ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਰ ਕੇ ਨਰਾਇਣ, ਪਤਨੀ ਨਾਲ
ਆਰ ਕੇ ਨਰਾਇਣ, ਪਤਨੀ ਨਾਲ

ਆਰ. ਕੇ. ਨਰਾਇਣ (ਅਕਤੂਬਰ 10, 1906 - ਮਈ 13, 2001) ਅੰਗਰੇਜ਼ੀ ਸਾਹਿਤ ਦੇ ਭਾਰਤੀ ਨਾਵਲਕਾਰ ਅਤੇ ਲੇਖਕ ਸਨ। ਇਹਨਾਂ ਦਾ ਪੂਰਾ ਨਾਮ ਰਾਸੀਪੁਰਮ ਕ੍ਰਿਸ਼ਣਸਵਾਮੀ ਅਈਅਰ ਨਰਾਇਣ ਸਵਾਮੀ ਸੀ। ਨਰਾਇਣ ਦਾ ਜਨਮ 10 ਅਕਤੂਬਰ 1906 ਨੂੰ ਮਦਰਾਸ (ਹੁਣ ਚੇਨੱਈ) ਵਿੱਚ ਹੋਇਆ ਸੀ। ਉਨ੍ਹਾਂ ਨੇ ਮੈਸੂਰ ਦੇ ਮਹਾਰਾਜਾ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਜਿਥੇ ਉਸਦੇ ਪਿਤਾ ਪ੍ਰਾਅਧਿਆਪਕ ਸਨ। ਉਨ੍ਹਾਂ ਨੇ ਦੱਖਣ ਭਾਰਤ ਦੇ ਕਾਲਪਨਿਕ ਸ਼ਹਿਰ ਮਾਲਗੁੜੀ ਨੂੰ ਆਧਾਰ ਬਣਾਕੇ ਆਪਣੀਆਂ ਰਚਨਾਵਾਂ ਕੀਤੀਆਂ। ਨਰਾਇਣ ਮੈਸੂਰ ਦੇ ਯਾਦਵ ਡਿੱਗੀ ਵਿੱਚ ਕਰੀਬ ਦੋ ਦਹਾਕਿਆ ਤੱਕ ਰਹੇ। 1990 ਵਿੱਚ ਰੋਗ ਦੀ ਵਜ੍ਹਾ ਨਾਲ ਉਹ ਚੇਨਈ ਹਿਜਰਤ ਕਰ ਗਏ। 'ਦ ਗਾਈਡ' ਰਚਨਾ ਲਈ ਉਨ੍ਹਾਂ ਨੂੰ 1958 ਵਿੱਚ ਸਾਹਿਤ ਅਕਾਦਮੀ ਇਨਾਮ ਵੀ ਦਿੱਤਾ ਗਿਆ ਸੀ ਅਤੇ 1964 ਵਿੱਚ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਪਦਮ ਭੂਸ਼ਣ ਸਨਮਾਨ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1980 ਵਿੱਚ ਓਨ੍ਹਾ ਨੂੰ ਏ.ਸੀ. ਬੈਂਸਲ ਮੈਡਲ ਵੀ ਮਿਲਿਆ ਸੀ। ਕਈ ਵਾਰ ਉਨ੍ਹਾਂ ਦਾ ਨਾਂਮ ਸਾਹਿਤ ਦੇ ਨੋਬਲ ਪੁਰਸਕਾਰ ਲਈ ਨਾਂਮਜ਼ਦ ਕੀਤਾ ਗਿਆ ਹੈ ਪਰ ਅਜੇ ਇਹ ਪੁਰਸਕਾਰ ਉਨ੍ਹਾਂ ਨੂੰ ਨਹੀਂ ਮਿਲਿਆ ਹੈ।