ਵਿਕੀਪੀਡੀਆ:ਚੁਣਿਆ ਹੋਇਆ ਲੇਖ/10 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਨਾਮਾ ਨਹਿਰ ਇੱਕ 48 ਮੀਲ (77.1 ਮੀਲ) ਲੰਮੀ ਸਮੁੰਦਰੀ-ਜਹਾਜ਼ਾਂ ਲਈ ਬਣਾਈ ਗਈ ਨਹਿਰ ਹੈ ਜੋ ਅੰਧ ਮਹਾਂਸਾਗਰ (ਕੈਰੇਬੀਆਈ ਸਾਗਰ ਰਾਹੀਂ) ਨੂੰ ਪ੍ਰਸ਼ਾਂਤ ਮਹਾਂਸਾਗਰ ਨਾਲ਼ ਜੋੜਦੀ ਹੈ। ਪਨਾਮਾ ਨਹਿਰ ਕੇਂਦਰੀ ਅਮਰੀਕਾ ਵਿਚ ਸਥਿਤ ਹੈ| ਇਹ ਬੰਨ੍ਹਾਂ ਦੇ ਤਿੰਨ ਸਮੂਹਾਂ ਵਿਚੋਂ ਲੰਘਦੀ ਹੈ| ਇਹ ਪੈਸੀਫਿਕ ਅਤੇ ਕੈਰੀਬੀਅਨ ਸਮੁੰਦਰ ਜੋ ਐਟਲਾਂਟਿਕ ਦਾ ਇਕ ਹਿੱਸਾ ਹੈ, ਨੂੰ ਮਿਲਾਉਂਦੀ ਹੈ| ਇਹ ਨਹਿਰ ਪਨਾਮਾ ਥਲਜੋੜ ਨੂੰ ਕੱਟ ਕੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੌਖ ਲਈ ਬਣਾਈ ਗਈ ਹੈ। ਇਸ ਦੇ ਦੋਵੇਂ ਪਾਸੇ ਜਿੰਦਰੇ ਹਨ ਜੋ ਸਮੁੰਦਰੀ ਜਹਾਜ਼ਾਂ ਨੂੰ ਗਾਤੁਨ ਝੀਲ ਤੱਕ ਉਤਾਂਅ (ਸਮੁੰਦਰੀ ਤਲ ਤੋਂ 26 ਮੀਟਰ ਉੱਚੀ) ਚੁੱਕਦੇ ਹਨ। ਵਰਤਮਾਨ ਜਿੰਦਰੇ 33.5 ਮੀਟਰ ਚੌੜੇ ਹਨ ਅਤੇ ਇੱਕ ਹੋਰ ਚੌੜਾ ਜਿੰਦਰਾ-ਰਾਹ ਬਣਾਇਆ ਜਾ ਰਿਹਾ ਹੈ। ਇਸ ਨਹਿਰ ਦੇ ਨਿਰਮਾਣ ਹੋਣ ਨਾਲ ਸਮੰੁਦਰੀ ਜਹਾਜ਼ਾਂ ਦਾ ਸਮਾਂ ਅਤੇ ਸਫਰ ਬਹੁਤ ਹੀ ਘਟ ਗਿਆ| ਅਮਰੀਕੀ ਫੌਜ ਨੇ 1903 ਵਿਚ ਇਸ ਨੂੰ ਕੋਲੰਬੀਆ ਤੋਂ ਆਜ਼ਾਦ ਕਰਵਾਇਆ ਅਤੇ ਅਮਰੀਕਨ ਇੰਜੀਨੀਅਰਾਂ ਨੇ 1914 ਵਿਚ ਇਸ ਨੂੰ ਤਿਆਰ ਕਰਕੇ ਲੋਕਾਂ ਲਈ ਖੋਲ੍ਹ ਦਿੱਤਾ| ਇਹ ਨਹਿਰ ਵਪਾਰ ਦਾ ਇਕ ਬਹੁਤ ਹੀ ਵੱਡਾ ਸਾਧਨ ਹੈ| ਹਰੇਕ ਸਾਲ 14 ਹਜ਼ਾਰ ਤੋਂ ਵੱਧ ਸਮੰੁਦਰੀ ਜਹਾਜ਼ ਇਧਰ-ਉਧਰ ਜਾਂਦੇ ਹਨ, ਜਿਨ੍ਹਾਂ ਤੋਂ ਟੋਲ ਫੀਸ ਦੇ ਰੂਪ ਵਿਚ ਬਹੁਤ ਸਾਰਾ ਧਨ ਇਕੱਠਾ ਹੁੰਦਾ ਹੈ|