ਵਾਮਨ ਦੇ ਕਾਵਿ ਗੁਣ
ਆਚਾਰੀਆ ਵਾਮਨ ਦੁਆਰਾ ਦਰਸਾਏ ਕਾਵਿ-ਗੁਣ ਆਚਾਰੀਆ ਵਾਮਨ ਨੇ ਕਾਵਿ-ਗੁਣਾਂ ਦਾ ਵਿਵੇਚਨ ਕਰਦੇ ਹੋਏ ਕਿਹਾ ਹੈ ਕਿ ਕਾਵਿ ਵਿੱਚ ਸ਼ੋਭਾ ਅਰਥਾਤ ਚਮਤਕਾਰ ਉਤਪੰਨ ਕਰਨ ਵਾਲੇ ਧਰਮ ਕਾਵਿ-ਗੁਣ ਹਨ।
ਭਾਵੇਂ ਕਿ ਆਚਾਰੀਆ ਭਰਤ ਮੁਨੀ, ਦੰਡੀ, ਭੋਜ ਰਾਜ, ਕੁੰਤਕ ਆਦਿ ਵੱਖ-ਵੱਖ ਸਮੀਖਿਆਕਾਰਾਂ ਨੇ ਕਾਵਿ-ਗੁਣਾਂ ਦਾ ਵਿਵਚੇਨ ਕਰਦੇ ਹੋਏ ਇਨ੍ਹਾਂ ਦੇ ਵੱਖ-ਵੱਖ ਭੇਦ ਕੀਤੇ ਹਨ। ਪਰ ਮੁੱਖ ਰੂਪ ਵਿੱਚ ਆਚਾਰੀਆ ਮੰਮਟ ਤੋਂ ਵਾਮਨ ਦੁਆਰਾ ਦਰਸਾਏ ਗਏ ਵੀਹ (20) ਗੁਣਾਂ- ਸ਼ੇਲਸ਼, ਪ੍ਰਸਾਦ, ਸਮਤਾ, ਮਾਧੁਰਯ, ਸੁਕੁਮਾਰਤਾ, ਅਰਥ-ਵਿਅਕਤੀ, ਉਦਾਰਤਾ, ਓਜ, ਕਾਂਤੀ ਅਤੇ ਸਮਾਧੀ, ਜਿਨ੍ਹਾਂ ਦੇ ਅੱਗੋਂ ਅਰਥ ਗੁਣ ਅਤੇ ਸ਼ਬਦ ਗੁਣ ਦੋ-ਦੋ ਭੇਦ ਹਨ, ਨੂੰ ਮਾਨਤਾ ਮਿਲਦੀ ਰਹੀ ਹੈ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ—
1. ਸ਼ਬਦ ਗੁਣ
[ਸੋਧੋ]1.1 ਸ਼ਲੇਸ਼
[ਸੋਧੋ]ਜਿਸ ਰਚਨਾ ਵਿੱਚ ਸ਼ਬਦ ਇੱਕੋ ਜਿਹੇ ਲੱਗਣ, ਉਥੇ ਸ਼ਲੇਸ਼ ਸ਼ਬਦ ਗੁਣ ਹੁੰਦਾ ਹੈ।
ਉਦਾਹਰਣ-
- ਮਿਲਿਐ ਮਿਲਿਐ ਨਾ ਮਿਲੈ ਮਿਲੈ ਮਿਲਿਆ ਜੇ ਰੋਇ॥
- ਅੰਤਰ ਆਤਮੈ ਜੋ ਮਿਲੈ ਮਿਲਿਆ ਕਰੀਐ ਸੋਇ॥
- (ਗੁਰੂ ਅੰਗਦ ਦੇਵ ਜੀ)
ਇਨ੍ਹਾਂ ਸਤਰਾਂ ਵਿੱਚ 'ਮਿਲਿਐ' ਅਤੇ 'ਮਿਲੈ' ਸ਼ਬਦ ਵਾਰ-ਵਾਰ ਆਉਣ ਨਾਲ ਇਥੇ ਸ਼ਲੇਸ਼ ਸ਼ਬਦ ਗੁਣ ਹੈ।
1.2 ਪ੍ਰਸਾਦ
[ਸੋਧੋ]ਪ੍ਰਸਾਦ ਤੋਂ ਭਾਵ ਹੈ ਢਿੱਲਾਪਣ ਅਰਥਾਤ ਜਿਸ ਦੀ ਪ੍ਰਾਪਤੀ ਬਗ਼ੈਰ ਕਿਸੇ ਖਾਸ ਕੋਸ਼ਿਸ਼ ਤੋਂ ਹੋ ਜਾਵੇ। ਆਚਾਰੀਆ ਭਰਤ ਮੁਨੀ ਅਨੁਸਾਰ ਜੋ ਰਚਨਾ ਸੁਣਨ ਨਾਲ ਹੀ ਸਮਝ ਆ ਜਾਵੇ ਉਹ ਪ੍ਰਸਾਦ ਸ਼ਬਦ ਗੁਣ ਵਾਲੀ ਰਚਨਾ ਹੁੰਦੀ ਹੈ।
ਉਦਾਹਰਣ-
- ਪਾਣੀ ਵਗਦੇ ਹੀ ਰਹਿਣ,
- ਕਿ ਵਗਦੇ ਸੁੰਹਦੇ ਨੇ,
- ਖੜੋਂਦੇ ਬੁਸਦੇ ਨੇ,
- ਕਿ ਪਾਣੀ ਵਗਦੇ ਹੀ ਰਹਿਣ।
- (ਡਾ. ਦਿਵਾਨ ਸਿੰਘ ਕਾਲੇਪਾਣੀ)
ਇਨ੍ਹਾਂ ਸਤਰਾਂ ਵਿੱਚ ਪਾਣੀ ਦੇ ਚਲਦੇ ਜਾਂ ਵਗਦੇ ਰਹਿਣ ਦਾ ਭਾਵ ਸ਼ਬਦਾਂ ਦੇ ਸੁਣਨ ਮਾਤ੍ਰ ਨਾਲ ਹੀ ਸਮਝ ਆ ਰਿਹਾ ਹੈ, ਜਿਸ ਕਰਕੇ ਇਥੇ ਪ੍ਰਸਾਦ ਸ਼ਬਦ ਗੁਣ ਹੈ।
1.3 ਸਮਤਾ
[ਸੋਧੋ]ਜਿਸ ਰਚਨਾ ਵਿੱਚ ਲਿਖਣ ਸ਼ੈਲੀ ਆਦਿ ਤੋਂ ਅੰਤ ਤੱਕ ਇੱਕ ਸਮਾਨ ਚਲਦੀ ਰਹੇ ਉਥੇ ਸਮਤਾ ਸ਼ਬਦ ਗੁਣ ਹੁੰਦਾ ਹੈ।[1]
1.4 ਮਾਧੁਰਯ
[ਸੋਧੋ]ਜਿਸ ਰਚਨਾ ਵਿੱਚ ਸੰਧੀ-ਸਮਾਸ ਪਦਾਂ ਦੀ ਵਰਤੋਂ ਨਾ ਹੋਵੇ ਉਸ ਰਚਨਾ ਵਿੱਚ ਮਾਧੁਰਯ ਸ਼ਬਦ ਗੁਣ ਹੁੰਦਾ ਹੈ।
ਉਦਾਹਰਣ-
- ਪਾਟੀ ਕਿਰਤ ਨੇ ਇੱਕ ਮੁੱਠ ਰੋਣਾ,
- ਬਣ ਜਾਣਾ ਇੱਕ ਝਖੜਾ ਵੇ।
- (ਪ੍ਰੋ. ਮੋਹਨ ਸਿੰਘ)
ਓਪਰੋਕਤ ਸਤਰਾਂ ਵਿੱਚ ਵਰਤੇ ਗਏ ਸ਼ਬਦ ਸੰਧੀ ਰਹਿਤ ਅਤੇ ਸਮਾਸ ਰਹਿਤ ਹਨ ਇਸ ਕਰਕੇ ਇਥੇ ਮਾਧੁਰਯ ਸ਼ਬਦ ਗੁਣ ਹੈ।
1.5 ਸੁਕੁਮਾਰਤਾ
[ਸੋਧੋ]ਸੁਕੁਮਾਰਤਾ ਦਾ ਅਰਥ ਹੈ ਕੋਮਲਤਾ। ਜਿਸ ਰਚਨਾ ਵਿੱਚ ਕਠੋਰ ਵਰਣਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ ਉਥੇ ਸੁਕੁਮਾਰਤਾ ਸ਼ਬਦ ਗੁਣ ਹੁੰਦਾ ਹੈ।
ਉਦਾਹਰਣ-
- ਰਾਂਝੇ ਉਠ ਕੇ ਆਖਿਆ ਵਾਹ ਸਜਣ,
- ਹੀਰ ਹਸ ਕੇ ਮਿਹਰਬਾਨ ਹੋਈ।
- ਕੱਛ ਵੰਝਲੀ ਕੰਨਾਂ ਵਿੱਚ ਵਾਲੇ,
- ਜ਼ੁਲਫ਼ ਮੁਖੜੇ ਤੇ ਪਰੇਸ਼ਾਨ ਹੋਈ।
1.6 ਅਰਥ-ਵਿਅਕਤੀ
[ਸੋਧੋ]ਜਿਸ ਰਚਨਾ ਵਿੱਚ ਪਦਾਂ ਦਾ ਤੁਰੰਤ ਤੇ ਸਪਸ਼ਟ ਅਰਥ ਬੋਧ ਹੋ ਜਾਏ, ਅਰਥ-ਵਿਅਕਤੀ ਅਰਥ ਗੁਣ ਹੁੰਦਾ ਹੈ।[2]
ਉਦਾਹਰਣ-
- ਰਾਤੀਂ ਸੁਪਨੇ ਅੰਦਰ ਸਈਓ !
- ਮਾਹੀ ਦਰਸ ਦਿਖਾਇਆ।
- (ਬਾਵਾ ਬੁੱਧ ਸਿੰਘ)
ਬਾਵਾ ਬੁੱਧ ਸਿੰਘ ਦੀਆਂ ਇਨ੍ਹਾਂ ਸਤਰਾਂ ਤੋਂ ਸਪਸ਼ਟ ਰੂਪ ਵਿੱਚ ਨਾਇਕਾ ਵੱਲੋਂ ਮਾਹੀ ਦਾ ਸੁਪਨੇ ਵਿੱਚ ਦੀਦਾਰ ਹੋਣ ਦਾ ਭਾਵ ਪ੍ਰਗਟ ਹੋ ਰਿਹਾ ਹੈ।
1.7 ਉਦਾਰਤਾ
[ਸੋਧੋ]ਜਿਸ ਰਚਨਾ ਵਿੱਚ ਵਿਕਟਤਾ ਪੈਦਾ ਹੋਵੇ, ਭਾਵ ਜਿਸ ਵਿੱਚ ਟਵਰਗ ਆਦਿ ਕਠੋਰ ਵਰਣਾਂ ਦੀ ਵਰਤੋਂ ਹੋਵੇ ਅਤੇ ਸ਼ਬਦਾਂ ਵਿੱਚ ਧ੍ਵਨੀ ਪੈਦਾ ਹੋਵੇ, ਉਥੇ ਉਦਾਰਤਾ ਸ਼ਬਦ ਗੁਣ ਹੁੰਦਾ ਹੈ।
ਉਦਾਹਰਣ-
- ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ।
- (ਚੰਡੀ ਦੀ ਵਾਰ)
ਓਪਰੋਕਤ ਸਤਰ ਦੇ ਸ਼ਬਦਾਂ ‘ਦੇਖਣ’, ‘ਰਣ’ ਵਿੱਚ ‘ਣ’ ਵਰਣ ਅਤੇ ‘ਚੰਡ’ ਤੇ ‘ਪ੍ਰਚੰਡ’ ਵਿੱਚ ‘ਡ’ ਵਰਣ ਦੀ ਵਰਤੋਂ ਉਦਾਰਤਾ ਸ਼ਬਦ ਗੁਣ ਨੂੰ ਦਰਸਾਉਂਦੀ ਹੈ।
1.8 ਓਜ ਗੁਣ
[ਸੋਧੋ]ਜਿਸ ਰਚਨਾ ਵਿੱਚ ਸੰਯੁਕਤ ਅੱਖਰਾਂ ਨਾਲ ਯੁਕਤ ਸਮਾਸ ਪ੍ਰਧਾਨ ਤੇ ਕੰਨਾਂ ਨੂੰ ਚੁਭਣ ਵਾਲੀ ਸ਼ਬਦਾਵਲੀ ਦੀ ਵਰਤੋਂ ਹੋਵੇ, ਉਥੇ ਓਜ ਸ਼ਬਦ ਗੁਣ ਹੁੰਦਾ ਹੈ।
ਉਦਾਹਰਣ-
- ਜਿੱਦਾਂ ਬਰਫ਼-ਦੁੱਧ ਚੰਨ ਚਿੱਟੇ,
- ਹਿੱਕ-ਉਭਾਰਾਂ ਉੱਤੇ,
- ਫਿਰਨ ਊੰਘਦੇ ਨਾਲ ਸਵਾਦਾਂ,
- ਮੋਟੇ ਪਿਆਰ-ਵਿਗੁੱਤੇ।
- (ਪ੍ਰੋ. ਮੋਹਨ ਸਿੰਘ)
ਇਨ੍ਹਾਂ ਸਤਰਾਂ ਵਿੱਚ ‘ਬਰਫ਼-ਦੁੱਧ’, ‘ਹਿੱਕ-ਉਭਾਰਾਂ’, ‘ਪਿਆਰ-ਵਿਗੁੱਤੇ’ ਸ਼ਬਦ ਸਮਾਸੀ ਸ਼ਬਦ ਹਨ।
1.9 ਕਾਂਤੀ
[ਸੋਧੋ]ਜਿਸ ਰਚਨਾ ਦੀ ਸ਼ਬਦਾਵਲੀ ਵਿੱਚ ਅਲੌਕਿਕ ਸ਼ੋਭਾ ਜਾਂ ਉਜਵਲਤਾ ਹੁੰਦੀ ਹੈ ਉਥੇ ਕਾਂਤੀ ਸ਼ਬਦ ਗੁਣ ਹੁੰਦਾ ਹੈ।
ਉਦਾਹਰਣ-
- ਐਪਰ ਐਸਾ ਬਾਲ ਮੈਂ, ਤਕਿਆ ਨਹੀਂ ਕਦੀ,
- ਆਪਣੀ ਸਾਰੀ ਉਮਰ ਵਿੱਚ, ਮੈਨੂੰ ਸੋਂਹ ਨਬੀ !
- (ਪ੍ਰੋ. ਮੋਹਨ ਸਿੰਘ)
ਇਨ੍ਹਾਂ ਸਤਰਾਂ ਵਿੱਚ ਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕੀਤੀ ਹੈ ਜਿਸ ਨਾਲ ਇਥੇ ਕਾਂਤੀ ਗੁਣ ਪੈਦਾ ਹੋ ਗਿਆ ਹੈ।
1.10 ਸਮਾਧੀ
[ਸੋਧੋ]ਜਿਸ ਰਚਨਾ ਵਿੱਚ ਗਾੜ੍ਹਤਾ ਅਤੇ ਸ਼ਿਥਲਤਾ (ਢਿੱਲਾਪਣ) ਇੱਕ ਨਿਸ਼ਚਿਤ ਕ੍ਰਮ ਵਿੱਚ ਹੁੰਦੀਆਂ ਹਨ, ਉਥੇ ਸਮਾਧੀ ਸ਼ਬਦ ਗੁਣ ਹੁੰਦਾ ਹੈ।
2 ਅਰਥ ਗੁਣ
[ਸੋਧੋ]2.1 ਸ਼ਲੇਸ਼
[ਸੋਧੋ]ਸ਼ਲੇਸ਼ ਦਾ ਅਰਥ ਹੈ ਚਤੁਰਾਈ ਨਾਲ ਕੰਮ ਕਰਨਾ ਅਤੇ ਉਸ ਨੂੰ ਪ੍ਰਗਟ ਨਾ ਹੋਣ ਦੇਣਾ ਅਰਥਾਤ ਅਸੰਭਵ ਅਰਥ ਦਾ ਸੰਭਵ ਹੋ ਜਾਣਾ ਅਤੇ ਸਮਾਨ ਸ਼ਬਦਾਂ ਦੀ ਆਨੰਦਜਨਕ ਰਚਨਾ ਹੀ ਸ਼ਲੇਸ਼ ਅਰਥ ਗੁਣ ਹੈ।
2.2 ਪ੍ਰਸਾਦ ਗੁਣ
[ਸੋਧੋ]ਜਿਸ ਰਚਨਾ ਵਿੱਚ ਜਿਤਨੇ ਸ਼ਬਦ ਅਰਥ ਵਿਸ਼ੇਸ਼ ਲਈ ਜ਼ਰੂਰੀ ਹੋਣ, ਉਤਨੇ ਹੀ ਸ਼ਬਦਾਂ ਦੀ ਵਰਚੋਂ ਕੀਤੀ ਜਾਵੇ, ਉਤੇ ਪ੍ਰਸਾਦ ਅਰਥ ਗੁਣ ਹੁੰਦਾ ਹੈ।
ਉਦਾਹਰਣ-
- ਚੋਟ ਪਈ ਦਮਾਮੇ ਦਲਾਂ ਮੁਕਾਬਲਾ।
- (ਚੰਡੀ ਦੀ ਵਾਰ)
ਓਪਰੋਕਤ ਸਤਰ ਵਿੱਚ ਹਰ ਸ਼ਬਦ ਦਾ ਆਪਣਾ ਕਾਰਜ ਹੈ ਜੋ ਸਹੀ ਅਰਥ ਦੀ ਪ੍ਰਤੀਤੀ ਕਰਵਾਉਂਦਾ ਹੈ ਅਤੇ ਕੋਈ ਵੀ ਵਾਧੂ ਸ਼ਬਦ ਨਹੀਂ ਵਰਤਿਆ ਗਿਆ। ਇਸ ਤਰ੍ਹਾਂ ਇਸ ਉਦਾਹਰਣ ਵਿੱਚ ਪ੍ਰਸਾਦ ਅਰਥ ਗੁਣ ਮੌਜੂਦ ਹੈ।
2.3 ਸਮਤਾ
[ਸੋਧੋ]ਜਿਸ ਰਚਨਾ ਵਿੱਚ ਵਿਸ਼ਮਤਾ ਨਾ ਹੋਵੇ, ਉਥੇ ਸਮਤਾਅਰਥ ਗੁਣ ਹੁੰਦਾ ਹੈ। ਇਸਦੇ ਦੋ ਰੂਪ ਹਨ- ਆਦਿ ਤੋਂ ਅੰਤ ਤੱਕ ਇੱਕ ਗੀ ਕ੍ਰਮ ਦਾ ਨਿਭਾ ਅਤੇ ਸਰਲਤਾ ਨਾਲ ਅਰਥ ਦੀ ਪ੍ਰਤੀਤੀ। ਚੰਦ੍ਰਾਲੋਕ’ ਵਿੱਚ ਸਮਤਾ ਅਰਥ ਗੁਣ ਬਾਰੇ ਕਿਹਾ ਗਿਆ ਹੈ ਕਿ ਜਿਸ ਰਚਨਾ ਵਿੱਚ ਘੱਟ ਸਮਾਸ ਸ਼ਬਦਾਂ ਦੀ ਵਰਤੋਂ ਅਤੇ ਵਰਣਾਂ ਦੀ ਸਮਾਨਤਾ ਹੋਵੇ ਉਥੇ ਸਮਤਾ ਅਰਥ ਗੁਣ ਹੁੰਦਾ ਹੈ।
ਉਦਾਹਰਣ-
ਸ਼ਯਾਮਲਾ ਕੋਮਲਾ ਬਾਲਾ ਸ਼ਰਣੰ ਗਤਾ।
ਇਸ ਸਤਰ ਵਿੱਚ ਸਮਾਸ ਦਾ ਪ੍ਰਯੋਗ ਬਿਲਕੁਲ ਨਹੀਂ ਹੈ ਅਤੇ ‘ਸ਼ਯਾਮਲਾ’, ‘ਕੋਮਲਾ’, ‘ਬਾਲਾ’ ਸ਼ਬਦਾਂ ਵਿੱਚ ‘ਆ’ ਦੀ ਸਮਾਨਤਾ ਹੀ ਇਸਨੂੰ ਸਮਤਾ ਅਰਥ ਗੁਣ ਬਣਾ ਰਹੀ ਹੈ।
2.4 ਮਾਧੁਰਯ
[ਸੋਧੋ]ਕਥਨ ਦੇ ਅਣੋਖੇਪਣ ਅਰਥਾਤ ਇੱਕ ਅਰਥ ਨੂੰ ਭਿੰਨ ਢੰਗ ਨਾਲ ਕਹਿਣ ਨੂੰ ਮਾਧੁਰਯ ਅਰਥ ਗੁਣ ਕਹਿੰਦੇ ਹਨ।
ਉਦਾਹਰਣ-
- ਮੈਂ ਪੰਜਾਬ ਦੀ ਕੁੜੀ,
- ਪੰਜ-ਦਰਿਆਵਾਂ ਦੀ ਪਰੀ।
- (ਪ੍ਰੋ. ਮੋਹਨ ਸਿੰਘ)
ਓਪਰੋਕਤ ਦੋਹਾਂ ਸਤਰਾਂ ਵਿੱਚ ਨਾਇਕਾ ਵੱਲੋਂ ਪੰਜਾਬਣ ਹੋਣ ਦੇ ਅਰਥ ਦੀ ਪ੍ਰਤੀਤੀ ਹੋ ਰਹੀ ਹੈ।
2.5 ਸੁਕੁਮਾਰਤਾ
[ਸੋਧੋ]ਸਖ਼ਤ ਗਲ ਨੂੰ ਨਿਰਮਾਈ ਨਾਲ ਕਹਿਣਾ ਹੀ ਸੁਕੁਮਾਰਤਾ ਅਰਥ ਗੁਣ ਹੁੰਦਾ ਹੈ ਭਾਵ ਜਿਸ ਰਚਨਾ ਵਿੱਚ ਕਠੋਰ, ਚੁਭਵੇਂ ਜਾਂ ਮਾੜੇ ਸ਼ਬਦਾਂ ਦੀ ਵਰਤੋਂ ਨਾ ਹੋਵੇ, ਉਥੇ ਸੁਕੁਮਾਰਤਾ ਅਰਥ ਗੁਣ ਹੁੰਦਾ ਹੈ।
ਉਦਾਹਰਣ-
ਅੱਗ ਨੂੰ ਗਲੇ ਲਗਾ ਕੇ ਉਹ ਸਿਰਫ਼ ਕਹਾਣੀ ਮਾਤ੍ਰ ਹੀ ਕਹਿ ਗਿਆ।
ਕਿਸੇ ਲਈ ‘ਮਰ ਗਿਆ’ ਕਹਿਣਾ ਬੁਰਾ ਲਗਦਾ ਹੈ। ਇਸ ਲਈ ਇਸ ਵਾਕ ਵਿੱਚ ‘ਅੱਗ ਨੂੰ ਗਲੇ ਲਗਾਉਣਾ’ ਕਹਿਣਾ ਸੁਕੁਮਾਰਤਾ ਅਰਥ ਗੁਣ ਹੈ।
2.6 ਅਰਥ-ਵਿਅਕਤੀ
[ਸੋਧੋ]ਜਿਸ ਰਚਨਾ ਵਿੱਚ ਵਸਤੂਆਂ ਦਾ ਸੁਭਾਵਿਕ ਵਰਣਨ ਹੋਵੇ ਉਥੇ ਅਰਥ-ਵਿਅਕਤੀ ਅਰਥ ਗੁਣ ਹੁੰਦਾ ਹੈ।
ਉਦਾਹਰਣ-
- ਮਨਮੁਖ ਮਨੁ ਨਾ ਭਿਜਈ, ਅਤਿ ਮੈਲੇ ਚਿਤਿ ਕਠੋਰ।
- ਸਪੈ ਦੁਧੁ ਪੀਆਈਐ, ਅੰਦਰਿ ਵਿਸੁ ਨਿਕੋਰ।
ਇਥੇ ਨੀਚ ਪਾਤਰ ਮਨਮੁਖ ਦੇ ਸੁਭਾ ਦਾ ਬੜਾ ਯਥਾਰਥ ਸਰੂਪ ਪੇਸ਼ ਕੀਤਾ ਗਿਆ ਹੈ।
2.7 ਉਦਾਰਤਾ
[ਸੋਧੋ]ਗ੍ਰਾਮਿਅਤਾ ਦੇ ਪ੍ਰਸੰਗ ਵਿੱਚ ਚਲਾਕੀ ਨਾਲ ਕਿਸੇ ਅਰਥ ਦੇ ਪ੍ਰਗਟ ਕਰਨ ਨੂੰ ਉਦਾਰਤਾ ਅਰਥ ਗੁਣ ਕਹਿੰਦੇ ਹਨ ਭਾਵ ਜਿਸ ਰਚਨਾ ਵਿੱਚ ਪੇਂਡੂਪੁਣੇ ਜਾਂ ਅਸ਼ਲੀਲਤਾ ਦਾ ਅਭਾਵ ਹੋਵੇ, ਉਥੇ ਉਦਾਰਤਾ ਅਰਥ ਗੁਣ ਹੁੰਦਾ ਹੈ।
ਉਦਾਹਰਣ-
ਹੇ ਪਿਆਰੀ! ਗੁੱਸਾ ਛੱਡ ਅਤੇ ਅੱਖਾਂ ਦੇ ਕਿਨਾਰੇ ਖੋਲ੍ਹ।
ਇਥੇ ‘ਮੇਰੇ ਵੱਲ ਵੇਖ’ ਦੀ ਜਗ੍ਹਾ ‘ਅੱਖਾਂ ਖੋਲ੍ਹ’ ਸ਼ਬਦ ਵਾਕ ਵਿੱਚ ਚਤੁਰਤਾ ਲਿਆ ਰਹੇ ਹਨ, ਇਸ ਲਈ ਇਥੇ ਉਦਾਰਤਾ ਅਰਥ ਗੁਣ ਮੌਜੂਦ ਹੈ।
2.8 ਓਜ
[ਸੋਧੋ]ਜਿਸ ਰਚਨਾ ਵਿੱਚ ਇਰਥ ਦੀ ਪ੍ਰੋੜ੍ਹਤਾ ਹੋਵੇ, ਉਥੇ ਓਜ ਅਰਥ ਗੁਣ ਮੌਜੂਦ ਹੁੰਦਾ ਹੈ।
ਉਦਾਹਰਣ-
ਤੁਹਾਡੀ ਤਲਵਾਰ ਦੁਸ਼ਮਣ ਨੂੰ ਮਾਰ ਕੇ ਅਤੇ ਜੱਸ ਉਤਪੰਨ ਕਰਕੇ ਮਿਆਨ ਵਿੱਚ ਆ ਗਈ।
ਇਸ ਵਾਕ ਵਿੱਚ ‘ਤਲਵਾਰ’ ਨੂੰ ਕਰਤਾ ਬਣਾ ਕੇ ਅਰਥ ਵਿੱਚ ਪ੍ਰੜ੍ਹਤਾ ਦੀ ਸਥਾਪਨਾ ਕੀਤੀ ਗਈ ਹੈ ਅਤੇ ‘ਦੁਸ਼ਮਣ ਨੂੰ ਮਾਰ ਕੇ ਤਲਵਾਰ ਦਾ ਮਿਆਨ ਵਿੱਚ ਆਉਣਾ’ ਇਹ ਵਰਣਨ ਹੋਰ ਕਵੀਆਂ ਵਾਂਗ ਵਧਾ ਚੜ੍ਹਾ ਕੇ ਨਾ ਕਰਦੇ ਹੋਏ ਸੰਖੇਪ ਰੂਪ ਵਿੱਚ ਕਰ ਦਿੱਤਾ ਗਿਆ ਹੈ, ਇਸ ਲਈ ਇਹ ਓਜ ਅਰਥ ਗੁਣ ਹੈ।
2.9 ਕਾਂਤੀ
[ਸੋਧੋ]ਜਿਸ ਰਚਨਾ ਵਿੱਚ ਰਸ ਸਪਸ਼ਟਤਾ ਪੂਰਵਕ ਅਤੇ ਜਲਦੀ ਪ੍ਰਤੀਤ ਹੋਵੇ, ਉਥੇ ਕਾਂਤੀ ਅਰਥ ਗੁਣ ਹੁੰਦਾ ਹੈ।
ਉਦਾਹਰਣ-
- ਸਮਾਂ ਹੈ ਸੁਹਾਵਣਾ,
- ਖੁਮਾਦੀ ’ਚ ਜਹਾਨ ਹੈ,
- ਹਰ ਮਨ ’ਚ ਦੇਖੋ,
- ਮੁਹਬੱਤ ਜਵਾਨ ਹੈ।
ਓਪਰੋਕਤ ਸਤਰਾਂ ਵਿੱਚ ‘ਰਤੀ’ ਸਥਾਈ ਭਾਵ ਰਾਹੀਂ ਸ਼ਿੰਗਾਰ ਰਸ ਦੀ ਪ੍ਰਤੀਤੀ ਹੋਣ ਕਾਰਨ ਇਥੇ ਕਾਂਤੀ ਅਰਥ ਗੁਣ ਮੌਜੂਦ ਹੈ।
2.10 ਸਮਾਧੀ
[ਸੋਧੋ]ਕਿਸੇ ਕਵੀ ਰਾਹੀਂ ਅਣਲਿਖੇ, ਬਿਲਕੁਲ ਨਵੇਂ ਅਤੇ ਪੁਰਾਣੇ ਕਵੀਆਂ ਰਾਹੀਂ ਲਿਖੇ ਅਰਥ ਦੇ ਆਧਾਰ ’ਤੇ ਘੜੇ ਨਵੇਂ ਅਰਥ ਦੇ ਕਾਵਿ ਵਿੱਚ ਦਰਸ਼ਨ ਹੋਣ ਨੂੰ ਸਮਾਧੀ ਅਰਥ ਗੁਣ ਕਹਿੰਦੇ ਹਨ।
ਉਦਾਹਰਣ-
- ਜਗੇ ਜਗੇ ਮੇਰੀ ਚੰਬੇ ਦੀ ਦੁਧੀਆ ਜੋਤੀ,
- ਅਲੋਪ ਕਲ੍ਹ ’ਚ ਲੈ ਜਾਏ ਰੌਸ਼ਨੀ ਦੀ ਬਹਾਰ।
- (ਬਾਵਾ ਬਲਵੰਤ)
ਇਨ੍ਹਾਂ ਸਤਰਾਂ ਵਿੱਚ ਕਵੀ ਨੇ ਕਲਾ ਬਿਰਤੀ ਨੂੰ ਚੰਬੇ ਦੀ ਦੁਧੀਆ ਅਰਥਾਤ ਸਫ਼ੈਦ ਕਲੀ ਦਾ ਰੂਪ ਦਿੱਤਾ ਹੈ ਪਰ ਝਟ ਹੀ ਇਸ ਨਾਲ ‘ਜੋਤੀ’ ਸ਼ਬਦ ਜੋੜ ਕੇ ਇਸਨੂੰ ਲਾਟ ਦੇ ਰੂਪ ਵਿੱਚ ਬਦਲ ਦਿੱਤਾ ਹੈ।
ਆਚਾਰੀਆ ਮੰਮਟ, ਜਗਨਨਾਥ ਅਤੇ ਵਿਸ਼ਵਨਾਥ ਨੇ ਵਾਮਨ ਦੇ ਦਸ ਸ਼ਬਦ-ਗੁਣਾਂ ਦਾ ਮਾਧੁਰਯ, ਓਜ ਅਤੇ ਪ੍ਰਸਾਦ- ਤਿੰਨ ਗੁਣਾਂ ਵਿੱਚ ਹੀ ਅੰਤਰਭਾਵ ਕਰਕੇ ਦਸ ਅਰਥ-ਗੁਣਾਂ ਨੂੰ ਅਸਵੀਕਾਰ ਕਰ ਦਿੱਤਾ। ਮੰਮਟ ਦਾ ਮੰਨਣਾ ਹੈ ਕਿ ਵਾਮਨ ਦੁਆਰਾ ਦਰਸਾਏ ਕੁੱਝ ਗੁਣ ਦੋਸ਼ਭਾਵ ਹਨ ਅਤੇ ਕੁੱਝ ਕਿਤੇ ਗੁਣ ਨਾ ਹੋ ਕੇ ਦੋਸ਼ਰੂਪ ਹੋ ਜਾਂਦੇ ਹਨ। ਆਚਾਰੀਆ ਵਿਸ਼ਵਨਾਥ ਦਾ ਵਿਚਾਰ ਹੈ ਕਿ ਵਾਮਨ ਦੁਆਰਾ ਕਹੇ ਸ਼ਬਦ ਗੁਣਾਂ ਵਿੱਚੋਂ- ਸ਼ਲੇਸ਼, ਸਮਾਧੀ, ਉਦਾਰਤਾ ਅਤੇ ਪ੍ਰਸਾਦ ਗੁਣਾਂ ਦਾ ਓਜ ਗੁਣ ਵਿੱਚ ਹੀ ਅੰਤਰਭਾਵ ਹੋ ਜਾਂਦਾ ਹੈ। ਅਰਥ-ਵਿਅਕਤੀ ਸ਼ਬਦ ਗੁਣ ਦਾ ਪ੍ਰਸਾਦ ਗੁਣ ਦੁਆਰਾ ਹੀ ਬੋਧ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਂਤੀ ਅਤੇ ਸੁਕੁਮਾਰਤਾ ਸ਼ਬਦ ਗੁਣਾਂ ਨੂੰ ਵਿਸ਼ਵਨਾਥ ਨੇ ਗ੍ਰਾਮਯਤਵ ਦੋਸ਼ ਕਿਹਾ ਹੈ। ਸਮਤਾ ਨਾਮਕ ਸ਼ਬਦ ਗਣ ਕਿਤੇ ਦੋਸ਼ ਅਤੇ ਕਿਤੇ ਗੁਣ ਪ੍ਰਤੀਤ ਹੁੰਦਾ ਹੈ।
ਪੁਸਤਕ ਸੂਚੀ
[ਸੋਧੋ]- ਸਿੰਗਲ, ਧਰਮਪਾਲ, ਬਾਵਾ ਬਲਵੰਤ ਇੱਕ ਅਧਿਐਨ, ਨਿਊ ਬੁਕ ਕੰਪਨੀ, ਜਲੰਧਰ, 1964
- ਕੁਲਵੰਤ ਸਿੰਘ, ਵਾਰ ਨਾਦਰ ਸ਼ਾਹ (ਅਧਿਐਨ ਤੇ ਸੰਪਾਦਨ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004
- ਗਰੋਵਰ, ਦਰਸ਼ਨ, ਮੋਹਨ ਸਿੰਘ ਕਾਵਿ-ਸਮੀਖਿਆ, ਪੰਜਾਬੀ ਸਾਹਿਤ ਅਕਾਦਮੀ, ਦਿੱਲੀ, 1988
- ਜੱਗੀ, ਗੁਰਸ਼ਰਨ ਕੌਰ, ਭਾਰਤੀ ਕਾਵੀ ਸ਼ਾਸਤ੍ਰ ਸਰੂਪ ਅਤੇ ਸਿਧਾਂਤ, ਆਰਸ਼ੀ ਪਬਲਿਸ਼ਰਜ਼, ਦਿੱਲੀ, 2014
- ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ, ਭਾਰਤੀ ਕਾਵਿ-ਸ਼ਾਸਤ੍ਰ, ਲਾਹੌਰ ਬੁਕ ਸ਼ਾਪ, ਲੁਧਿਆਣਾ, 1998
- ਭੋਪਾਲ, ਪਿਆਰਾ ਸਿੰਘ, ਕਵੀ ਮੋਹਨ ਸਿੰਘ, ਹਿਰਦੇਜੀਤ ਪ੍ਰਕਾਸ਼ਨ, ਜਲੰਧਰ, 1971
- ਸ਼ਾਸਤਰੀ, ਰਾਜਿੰਦਰ ਸਿੰਘ, ਕਾਵਿ ਪ੍ਰਕਾਸ਼ ਮੰਮਟ (ਅਨੁ.), ਪੰਜਾਬੀ ਯੂਨੀਵਰਸਿਟੀ, ਪਟਿਆਲਾ,1981
- ਸ਼ਰਮਾ, ਸ਼ੁਕਦੇਵ, ਭਾਰਤੀ ਕਾਵਿ ਸ਼ਾਸਤਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2017
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
<ref>
tag defined in <references>
has no name attribute.