ਵਿਕੀਪੀਡੀਆ:ਚੁਣਿਆ ਹੋਇਆ ਲੇਖ/11 ਮਾਰਚ
ਦਿੱਲੀ ਦੇ ਲਾਲ ਕਿਲੇ ਨੂੰ ਲਾਲ ਕਿਲਾ ਇਸ ਲਈ ਕਹਿੰਦੇ ਹਨ, ਕਿਉਂਕਿ ਇਹ ਲਾਲ ਪੱਥਰ ਨਾਲ ਬਣਇਆ ਹੈ। ਇਹ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਸੀ ਅਤੇ ਇਸ ਦਾ ਅਸਲ ਨਾਂ ਕਿਲਾ ਮੁਬਾਰਕ ਸੀ। ਇਹ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਯੂਨੇਸਕੋ ਸੰਸਾਰ ਅਮਾਨਤ ਥਾਂ ਵਿੱਚ ਸ਼ਾਮਿਲ ਹੈ। ਲਾਲ ਕਿਲੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1638A.D. ਵਿੱਚ ਓਦੋਂ ਕਰਵਾਇਆ ਜਦੋਂ ਉਸਨੇ ਆਪਣੀ ਰਾਜਧਾਨੀ ਆਗਰਾ ਤੋਂ ਦਿੱਲੀ ਤਬਦੀਲ ਕਰਨ ਦਾ ਫੈਸਲਾ ਕੀਤਾ। ਇਸ ਦਾ ਖਾਕਾ ਉਸਤਾਦ ਅਹਿਮਦ ਲਾਹੋਰੀ ਨੇ ਬਣਾਇਆ। ਇਸ ਦੇ ਨਿਰਮਾਣ ਦਾ ਆਰੰਭ ਮੁਹਰਮ ਦੇ ਪਵਿਤਰ ਮਹੀਨੇ ਸ਼ੁਰੂ ਕੀਤਾ ਗਇਆ। ਸ਼ਾਹਜਹਾਂ ਦੀ ਨਿਗਰਾਨੀ ਵਿੱਚ 1648 ਵਿੱਚ ਇਸਨੂੰ ਪੂਰਾ ਕੀਤਾ ਗਇਆ। ਲਾਲ ਕਿਲੇ ਵਿੱਚ ਵਰਤੀਆਂ ਤਕਨੀਕਾਂ ਅਤੇ ਵਿਆਉਤ ਮੁਗਲ ਕਾਲ ਦੀ ਕਲਾ ਦਾ ਸਿਖਰ ਦਰਸਾਉਂਦੀ ਹੈ। ਸ਼ਾਹਜਹਾਂ ਦੇ ਉਤਾਰਾਧਿਕਾਰੀ ਔਰੰਗਜੇਬ ਨੇ ਬਾਦਸ਼ਾਹ ਦੀ ਨਿਜੀ ਰਿਹਾਇਸ਼ ਵਿੱਚ ਮੋਤੀ ਮਸਜਿਦ ਦਾ ਨਿਰਮਾਣ ਕਰਵਾਇਆ। ਔਰੰਗਜੇਬ ਪਿਛੋਂ ਮੁਗਲਾਂ ਦੇ ਪਤਨ ਦੋਰਾਨ ਕਿਲੇ ਵਿੱਚ ਕਈ ਉਤਾਰ ਚੜਾਅ ਹੋਏ। ਜਦੋਂ 1712 ਈ. ਵਿੱਚ ਜਹਾਦਰ ਸ਼ਾਹ ਨੇ ਕਿਲੇ ਨੂੰ ਅਧੀਨ ਕੀਤਾ ਅਤੇ ਆਪ ਬਾਦਸ਼ਾਹ ਬਣਇਆ। ਉਸ ਦੇ ਸ਼ਾਸਨ ਕਾਲ ਦੇ ਪਹਿਲੇ ਸਾਲ ਹੀ ਫਰੁਖਸ਼ੀਅਰ ਉਸਨੂੰ ਕਤਲ ਕਰ ਕੇ ਆਪ ਗਦੀ ਤੇ ਬੈਠ ਗਇਆ। 1719ਈ. ਵਿੱਚ ਮੁਹੰਮਦ ਸ਼ਾਹ (ਰੰਗੀਲਾ) ਬਾਦਸ਼ਾਹ ਬਣਇਆ। ਉਸਨੇ ਰੰਗ ਮਹਲ ਦੀ ਚਾਂਦੀ ਦੀ ਛੱਤ ਉਤਾਰ ਕੇ ਤਾਬੇ ਦੀ ਲਗਵਾ ਦਿਤੀ। ਮੁਹੰਮਦ ਸ਼ਾਹ ਦੇ ਰਾਜ ਦੌਰਾਨ ਨਾਦਰ ਸ਼ਾਹ ਨੇ ਹਮਲਾ ਕੀਤਾ ਅਤੇ ਉਸਨੇ ਮੁਗਲ ਸੈਨਾ ਨੂੰ ਆਸਾਨੀ ਨਾਲ ਹਰਾ ਕੇ ਕਿਲੇ ਨੂੰ ਲੁਟਿਆ ਅਤੇ ਓਹ ਮੋਰ ਸਿੰਘਾਸਨ ਵੀ ਲੈ ਗਇਆ।