ਵਿਕੀਪੀਡੀਆ ਗੱਲ-ਬਾਤ:ਨਿਰਪੱਖ ਨਜ਼ਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਾਮ ਬਦਲੀ[ਸੋਧੋ]

ਮੇਰੇ ਖਿਆਲ ਨਾਲ ਇਸ ਲੇਖ ਵਿਚ neutral ਦੇ ਪੰਜਾਬੀ ਅਨੂਵਾਦ ਵਜੋ ਉਦਾਸੀਨ ਦੀ ਵਜਾਏ ਨਿਰਪੱਖ ਸ਼ਬਦ ਬੇਹਤਰ ਹੈ, । ਉਦਾਸੀਨ ਦਾ ਅੰਗਰੇਜ਼ੀ ਅਨੂਵਾਦ nostalgic, indifferent, effortless, disinterested, apathetic, neutral ਹੈ, ਜਦਕਿ ਨਿਰਪੱਖ ਦਾ ਅਨੂਵਾਦ fair, impartial, neutral, objective, just, even-handed ਹੈ। ਇਸ ਲਈ ਵਿਕੀਪੀਡੀਆ ਦੀਆਂ ਨੀਤੀਆਂ ਨੂੰ ਧਿਆਨ ਚ ਰਖਦੇ ਹੋਏ ਮੈਂ ਨਾਮ ਬਦਲਨ ਦਾ ਪ੍ਰਸਤਾਵ ਰਖਦਾ ਹਾਂ। --ਬਾਲਿਆਂਵਲੀ (ਗੱਲ-ਬਾਤ) ੦੭:੩੨, ੨੭ ਮਾਰਚ ੨੦੧੩ (UTC)

ਤੁਹਾਡਾ ਸੁਝਾਅ ਮੈਨੂੰ ਵੀ ਠੀਕ ਲੱਗਾ, ਨਿਰਪੱਖ ਨਜ਼ਰੀਆ, ਬਾਕੀ ਦੇਖੋ ਕਿ ਹੋਰ ਕੀ ਕਹਿੰਦੇ ਆ । --ਸੰਧੂ | kJ (ਗੱਲ-ਬਾਤ) ੦੪:੦੦, ੨੮ ਮਾਰਚ ੨੦੧੩ (UTC)

ਹਰਭਜਨ ਸਿੰਘ ਵਕਤਾ[ਸੋਧੋ]

ਹਰਭਜਨ ਸਿੰਘ ਵਕਤਾ (ਜਨਮ 4 ਫਰਵਰੀ 1976) ਕਵੀ ਅਤੇ ਬੁਲਾਰਾ ਹੈ। ਹਰਭਜਨ ਸਿੰਘ ਵਕਤਾ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਪਰ ਹੁਣ ਉਹ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ। ਉਹ ਪੰਜਾਬੀ ਦੋਹਾਕਾਰਾਂ ਵਿਚ ਜਾਣਿਆ ਪਛਾਇਆ ਨਾਂ ਹੈ। ਉਸ ਦੇ ਲਿਖੇ ਪੰਜਾਬੀ ਦੋਹਿਆਂ ਦੀ ਪੁਸਤਕ 'ਚੁੱਪ ਦੇ ਬੋਲ' ਨੇ ਉਸ ਨੂੰ ਚਰਚਿਤ ਕੀਤਾ। ਇਸ ਤੋਂ ਇਲਾਵਾ ਉਹ ਬਹੁਤ ਵਧੀਆ ਬੁਲਾਰਾ ਅਤੇ ਚਿੰਤਕ ਵੀ ਹੈ।


ਹਰਭਜਨ ਸਿੰਘ ਵਕਤਾ ਦੇ ਕੁਝ ਦੋਹੇ

ਨਦੀਆਂ ਤੁਰੀਆਂ ਜਾਂਦੀਆਂ ਸਦੀਆਂ ਗਈਆਂ ਬੀਤ ਸੰਗ ਯਾਦਾਂ ਦਾ ਕਾਫ਼ਲਾ, ਸੰਗ ਰਾਹੀਆਂ ਦੇ ਗੀਤ

ਅੰਦਰ ਦੀ ਆਵਾਜ਼ ਸੁਣ ਤੇ ਸੁਣ ਚੁੱਪ ਦੇ ਬੋਲ ਤੁਪਕੇ ਦਾ ਮੁਹਤਾਜ ਹੈ, ਬੈਠਾ ਸਾਗਰ ਕੋਲ

ਮੱਧਮ ਹੈ ਪਰ ਸ਼ਾਂਤ ਹੈ ਤਰਕਾਲ਼ਾਂ ਦੀ ਲੋਅ ਡੁੱਬਦਾ ਸੂਰਜ ਲੈ ਰਿਹਾ ਨ੍ਹੇਰੇ ਦੀ ਕਨਸੋਅ

ਤੇਰੇ ਪੈਰੀਂ ਚੜ੍ਹ ਗਈ ਨ੍ਹੇਰੇ ਦੀ ਰਫ਼ਤਾਰ ਜਾਹ ਚਾਨਣ ਦੀ ਅੱਖ ’ਚੋਂ ਫੜ ਆਪਣਾ ਕਿਰਦਾਰ

ਹੰਝੂ ਰੋਂਦੀ ਅੱਖ ਦਾ, ਹੱਸਦੀ ਅੱਖ ਦਾ ਨੀਰ ਕਿਸਮਤ ਆਪੋ ਆਪਣੀ, ਵੱਖੋ ਵੱਖ ਤਕਦੀਰ

ਕੀ ਹੈ ਪੰਛੀ ਤੇ ਕਿਵੇਂ ਰਹਿਆ ਉਡਾਰੀ ਮਾਰ ਮੈਂ ਸੋਚਾਂ ਸੋਚੀ ਗਿਆ ਲੰਘ ਗਈ ਕੋਲੋਂ ਡਾਰ

ਜਿਸ 'ਤੇ ਦੁਨੀਆਦਾਰੀਆਂ ਰਹੀਆਂ ਸਦਾ ਸਵਾਰ ਚੁੱਕ ਨਾ ਹੋਇਆ ਓਸ ਤੋਂ, ਇੱਕ ਸੁਪਨੇ ਦਾ ਭਾਰ