ਵਿਆਹ ਦੇ ਗੌਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਹਿਲੇ ਸਮਿਆਂ ਵਿਚ ਜਦ ਮੁੰਡੇ/ਕੁੜੀ ਦਾ ਵਿਆਹ ਦਾ ਦਿਨ ਨੀਯਤ ਕਰ ਦਿੱਤਾ ਜਾਂਦਾ ਸੀ, ਉਸ ਦਿਨ ਤੋਂ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਸਨ। ਆਮ ਤੌਰ ਤੇ ਸਵਾ ਮਹੀਨਾ ਪਹਿਲਾਂ ਵਿਆਹ ਧਰਿਆ ਜਾਂਦਾ ਸੀ। ਗੀਤ ਗਾਉਣ ਲਈ ਸ਼ਰੀਕੇ ਵਾਲੀਆਂ ਇਸਤਰੀਆਂ ਤੇ ਲੜਕੀਆਂ ਨੂੰ ਨੈਣ ਰਾਹੀਂ ਸੱਦੇ ਭੇਜੇ ਜਾਂਦੇ ਸਨ। ਜਿਨ੍ਹਾਂ ਇਸਤਰੀਆਂ ਨੂੰ ਜਿਆਦਾ ਗੀਤ ਆਉਂਦੇ ਹੁੰਦੇ ਸਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਸੀ। ਰਾਤ ਨੂੰ ਕੰਮ ਧੰਦਿਆਂ ਤੋਂ ਵਿਹਲੀਆਂ ਹੋ ਕੇ ਗੀਤ ਗਾਉਂਦੀਆਂ ਸਨ। ਗਰਮੀ ਦੇ ਮੌਸਮ ਵਿਚ ਵਿਹੜੇ ਵਿਚ ਜਾਂ ਕੋਠੇ ਉੱਪਰ ਬੈਠ ਕੇ ਗੀਤ ਗਏ ਜਾਂਦੇ ਸਨ। ਸਰਦੀਆਂ ਵਿਚ ਦਲਾਣਾਂ ਵਿਚ ਬੈਠ ਕੇ ਗਾਉਂਦੀਆਂ ਸਨ। ਮੁੰਡੇ ਦੇ ਵਿਆਹ ਵਿਚ ਪਹਿਲਾਂ ਪੰਜ-ਚਾਰ ਘੋੜੀਆਂ ਗਾਈਆਂ ਜਾਂਦੀਆਂ ਸਨ। ਫੇਰ ਦੂਸਰੇ ਗੀਤ ਗਾਉਂਦੀਆਂ ਸਨ। ਏਸੇ ਤਰ੍ਹਾਂ ਕੁੜੀ ਦੇ ਵਿਆਹ ਵਿਚ ਪਹਿਲਾਂ ਚਾਰ ਪੰਜ ਸੁਹਾਗ ਗਾਏ ਜਾਂਦੇ ਸਨ, ਫੇਰ ਦੂਜੇ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਸਨ। ਹੁਣ ਵਿਆਹ ਤੋਂ ਸਵਾ ਮਹੀਨਾ ਪਹਿਲਾਂ ਗੀਤ ਗਾਉਣ ਦਾ ਰਿਵਾਜ ਖ਼ਤਮ ਹੋ ਗਿਆ ਹੈ। ਹੁਣ ਦਾ ਵਿਆਹ ਦੇ ਦਿਨ ਤੋਂ ਇਕ ਦਿਨ ਪਹਿਲਾਂ ਵਿਆਹ ਦੇ ਗੀਤ ਗਾਏ ਜਾਂਦੇ ਹਨ ਜਿਨ੍ਹਾਂ ਨੂੰ ਹੁਣ ਲੇਡੀਜ਼ ਸੰਗੀਤ ਕਹਿੰਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.