ਵਿਕੀਪੀਡੀਆ:ਚੁਣਿਆ ਹੋਇਆ ਲੇਖ/14 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੀ ਬੀ ਸੀ ਦੀ ਲੋਗੋ
ਬੀ ਬੀ ਸੀ ਦੀ ਲੋਗੋ

ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ ਇੱਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਡਨ, ਇੰਗਲੈਂਡ ਵਿਖੇ ਹਨ। ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ ਜਿਸਦੇ 23,000 ਮੁਲਾਜ਼ਮ ਹਨ। ਇਹ ਦੁਨੀਆਂ ਦੀ ਸਭ ਤੋਂ ਪਹਿਲੀ ਰਾਸ਼ਟਰੀ ਪ੍ਰਸਾਰਣ ਕੰਪਨੀ ਹੈ। ਬੀ.ਬੀ.ਸੀ 18 ਅਕਤੂਬਰ 1922 ਨੂੰ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ ਲਿਮਿਟਿਡ ਦੇ ਤੌਰ ’ਤੇ ਕਾਇਮ ਕੀਤੀ ਗਈ ਸੀ ਜਿਸਨੇ ਆਪਣਾ ਪਹਿਲਾ ਪ੍ਰਸਾਰਣ ਉਸੇ ਸਾਲ 14 ਨਵੰਬਰ ਨੂੰ ਲੰਡਨ ਵਿਖੇ ਮਾਰਕੋਨੀ ਹਾਊਸ ਵਿੱਚ ਸਥਿਤ 2 ਐਲ.ਓ ਸਟੇਸ਼ਨ ਤੋਂ ਕੀਤਾ। ਇਸੇ ਹੀ ਸਾਲ 14 ਦਸੰਬਰ ਨੂੰ ਜੌਨ ਰੀਥ ਇਸਦੇ ਜਨਰਲ ਮੈਨੇਜਰ (ਪ੍ਰਬੰਧਕ) ਬਣੇ। 1 ਜਨਵਰੀ ਨੂੰ ਇਹ ਮੌਜੂਦਾ ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ ਬਣੀ।