ਵਿਕੀਪੀਡੀਆ:ਚੁਣਿਆ ਹੋਇਆ ਲੇਖ/14 ਅਗਸਤ
ਦਿੱਖ
ਕੁਲਦੀਪ ਨਈਅਰ ਹਿੰਦੁਸਤਾਨ ਦੇ ਨਾਮਵਰ ਪੰਜਾਬੀ ਵਿਦਵਾਨ ਅਤੇ ਪੱਤਰਕਾਰ, ਮਨੁੱਖੀ ਹੱਕਾਂ ਲਈ ਲੜਨ ਵਾਲੇ ਕਾਰਕੁਨ ਅਤੇ ਲੇਖਕ ਹਨ। ਕੁਲਦੀਪ ਨਈਅਰ ਦਾ ਜਨਮ 14 ਅਗਸਤ 1924 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ। ਸਕੂਲੀ ਸਿੱਖਿਆ ਸਿਆਲਕੋਟ ਵਿੱਚ ਹੀ ਲਈ ਅਤੇ ਕਾਨੂੰਨ ਦੀ ਡਿਗਰੀ ਲਾ ਕਾਲਜ ਲਾਹੌਰ ਤੋਂ ਕੀਤੀ। ਅਮਰੀਕਾ ਤੋਂ ਪੱਤਰਕਾਰਤਾ ਦੀ ਡਿਗਰੀ ਲਈ ਅਤੇ ਦਰਸ਼ਨਸ਼ਾਸਤਰ ਵਿੱਚ ਪੀਐਚਡੀ ਕੀਤੀ। ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਅਧਿਕਾਰੀ ਦੇ ਪਦ ਉੱਤੇ ਕਈ ਸਾਲਾਂ ਤੱਕ ਕਾਰਜ ਕਰਨ ਦੇ ਬਾਅਦ ਉਹ ਯੂ ਐਨ ਆਈ, ਪੀ ਆਈ ਬੀ, ਦ ਸਟੈਟਸਮੈਨਂ, ਇੰਡੀਅਨ ਐਕਸਪ੍ਰੈੱਸ ਦੇ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ। ਉਹ ਪੱਚੀ ਸਾਲਾਂ ਤੱਕ ‘ਦ ਟਾਈਮਸ ਲੰਦਨ ਦੇ ਪੱਤਰਪ੍ਰੇਰਕ ਵੀ ਰਹੇ।