕੀ ਬੰਦੇ ‘ਰਾਮ ਨਾਮ ਸਤਿ ਹੈ’ ਕਹਿੰਦੇ ਜਾਂਦੇ ਹਨ।
ਬਾਸਾ ਦੇਣਾ- ਰਸਤੇ ਵਿੱਚ ਪਿੰਨੇ ਦਿੰਦੇ ਜਾਂਦੇ ਹਨ ਘਰ ਦਾ ਦਰਵਾਜ਼ਾ ਲੰਘ ਕੇ ਦੂਜਾ, ਪਿੰਡ ਦਾ ਦਰਵਾਜ਼ਾ ਲੰਘ ਕੇ ਤੀਜਾ, ਮਸਾਣਾਂ ਦੇ ਅੱਧ ਵਿੱਚ ਕਿਸੇ ਛੱਪੜ, ਤਲਾਉ ਜਾਂ ਖੂਹ ਦੇ ਕੰਢੇ ਚੌਥਾ , ਪਰ ਚੌਥਾ ਪਿੰਨਾ ਦੇਣ ਤੋਂ ਪਹਿਲਾਂ ਅਰਥੀ ਨੂੰ ਪਾਣੀ ਨਾਲ ਛਿੜਕੀ ਹੋਈ ਥਾਂ ਤੇ ਉਤਾਰ ਲੈਂਦੇ ਹਨ ਤੇ ਮਰਨ ਵਾਲੇ ਦੀ ਨੂੰਹ ਪਹਿਲਾਂ ਪਿੰਨਾਂ ਚੁੱਕ ਕੇ ਉਸਦੀ ਥਾਂ ਚੌਥਾ ਰੱਖ ਦਿੰਦੀ ਹੈ ਤੇ ਇੱਕ ਪਾਣੀ ਦਾ ਘੜਾ ਭੰਨਦੀ ਹੈ ਜਿਹੜਾ ਮਰਨ ਵਾਲੇ ਨੂੰ ਪਹੁੰਚਿਆ ਮੰਨਿਆ ਜਾਂਦਾ ਹੈ। ਏਨੇ ਸਮੇਂ ਵਿੱਚ ਕਾਨ੍ਹੀ ਦਮ ਲੈਂਦੇ ਹਨ ਤੇ ਉਸਨੂੰ ਫੇਰ ਚੁੱਕ ਲੈਂਦੇ ਹਨ। ਇਸ ਵੇਲੇ ਸਿਰ ਅੱਗੇ ਤੇ ਪੈਰ ਪਿੱਛੇ ਵੱਲ ਰੱਖੇ ਜਾਂਦੇ ਹਨ। ਅਗਲੇ ਕਾਨ੍ਹੀ ਪਿੱਛੇ ਤੇ ਪਿੱਛਲੇ ਅੱਗੇ ਹੋ ਜਾਂਦੇ ਹਨ। ਇਸ ਰੀਤ ਨੂੰ ਅੱਧ ਮਾਰਗ, ਬਾਂਸਾ ਦੇਣਾ ਜਾਂ ਬਿਸਰਾਮ ਕਰਨਾ ਕਹਿੰਦੇ ਹਨ।
ਲਾਂਬੂ ਲਾਉਣਾ- ਅੱਧ ਮਾਰਗ ਤੋਂ ਪਿਛੋਂ ਇਸਤਰੀਆਂ ਉਥੇ ਹੀ ਬੈਠ ਜਾਂਦੀਆ ਹਨ ਤੇ ਮਰਦ ਚਲੇ ਜਾਂਦੇ ਹਨ। ਮਸਾਣਾਂ ਵਿੱਚ ਪਹੁੰਚ ਕੇ ਅਰਥੀ ਲਾਹ ਦਿੰਦੇ ਹਨ ਅਤੇ ਵੱਡਾ ਪੁੱਤਰ ਚਿਖਾ ਵਾਸਤੇ ਸੱਤ ਵਾਰੀ ਰਾਮ ਰਾਮ ਲਿਖ ਕੇ ਥਾਂ ਤਿਆਰ ਕਰ ਲੈਂਦੇ ਹੈ ਅਤੇ ਲਾਸ਼ ਨੂੰ ਚਿਖਾ ਉੱਤੇ ਰੱਖ ਦਿੰਦੇ ਹਨ। ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਉਂ ਖੱਬੇ ਨੂੰ ਇੱਕ ਗੇੜਾ ਅਰਥੀ ਦੇ ਆਲੇ-ਦੁਆਲੇ ਕੱਢਦਾ ਹੈ। ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ।
ਕਪਾਲ ਕਿਰਿਆ- ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲੱਗ ਜਾਵੇ ਤਾਂ ਕੋਈ ਆਦਮੀ ਚਿਖਾ ਵਿੱਚੋਂ ਇੱਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਠਕੋਰਦਾ ਹੈ ਅਤੇ ਹਥਲਾ ਡੰਡਾ ਚਿਖਾ ਦੇ ਉਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਇਸਨੂੰ ਕਪਾਲ ਕਿਰਿਆ ਕਹਿੰਦੇ ਹਨ। ਇਸਦਾ ਮਨੋਰਥ ਖੋਪਰੀ ਨੂੰ ਜਲਾਉਣਾ ਪੈਂਦਾ ਹੈ । ਜੇ ਇਹ ਚੰਗੀ ਤਰ੍ਹਾਂ ਨਾ ਜਲੇ ਤਾਂ ਮੁਰਦੇ ਤੋਂ ਬਦਬੂ ਆਉਂਦੀ ਹੈ। ਕਪਾਲ ਕਿਰਿਆ ਤੋਂ ਪਿਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਨਾਲ ਲਾਸ਼ ਨੂੰ ਢੱਕ ਦਿੰਦੇ ਹਨ।
ਡੱਕਾ ਤੋੜਨਾ - ਰਸਤੇ ਵਿੱਚ ਸਾਰੇ ਸੱਜਣ ਕਿਸੇ ਖੂਹ, ਟੋਭੇ ਜਾਂ ਛੱਪੜ ਉੱਤੇ ਜੋ ਸਕੇ ਤਾਂ ਇਸ਼ਨਾਨ ਨਹੀਂ ਤਾਂ ਹੱਥ ਮੂੰਹ ਧੋਂਦੇ ਹਨ। ਇਸਤਰੀਆਂ ਇਸ ਵੇਲੇ ਨਹਾਉਂਦੀਆਂ ਹਨ। ਇਸ ਪਿਛੋਂ ਸਾਰੇ ਆਦਮੀ ਕੁਝ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣਾ ਸੰਬੰਧ ਤੋੜਦੇ ਹਨ। ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ । ਕਈ ਨਿੰਮ ਦੀ ਪੱਤੀ ਚਬਾ ਕੇ ਮਰਨ ਵਾਲੇ ਨੂੰ ਆਪਣੇ ਵਾਸਤੇ ਨਿੰਮੋਂ ਕੌੜਾ ਕਰ ਦਿੰਦੇ ਹਨ ਜਾਂ ਅੱਕ ਦਾ ਦੁੱਧ ਚੋ ਕੇ ਅੱਕੋਂ ਕੌੜਾ।
ਫੁੱਲ ਚੁਗਣਾ- ਮੌਤ ਦੇ ਤੀਜੇ ਦਿਨ ਮੁਰਦੇ ਦੇ ਫੁੱਲ ਚੁਗਣ ਜਾਂਦੇ ਹਨ। ਆਪਣੇ ਨਾਲ ਇੱਕ ਫੌਹੜੀ, ਚਾਰ ਕੀਲੀਆਂ, ਨਿਚੱਲਾਂ ਅਤੇ ‘ਫੁੱਲ’ ਪਾਉਣ ਲਈ ਗੁਥਲੀ ਲੈ ਜਾਂਦੇ ਹਨ। ਔਰਤ ਦੇ ਫੁੱਲਾਂ ਲਈ ਲਾਲ ਗੁਥਲੀ ਹੁੰਦੀ ਤੇ ਮਰਦ ਲਈ ਚਿੱਟੀ। ਉੱਥੈ ਪਹੁੰਚ ਕੇ ਸਭ ਤੋਂ ਪਹਿਲਾਂ ‘ਕਰਮੀ ਧਰਮੀ’ ਆਪਣੇ ਅੰਗੂਠੇ ਤੇ ਚੀਚੀ ਦੀ ਮੱਦਦ ਨਾਲ ਤਿੰਨ ਫੁੱਲ ਚੁਗਦਾ ਹੈ। ਇਸ ਤੋਂ ਪਿਛੋਂ ਬਾਕੀ ਆਦਮੀ ਵੀ ਫੁੱਲ ਚੁਗ ਲੈਨਦੇ ਹਨ। ਇਹ ਅਸਥੀਆਂ ਜਾਂ ਫੁੱਲ ਲਕੜੀ ਦੀ ਫੌਹੜੀ ਨਾਲ ਫਰੋਲ ਕੇ ਲੱਭੇ ਜਾਂਦੇ ਹਨ। ਹੱਥਾਂ ਪੈਰ ਦੇ ਪੋਟਿਆ ਤੇ ਦੰਦਾਂ ਦੀਆਂ ਅਸਥੀਆ ਗੁਥਲੀ ਵਿੱਚ ਪਾ ਲੈਂਦੇ ਹਨ ਅਤੇ ਬਾਕੀ ਉਸੇ ਥਾਂ ਦਫ਼ਨਾ ਦਿੰਦੇ ਹਨ। ਇੱਕ ਵਾਰੀ ਫੁੱਲ, ਗੁਥਲੀ ਵਿੱਚ ਪਾਉਣ ਤੋਂ ਪਿੱਛੋਂ ਪਵਿੱਤਰ ਪਾਣੀ ਵਿੱਚ ਹੀ ਹੜ੍ਹਾਏ ਜਾ ਸਕਦੇ ਹਨ, ਜ਼ਮੀਨ ਉੱਤੇ ਕਦੇ ਨਹੀਂ ਰੱਖੇ ਜਾਂਦੇ। ਜੇ ਉਸੇ ਵੇਲੇ ਨਾ ਲਿਜਾਏ ਹੋਣ ਤਾਂ ਇਨ੍ਹਾਂ ਨੂੰ ਕਿਸੇ ਰੁੱਖ ਉੱਤੇ ਟੰਗ ਛੱਡਦੇ ਹਨ।
ਫੁੱਲ ਪਾਉਣ ਜਾਣਾ- ਇਹ ਕੰਮ ਆਮ ਤੌਰ ਤੇ ਘਰ ਦਾ ਮੁਖੀ ਜਾਂ ਸਿਆਣਾ ਮੈਂਬਰ ਕਰਦਾ ਹੈ। ਫੁੱਲਾਂ ਨੂਮ ਪਹੋਏ ਜਾਂ ਹਰਿਦੁਆਰ ਆਦਿ ਲਿਜਾਣ ਵਾਲੇ ਬੰਦੇ ਨੂੰ ਰਾਹਦਾਰੀ ਅਤੇ ਪਾਂਡੇ ਦੀ ਫ਼ੀਸ ਦਿੱਤੀ ਜਾਦੀ ਹੈ। ਉਹ ਆਪਣੇ ਬਜੁਰਗ ਦੇ ਇਨ੍ਹਾਂ ਫੁੱਲਾਂ ਨੂੰ ਬੜੀ ਇੱਜਤ ਤੇ ਮਾਨ ਨਾਲ ਲਿਜਾਦੳ ਹੈ। ਰੁੱਖ ਤੋਂ ਫੁੱਲ ਲਾਹੁਣ ਲੱਗਿਆ ਉਹ ਬੜੇ ਮਾਨ ਨਾਲ ਬਜ਼ੁਰਗ ਦਾ ਨਾਂ ਲੈ ਕੇ ਕਹਿੰਦਾ ਹੈ ਆ ਗੁਲਜਾਰੀ ਲਾਲ ਤੈਨੂੰ ਪਹੋਏ ਛੱਡ ਆਈਏ।
ਮਕਾਣਾ - ਇਸ ਤੋਂ ਪਿਛੋਂ ਸੱਤ ਦਿਨ ਅਫ਼ਸੋਸ ਕਰਦੇ ਹਨ। ਦੂਰ ਨੇੜੇ ਦੀਆਂ ਮਕਾਣਾਂ ਆਉਂਦੀਆਂ ਹਨ। ਦਸ ਦਿਨ ਘਰ ਅਸ਼ੁੱਧ ਰਹਿੰਦਾ ਹੈ।
ਹੰਗਾਮਾ ਜਾਂ ਹੰਕਾਮਾ- ਪੰਜਾਬ ਵਿੱਚ ਬੁੱਢੇ ਦਾ ਹੰਕਾਮਾ ਜਾਂ ਕਈ ਥਾਂ ਹੰਗਾਮਾ ਕਹਿੰਦੇ ਹਨ, ਇੱਕ ਮਹੱਤਵਪੂਰਨ ਰਸਮ ਹੈ। ਇਸ ਦਿਨ ਕੁੜਮੱਤਾਂ ਸੱਦੀਆਂ ਜਾਂਦੀਆਂ ਹਨ। ਲੱਡੂ, ਜਲੇਬੀਆਂ ਪਕਾਈਆਂ ਜਾਂਦੀਆਂ ਹਨ। ਸਾਰੇ ਕੋੜਮੇ ਨੂੰ ਛਕਾਈਆਂ ਜਾਂਦੀਆਂ ਹਨ। ਸਰਦੇ ਪੁੱਜਦੇ ਘਰ ਪਿੰਡ ਨੂੰ ਰੋਟੀ ਕਰਦੇ ਹਨ, ਸਾਰੇ ਪਿੰਡ ਵਿੱਚ ਪ੍ਰਤੀ ਜੀਅ ਇੱਕ ਸੇਰ ਲੱਡੂ ਵੰਡੇ ਜਾਂਦੇ ਹਨ। ਨਾਲ ਲੱਗਦੇ ਬਾਰਾਂ ਪਿੰਡਾਂ ਵਿੱਚ ਪੰਡਤਾਂ ਜਾਂ ਪੰਚਾਇਤ ਨੂਮ ਪੰਜ ਸੇਰ ਲੱਡੂ ਅਤੇ ਬਰਤਨ ਦਿੱਤੇ ਜਾਂਦੇ ਹਨ। ਇਸ ਨੂੰ ਗਦੌੜਾ ਫੇਰਨਾ ਕਹਿੰਦੇ ਹਨ ਹੰਕਾਮਾ ਇੱਕ ਤਰ੍ਹਾਂ ਨਾਲ ਵਿਆਹ ਵਰਗੀ ਰਸਮ ਹੁੰਦੀ ਹੈ। ਘਰਦੀਆਂ ਧੀਆਂ ਨੂੰ ਸੂਟ ਦਿੱਤੇ ਜਾਂਦੇ ਹਨ, ਨੂੰਹਾਂ ਦੇ ਪੇਕੇ ਉਨ੍ਹਾਂ ਨੂੰ ਕੱਪੜੇ ਦੇ ਕੇ ਜਾਂਦੇ ਹਨ।
ਚਾਲੀਸਾ- ਮਰਨ ਸਮੇਂ ਦੀਆਂ ਰਸਮਾਂ ਦਾ ਜੀਵਨ ਦੇ ਫਲਸਫੇ ਨਾਲ ਗਹਿਰਾ ਸੰਬੰਧ ਹੁੰਦਾ ਹੈ। ਮੁਸਲਮਾਨਾਂ ਦੀਆਂ ਰਸਮਾਂ ਹਿੰਦੂਆਂ ਤੋਂ ਵੱਖਰੀਆਂ ਹਨ। ਮੁਸਲਮਾਨ ਮੁਰਦੇ ਨੂੰ ਦਬਾਉਂਦੇ ਹਨ। ਉਸ ਦੇ ਸੋਗ ਦਾ ਚਾਲੀਸਾ ਮਨਾਉਂਦੇ ਹਨ।
ਅਲਾਹੁਣੀ-ਅਲਾਹੁਣੀ, ਪੇਸ਼ਾਵਰ ਸਿਆਪਾਕਾਰ ਵਲੋਂ ਉਚਾਰਿਆ ਜਾਂਦਾ ‘ਸਿਆਪੇ’ ਨਾਲ ਸਬੰਧਤ ਅਜੇਹਾ ਗੀਤ-ਰੂਪ ਹੈ ਜੋ ਮੌਤ ਦੇ ਸ਼ੋਕ ਭਾਵ ਨੂੰ ਥੀਮਕ ਟਕਰਾਉ ਵਿੱਚ ਪੇਸ਼ ਕਰਕੇ ਸੁਲਝਾਉ ਵਲ ਲੈ ਜਾਂਦਾ ਹੈ। ਇਸ ਦਾ ਥੀਮ, ਵਿਛੜ ਗਏ ਜੀਅ ਦੇ ਗੁਣਾਂ ਦਾ ਗਾਨ ਅਤੇ ਪਿਛੇ ਰਹਿ ਗਿਆ ਨੂੰ ਧਰਵਾਸ ਦੇਣਾ ਹੁੰਦਾ ਹੈ।
ਅਲਾਹੁਣੀ ਤੇ ਕੀਰਨਾ ਦੋਵੇਂ ਇੱਕ ਨਿਭਾਉ- ਸੰਦਰਭ ਪਰ ਵਖੋ ਵਖਰੀਆਂ ਉਚਾਰ-ਵਿਧੀਆਂ ਨਾਲ ਸਬੰਧਤ ਗੀਤ ਰੂਪ ਹਨ। ਗਿਆਨੀ ਗੁਰਦਿਤ ਸਿੰਘ ਅਲਾਹੁਣੀਆਂ ਦੀ ਨਿਭਾਉ ਪ੍ਰਕਿਰਿਆ ਦੀ ਜਾਣ ਪਛਾਣ ਇਸ ਤਰ੍ਹਾਂ ਕਰਵਾਉਂਦਾ ਹੈ, ‘ਮੂਹਰੇ ਮੂਹਰੇ ਨੈਣ ਅਲਾਹੁਣੀ ਦੀ ਇੱਕ ਇੱਕ ਤੁਕ ਆਖੀ ਜਾਂਦੀ ਹੈ ਅਤੇ ਨਾਲੋ ਨਾਲ ਇਸ ਵਿੱਚ ਸੁਰ ਮਿਲਾਉਂਦੀਆਂ ਜਨਾਨੀਆਂ ਇੱਕਲੀ ਤੁਕ... ਪਹਿਲੇ ਬੋਲ ਮਿਰਸਣ ਜਾਂ ਨਾਇਣ ਆਖਦੀਆਂ ਹਨ। ਸਪੱਸ਼ਟ ਹੈ ਕਿ ਅਲਾਹੁਣੀ ‘ਕੋਰਸ’ ਵਿੱਚ ਗਾਈ ਜਾਣ ਕਰਕੇ ਇੱਕ ਤਰ੍ਹਾਂ ਦਾ ਸਮੂਹ-ਗਾਨ ਹੈ, ਅਜਿਹਾ ਸਮੂਹ ਗਾਨ ਜਿਸ ਵਿੱਚ ਇੱਕ ਅਗਵਾਈ ਕਰਦੀ ਹੈ। ਇਸ ਤੋਂ ਵੀ ਵੱਧ ਅਲਾਹੁਣੀ ਸਿਆਪਾ ਕਰਨ ਵੇਲੇ ਉਚਾਰੀ ਜਾਂਦੀ ਹੈ।
ਅਲਾਹੁਣੀ ਦਾ ਸੰਬੰਧ ਲੋਕ ਨਾਚ ਨਾਲ- ਇਹ ਗੀਤ-ਰੂਪ ਸਿਅਪੇ ਦੀ ਸਰੀਰਕ ਪ੍ਰਕਿਰਿਆ ਨਾਲ ਸਬੰਧਤ ਹੋਣ ਕਰਕੇ ਪ੍ਰਕਾਰ ਲੋਕ-ਨਾਚ ਨਾਲ ਮਿਲਦਾ ਹੈ। ਸਿਆਪੇ ਦੀ ਤਾਲ ਦਾ ਅਲਾਹੁਣੀ ਦੇ ਉਚਾਰ ਉੱਤੇ ਸਿੱਧਾ ਤੇ ਮੋੜਵਾਂ ਅਸਰ ਪੈਂਦਾ ਹੈ।
ਸਿਆਪਾਕਾਰ ਜਾਂ ਗਾਇਕ -ਇਸ ਤੋਂ ਵੀ ਵੱਧ ਇਸ ਤਾਲ ਅਤੇ ਬੋਲ ਦੀ ਇਕਸੁਰਤਾ ਨੂੰ ਕਾਇਮ ਰੱਖਣ ਲਈ ਇੱਕ ਪੇਸ਼ਾਵਰ ਸਿਆਪਾਕਾਰ ਵੀ ਹਾਜ਼ਰ ਹੁੰਦੀ ਹੈ। ਮਾਲਵੇ ਵਿੱਚ ਪੇਸ਼ਾਵਰ ਸਿਆਪਾਕਾਰ ਤੇ ਅਲਾਹੁਣੀਕਾਰ ਦਾ ਕਾਰਜ ਮਿਰਾਸਣਾਂ, ਡੂਮਣੀਆਂ, ਨਾਇਣਾਂ ਆਦਿ ਨਿਭਾਉਂਦੀਆਂ ਹਨ। ਸਾਰੀਆਂ ਸਵਾਣੀਆਂ ਇੱਕ ਗੋਲ ਦਾਇਰੇ ਵਿੱਚ ਅਤੇ ਪੇਸ਼ਾਵਰ ਸਿਆਪਾਕਾਰ ਵਿਚਕਾਰ ਖਲੋ ਜਾਂਦੀ ਹੈ। ਉਹ ਆਪਣੇ ਦੋਵੇਂ ਹੱਥ ਪਹਿਲਾਂ ਮੱਥੇ ਉੱਤੇ ਫੇਰ ਪੱਟਾਂ ਉੱਤੇ ਮਾਰਦੀ ਜਾਂਦੀ ਹੈ। ਇਸੇ ਅਨੁਸਾਰ ਬਾਕੀ ਸੁਵਾਣੀਆਂ ਉਸ ਦੀ ਤਾਲ ਦਾ ਖਿਆਲ ਰੱਖਦੀਆਂ ਹਨ। ਹਰ ਤੁਕ ਦੇ ਅੰਤ ਉੱਤੇ ਦੂਜੀਆਂ ਸਵਾਣੀਆਂ ਅੰਤਰੇ ਦੀ ਕਿਸੇ ਇੱਕ ਕੇਂਦਰੀ ਤੁਕ ਨੂੰ ਉਚਾਰਦੀਆਂ ਜਾਂਦੀਆਂ ਹਨ। ਸਾਰੀ ਅਲਾਹੁਣੀ ਇੱਕਲੀ ਸਿਆਪਾਕਾਰ ਵੱਲੋਂ ਉਚਾਰੀ ਜਾਂਦੀ ਹੈ ਅਤੇ ਬਾਕੀ ਸਮੂਹ ਇੱਕ ਕੇਂਦਰੀ ਤੁਕ ਦੇ ਦੁਹਰਉਂ ਰਾਹੀਂ ਹੁੰਗਾਰਾ ਭਰਦਾ ਹੈ:

ਸਿਆਪਾਕਾਰ: ਮਾਮਾ ਧੀਆਂ ਦੀ ਦੋਸਤੀ ਕੋਈ ਟੁੱਟਦੀ ਕਹਿਰਾਂ ਦੇ ਨਾਲ -ਪੱਟੀ ਧੀ ਨੀ ਮੇਰੀਏ ਅੰਬੜੀਏ.... ਸਮੂਹ: ਹਾਏ! ਹਾਏ!! ਨੀ ਮੇਰੀਏ ਅੰਬੜੀਏ.... ਸਿਆਪਾਕਾਰ: ਕੋਈ ਲਿਖ ਕੇ ਘੱਲਾਂ ਕਾਗਤੀ ਕੋਈ ਸੂਹਾ ਅੱਖਰ ਪਾ ਨੀ ਕਦੇ ਆਉਣ ਦਾ -ਪੱਟੀ ਧੀ ਨੀ ਮੋਰੀਏ ਅੰਬੜੀਏ..... ਸਮੂਹ: ਹਾਏ! ਹਾਏ!! ਨੀ ਮੇਰੀਏ ਅੰਬੜੀਏ.... ਸਿਆਪਾਕਾਰ: ਸਾਵਣ ਬਰਸੇ ਰੁੱਤ ਅਪਣੀ ਮੈਂ ਬਰਸਾ ਦਿਨ ਰਾਤ ਨੀ -ਪੱਟੀ ਧੀ ਨੀ ਮੋਰੀਏ ਅੰਬੜੀਏ.....

ਸਮੂਹ: ਹਾਏ! ਹਾਏ!! ਨੀ ਮੇਰੀਏ ਅੰਬੜੀਏ....
ਸਿਆਪਾ – ਅਲਾਹੁਣੀਆਂ ਦੇ ਨਾਲ ਚਲਦਾ ਸਿਆਪਾ ਕਈ ਤਰ੍ਹਾਂ ਦਾ ਹੁੰਦਾ ਹੈ। ਜਦੋਂ ਪਹਿਲਾਂ ਗੱਲ੍ਹਾਂ ਜਾਂ ਪੁੜਪੁੜੀਆਂ ਉੱਤੇ, ਫੇਰ ਪੱਟਾਂ ਉਤੇ, ਮੁੜ ਫੇਰ ਪੱਟਾਂ ਉਤੇ ਅਤੇ ਫਿਰ ਛਾਤੀ ਜਾਂ ਗੱਲ੍ਹਾਂ ਉਤੇ ਹੱਥ ਮਾਰੇ ਜਾਣ ਉਹ ‘ਤਿਹੱਥੜਾ-ਸਿਆਪਾ’ ਕਹਾਉਂਦਾ ਹੈ। ਅੰਤ ਉਤੇ ਪੁੱਜ ਕੇ ਸਿਆਪਾ ਇਕਦਮ ਤੇਜ਼ ਹੋ ਜਾਂਦਾ ਹੈ। ਗਿਆਨੀ ਗੁਰਦਿਤ ਸਿੰਘ ਲਿਖਦਾ ਹੈ, “ਟੁੱਟ ਟੁੱਟ ਪੈਂਦੀ ਮਰਾਸਣ ਜੋਰ ਜੋਰ ਨਾਲ ਹੱਥ ਘੁਮਾਉਂਦੀ, ਵਿੱਚ ਦੀ ਇੱਕ ਟੱਪਾ ਆਖ ਕੇ... ਸਿਆਪਾ ਪੂਰੇ ਜ਼ੋਰ ਨਾਲ ਸ਼ੁਰੂ ਕਰਾਂ ਦਿੰਦਾ ਹੈ। ਇਹ ‘ਚਲੰਤ ਸਿਆਪਾ’ ਬੜੀ ਤੇਜ਼ੀ ਨਾਲ ਕੀਤਾ ਜਾਂਦਾ ਹੈ:

ਇਕ: ਹਾਏ ਹਾਏ ਮੌਤ ਚੰਦਰੀ ਓਏ...... ਸਮੂਹ: ਹਾਇਆ ਹਾਏ ਹਾਏ ਹਾਏ..... ਇੱਕ: ਹਾਏ ਹਾਏ ਮੌਤ ਭੈੜੀ ਓਏ..... ਸਮੂਹ: ਹਾਇਆ ਹਾਏ ਹਾਏ ਹਾਏ....... ਇੱਕ: ਹਾਏ ਸਵਾਤ ਖਾਲੀ ਓਏ....

ਸਮੂਹ: ਹਾਇਆ ਹਾਏ ਹਾਏ ਹਾਏ....
ਕੀਰਨੇ : ਕੀਰਨੇ, ਹਾਉਕੇ ਅਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜੇ ਵਿੱਚ ਉਚਰਿਤ ਅਜੇਹਾ ਪ੍ਰਗੀਤਕ ਗੀਤ-ਰੂਪ ਹੈ ਜੋ ਥੀਮਕ ਟਕਰਾਉ ਦੀ ਕਾਵਿਕ ਜੁਗਤ ਉਤੇ ਅਧਾਰਿਤ ‘ਮੈਂ’ ਤੇ ‘ਤੂੰ’ ਦੇ ਇਕਾਗਰ ਸਬੰਧ ਪਰ ਸਵੈ-ਸੰਬੋਧਨ ਰਾਹੀਂ ਥੀਮਕ ਟਕਰਾਉ ਨੂੰ ਸਿਰਫ ਟਕਰਾਉਂ ਦੀ ਸਥਿਤੀ ਵਿੱਚ ਹੀ ਪੇਸ਼ ਕਰਦਾ ਹੈ।

ਮਲਵਈ ਲੋਕਗੀਤ ਰੂਪਾਂ ਵਿਚੋਂ ਕੀਰਨਾ, ਅਤੇ ਅਲਾਹੁਣੀ ਦੋ ਅਜਿਹੇ ਗੀਤ ਰੂਪ ਹਨ ਜਿਹੜੇ ਮੌਤ ਦੇ ਸ਼ੌਕ ਅਤੇ ਦੁੱਖ ਨਾਲ ਸਬੰਧਿਤ ਹਨ। ਦੋਵਾਂ ਦੇ ਨਿਭਾਉ ਦਾ ਸੰਦਰਭ ਮੌਤ ਦੇ ਸਦਮੇ ਨਾਲ ਸਬੰਧਤ ਹੈ ਅਤੇ ਦੋਵੇਂ ਹੀ ਔਰਤਾਂ ਵਲੋਂ ਉਚਾਰੇ ਜਾਂਦੇ ਹਨ। ਡਾ. ਮਹਿੰਦਰ ਸਿੰਘ ਰੰਧਾਵਾ ਨੇ ਅਲਾਹੁਣੀ ਨੇ ‘ਅਲਾਹੁਣੀ’ ਨੂੰ ‘ਵੈਣ’ ਅਥਵਾ ‘ਕੀਰਨੇ’ ਦੇ ਅਰਥਾਂ ਵਿੱਚ ਵਰਤਿਆਂ ਹੈ। ਡਾ. ਕਰਨੈਲ ਸਿੰਘ ਥਿੰਦ ਲਿਖਦਾ ਹੈ, “ਅਲਾਹੁਣੀ ਇਕ ਸੋਗਮਈ ਗੀਤ ਹੈ ਜਿਸ ਦਾ ਮ੍ਰਿਤਕ ਸੰਸਕਾਰ ਨਾਲ ਸਬੰਧ ਹੈ...ਇਸ ਸ਼ੈਲੀ ਦੇ ਗੀਤਾਂ ਨੂੰ ਕੀਰਨੇ ਜਾਂ ਵੈਣ ਵੀ ਕਹਿਆ ਜਾਂਦਾ ਹੈ। ਇਸੇ ਤਰ੍ਹਾਂ ਗਿਆਨੀ ਗੁਰਦਿਤ ਸਿੰਘ ਅਲਾਹੁਣੀ ਅਤੇ ਕੀਰਨੇ ਨੂੰ ਉਚੇਰੇ ਤੌਰ ਤੇ ਵਖਰਿਆਉਂਦਾ ਨਹੀਂ, ਪਰ ਉਹ ਇਨ੍ਹਾਂ ਦੋਵਾਂ ਦੀ ਪੇਸ਼ਕਾਰੀ ਦੇ ਢੰਗ ਦੀ ਵਖਰਤਾ ਜ਼ਰੂਰ ਦਰਸਾਉਂਦਾ ਹੈ। ਉਹ ਲਿਖਦਾ ਹੈ ਕਿ ਕੀਰਨਾ ਇਕੱਲੀ ਸਵਾਣੀ ਦੂਜੀ ਦੇ ਗਲ ਲਗ ਕੇ ਪਾਉਂਦੀ ਹੈ ਪਰ ਅਲਾਹੁਣੀਆਂ ਕਿਸੇ ਪੇਸ਼ਾਵਰ ਸਿਆਪਾਕਾਰ ਦੀ ਅਗਵਾਈ ਵਿੱਚ ਸਮੂਹ ਦੇ ਹੁੰਗਾਰੇ ਨਾਲ ਉਚਾਰੀਆਂ ਜਾਂਦੀਆਂ ਹਨ। ਗਿਆਨੀ ਗੁਰਦਿਤ ਸਿੰਘ ਨੇ ਸਿਆਪੇ ਸਮੇਂ ਉਚਾਰੇ ਬੋਲਾਂ ਲਈ ਨਿਸ਼ਚਿਤ ਰੂਪ ਵਿੱਚ ‘ਅਲਾਹੁਣੀ’ ਸ਼ਬਦ ਵਰਤਿਆ ਹੈ ਅਤੇ ਇੱਕਲੀ ਸਵਾਣੀ ਦੇ ਇੱਕਲੇ ਸਵਾਣੀ ਦੇ ਇਕਾਹਿਰੇ ਬੋਲਾਂ ਲਈ ‘ਕੀਰਨਾਂ’ ਜਾਂ ‘ਵੈਣ’। ਸਪੱਸ਼ਟ ਹੈ ਕਿ ਮੌਤ ਦੇ ਸੋਗ ਨੂੰ ਪੇਸ਼ ਕਰਦੇ ਇਨ੍ਹਾਂ ਦੋਵੇਂ ਗੀਤ- ਰੂਪਾਂ ਵਿੱਚ ਭਾਵ ਪੇਸ਼ਕਾਰੀ ਅਤੇ ਨਿਭਾਉ- ਵਿਧੀ ਵੱਖੋ ਵਖਰੀ ਹੋਣ ਕਰਕੇ, ਇਨ੍ਹਾਂ ਵਿੱਚ ਰੂਪ-ਰਚਨਾ ਦੀ ਦ੍ਰਿਸ਼ਟੀ ਤੋਂ ਬੁਨਿਆਦੀ ਅੰਤਰ ਹਨ। ਨਿਰੋਲ ਵਿਅਕਤੀਗਤ ਪੱਧਰ ਉੱਤੇ ਨਿਭਾਏ ਜਾਣ ਵਾਲੇ ਬੋਲਾਂ ਨੂੰ ‘ਕੀਰਨਾ’ ਜਾਂ ‘ਵੈਣ’ ਕਹਿਣਾ ਚਾਹੀਦਾ ਹੈ ਅਤੇ ਕਿਸੇ ਪੇਸ਼ਾਵਰ ਮਿਰਾਸਣ ਜਾਂ ਨਾਇਣ ਦੀ ਅਗਵਾਈ ਵਿੱਚ ਇੱਕ ਕੋਰਸ ਵਜੋਂ ਉਚਾਰੇ ਜਾਂਦੇ ਬੋਲਾਂ ਨੂੰ ਅਲਾਹੁਣੀਆਂ ਕਿਹਾ ਜਾਣਾ ਚਾਹੀਦਾ ਹੈ। ਕੀਰਨੇ ਦਾ ਨਿਭਾਉ ਜਿਥੇ ਲੇਰਾਂ ਅਤੇ ਹਉਕਿਆਂ ਨਾਲ ਪਰੋਇਆ ਹੁੰਦਾ ਹੈ, ਉਥੇ ਇਸ ਦਾ ਸਮੁਚਾ ਲਹਿਜ਼ਾ ਸ਼ਿਕਾਇਤ ਦਾ ਹੁੰਦਾ ਹੈ। ਉਪਰਲੇ ਕੀਰਨੇ ਵਿੱਚ ਸ਼ਿਕਾਇਤ ਹੈ: ‘ਤੂੰ ਤਾਂ ਤੁਰਗੀ’ ਵਿਚਲੀ ‘ਤੂੰ’ ਉਤੇ। ਹਰ ਕੀਰਨੇ ਵਿੱਚ ਸ਼ਿਕਾਇਤ ਦੇ ਲਹਿਜ਼ੇ ਵਿੱਚ ਉਚਾਰਿਆ ਹੁੰਦਾ ਹੈ ਅਤੇ ਸ਼ਿਕਾਇਤ ਵਿਛੜ ਗਏ ‘ਤੂੰ’ ਪਤੀ ਹੁੰਦੀ ਹੈ। ਕੀਰਨੇ ਵਿਚ ਟਕਰਾਉਂਦੇ ਸੰਦਰਭਾਂ ਦੀਆਂ ਵਿਧੀਆਂ ਵਿੱਚ ਬਹੁਤ ਵੰਨ ਸੁਵੰਨਤਾ ਹੈ। ਉਪਰਲੇ ਕੀਰਨੇ ਵਿਚ ਵਰਤਮਾਨ ਦੀ ਕਰੁਣਾਤਮਕ ਸਥਿਤੀ ਨੂੰ ਇਕੋ ਸ਼ਬਦ ‘ਤੁਰਗੀ’ ਨਾਲ ਉਘਾੜਿਆ ਗਿਆ ਹੈ। ਪਰ ਕਈ ਹੋਰ ਕੀਰਨਿਆਂ ਵਿੱਚ ਟਕਰਾਉਂਦੇ ਜੀਵਨ ਸੰਦੲਭਾਂ ਨੂੰ ਸਮਾਨਅੰਤਰ ਪਰ ਵਿਰੋਧੀ ਬਿੰਬਾਂ ਵਿਚ ਨਾਲੋ ਨਾਲ ਸਿਰਜਿਆ ਹੁੰਦਾ ਹੈ। ਇਥੇ ਸ਼ਬਦ ਵਿਰੋਧੀ ਜੁੱਟਾਂ ਵਿੱਚ ਪਰੋਏ ਹੁੰਦੇ ਹਨ: ਜਦ ਤੂੰ ਪਲੰਗ ਨਮਾਰੀ ਛੱਡ ਕੇ ਭੁੰਜੇ ਬੈਠੇਂਗਾ ਵੇ ਕਲ੍ਹ ਜਾਮਿਆ ਪੁੱਤ ਵੇ ਪਿਉ ਤੇਰਾ ਰਾਜਾ ਹਟ ਗਿਆ ਪਛਾੜੀ... ਕੀਰਨਾਕਾਰ ਦੇ ਬੋਲਾਂ ਦੇ ਟਾਕਰੇ ਉਤੇ ਵਰਤਮਾਨ ਦਾ ਵਰਤ ਚੁੱਕਾ ਭਾਣਾ- ਮੌਤ- ਇਕ ਵਿਰੋਧੀ ਸਾਂਸਕ੍ਰਿਤਕ ਸੰਦਰਭ ਵਜੋਂ ਮੌਨ ਰੂਪ ਵਿੱਚ ਕੀਰਨੇ ਦੇ ਬੋਲ ਨੂੰ ਕਰੁਣਾਤਮਕ ਭਾਵ ਨਾਲ ਜੋੜ ਰਿਹਾ ਹੈ, ਕਿਉਂਕਿ ਕੀਰਨੇ ਦਾ ਨਿਭਾਉ-ਸੰਦਰਭ ਹੀ ਇਸ ਸਥਿਤੀ ਤੋਂ ਸ਼ੁਰੂ ਹੁੰਦਾ ਹੈ: - ਤੇਰੇ ਵਰਗੇ ਗਭਰੂ ਭੱਜੇ ਮੌਤ ਨੂੰ ਡਾਹ ਨਾ ਦਿੰਦੇ ਵੇ ਮੇਰੇ ਸ਼ੇਰ ਦੇ ਗਲ ਆਲਿਆ ਪੁੱਤਾਂ... - ਜੇ ਤੂੰ ਪੁੱਤਾਂ ਜੰਮਿਆਂ ਤੀ ਵੇ ਮਾਂ ਆਪਣੀ ਦੀ ਗੋਦੀ ਪੁੱਤਾਂ ਪਿਉ ਦੇ ਆਂਗਣ ਨਾ ਖੋਲਿਆ ਵੇ.... - ਤੇਰੇ ਹੱਥਾਂ ਦੀ ਮਹਿੰਦੀ ਨੇ ਹਾਲੇ ਵੱਟ ਨਾ ਖਾਧਾ ਨੀ ਤੂੰ ਤਾਂ ਤੁਰਗੀ ਜਹਾਨੋਂ

ਨੀ ਮੇਰੀਏ ਮੋਰਨੀਏ ਧੀਏ.....

ਸਹਾਇਕ ਪੁਸਤਕਾਂ:- 1. ਪ੍ਰੋ ਜੀਤ ਸਿੰਘ ਜ਼ੋਸ਼ੀ, ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ 2014 2. ਗਿਆਨੀ ਗੁਰਦਿਤ ਸਿੰਘ, ਸਾਹਿਤ ਪ੍ਰਕਾਸ਼ਨ 56, ਸੈਕਟਰ 4, ਚੰਡੀਗੜ੍ਹ 3. ਡਾ. ਨਾਹਰ ਸਿੰਘ, ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ, ਲੋਕਗੀਤ ਪ੍ਰਕਾਸ਼ਨ ਲੁਧਿਆਣਾ, 2006 4. ਮਹਿੰਦਰ ਸਿੰਘ ਰੰਧਾਵਾ, ਪੰਜਾਬ, ਭਾਸ਼ਾ ਵਿਭਾਗ ਪੰਜਾਬ 5. ਡਾ ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ 1996 6. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ 1986

Editing on the Main Page[ਸੋਧੋ]

It seems like you blanked the Main Page while trying to edit an article. Please refrain from unexplained removal of content from the Main Page. I have reverted your edits. --Tow (ਗੱਲ-ਬਾਤ) 00:42, 7 ਅਗਸਤ 2016 (UTC)[ਜਵਾਬ]