ਸਮੱਗਰੀ 'ਤੇ ਜਾਓ

ਵਿਕੀਪੀਡੀਆ:ਅੰਦਾਜ਼/ਮੁਖੀ ਸੈਕਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਮੁਖੀ ਸੈਕਸ਼ਨ, ਜਾਣ-ਪਛਾਣ ਸੈਕਸ਼ਨ ਜਾਂ ਮੋਹਰੀ ਸੈਕਸ਼ਨ ਵਿਕੀਪੀਡੀਆ ਲੇਖ ਵਿਚ ਟੇਬਲ ਆੱਫ਼ ਕੰਨਟੈਂਟ ਅਤੇ ਪਹਿਲੇ ਹੈਡਿੰਗ ਤੋਂ ਪਹਿਲਾਂ ਇਕ ਸੈਕਸ਼ਨ ਹੁੰਦਾ ਹੈ। ਮੁਖੀ ਸੈਕਸ਼ਨ ਲੇਖ ਦੇ ਵਿਸ਼ੇ ਨਾਲ਼ ਜਾਣ-ਪਛਾਣ ਅਤੇ ਲੇਖ ਦੇ ਅਹਿਮ ਪਹਿਲੂਆਂ ਦਾ ਸੰਖੇਪ ਸਾਰ ਹੁੰਦਾ ਹੈ। ਵਿਕੀਪੀਡੀਆ ਦੇ ਮੁਖੀ ਸੈਕਸ਼ਨ ਖ਼ਬਰਾਂ ਵਾਲ਼ੇ ਅੰਦਾਜ਼ ਵਿਚ ਨਹੀਂ ਲਿਖਣਾ ਹੁੰਦਾ।

ਮੁਖੀ ਸੈਕਸ਼ਨ ਸਾਰੇ ਲੇਖ ਦੇ ਸੰਖੇਪ ਜਾਇਜ਼ੇ ਵਜੋਂ ਉੱਭਰ ਕੇ ਆਉਣ ਦੇ ਕਾਬਲ ਹੋਣਾ ਚਾਹੀਦਾ ਹੈ। ਇਹ ਵਿਸ਼ੇ ਨੂੰ ਸਪੱਸ਼ਟ ਕਰਦੇ ਹੋਏ ਦੱਸੇ ਕਿ ਵਿਸ਼ਾ ਉੱਘਾ ਕਿਉਂ ਹੈ ਅਤੇ ਮਕਬੂਲ ਤਨਾਜ਼ਾਂ ਜਾਂ ਵਿਵਾਦਾਂ ਸਮੇਤ ਲੇਖ ਦੇ ਅਹਿਮ ਨੁਕਤਿਆਂ ਦਾ ਸਾਰ ਪੇਸ਼ ਕਰਦਾ ਹੋਵੇ। ਇਸ ਵਿਚਲੀ ਲਿਖਤ ਭਰੋਸੇਯੋਗ ਸਰੋਤਾਂ ਦੇ ਹਵਾਲਿਆਂ ਸਮੇਤ ਲਿਖੀ ਜਾਣੀ ਚਾਹੀਦੀ ਹੈ।

ਆਮ ਤੌਰ ਤੇ ਮੁਖੀ ਸੈਕਸ਼ਨ ਵਿਚ ਚਾਰ ਤੋਂ ਵੱਧ ਪੈਰੇ ਨਹੀਂ ਹੋਣੇ ਚਾਹੀਦੇ। ਇਹ ਇਕ ਸਰੋਤ ਦੇ ਹਵਾਲੇ ਦਿੰਦੇ ਹੋਏ ਇਕ ਵਧੀਆ ਅੰਦਾਜ਼ ਅਤੇ ਉਦਾਸੀਨ ਨਜ਼ਰੀਏ ਤੋਂ ਲਿਖਿਆ ਹੋਣਾ ਚਾਹੀਦਾ ਹੈ ਜੋ ਪਾਠਕਾਂ ਨੂੰ ਬਾਕੀ ਦਾ ਲੇਖ ਪੜ੍ਹਨ ਦਾ ਸੱਦਾ ਦਿੰਦਾ ਹੋਵੇ ਕਿਉਂਕਿ ਬਹੁਤ ਲੋਕ ਲੇਖ ਦਾ ਮੁਖੀ ਸੈਕਸ਼ਨ ਹੀ ਪੜ੍ਹਦੇ ਹਨ।