ਵਿਕੀਪੀਡੀਆ:ਇੱਕ ਦਿਨ ਇੱਕ ਲੇਖ ਐਡਿਟਾਥਾਨ
ਦਿੱਖ
ਮੁੱਖ ਸਫ਼ਾ | ਅਰਚਾਇਵ |
ਇੱਕ ਦਿਨ ਇੱਕ ਲੇਖ ਐਡਿਟਾਥਾਨ
ਇੱਕ ਦਿਨ ਇੱਕ ਲੇਖ ਐਡਿਟਾਥਾਨ ਇੱਕ ਆਨਲਾਈਨ ਐਡਿਟਾਥਾਨ ਹੈ ਜੋ 31 ਅਗਸਤ 2016 ਨੂੰ ਕੇਵਲ ਇੱਕ ਦਿਨ ਲਈ ਕਰਵਾਇਆ ਜਾ ਰਿਹਾ ਹੈ। ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਚੋਣਵੇਂ ਲੇਖ ਦਿਖਾਉਣ ਲਈ ਸੰਪੂਰਨ ਲੇਖ ਬਣਾਉਣਾ ਹੈ। ਸੰਪੂਰਨ ਲੇਖ ਬਣਾਊਣ ਵਾਲੇ ਵਰਤੋਂਕਾਰਾਂ ਨੂੰ ਖ਼ਾਸ ਇਨਾਮ ਦਿੱਤੇ ਜਾਣਗੇ।
ਸਾਡੇ ਮੈਂਬਰਾਂ ਨਾਲ ਮਿਲੋ !
ਨਿਯਮ
[ਸੋਧੋ]- ਲੇਖ 31 ਅਗਸਤ 2016 ਨੂੰ 0:00 ਤੋਂ 23:59 (IST) ਦੇ ਦਰਮਿਆਨ ਬਣਾਇਆ ਜਾਂ ਵਧਾਇਆ ਜਾਣਾ ਚਾਹੀਦਾ ਹੈ।
- ਹਰੇਕ ਵਰਤੋਂਕਾਰ ਇਸ ਇੱਕ ਦਿਨਾਂ ਐਡਿਟਾਥਾਨ ਵਿੱਚ ਕੇਵਲ ਇੱਕ ਲੇਖ ਹੀ ਪੇਸ਼ ਕਰ ਸਕਦਾ ਹੈ।
- ਵਰਤੋਂਕਾਰ ਆਪਣੀ ਮਰਜੀ ਮੁਤਾਬਿਕ ਕੋਈ ਵੀ ਲੇਖ ਲਿਖ ਸਕਦਾ ਹੈ। ਨਵਾਂ ਲੇਖ ਵੀ ਬਣਾਇਆ ਜਾ ਸਕਦਾ ਹੈ ਪਰ ਜੇਕਰ ਪੁਰਾਣਾ ਲੇਖ ਸੋਧਣਾ ਹੋਵੇ ਤਾਂ ਧਿਆਨ ਰੱਖੋ ਕਿ 200-250 ਸ਼ਬਦਾਂ ਤੋਂ ਘੱਟ ਸ਼ਬਦਾਂ ਵਾਲੇ ਲੇਖਾਂ ਨੂੰ ਤਰਜੀਹ ਦਿੱਤੀ ਜਾਵੇ।
- ਐਡਿਟਾਥਾਨ ਲਈ ਬਣਾਏ ਜਾਣ ਵਾਲੇ ਲੇਖ ਵਿੱਚ ਇੱਕ ਦਿਨ ਇੱਕ ਲੇਖ ਐਡਿਟਾਥਾਨ ਸ਼੍ਰੇਣੀ ਜੋੜੀ ਜਾਵੇ।
- ਵਰਤੋਂਕਾਰ ਲੇਖ ਨੂੰ ਆਫਲਾਈਨ ਪਹਿਲਾਂ ਹੀ ਅਨੁਵਾਦ ਕਰਕੇ ਰੱਖ ਸਕਦੇ ਹਨ ਪਰ ਯਾਦ ਰਹੇ ਕਿ ਲੇਖ ਨੂੰ 31 ਅਗਸਤ ਨੂੰ ਹੀ ਪ੍ਰਕਾਸ਼ਿਤ ਭਾਵ ਪਬਲਿਸ਼ ਕੀਤਾ ਜਾਵੇ।
- ਸੰਪੂਰਨ ਲੇਖ ਤੋਂ ਭਾਵ ਕਿ ਉਸ ਵਿਸ਼ੇ ਸਬੰਧੀ ਪੂਰੀ ਜਾਣਕਾਰੀ ਹੋਵੇ, ਤਸਵੀਰਾਂ ਹੋਣ, ਹਵਾਲੇ ਹੋਣ, ਜਾਣਕਾਰੀ-ਬਕਸਾ, ਆਦਿ। ਵਧੇਰੇ ਬਿਹਤਰੀ ਲਈ ਅੰਗਰੇਜ਼ੀ ਵਿਕੀ 'ਚੋਂ ਅਨੁਵਾਦ ਕਰਕੇ ਲਿਖਿਆ ਜਾ ਸਕਦਾ ਹੈ।
- ਲੇਖ ਵਿਕੀ ਨਿਯਮਾਂ ਅਨੁਸਾਰ ਵਧਾਉਣਾ ਹੈ।