ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/17 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਮਿਤਾ ਪਾਟਿਲ (17 ਅਕਤੂਬਰ 1955-13 ਦਸੰਬਰ 1986) ਹਿੰਦੀ ਫਿਲਮਾਂ ਦੀ ਇੱਕ ਅਦਾਕਾਰਾ ਸੀ। ਭਾਰਤੀ ਸੰਦਰਭ ਵਿੱਚ ਸਮਿਤਾ ਪਾਟਿਲ ਇੱਕ ਸਰਗਰਮ ਨਾਰੀਵਾਦੀ ਹੋਣ ਦੇ ਇਲਾਵਾ ਮੁੰਬਈ ਦੇ ਇਸਤਰੀ ਕੇਂਦਰ ਦੀ ਮੈਂਬਰ ਵੀ ਸੀ। ਉਹ ਔਰਤਾਂ ਦੇ ਮੁੱਦਿਆਂ ਉੱਤੇ ਪੂਰੀ ਤਰ੍ਹਾਂ ਵਚਨਬੱਧ ਸੀ ਅਤੇ ਇਸਦੇ ਨਾਲ ਹੀ ਉਸ ਨੇ ਉਨ੍ਹਾਂ ਫਿਲਮਾਂ ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ ਜੋ ਪਰੰਪਰਾਗਤ ਭਾਰਤੀ ਸਮਾਜ ਵਿੱਚ ਸ਼ਹਿਰੀ ਮਧਵਰਗ ਦੀਆਂ ਔਰਤਾਂ ਦੀ ਤਰੱਕੀ ਉਨ੍ਹਾਂ ਦੀ ਕਾਮੁਕਤਾ ਅਤੇ ਸਾਮਾਜਕ ਤਬਦੀਲੀ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੇ ਸੁਪਨਿਆਂ ਦੀ ਅਭਿਵਿਅਕਤੀ ਕਰ ਸਕਣ। ਬੋਲਦੀਆਂ ਅੱਖਾਂ ਵਾਲੀ ਸਮਿਤਾ ਨੇ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਟੀਵੀ ਉੱਪਰ ਖਬਰਾਂ ਪੜਨ ਦਾ ਵੀ ਕੰਮ ਕੀਤਾ। ਉਹ ਥੋੜ੍ਹੀ ਵਿਦਰੋਹੀ ਸੁਰ ਰੱਖਦੀ ਸੀ। ਮੁੰਬਈ ਦੇ ਇੱਕ ਮਹਿਲਾ ਕੇਂਦਰ ਦੀ ਮੈਂਬਰ ਹੋਣ ਦੇ ਨਾਲ ਉਹ ਸਮਾਜਿਕ ਗਤੀਵਿਧੀਆ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਸੀ। ਉਸ ਦਾ ਵਿਆਹ ਰਾਜ ਬੱਬਰ ਨਾਲ ਹੋਇਆ ਜੋ ਕਿ ਪਹਿਲਾਂ ਹੀ ਵਿਆਹਿਆ ਹੋਇਆ ਸੀ। ਰਾਜ ਬੱਬਰ ਨੇ ਸਮਿਤਾ ਨਾਲ ਵਿਆਹ ਕਰਵਾਉਣ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਬੱਬਰ ਨੂੰ ਛੱਡ ਦਿੱਤਾ ਸੀ। ਸਮਿਤਾ ਨੂੰ ਭਾਰਤ ਸਰਕਾਰ ਵਲੋਂ 1985 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਸ ਨੂੰ ਕਈ ਰਾਸ਼ਟਰੀ ਫ਼ਿਲਮ ਪੁਰਸਕਾਰ ਵੀ ਮਿਲੇ।