ਵਿਕੀਪੀਡੀਆ:ਚੁਣਿਆ ਹੋਇਆ ਲੇਖ/12 ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਤਿਹ ਬੁਰਜ
ਫਤਿਹ ਬੁਰਜ

ਚੱਪੜ ਚਿੜੀ ਬਨੂੜ-ਖਰੜ ਮੁੱਖ ਸੜਕ ਤੋਂ ਕੁਝ ਕੁ ਵਿੱਥ 'ਤੇ ਲਾਂਡਰਾਂ ਨੇੜੇ, ਸਥਿਤ ਹੈ। ਇਹ ਸੜਕ ਹੁਣ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣੀ ਜਾਂਦੀ ਹੈ। ,ਇਥੋਂ ਤੱਕ ਕਿ ਜਿਸ ਟਿੱਬੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬੈਠ ਕੇ ਜੰਗ ਦੇ ਮੈਦਾਨ ਦਾ ਨਿਰੀਖਣ ਕੀਤਾ ਗਿਆ ਸੀ, ਉਸ ਨੂੰ ਵੀ ਲੋਕਾਂ ਨੇ ਪੁੱਟ ਕੇ ਮੈਦਾਨ ਨੇੜੇ ਲੈ ਆਂਦਾ ਤੇ ਇਤਿਹਾਸਕ ਤੇ ਵਿਰਾਸਤੀ ਸਬੂਤ ਮਿਟਦੇ ਚਲੇ ਗਏ। 12 ਮਈ 1710 ਦੇ ਲਗਭਗ ਇੱਥੇ ਬੰਦਾ ਸਿੰਘ ਬਹਾਦਰ ਦੇ ਸਿੱਖ ਅਤੇ ਸਰਹੰਦ ਦੇ ਸ਼ਾਹੀ ਫ਼ੌਜਦਰ ਵਜ਼ੀਰ ਖ਼ਾਨ ਦੀਆਂ ਫ਼ੌਜਾ ਦੇ ਵਿਚਕਾਰ ਲੜਾਈ ਹੋਈ ਸੀ। ਇਸ ਲੜਾਈ ਵਿੱਚ ਵਜ਼ੀਰ ਖ਼ਾਨ ਮਾਰਿਆ ਗਿਆ ਸੀ ਅਤੇ ਮੁਗਲ ਫ਼ੌਜ਼ ਨੂੰ ਭਾਜੜਾ ਪੈ ਗਈਆਂ। 14 ਮਈ 1710 ਨੂੰ ਸਿੱਖਾਂ ਨੇ ਸਰਹਿੰਦ ਤੇ ਕਬਜਾ ਕਰ ਲਿਆ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ, ਜ਼ਾਲਮ ਵਜ਼ੀਰ ਖਾਨ ਨੂੰ ਸੋਧਣ ਮਗਰੋਂ ਉਸ ਜੰਡ ਨਾਲ ਪੁੱਠਾ ਟੰਗਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨਾਲ ਤਾਂ ਜੋ ਗੁਜ਼ਰੀ ਸੋ ਗੁਜ਼ਰੀ ਬਾਬਾ ਬੰਦਾ ਬਹਾਦਰ ਦੀ ਦ੍ਰਿਤੜਾ ਤੇ ਸ਼ਕਤੀ ਦਾ ਅਜਿਹਾ ਨਿਰਮਾਣ ਹੁੰਦਾ ਸੀ ਕਿ ਦੇਵ ਕੱਦ ਜਰਨੈਲ ਦਾ ਰੂਪ ਧਾਰ ਲੈਂਦਾ। ਇਹ ਯਾਦਗਾਰ ਸਿੱਖ ਫ਼ੌਜਾਂ ਦੀ ਸਰਹੰਦ ਦੇ ਨਵਾਬ ਨੂੰ ਜੰਗ ਵਿਚ ਮੌਤ ਦੇ ਘਾਟ ਉਤਾਰਣ ਤੌਂ ਬਾਦ ਹੋਈ ਜਿੱਤ ਦੀ ਯਾਦਗਾਰ ਵਿਚ ਬਣਾਈ ਗਈ ਹੈ। ਏਸ ਸੜਕ ਉੱਤੇ ਪੈਂਦੇ ਇਤਿਹਾਸਕ ਸਥਾਨ ਬੰਦਾ ਬਹਾਦਰ ਵਲੋਂ ਇਸਦੀ ਚੋਣ ਗੁਰੀਲਾ ਯੁੱਧ ਲੜਨ ਹਿੱਤ ਕੀਤੀ ਗਈ ਸੀ। ਚੱਪੜ ਚਿੜੀ ਵਿਖੇ ਸੂਬਾ ਸਰਹਿੰਦ ਨਾਲ ਲੜੀ ਗਈ ਫੈਸਲਾਕੁੰਨ ਲੜਾਈ ਦੇ ਸਥਾਨ ਉੱਤੇ ਫਤਿਹ ਬੁਰਜ ਵੀ ਉਸਰ ਚੁੱਕਾ ਹੈ। ਚੱਪੜ ਚਿੜੀ ਦੇ ਯੁੱਧ ਦੀ ਜਿੱਤ ਤੋਂ ਬਾਅਦ ਸਰਹੰਦ ਦਾ ਪਹਿਲਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਬਣਾਇਆ ਗਿਆ