ਵਾਤਾਵਰਨ ਵਿਗਿਆਨ
ਵਾਤਾਵਰਨ ਵਿਗਿਆਨ (ਅੰਗਰੇਜ਼ੀ: Echology ਇਕਾਲੋਜੀ) ਜੀਵ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਜੀਵ ਭਾਈਚਾਰਿਆਂ ਦਾ ਉਹਨਾਂ ਦੇ ਮਾਹੌਲ ਦੇ ਨਾਲ ਆਪਸੀ ਸਬੰਧਾਂ ਦੀ ਪੜ੍ਹਾਈ ਕੀਤੀ ਜਾਂਦੀ ਹੈ। ਹਰ ਇੱਕ ਜੰਤੂ ਜਾਂ ਬਨਸਪਤੀ ਇੱਕ ਖ਼ਾਸ ਮਾਹੌਲ ਵਿੱਚ ਰਹਿੰਦੇ ਹਨ। ਇਕਾਲੋਜੀ ਦੇ ਮਾਹਿਰ ਇਸ ਸਚਾਈ ਦਾ ਪਤਾ ਲਗਾਉਂਦੇ ਹਨ ਕਿ ਜੀਵ ਆਪਸ ਵਿੱਚ ਅਤੇ ਪਰਿਆਵਰਣ ਦੇ ਨਾਲ ਕਿਸ ਤਰ੍ਹਾਂ ਆਪਸੀ ਵਿਹਾਰ ਕਰਦੇ ਹਨ ਅਤੇ ਉਹ ਧਰਤੀ ਉੱਤੇ ਜੀਵਨ ਦੀ ਮੁਸ਼ਕਲ ਸੰਰਚਨਾ ਦਾ ਪਤਾ ਲਗਾਉਂਦੇ ਹਨ।[1] ਇਕਾਲੋਜੀ ਨੂੰ (ਇਨਵਾਇਰਨਮੇਂਟਲ ਬਾਇਆਲੋਜੀ) ਵੀ ਕਿਹਾ ਜਾਂਦਾ ਹੈ। ਇਸ ਵਿਸ਼ੇ ਵਿੱਚ ਵਿਅਕਤੀ, ਜਨਸੰਖਿਆ, ਸਮੁਦਾਇਆਂ ਅਤੇ ਈਕੋਸਿਸਟਮ ਦਾ ਅਧਿਐਨ ਹੁੰਦਾ ਹੈ। ਈਕੋਲਾਜੀ (ਜਰਮਨ: Oekologie) ਸ਼ਬਦ ਦਾ ਪਹਿਲਾਂ ਪ੍ਰਯੋਗ 1866 ਵਿੱਚ ਜੈਮਨ ਜੀਵ-ਵਿਗਿਆਨੀ ਅਰਨੇਸਟ ਹੈਕਲ ਨੇ ਆਪਣੀ ਕਿਤਾਬ ਜਨਰੇਲ ਮੋਰਪੋਲਾਜੀ ਦੇਰ ਆਰਗੈਨਿਜਮੇਨ ਵਿੱਚ ਕੀਤਾ ਸੀ। ਕੁਦਰਤੀ ਮਾਹੌਲ ਬੇਹੱਦ ਜਟਿਲ ਹੈ ਇਸ ਲਈ ਖੋਜਕਾਰ ਆਮ ਤੌਰ ਤੇ ਕਿਸੇ ਇੱਕ ਕਿਸਮ ਦੇ ਪ੍ਰਾਣੀਆਂ ਜਾਂ ਬੂਟਿਆਂ ਬਾਰੇ ਜਾਂਚ ਕਰਦੇ ਹਨ। ਉਦਾਹਰਨ ਲਈ ਮਾਨਵਜਾਤੀ ਧਰਤੀ ਉੱਤੇ ਨਿਰਮਾਣ ਕਰਦੀ ਹੈ ਅਤੇ ਬਨਸਪਤੀ ਉੱਤੇ ਵੀ ਅਸਰ ਪਾਉਂਦੀ ਹੈ। ਮਨੁੱਖ ਬਨਸਪਤੀ ਦਾ ਕੁੱਝ ਭਾਗ ਸੇਵਨ ਕਰਦੇ ਹਨ, ਅਤੇ ਕੁੱਝ ਭਾਗ ਬਿਲਕੁੱਲ ਹੀ ਅਣਗੌਲਿਆ ਛੱਡ ਦਿੰਦੇ ਹਨ। ਉਹ ਬੂਟੇ ਲਗਾਤਾਰ ਆਪਣਾ ਫੈਲਾਓ ਕਰਦੇ ਰਹਿੰਦੇ ਹਨ।
ਵੀਹਵੀਂ ਸਦੀ ਵਿੱਚ ਇਹ ਪਤਾ ਲੱਗਾ ਕਿ ਮਨੁੱਖ ਦੇ ਅਮਲਾਂ ਦਾ ਅਸਰ ਧਰਤੀ ਅਤੇ ਕੁਦਰਤ ‘ਤੇ ਹਮੇਸ਼ਾ ਚੰਗਾ ਹੀ ਨਹੀਂ ਪੈਂਦਾ ਰਿਹਾ। ਤਦ ਮਨੁੱਖ ਵਾਤਾਵਰਨ ਉੱਤੇ ਪੈਣ ਵਾਲੇ ਡੂੰਘੇ ਅਸਰ ਪ੍ਰਤੀ ਜਾਗਰੂਕ ਹੋਇਆ। ਨਦੀਆਂ ਵਿੱਚ ਜ਼ਹਿਰੀਲੇ ਸਨਅਤੀ ਕੂੜੇ ਦਾ ਨਿਕਾਸ ਉਨ੍ਹਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਉਸੀ ਤਰ੍ਹਾਂ ਜੰਗਲ ਕੱਟਣ ਨਾਲ ਜਾਨਵਰਾਂ ਦੇ ਰਹਿਣ ਦਾ ਸਥਾਨ ਖ਼ਤਮ ਹੋ ਰਿਹਾ ਹੈ।[1] ਧਰਤੀ ਦੇ ਹਰ ਇੱਕ ਇਕੋਸਿਸਟਮ ਵਿੱਚ ਅਨੇਕ ਤਰ੍ਹਾਂ ਦੇ ਬੂਟੇ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਹਨਾਂ ਦੇ ਅਧਿਐਨ ਤੋਂ ਇਕਾਲੋਜੀ-ਵਿਗਿਆਨੀ ਕਿਸੇ ਸਥਾਨ ਵਿਸ਼ੇਸ਼ ਦੇ ਈਕੋਸਿਸਟਮ ਦੇ ਇਤਹਾਸ ਅਤੇ ਗਠਨ ਦਾ ਪਤਾ ਲਗਾਉਂਦੇ ਹਨ। ਇਸ ਦੇ ਇਲਾਵਾ ਇਕਾਲੋਜੀ ਦਾ ਅਧਿਐਨ ਸ਼ਹਿਰੀ ਪਰਿਵੇਸ਼ ਵਿੱਚ ਵੀ ਹੋ ਸਕਦਾ ਹੈ। ਉਂਜ ਇਕਾਲੋਜੀ ਦਾ ਅਧਿਐਨ ਧਰਤੀ ਦੀ ਸਤ੍ਹਾ ਤੱਕ ਹੀ ਸੀਮਿਤ ਨਹੀਂ, ਸਮੁੰਦਰੀ ਜਨਜੀਵਨ, ਅਤੇ ਜਲਸਰੋਤਾਂ ਆਦਿ ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਸਮੁੰਦਰੀ ਜਨਜੀਵਨ ਬਾਰੇ ਅਜੇ ਤੱਕ ਅਧਿਐਨ ਬਹੁਤ ਘੱਟ ਹੋਇਆ ਹੈ, ਕਿਉਂਕਿ ਵੀਹਵੀਂ ਸਦੀ ਵਿੱਚ ਸਮੁੰਦਰੀ ਡੂੰਘਾਈਆਂ ਦੇ ਬਾਰੇ ਨਵੀਆਂ ਜਾਣਕਾਰੀਆਂ ਦੇ ਨਾਲ ਕਈ ਪੁਰਾਣੇ ਮਿੱਥ ਟੁੱਟੇ ਅਤੇ ਗਹਿਰਾਈ ਵਿੱਚ ਜਿਆਦਾ ਦਬਾਅ ਅਤੇ ਘੱਟ ਆਕਸੀਜਨ ‘ਤੇ ਰਹਿਣ ਵਾਲੇ ਜੀਵਾਂ ਦਾ ਪਤਾ ਚੱਲਿਆ ਸੀ।
ਕਾਰਕ
[ਸੋਧੋ]ਇਕਾਲੋਜੀ ਦੇ ਮੁੱਖ ਤੌਰ ਤੇ ਦੋ ਕਾਰਕ ਹੁੰਦੇ ਹਨ-
- ਜੈਵਿਕ ਕਾਰਕ
- ਅਜੈਵਿਕ ਕਾਰਕ
ਜੈਵਿਕ ਕਾਰਕ
[ਸੋਧੋ]ਅਜੈਵਿਕ ਕਾਰਕ
[ਸੋਧੋ]ਹਵਾਲੇ
[ਸੋਧੋ]- ↑ 1.0 1.1 ਇਕਾਲੋਜੀ Archived 2010-05-05 at the Wayback Machine.। ਹਿੰਦੁਸਤਾਨ ਲਾਇਵ। 2 ਮਈ, 2010।
ਬਾਹਰੀ ਕੜਿਆਂ
[ਸੋਧੋ]- ਪਰਿਸਥਿਤਕੀ ਅਤੇ ਪੁਰਸ਼ਾਰਥ ਚਾਰ (ਪਤ੍ਰਿਕਾ)
- ਭਾਰਤੀ ਪਰਿਸਥਿਤਕੀ ਅਤੇ ਪਰਿਆਵਰਣ ਸੰਸਥਾਨ, ਨਵੀਂ ਦਿੱਲੀ Archived 2010-03-15 at the Wayback Machine. (ਅੰਗਰੇਜ਼ੀ ਵਿੱਚ)
- ਸ਼ਰਮਾ, ਪੀ.ਡੀ. ਇਕਾਲੋਜੀ ਐਂਡ ਬਾਇਓਡਾਇਵਰਸਿਟੀ. ਐਨ ਸੀ ਈ ਆਰ ਟੀ.