ਵਿਕੀਪੀਡੀਆ:ਉਦਾਸੀਨ ਨਜ਼ਰੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Wikipedia scale of justice.png

ਉਦਾਸੀਨ ਨਜ਼ਰੀਏ ਦਾ ਮਤਲਬ ਹੈ ਕਿਸੇ ਇਕ ਦਾ ਪੱਖ ਨਾ ਲੈਣਾ, ਹਿਮਾਇਤ ਨਾ ਕਰਨਾ। ਉਦਾਸੀਨ ਨਜ਼ਰੀਏ ਤੋਂ ਲਿਖਣ ਦਾ ਮਤਲਬ ਹੈ ਕਿ ਲਿਖਤ ਜਾਂ ਸਫ਼ਾ ਕਿਸੇ ਦੀ ਹਿਮਾਇਤ ਨਾ ਕਰਦਾ ਹੋਵੇ। ਸਾਰੇ ਵਿਕੀਪੀਡੀਆ ਲੇਖ ਇਕ ਉਦਾਸੀਨ ਨਜ਼ਰੀਏ ਤੋਂ ਲਿਖੇ ਜਾਂਦੇ ਹਨ। ਇਹ ਉਦਾਸੀਨ ਨਜ਼ਰੀਆ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਹੈ। ਸਾਰੇ ਲੇਖਾਂ ਅਤੇ ਵਰਤੋਂਕਾਰਾ ਲਈ ਇਸ ’ਤੇ ਅਮਲ ਕਰਨਾ ਲਾਜ਼ਮੀ ਹੈ।

ਉਦਾਸੀਨ ਨਜ਼ਰੀਆ ਵਿਕੀਪੀਡੀਆ ਦੀਆਂ ਤਿੰਨ ਬੁਨਿਆਦੀ ਨੀਤੀਆਂ ਵਿਚੋਂ ਇਕ ਹੈ; ਦੂਜੀਆਂ ਦੋ ਹਨ: "ਤਸਦੀਕ ਯੋਗਤਾ" ਅਤੇ "ਕੋਈ ਨਿੱਜੀ ਖੋਜ ਨਹੀਂ"। ਇਹ ਤਿੰਨੇ ਬੁਨਿਆਦੀ ਨੀਤੀਆਂ ਤੈਅ ਕਰਦੀਆਂ ਹਨ ਕਿ ਵਿਕੀਪੀਡੀਆ ’ਤੇ ਕਿਸ ਕਿਸਮ ਦੇ ਲੇਖ ਮਨਜ਼ੂਰ ਹਨ। ਲੇਖਕ/ਵਰਤੋਂਕਾਰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣੇ ਚਾਹੀਦੇ ਹਨ।

ਖ਼ੁਲਾਸਾ

ਲੇਖਕਾਂ ਨੂੰ ਚਾਹੀਦਾ ਹੈ ਕਿ ਆਪਣਾ ਇਕ ਖ਼ਾਸ ਨਜ਼ਰੀਆ ਹੁੰਦੇ ਹੋਏ ਵੀ ਉਹ ਦੂਜੇ ਨਜ਼ਰੀਏ ਨੂੰ ਠੇਸ ਨਾ ਲਾਉਣ। ਇਕ ਉਦਾਸੀਨ ਨਜ਼ਰੀਏ ਲਈ ਇਹਨਾਂ ਅਸੂਲਾਂ ’ਤੇ ਅਮਲ ਕਰੋ।

  • ਵਿਚਾਰਾਂ ਨੂੰ ਸੱਚਾਈ ਦੀ ਤਰ੍ਹਾਂ ਪੇਸ਼ ਨਾ ਕਰੋ

ਲੇਖਾਂ ਵਿਚ ਆਮ ਤੌਰ ਤੇ ਉਸ ਲੇਖ ਦੇ ਵਿਸ਼ੇ ਬਾਰੇ ਅਰਥਪੂਰਨ ਵਿਚਾਰਾਂ ਵਾਲ਼ੀ ਜਾਣਕਾਰੀ ਲਫ਼ਜ਼ਾਂ ਵਿਚ ਪੇਸ਼ ਕੀਤੀ ਗਈ ਹੁੰਦੀ ਹੈ। ਫਿਰ ਵੀ ਇਹ ਵਿਚਾਰ ਵਿਕੀਪੀਡੀਆ ਦੀ ਅਵਾਜ਼ ਵਿਚ ਨਹੀਂ ਕਹੇ ਹੋਣੇ ਚਾਹੀਦੇ। ਮਿਸਾਲ ਦੇ ਤੌਰ ਤੇ ਕਿਸੇ ਲੇਖ ਵਿਚ ਇਹ ਨਹੀਂ ਲਿਖਿਆ ਜਾਣਾ ਚਾਹੀਦਾ, “ਨਸਲੀ ਕਤਲੇਆਮ ਇਕ ਪਾਪ ਹੈ।” ਬਲਕਿ ਇਸਨੂੰ ਇੰਝ ਲਿਖਣਾ ਚਾਹੀਦਾ ਹੈ, “ਜੌਨ X ਨੇ ਨਸਲੀ ਕਤਲੇਆਮ ਨੂੰ ਇਨਸਾਨੀ ਬੁਰਾਈਆਂ ਦਾ ਨਿਚੋੜ ਦੱਸਿਆ ਹੈ।”

  • ਗੰਭੀਰ ਵਿਰੋਧ ਕੀਤੇ ਦਾਵਿਆਂ ਨੂੰ ਸੱਚਾਈ ਵਾਂਗ ਪੇਸ਼ ਨਾ ਕਰੋ

ਜੇ ਵੱਖ-ਵੱਖ ਭਰੋਸੇਯੋਗ ਸਰੋਤ ਕਿਸੇ ਬਾਰੇ ਟਕਰਾਅ ਵਾਲ਼ੇ ਦਾਅਵੇ ਪੇਸ਼ ਕਰਦੇ ਹਨ ਜਾਂ ਇਸ ਨੂੰ ਸਿਰਫ਼ ਵਿਚਾਰਾਂ ਵਾਂਗ ਲੈਂਦੇ ਹਨ ਤਾਂ ਸਿੱਧੀ ਬਿਆਨਬਾਜ਼ੀ ਨਾ ਕਰੋ।

ਹਿਮਾਇਤੀ ਲਫ਼ਜ਼

ਤਾਰੀਫ਼

ਮਿਸਾਲ ਦੇ ਤੌਰ ਤੇ : ਮਹਾਨ, ਮਕਬੂਲ (ਮਸ਼ਹੂਰ, ਪ੍ਰਸਿੱਧ), ਬਹੁਤ ਚੰਗਾ, ਬਹੁਤ ਸੋਹਣਾ, ਬਹੁਤ ਹੁਸ਼ਿਆਰ, ਆਦਰਯੋਗ, ਵੇਖਣ ਲਾਇਕ ਇਤਿਆਦਿ।

ਅਜਿਹੇ ਲਫ਼ਜ਼ਾਂ ਨੂੰ ਵਿਕੀਪੀਡੀਆ ਵਿਚ ਮੋਰ ਕਹਾਵਤਾਂ ਕਿਹਾ ਗਿਆ ਹੈ।

ਤਨਾਜ਼ਪੂਰਨ ਲੇਬਲ

ਮਿਸਾਲ ਦੇ ਤੌਰ ਤੇ: ਦਹਿਸ਼ਤਗਰਦ, ਅੱਤਵਾਦੀ, ਉਗਰਵਾਦੀ, ਨਸਲਪ੍ਰਸਤ, ਮੰਦਾ, ਨਫ਼ਰਤ ਲਾਇਕ, ਕੁਰਾਹੀਆ, ਭਟਕਿਆ ਹੋਇਆ, ਪਖੰਡੀ ਇਤਿਆਦਿ।

ਨਾ-ਮਨਜ਼ੂਰ ਕਹਾਵਤਾਂ

ਇੱਥੇ ਕਹਾਵਤਾਂ' ਦਾ ਮਤਲਬ ਹੈ ਕਹੀਆਂ ਗੱਲਾਂ

ਮਸਲੱਨ: ਕੁਝ ਲੋਕ ਆਖਦੇ ਹਨ, ਕਈ ਵਿਦਵਾਨਾਂ ਦਾ ਕਹਿਣਾ ਹੈ ਕਿ, ਮਾਹਿਰਾਂ ਦੇ ਮੁਤਾਬਕ, ਮੰਨਿਆ ਜਾਂਦਾ ਹੈ ਕਿ, ਅਕਸਰ ਕਿਹਾ ਜਾਂਦਾ ਹੈ ਕਿ, ਕਈਆਂ ਦਾ ਵਿਚਾਰ ਹੈ ਕਿ, ਖੋਜ ਕਹਿੰਦੀ ਹੈ ਕਿ, ਵਿਗਿਆਨ ਕਹਿੰਦਾ ਹੈ ਕਿ ਇਤਿਆਦਿ।

ਸ਼ੱਕ/ਭੁਲੇਖੇ ਦਾ ਇਜ਼ਹਾਰ

ਮਸਲੱਨ: ਮੰਨ ਲਓ, ਇੰਝ ਆਖਦੇ ਹਨ ਕਿ, ਬਹਿਸਪੂਰਨ, ਦਾਅਵਾ ਕਰਨਾ ਅਤੇ ਕਿਸੇ ਤੇ ਇਲਜ਼ਾਮ ਲਾਉਣਾ ਇਤਿਆਦਿ।

ਇਹ ਵੀ ਵੇਖੋ