ਵਿਆਸਰਾਇਆ ਬੱਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਆਸਰਾਇਆ ਬੱਲਾਲ (ਕੰਨੜ: ವ್ಯಾಸರಾಯ ಬಲ್ಲಾಳ) (1 ਦਸੰਬਰ 1923  - 30 ਜਨਵਰੀ 2008) ਕੰਨੜ ਭਾਸ਼ਾ ਦਾ ਵੱਡਾ ਅਤੇ 1986 ਵਿੱਚ ਆਪਣੇ ਨਾਵਲ ਬੰਦਾਇਆ ਲਈ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਕ ਸੀ।[1] ਉਸ ਦੇ ਨਾਵਲ ਹੇਮੰਤਾਗਾਨਾ, ਉੱਤਰਾਯਾਨਾ ਅਤੇ ਬੰਦਾਇਆ ਕੰਨੜ ਨਾਵਲ ਲਈ ਉਸਦਾ ਪ੍ਰਮੁੱਖ ਯੋਗਦਾਨ ਹਨ।

ਕੈਰੀਅਰ[ਸੋਧੋ]

ਬੱਲਾਲ ਆਪਣੀ ਅਨੁਰਾਕਟੇ, ਵਾਤਸਲਿਆ ਪਥ, ਹੇਮੰਤਗਾਨਾ ਅਤੇ ਉਤਾਰਾਇਨਾ ਵਰਗੀਆਂ ਔਰਤਾਂ ਦੀ ਤਸਵੀਰਕਸ਼ੀ ਵਿੱਚ ਬਹੁਤ ਸੰਵੇਦਨਸ਼ੀਲ ਸੀ। ਬੱਲਾਲਰਾ ਕਾਦੰਬਰੀਗੱਲੂ ਦੇ ਸਿਰਲੇਖ ਨਾਲ ਬੱਲਾਲ ਦੇ ਨਾਵਲਾਂ ਬਾਰੇ ਇੱਕ ਆਲੋਚਨਾਤਮਕ ਵਿਸ਼ਲੇਸ਼ਣ ਐਮਜੀਐਮ ਕਾਲਜ ਦੁਆਰਾ ਇਸਦੇ ਤਤਕਾਲੀ ਪ੍ਰਿੰਸੀਪਲ ਅਤੇ ਲੇਖਕ ਕੁ. ਸ਼ੀ. ਹਰਿਦਾਸ ਭੱਟ ਨੇ ਪ੍ਰਕਾਸ਼ਤ ਕਰਵਾਇਆ ਸੀ।

“ਫਿਰ ਵੀ ਕੁਝ ਪ੍ਰਸ਼ਨ ਅਜੇ ਵੀ ਰਹੱਸ ਬਣੇ ਹੋਏ ਹਨ। ਬੱਲਾਲ ਨੇ ਉਡੂਪੀ, ਜਿੱਥੇ ਉਹ ਪੈਦਾ ਹੋਇਆ ਸੀ, ਵਿੱਚ ਆਪਣੀ ਰਿਟਾਇਰਡ ਜ਼ਿੰਦਗੀ ਜਿਉਣ ਦੀ ਚੋਣ ਕਿਉਂ ਨਹੀਂ ਕੀਤੀ? ਬੱਲਾਲ ਨੂੰ ਉਡੂਪੀ ਵਿੱਚ ਆਯੋਜਿਤ ਕੀਤੇ ਜਾ ਰਹੇ 74 ਵੇਂ ਆਲ ਇੰਡੀਆ ਕੰਨੜ ਸਾਹਿਤ ਸੰਮੇਲਨ ਦਾ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਇਹ ਪ੍ਰਸ਼ਨ ਸਾਨੂੰ ਲੰਬੇ ਸਮੇਂ ਲਈ ਸਤਾਉਂਦੇ ਰਹਿਣਗੇ,” ਪ੍ਰੋ. ਹਿਰਿਆਡਕਾ ਨੇ ਕਿਹਾ ਸੀ।

ਵਿਆਸਾਰਾਇਆ ਬੱਲਾਲ ਨੇ ਆਪਣੀ ਸਾਹਿਤਕ ਜ਼ਿੰਦਗੀ ਮੁੰਬਈ ਤੋਂ ਕੰਨੜ ਰਸਾਲਾ ਨੂਡੀ ਦੇ ਵਿੱਚ ਆਪਣੇ ਯੋਗਦਾਨ ਨਾਲ ਸ਼ੁਰੂ ਕੀਤੀ ਸੀ। ਦਰਅਸਲ ਉਸ ਦਾ ਪਹਿਲਾ ਨਾਵਲ ਅਨੁਰਾਕਟੇ ਨੂਡੀ ਵਿੱਚ ਸੀਰੀਅਲ ਦੇ ਰੂਪ ਵਿੱਚ ਛਪਿਆ ਸੀ। ਇਹ ਬਾਅਦ ਵਿੱਚ ਇੱਕ ਨਾਵਲ ਵਜੋਂ ਪ੍ਰਕਾਸ਼ਤ ਹੋਇਆ ਸੀ।

ਮੁੰਬਈ ਵਿੱਚ ਵਿਆਸਰਾਇਆ ਬੱਲਾਲ ਅਤੇ ਹੋਰ ਦੋਸਤ, ਦੇਸ਼ ਦੀ ਆਜ਼ਾਦੀ ਅਤੇ ਸਮਾਜਵਾਦ, ਕੰਨੜ ਦੀ ਮਹੱਤਤਾ ਦੇ ਵਿਚਾਰਾਂ ਨਾਲ ਸਰਗਰਮ ਸਨ।

ਬੱਲਾਲ ਦੀਆਂ ਲਿਖਤਾਂ ਕੰਨੜ ਮਾਧਿਅਮ ਅਤੇ ਕੰਨੜ ਸਿੱਖਣ ਦੀ ਮਹੱਤਤਾ 'ਤੇ ਵੀ ਕੇਂਦ੍ਰਿਤ ਕੀਤਾ।

ਉਡੂਪੀ ਵਿੱਚ 74 ਵੇਂ ਆਲ ਇੰਡੀਆ ਕੰਨੜ ਸਾਹਿਤ ਸੰਮੇਲਨ ਦੇ ਪ੍ਰਧਾਨ ਦੇ ਅਹੁਦੇ ਲਈ ਬੱਲਾਲ ਦੀ ਉਮੀਦਵਾਰੀ ਦੀ ਜ਼ੋਰਦਾਰ ਢੰਗ ਨਾਲ ਪੈਰਵਾਈ ਨਹੀਂ ਕੀਤੀ ਗਈ।

ਬੱਲਾਲ ਬਹੁਤ ਸੰਕੋਚ ਵਾਲਾ ਆਦਮੀ ਸੀ। ਉਹ ਇੱਕ ਸੰਵੇਦਨਸ਼ੀਲ ਵਿਅਕਤੀ ਸੀ ਅਤੇ ਇਹ ਸੰਵੇਦਨਸ਼ੀਲਤਾ ਉਸਦੇ ਕੰਮਾਂ ਵਿੱਚ ਝਲਕਦੀ ਸੀ। ਬੱਲਾਲ ਨੇ ਆਪਣੇ ਨਾਵਲ ਬੰਦਾਇਆ ਵਿੱਚ ਟਰੇਡ ਯੂਨੀਅਨਾਂ ਦੇ ਕੰਮ ਨੂੰ ਖੂਬਸੂਰਤੀ ਨਾਲ ਸਾਹਮਣੇ ਲਿਆਂਦਾ।

ਵਿਆਸਾਰਾਏ ਬੱਲਾ ਆਪਣੀ ਇਨਕਲਾਬੀ ਸੋਚ ਲਈ ਜਾਣਿਆ ਜਾਂਦਾ ਸੀ ਅਤੇ ਉਸਨੇ 25 ਤੋਂ ਵੱਧ ਕਿਤਾਬਾਂ ਲਿਖੀਆਂ ਸਨ ਜਿਨ੍ਹਾਂ ਵਿੱਚ ਨਾਵਲ, 100 ਛੋਟੀਆਂ ਕਹਾਣੀਆਂ, ਰਾਜਨੀਤੀ, ਦੋ ਨਾਟਕ ਅਤੇ ਬੱਚਿਆਂ ਦੀਆਂ ਕਿਤਾਬਾਂ ਸ਼ਾਮਲ ਸਨ। ਉਸਦਾ ਨਾਵਲ ‘ਉੱਤਰਾਯਣਾ’ ਉਸ ਦੀ ਸਰਬੋਤਮ ਰਚਨਾ ਵਜੋਂ ਪ੍ਰਸਿੱਧ ਹੋਈ, ਅਤੇ ਦੋ ਹੋਰ ਪੁਸਤਕਾਂ ‘ਬੰਦਾਇਆ’ ਅਤੇ ‘ਮੰਜਰੀ’ ਦੀ ਖ਼ੂਬ ਪ੍ਰਸੰਸਾ ਹੋਈ। 'ਬੰਦਾਇਆ' ਨੇ ਉਸਨੂੰ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਦੁਆਇਆ। ਮੁੰਬਈ ਵਿੱਚ ਪੰਜ ਦਹਾਕਿਆਂ ਤੋਂ ਰਹਿਣ ਵਾਲੇ ਲੇਖਕ ਨੇ ਅਕਾਸ਼ਵਾਨੀ-ਮੁੰਬਈ ਲਈ ਲਘੂ ਕਹਾਣੀਆਂ ਦਾ ਯੋਗਦਾਨ ਪਾਇਆ। ਉਸਨੇ ਕਮਲਾਦੇਵੀ ਚੱਟੋਪਾਧਿਆਏ ਦੁਆਰਾ ਪ੍ਰਕਾਸ਼ਤ ਕੰਨੜ ਹਫ਼ਤਾਵਾਰੀ 'ਨੂਡੀ' ਦੇ ਸੰਪਾਦਕ ਵਜੋਂ ਵੀ ਕੰਮ ਕੀਤਾ। ਉਹ ਮੁੰਬਈ ਵਿੱਚ ਕਰਨਾਟਕ ਸੰਘ ਦਾ ਇੱਕ ਪ੍ਰਮੁੱਖ ਮੈਂਬਰ ਸੀ ਅਤੇ ਅਖਬਾਰਾਂ ਵਿੱਚ ਕਾਲਮਾਂ ਵਿੱਚ ਯੋਗਦਾਨ ਪਾਇਆ ਸੀ। ਆਪਣੀ ਰਿਟਾਇਰਮੈਂਟ ਤੋਂ ਬਾਅਦ, ਸ੍ਰੀ ਬੱਲਾਲ ਬੰਗਲੌਰ ਵਿੱਚ ਸੈਟਲ ਹੋ ਗਿਆ ਜਿਥੇ ਉਸ ਨੇ ਲਿਖਣਾ ਜਾਰੀ ਰੱਖਿਆ। ਸ੍ਰੀ ਬੱਲਾਲ ਹਾਲ ਵਿੱਚ ਇੱਕ ਨਿਰਾਸ਼ ਆਦਮੀ ਸੀ ਕਿਉਂਕਿ ਪਿਛਲੇ ਮਹੀਨੇ ਉਡੂਪੀ ਵਿੱਚ ਆਯੋਜਿਤ 74 ਵੇਂ ‘ਅਖਿਲ ਭਾਰਤ ਕੰਨੜ ਸਾਹਿਤ ਸੰਮੇਲਨ’ ਦੀ ਪ੍ਰਧਾਨਗੀ ਲਈ ਕੰਨੜ ਸਾਹਿਤ ਪਰਿਸ਼ਦ (ਕੇਐਸਪੀ) ਦੇ ਕੇਂਦਰੀ ਦਫ਼ਤਰ ਵਲੋਂ ਉਸ ਦੇ ਨਾਮ ਨੂੰ ਵਿਚਾਰਿਆ ਨਹੀਂ ਗਿਆ ਸੀ।

ਹਵਾਲੇ[ਸੋਧੋ]