ਵਾਸਿਲੀ ਇਵਾਨੋਵਿਚ ਚਾਪਾਏਵ
ਦਿੱਖ
ਵਾਸਿਲੀ ਚਾਪਾਏਵ | |
---|---|
ਜਨਮ | ਬੁਦਾਇਕਾ, ਜੋ ਹੁਣ ਚੁਵਾਸ਼ ਰੀਪਬਲਿਕ ਵਿੱਚ ਚੇਬੋਕਸਾਰਿਆ ਦਾ ਹਿੱਸਾ ਹੈ | ਜਨਵਰੀ 9, 1887
ਮੌਤ | ਸਤੰਬਰ 5, 1919 | (ਉਮਰ 32)
ਲਈ ਪ੍ਰਸਿੱਧ | ਰੂਸੀ ਘਰੇਲੂ ਯੁੱਧ ਦੇ ਦੌਰਾਨ ਇੱਕ ਪ੍ਰਸਿੱਧ ਰੂਸੀ ਸਿਪਾਹੀ ਅਤੇ ਲਾਲ ਫੌਜ ਦਾ ਸੈਨਾਪਤੀ |
Parent(s) | Ivan Stepanovich Chapaev, Yekaterina Semyonovna Chapaeva |
ਪੁਰਸਕਾਰ | ਸੇਂਟ ਜਾਰਜ ਕਰਾਸ (3) |
ਵਾਸਿਲੀ ਇਵਾਨੋਵਿਚ ਚਾਪਾਏਵ ਜਾਂ ਚਾਪਾਏਵ (ਰੂਸੀ: Василий Иванович Чапаев; 9 ਫਰਵਰੀ [ਪੁ.ਤ. 28 ਜਨਵਰੀ] 1887 – 5 ਸਤੰਬਰ 1919) ਰੂਸੀ ਘਰੇਲੂ ਯੁੱਧ ਦੇ ਦੌਰਾਨ ਇੱਕ ਪ੍ਰਸਿੱਧ ਰੂਸੀ ਸਿਪਾਹੀ ਅਤੇ ਲਾਲ ਫੌਜ ਦਾ ਸੈਨਾਪਤੀ ਸੀ।
ਜੀਵਨੀ
[ਸੋਧੋ]ਚਾਪਾਏਵ ਦਾ ਜਨਮ ਬੁਦਾਇਕਾ ਨਾਮ ਦੇ ਇੱਕ ਪਿੰਡ (ਜਿਹੜਾ ਹੁਣ ਚੇਬੋਕਸਾਰਿਆ ਦਾ ਭਾਗ ਹੈ) ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਇੱਕ ਨਾਨ-ਕਮਿਸ਼ਨਡ ਅਫ਼ਸਰ ਦੇ ਤੌਰ ਤੇ ਲੜਿਆ ਅਤੇ ਤਿੰਨ ਵਾਰ ਸੇਂਟ ਜਾਰਜ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਸਤੰਬਰ 1917 'ਚ ਉਹ ਰੂਸੀ ਸੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ (ਬਾਲਸ਼ੇਵਿਕ) ਵਿੱਚ ਸ਼ਾਮਲ ਹੋ ਗਿਆ। ਦਸੰਬਰ 'ਚ ਉਹ 138 ਰਜ਼ਮੈਂਟ ਦੇ ਸਿਪਾਹੀਆਂ ਦੀਆਂ ਵੋਟਾਂ ਨਾਲ ਰਜ਼ਮੈਂਟ ਦਾ ਕਮਾਂਡਰ ਚੁਣਿਆ ਗਿਆ। ਉਸ ਨੇ ਬਾਅਦ ਵਿੱਚ 2 ਨਿਕੋਲਾਏਵ ਡਿਵੀਜ਼ਨ ਅਤੇ 25 ਰਾਈਫਲ ਡਿਵੀਜ਼ਨ ਦਾ ਕਮਾਂਡਰ ਰਿਹਾ।