ਸਮੱਗਰੀ 'ਤੇ ਜਾਓ

ਵਹੁਟੀ ਦਾ ਨਾਂ ਬਦਲਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਸ ਸ਼ਬਦ ਨੂੰ, ਜਿਸ ਨਾਲ ਕਿਸੇ ਵਿਅਕਤੀ ਜਾਂ ਵਸਤੂ ਦੀ ਪਛਾਣ ਹੁੰਦੀ ਹੈ, ਨਾਂ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਪਰਿਵਾਰ ਵਿਚ ਲੜਕੀ ਦੇ ਜਨਮ ਨੂੰ ਰੱਬ ਦੀ ਕਰੋਪੀ ਮੰਨਿਆ ਜਾਂਦਾ ਸੀ। ਪਰਿਵਾਰ ਦੀ ਬਦਕਿਸਮਤੀ ਮੰਨਿਆ ਜਾਂਦਾ ਸੀ। ਇਸ ਲਈ ਲੜਕੀਆਂ ਦਾ ਨਾਂ ਵੀ ਉਨ੍ਹਾਂ ਸਮਿਆਂ ਵਿਚ ਮੁੱਕੋ, ਕੌੜੀ, ਛੋਟੀ, ਘੋਟੀ, ਅੱਕੋ, ਕਾਲੋ ਆਦਿ ਰੱਖੇ ਜਾਂਦੇ ਸਨ। ਨਾ ਹੀ ਉਨ੍ਹਾਂ ਸਮਿਆਂ ਵਿਚ ਲੜਕੀਆਂ ਨੂੰ ਪੜ੍ਹਾਇਆ ਜਾਂਦਾ ਸੀ। ਇਸ ਲਈ ਜਦ ਲੜਕੀ ਦਾ ਵਿਆਹ ਹੋ ਜਾਂਦਾ ਸੀ ਤਾਂ ਸਹੁਰੇ ਪਰਿਵਾਰ ਵਾਲੇ ਉਸ ਦਾ ਨਾਂ ਬਦਲ ਲੈਂਦੇ ਸਨ। ਨਾਂ ਆਮ ਤੌਰ ਤੇ ਪਤੀ ਦੇ ਨਾਂ ਨਾਲ ਮਿਲਦਾ ਜੁਲਦਾ ਰੱਖ ਦਿੱਤਾ ਜਾਂਦਾ ਸੀ। ਲੜਕੀ ਪੜ੍ਹੀ ਨਾ ਹੋਣ ਕਰਕੇ ਨਾਂ ਬਦਲਣ ਵਿਚ ਕੋਈ ਸਮਾਜਿਕ ਤੇ ਕਾਨੂੰਨੀ ਅੜਚਣ ਨਹੀਂ ਪੈਂਦੀ ਸੀ।

ਹੁਣ ਲੜਕੀਆਂ ਦੇ ਨਾਂ ਪਹਿਲਾਂ ਹੀ ਸੋਚ ਸਮਝ ਕੇ ਰੱਖੇ ਜਾਂਦੇ ਹਨ। ਦੂਜੇ ਹੁਣ ਲੜਕੀਆਂ ਪੜ੍ਹਦੀਆਂ ਹਨ। ਨੌਕਰੀ ਕਰਦੀਆਂ ਹਨ। ਇਸ ਲਈ ਵਿਆਹ ਤੋਂ ਪਿੱਛੋਂ ਲੜਕੀਆਂ ਦਾ ਨਾਂ ਬਦਲਣਾ ਸੰਭਵ ਨਹੀਂ ਹੈ। ਇਸ ਲਈ ਹੁਣ ਦੀਆਂ ਲੜਕੀਆਂ ਦੇ ਪੇਕੇ ਅਤੇ ਸਹੁਰੇ ਘਰ ਉਹ ਹੀ ਨਾਂ ਰਹਿੰਦਾ ਹੈ। ਇਸ ਕਰਕੇ ਵਿਆਹ ਤੋਂ ਪਿੱਛੋਂ ਲੜਕੀਆਂ ਦੇ ਨਾਂ ਬਦਲਣ ਦਾ ਰਿਵਾਜ ਹੁਣ ਲਗਪਗ ਖ਼ਤਮ ਹੀ ਹੋ ਗਿਆ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.