ਵਿਕੀਪੀਡੀਆ:ਇਤਿਹਾਸ/ਮੁੱਖਲੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਤਿਹਾਸ
ਇਤਿਹਾਸ

ਇਤਿਹਾਸ ਜਾਂ ਅਤੀਤ ਇਤਿਹਾਸ ਮਨੁੱਖਾਂ ਦੇ ਭੂਤ-ਕਾਲ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।

ਇਤਿਹਾਸ ਸ਼ਬਦ ਦੀ ਵਰਤੋਂ ਖਾਸ ਤੌਰ ਤੇ ਦੋ ਅਰਥਾਂ ਵਿੱਚ ਕੀਤੀ ਜਾਂਦੀ ਹੈ। ਇੱਕ ਹੈ ਪ੍ਰਾਚੀਨ ਅਤੇ ਬੀਤੇ ਹੋਏ ਕਾਲ ਦੀਆਂ ਘਟਨਾਵਾਂ ਅਤੇ ਦੂਜਾ ਉਨ੍ਹਾਂ ਘਟਨਾਵਾਂ ਸਬੰਧੀ ਧਾਰਨਾ। ਇਤਿਹਾਸ ਸ਼ਬਦ (ਇਤੀ+ਹ+ਆਸ; ਅਸ ਧਾਤੂ, ਲਿਟ ਲਕਾਰ , ਅੰਨ ਪੁਰਖ ਅਤੇ ਇੱਕ-ਵਚਨ) ਤੋਂ ਉਪਜਿਆ ਹੈ ਇਹ ਤਾਂ ਪੱਕਾ ਹੈ। ਯੂਨਾਨ ਦੇ ਲੋਕ ਇਤਿਹਾਸ ਲਈ ਹਿਸਤਰੀ (ਯੂਨਾਨੀ ἱστορία - ਮਤਲਬ "ਜਾਂਚ, ਜਾਂਚ ਰਾਹੀਂ ਹਾਸਲ ਕੀਤਾ ਗਿਆਨ"[੩])। ਹਿਸਟਰੀ ਦਾ ਸ਼ਬਦੀ ਅਰਥ ਬੁਣਨਾ ਵੀ ਸੀ। ਅੰਦਾਜ਼ਾ ਹੈ ਕਿ ਪਛਾਤੀਆਂ ਘਟਨਾਵਾਂ ਨੂੰ ਸੁਚੱਜੇ ਢੰਗ ਨਾਲ ਬੁਣਕੇ ਅਜਿਹਾ ਚਿੱਤਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜੋ...