ਵਹਿਮ-ਭਰਮ
ਵਹਿਮ-ਭਰਮ ਜਾਂ ਭਰਮ ਜਾਲ ਜਾਂ ਅੰਧ-ਵਿਸ਼ਵਾਸ ਦੈਵੀ ਕਾਰਨਤਾ ਉੱਤੇ ਭਰੋਸਾ ਰੱਖਣਾ ਹੁੰਦਾ ਹੈ ਭਾਵ ਇਹ ਮੰਨਣਾ ਕਿ ਕੋਈ ਇੱਕ ਵਾਕਿਆ ਦੂਜੇ ਵਾਕਿਆ ਨੂੰ ਬਿਨਾਂ ਕਿਸੇ ਜੋੜਵੇਂ ਕੁਦਰਤੀ ਅਮਲ ਦੇ ਅੰਜਾਮ ਦਿੰਦਾ ਹੈ ਜਿਵੇਂ ਕਿ ਜੋਤਸ਼, ਪੋਖੋਂ, ਸ਼ਗਨ-ਕੁਸ਼ਗਨ, ਜਾਦੂ-ਟੂਣਾ, ਭਵਿੱਖਬਾਣੀਆਂ ਵਗ਼ੈਰਾ ਜੋ ਕੁਦਰਤੀ ਵਿਗਿਆਨਾਂ ਦੇ ਉਲਟ ਹੈ।
ਭਰਮ
[ਸੋਧੋ]ਜਦੋਂ ਮਨੁੱਖ ਦੇ ਸਹਿਮੇ ਹੋਏ ਮਨ ਦਾ ਪ੍ਰਗਟਾਅ ਕਿਸੇ ਕਲਪਿਤ ਬਿੰਬ, ਪਰਿਸਥਿਤੀ ਜਾਂ ਵਸਤੂ ਦੁਆਰਾ ਹੁੰਦਾ ਹੈ ਤਾਂ ਇਹ ਭਰਮ ਹੁੰਦਾ ਹੈ। ਭਰਮ ਵਿਅਕਤੀਗਤ ਵਰਤਾਰਾ ਹੈ, ਭਰਮ ਦਾ ਵਰਤਾਰਾ ਸਰਵ ਪ੍ਰਵਾਨਿਤ ਅਤੇ ਪਰੰਪਰਾਗਤ ਹੁੰਦਾ ਹੈ, ਪਰ ਪ੍ਰਗਟਾਅ ਵਿਅਕਤੀਗਤ ਹੁੰਦਾ ਹੈ। ਪੰਜਾਬੀ ਦੀ ਅਖੌਤ ਹੈ ਕਿ ਭਰਮ ਦਾ ਭੂਤ ਬਣ ਜਾਂਦਾ ਹੈ, ਰੂਹਾਂ ਦੇ ਭਰਮਣ ਬਾਰੇ ਵਿਸ਼ਵਾਸ, ਸੁਰਗ ਨਰਕ ਬਾਰੇ ਵਿਸ਼ਵਾਸ, ਪਿੰਡ ਦਾ ਤਕੀਆ, ਸਖ਼ਤ ਥਾਵਾਂ, ਗੈਬੀ ਸ਼ਕਤੀਆਂ ਨਾਲ ਸਬੰਧਤ ਲੋਕ – ਵਿਸ਼ਵਾਸ ਭਰਮ ਅਖਵਾਉਂਦੇ ਹਨ।
ਵਹਿਮ
[ਸੋਧੋ]ਵਹਿਮ ਮਨੁੱਖੀ ਉਲਾਰ ਮਨੋਸਥਿਤੀ ਦਾ ਕਿਸੇ ਬਾਹਰੀ ਪਰਿਸਥਿਤੀ ਨਾਲ ਜੁੜਿਆ ਸੁੱਤੇ ਸਿੱਧ ਸੰਬੰਧ ਹੈ। ਇਸ ਦਾ ਕੋਈ ਤਰਕ ਨਹੀਂ ਹੁੰਦਾ। ਇਹ ਸਰਵ ਪ੍ਰਵਾਨਿਤ ਹੁੰਦਾ ਹੈ। ਵਹਿਮ ਵਸਤੂ ਨਹੀਂ, ਨਾ ਹੀ ਪਰਿਸਥਿਤੀ ਹੈ ਸ਼ਗਨ ਅਤੇ ਅਪਸ਼ਗਨ ਨਾਲੋਂ ਭਿੰਨ ਹੈ। ਦਾੜੀ ਵਾਲੀ ਨਾਰ ਨੂੰ ਚੰਗਾ ਨਹੀਂ ਸਮਝਿਆ ਜਾਂਦਾ| ਦਿਨੇ ਗਿੱਦੜ ਬੋਲਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ| ਕੁੱਤੇ ਦਾ ਰੋਣਾ ਵੀ ਚੰਗਾ ਨਹੀਂ, ਕੀਲਾ ਠਕੋਰਨ ਵਾਲਾ ਪਸੂ ਚੰਗਾ ਨਹੀਂ ਮੰਨਿਆ| ਕਿਸੇ ਕੰਮ ਨੂੰ ਸ਼ੁਰੂ ਕਰਨ ਵੇਲੇ ਖੋਤੇ ਦਾ ਹੀਂਗਣਾ ਵੀ ਚੰਗਾ ਨਹੀਂ ਮੰਨਿਆ ਗਿਆ[1]
ਕਾਰੋਬਾਰੀ ਪੱਖ
[ਸੋਧੋ]ਅੰਧਵਿਸ਼ਵਾਸ ਵਿੱਚ ਰੁਲੇ ਹੋਏ ਲੋਕਾਂ ਨਾਲ ਵੱਡੀ ਠੱਗੀ ਬਾਬਿਆਂ ਵੱਲੋਂ ਕੀਤੀ ਜਾਂਦੀ ਹੈ ਜਿਸ ਵਿੱਚ ਦੋਵਾਂ ਧਿਰਾਂ ਦੇ ਆਰਥਿਕ ਪੱਖ ਜੁੜੇ ਹੋਏ ਹੁੰਦੇ ਹਨ।[2]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "ਅੱਜ ਦੇ ਬਾਬਿਆਂ ਦੀ ਲੋੜ ਨਾ ਕਾਈ --- ਸ਼ਾਮ ਸਿੰਘ 'ਅੰਗ-ਸੰਗ' - sarokar.ca". www.sarokar.ca (in ਅੰਗਰੇਜ਼ੀ (ਅਮਰੀਕੀ)). Retrieved 2018-08-31.
ਬਾਹਰਲੇ ਜੋੜ
[ਸੋਧੋ]- ਵਹਿਮ-ਭਰਮ ਕਿੱਥੋਂ ਆਉਂਦੇ ਹਨ Archived 2012-01-02 at the Wayback Machine. — ਲਾਈਫ਼ ਮੈਗਜ਼ੀਨ ਵੱਲੋਂ ਸਲਾਈਡਸ਼ੋਅ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |