ਵਲਣ (ਭੂਗੋਲ)
ਦਿੱਖ
ਵਲਣ (ਭੂਗੋਲ) ਪਰਤਦਾਰ ਚਟਾਨਾਂ ਦੀ ਮੂਲ ਬਣਤਰ ਪਧਰੀਆਂ ਤਹਿਵਾਂ ਵਿੱਚ ਹੁੰਦੀ ਹੈ। ਇੱਕ ਤਹਿ ਦੂਜੇ ਉੱਪਰ ਚੜ੍ਹਦੀ ਜਾਂਦੀ ਹੈ ਜਿਸ ਨਾਲ ਕਈ ਵੰਨਗੀਆਂ ਦੇ ਕਿਣਕੇ ਜਮਾਂ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਕਿਣਕੇ ਪਧਰੀ ਜਾਂ ਰੇੜ੍ਹਵੀਂ ਸਤਹ ਉੱਪਰ ਇਕੱਠੇ ਹੁੰਦੇ ਰਹਿੰਦੇ ਹਨ। ਕਈ ਵਾਰੀ ਤਾਂ ਇਹ ਕਈ ਕਿਲੋਮੀਟਰ ਡੁੰਘੇ ਬਣ ਜਾਂਦੇ ਹਨ। ਇਹ ਉਲਰੇ ਹੋਏ ਚਟਾਨੀ ਸਮੂਹ ਵਲਣ ਦਾ ਇੱਕ ਪਾਸਾ ਹੈ। ਕਈ ਵਾਰੀ ਛੋਟੇ ਵੱਡੇ ਵਲਣ ਇੱਨੀ ਜ਼ਿਆਦਾ ਗਿਣਤੀ ਵਿੱਚ ਇੱਕ ਦੂਜੇ ਨਾਲ ਰਲ ਜਾਂਦੇ ਹਨ ਕਿ ਉਹਨਾਂ ਵਿੱਚ ਅਪਨਤੀ ਅਤੇ ਅਭਨਤੀ ਭਾਗ ਨੂੰ ਨਖੇੜਨਾ ਔਖਾ ਹੋ ਜਾਂਦਾ ਹੈ। ਵਲਣ ਦੇ ਦੋਵੇਂ ਪਾਸਿਆਂ ਨੂੰ ਬਾਂਹ ਜਾਂ ਬਾਹੀ ਕਿਹਾ ਜਾਂਦਾ ਹੈ। ਇਹ ਬਾਂਹ ਅਪਨਤੀ ਅਤੇ ਅਭਨਤੀ ਨੂਮ ਆਪੋ ਵਿੱਚ ਜੋੜਦੀ ਹੈ।[1]
ਕਿਸਮਾਂ
[ਸੋਧੋ]- ਜਿਸ ਵੇਲੇ ਵੱਟ ਖਾਂਦੀ ਚਟਾਨੀ ਸਮੂਹ ਚਾਪ ਦੀ ਸ਼ਕਲ ਬਣਾ ਲੈਂਦੇ ਹਨ ਤਾਂ ਇਹਨਾਂ ਨੂੰ ਅਪਨਤੀ ਵਲਣ ਕਿਹਾ ਜਾਂਦਾ ਹੈ।
- ਜਦੋਂ ਚਟਾਨੀ ਸਮੂਹ ਵਲੇਵੇਂ ਖਾਂਦੇ, ਥੱਲੇ ਵੱਲ ਟੋਏ ਦੀ ਸ਼ਕਲ ਬਣਾ ਲੈਂਦੇ ਹਨ ਤਾਂ ਇਸ ਨੂੰ ਅਭਨਤੀ ਵਲਣ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |