ਵਾਸੀਲੀ ਸੁਖੋਮਲਿੰਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਸਿਲ ਅਲੈਕਸਾਂਦਰੋਵਿੱਚ ਸੁਖੋਮਲਿੰਸਕੀ
Image of Ukrainian coin commemorating Sukhomlynsky.
ਸੁਖੋਮਲਿੰਸਕੀ ਦੀ ਯਾਦ ਵਿੱਚ ਯੂਕਰੇਨੀ ਸਿੱਕਾ
ਜਨਮВасиль Олександрович Сухомлинський
(1918-09-28)28 ਸਤੰਬਰ 1918
Omelnyk, Kherson Governorate, ਰੂਸੀ ਸਾਮਰਾਜ
ਮੌਤ2 ਸਤੰਬਰ 1970(1970-09-02) (ਉਮਰ 51)
Pavlysh, Kirovohrad Oblast, ਸੋਵੀਅਤ ਯੂਨੀਅਨ
ਰਾਸ਼ਟਰੀਅਤਾਯੂਕਰੇਨੀ
ਪੇਸ਼ਾਅਧਿਆਪਕ, ਪ੍ਰਕਾਸ਼ਕ, ਲੇਖਕ
ਪ੍ਰਸਿੱਧੀ ਸਿਖਿਆ ਵਿਧੀ

ਵਾਸਿਲ ਅਲੈਕਸਾਂਦਰੋਵਿੱਚ ਸੁਖੋਮਲਿੰਸਕੀ (ਯੂਕਰੇਨੀ: Василь Олександрович Сухомлинський; ਰੂਸੀ: Васи́лий Алекса́ндрович Сухомли́нский) (28 ਸਤੰਬਰ 1918 – 2 ਸਤੰਬਰ 1970) ਸੋਵੀਅਤ ਯੂਨੀਅਨ ਵਿੱਚ ਇੱਕ ਯੂਕਰੇਨੀ ਮਾਨਵਵਾਦੀ ਵਿੱਦਿਆ-ਵਿਗਿਆਨੀ ਸੀ। ਪੰਜਾਬੀ ਸਾਹਿਤਕ ਹਲਕਿਆਂ ਵਿੱਚ ਉਹ ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ (ਰੂਸੀ: "Сердце отдаю детям") ਦੇ ਲੇਖਕ ਵਜੋਂ ਮਸ਼ਹੂਰ ਹੈ।

ਜ਼ਿੰਦਗੀ[ਸੋਧੋ]

ਸੁਖੋਮਲਿੰਸਕੀ, ਓਮੇਲਨਿਕ ਨਾਮ ਦੇ ਇੱਕ ਯੂਕਰੇਨੀ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ। 1933 ਵਿਚ ਉਸਨੇ ਸੱਤ ਸਾਲਾ ਪ੍ਰਾਇਮਰੀ ਸਿੱਖਿਆ ਸਕੂਲ ਖ਼ਤਮ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਮਾਂ ਉਨ੍ਹਾਂ ਨੂੰ ਕ੍ਰਿਮਨਚੁਕ ਲੈ ਗਈ ਜਿੱਥੇ ਉਸ ਨੇ ਇਕ ਸਥਾਨਕ ਮੈਡੀਕਲ ਕਾਲਜ ਵਿਚ ਦਾਖਲਾ ਲੈ ਲਿਆ। ਪਰ ਜਲਦ ਹੀ ਉਸ ਨੇ ਮੈਡੀਕਲ ਸਕੂਲ ਛੱਡ ਦਿੱਤਾ ਅਤੇ ਰੋਬਟਫਕ ਵਿਚ ਭਰਤੀ ਹੋ ਗਿਆ, ਜੋ ਉਸ ਨੇ ਥੋੜੇ ਸਮੇਂ ਵਿਚ ਖ਼ਤਮ ਕਰ ਲਿਆ। 1935 ਵਿਚ ਉਸ ਨੇ ਆਪਣੇ ਜੱਦੀ ਪਿੰਡ ਦੇ ਨੇੜੇ ਹੀ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। 1938 ਵਿੱਚ ਸੁਖੋਮਲਿੰਸਕੀ ਨੇ ਪੋਲਟਾਵਾ ਪੈਡਾਗੋਜੀਕਲ ਇੰਸਟੀਚਿਊਟ ਵਿੱਚ ਦਾਖਲਾ ਲਿਆ ਜਿਸ ਵਿੱਚੋਂ ਉਸਨੇ ਉਸੇ ਸਾਲ ਗ੍ਰੈਜੂਏਸ਼ਨ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ ਉਹ ਆਪਣੀ ਮੂਲ ਭੂਮੀ ਵਿੱਚ ਪਰਤ ਆਇਆ ਜਿੱਥੇ ਉਨ੍ਹਾਂ ਨੇ ਓਨੂਫਰੀਯਵਵ ਮਿਡਲ ਸਕੂਲ ਵਿੱਚ ਯੂਕਰੇਨੀ ਭਾਸ਼ਾ ਅਤੇ ਸਾਹਿਤ ਦੇ ਅਧਿਆਪਕ ਵਜੋਂ ਕੰਮ ਸ਼ੁਰੂ ਕੀਤਾ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ 1941 ਵਿੱਚ ਅਗਲੀ ਲਾਈਨ ਤੇ ਵਲੰਟੀਅਰ ਵਜੋਂ ਸੇਵਾ ਕੀਤੀ ਅਤੇ ਮਾਸਕੋ ਦੀ ਸੁਰੱਖਿਆ ਦੇ ਦੌਰਾਨ ਜਨਵਰੀ 1942 ਵਿੱਚ ਜਦੋਂ ਇੱਕ ਜੂਨੀਅਰ ਪੁਲਿਸਰੱਕ ਸੀ, ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਅਤੇ ਕੇਵਲ ਇਕ ਚਮਤਕਾਰ ਹੀ ਸੀ ਕਿ ਉਹ ਬਚ ਗਿਆ ਸੀ। ਸ਼ੈੱਲ ਦਾ ਟੁਕੜਾ ਰਹਿੰਦੀ ਉਮਰ ਉਹਦੀ ਛਾਤੀ ਵਿਚ ਰਿਹਾ। ਉਸ ਨੂੰ ਉਰਾਲ ਪਹਾੜਾਂ ਵਿਚ ਇਕ ਫ਼ੌਜੀ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਸ ਦਾ ਡਾਕਟਰੀ ਇਲਾਜ ਜਾਰੀ ਰਿਹਾ। ਇਸ ਸਮੇਂ ਦੌਰਾਨ ਉਹ ਲਗਾਤਾਰ ਮੁਹਾਜ਼ ਤੇ ਵਾਪਸ ਆਉਣ ਲਈ ਬੇਨਤੀ ਕਰਦਾ ਰਿਹਾ ਜਦੋਂ ਕਿ ਮੈਡੀਕਲ ਕਮਿਸ਼ਨ ਨੇ ਉਸ ਨੂੰ ਇਹਦੀ ਆਗਿਆ ਨਹੀਂ ਸੀ ਦਿੱਤੀ। ਉਸ ਨੂੰ ਯੂਫਾ ਵਿਚ ਇਕ ਮਿਡਲ ਸਕੂਲ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ। 1944 ਵਿਚ ਜਦੋਂ ਮੂਲ ਭੂਮੀਆਂ ਨਾਜ਼ੀ ਜਰਮਨੀ ਤੋਂ ਆਜ਼ਾਦ ਹੋ ਗਈਆਂ ਸਨ ਤਾਂ ਉਨ੍ਹਾਂ ਨੂੰ ਖੇਤਰੀ ਪੀਪਲਜ਼ ਐਜੂਕੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। 1947 ਵਿਚ, ਉਹ ਪਾਲੀਸ਼, ਓਨਫਰੀਯਾਈਵ ਰਾਏਨ ਦੇ ਪਵਿਲੇਸ਼ ਸੈਕੰਡਰੀ ਸਕੂਲ ਦਾ (ਆਪਣੀ ਬੇਨਤੀ ਤੇ) ਪ੍ਰਿੰਸੀਪਲ ਬਣ ਗਿਆ ਅਤੇ ਇਸ ਪੋਸਟ ਤੇ ਉਹ ਆਪਣੇ ਜੀਵਨ ਦੇ ਅੰਤ ਤੱਕ ਰਿਹਾ।

ਸਿੱਖਿਆ ਦਰਸ਼ਨ[ਸੋਧੋ]

ਵਾਸੀਲੀ ਸੁਖੋਮਲਿੰਸਕੀ ਦੇ ਵਿਦਿਆ ਵਿਗਿਆਨ ਦਾ ਵਡਮੁੱਲਾ ਤੱਤ ਬੱਚੇ ਨੂੰ ਭਵਿੱਖ ਦੇ ਇਨਸਾਨ ਵਜੋਂ ਦੇਖਣਾ ਸੀ। ਉਸ ਅਨੁਸਾਰ, ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸ਼ਗਿਰਦਾਂ ਦੇ ਭਵਿੱਖ ਦੇ ਇਨਸਾਨਾਂ ਵਜੋਂ ਨਕਸ਼ ਸੰਵਾਰਨ, ਉਨ੍ਹਾਂ ਵਿਚ ਸਿੱਖਣ ਦੀ ਜਗਿਆਸਾ ਪੈਦਾ ਕਰਨ। ਬਾਲਾਂ ਦੀ ਅਗਵਾਈ ਕਰਦਿਆਂ ਆਪਣੇ ਨਿੱਜੀ ਤਜਰਬਿਆਂ ਅਤੇ ਅਨੁਭਵਾਂ ਦੇ ਆਧਾਰ ‘ਤੇ ਉਸ ਨੇ ਵਿਦਿਅਕ ਜਗਤ ਨੂੰ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’, ‘ਇੱਕ ਨਾਗਰਿਕ ਦਾ ਜਨਮ’, ‘ਸਮੂਹ ਦੀ ਸਿਆਣੀ ਸ਼ਕਤੀ’, ‘ਪਾਵਲਿਅਸ਼ ਸੈਕੰਡਰੀ ਸਕੂਲ’ ਆਦਿ ਦਰਜਨਾਂ ਕਿਤਾਬਾਂ ਅਤੇ ਸੈਂਕੜੇ ਲੇਖ ਦਿੱਤੇ। ਉਸ ਦਾ ਵਿਦਿਆ ਵਿਗਿਆਨ ਦਯਾ, ਸੱਚ, ਭਾਵਨਾਵਾਂ, ਹੱਡ-ਮਾਸ ਅਤੇ ਚਿੰਤਨ ‘ਤੇ ਆਧਾਰਿਤ ਸੀ। ਉਸ ਦਾ ਨਿਸ਼ਚਾ ਸੀ ਕਿ ਬੱਚਿਆਂ ਨੂੰ ਨਾ ਕੇਵਲ ਚੰਗਿਆਈ ਅਤੇ ਬੁਰਾਈ ਵਿਚ ਫਰਕ ਕਰਨਾ ਸਿਖਾਉਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਬੁਰਾਈ ਤੇ ਬੇਇਨਸਾਫੀ ਵਿਰੁੱਧ ਬੇਕਿਰਕ ਹੋਣਾ ਵੀ ਸਿਖਾਉਣਾ ਚਾਹੀਦਾ ਹੈ।[1]

ਹਵਾਲੇ[ਸੋਧੋ]

  1. ਸਵਰਨ ਸਿੰਘ ਭੰਗੂ (2018-09-13). "ਵਿਦਿਆ ਚਿੰਤਕ ਵਾਲਿਸੀ ਸੁਖੋਮਲਿੰਸਕੀ - Tribune Punjabi". Tribune Punjabi. Retrieved 2018-09-19.