ਵਾਗ ਗੁੰਦਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘੋੜੀ ਦੀ ਲਗਾਮ ਨੂੰ ਵਾਗ ਕਹਿੰਦੇ ਹਨ। ਵਿਆਹ ਸਮੇਂ ਘੋੜੀ ਦੀ ਲਗਾਮ ਨੂੰ ਭੈਣਾਂ ਵੱਲੋਂ ਫੜਣ ਦੀ ਰਸਮ ਨੂੰ ਵਾਗ ਗੁੰਦਣਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਲਾੜਾ ਘੋੜੀ ਤੇ ਚੜ੍ਹ ਕੇ ਲਾੜੀ ਨੂੰ ਵਿਆਹ ਕੇ ਲਿਆਉਂਦਾ ਸੀ। ਜਦ ਲਾੜੇ ਦੀ ਘੋੜੀ ਘਰੋਂ ਤੁਰਨ ਲੱਗਦੀ ਸੀ ਤਾਂ ਭੈਣਾਂ ਘੋੜੀ ਦੀ ਲਗਾਮ ਫੜ੍ਹ ਲੈਂਦੀਆਂ ਸਨ। ਲਾੜਾ ਜਦ ਆਪਣੀਆਂ ਭੈਣਾਂ ਨੂੰ ਸ਼ਗਨ ਦਿੰਦਾ ਸੀ, ਉਸ ਸਮੇਂ ਹੀ ਭੈਣਾ ਘੋੜੀ ਦੀ ਲਗਾਮ ਛੱਡਦੀਆਂ ਸਨ ਤੇ ਭਰਾ ਬਰਾਤ ਨਾਲ ਤੁਰਦਾ ਸੀ।ਹੁਣ ਲਾੜਾ ਵਿਆਹੁਣ ਘੋੜੀ ਤੇ ਨਹੀਂ ਜਾਂਦਾ, ਸਗੋਂ ਫੁੱਲਾਂ ਨਾਲ ਸਿੰਗਾਰੀ ਕਾਰ ਤੇ ਜਾਂਦਾ ਹੈ। ਇਸ ਤਰ੍ਹਾਂ ਵਾਗ ਗੁੰਦਣ ਦੀ ਰਸਮ ਆਪਣੇ ਆਪ ਹੀ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.