ਵਿਕੀਪੀਡੀਆ:ਚੁਣਿਆ ਹੋਇਆ ਲੇਖ/17 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਰਿਸ ਪੋਲੇਵੋਈ
ਬੋਰਿਸ ਪੋਲੇਵੋਈ

ਬੋਰਿਸ ਨਿਕੋਲਾਏਵਿੱਚ ਪੋਲੇਵੋਈ (17 ਮਾਰਚ 1908 – 12 ਜੁਲਾਈ 1981) ਰੂਸੀ ਲੇਖਕ ਸੀ। ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ਵਿੱਚ ਪੇਸ਼ ਮਨੁੱਖੀ ਸੂਰਬੀਰਤਾ ਦਾ ਬਿੰਬ ਸੰਸਾਰ ਪ੍ਰਸਿਧ ਹੋ ਗਿਆ। ਦੂਜੀ ਸੰਸਾਰ ਜੰਗ ਦੇ ਇੱਕ ਪਾਇਲਟ, ਅਲੇਕਸੀ ਮਾਰਸਿਏਵ ਦੀ ਸੱਚੀ ਕਥਾ ਉੱਤੇ ਆਧਾਰਿਤ ‘ਅਸਲੀ ਇਨਸਾਨ ਦੀ ਕਹਾਣੀ’ ਦ੍ਰਿੜ ਨਿਸਚੇ ਵਿਚੋਂ ਪੈਦਾ ਹੁੰਦੀ ਮਨੁੱਖ ਦੀ ਅਣਹੋਣੀ ਨੂੰ ਹੋਣੀ ਕਰ ਸਕਣ ਵਾਲੀ ਅਥਾਹ ਸਮਰੱਥਾ ਨੂੰ ਉਜਾਗਰ ਕਰਦੀ ਹੈ। ਬੋਰਿਸ ਪੋਲੇਵੋਈ ਦਰਅਸਲ ਬੋਰਿਸ ਨਿਕੋਲਾਏਵਿੱਚ ਕੈਮਪੋਵ ਦਾ ਉਪਨਾਮ ਸੀ। ਉਸ ਦਾ ਜਨਮ 1908 ਵਿੱਚ ਮਾਸਕੋ ਵਿਖੇ ਇੱਕ ਯਹੂਦੀ ਡਾਕਟਰ ਨਿਕੋਲਾਏ ਪੇਤਰੋਵਿੱਚ ਦੇ ਘਰ ਹੋਇਆ ਸੀ ਅਤੇ ਉਹਦੀ ਮਾਂ ਦਾ ਨਾਮ ਲਿਦੀਆ ਕੈਮਪੋਵ ਸੀ। ਉਹਨੇ ਟਵੇਰ ਇੰਡਸਟਰੀਅਲ ਟੈਕਨੀਕਲ ਕਾਲਜ (ਹੁਣ ਕਲੀਨਿਨ ਇੰਡਸਟਰੀਅਲ ਕਾਲਜ) ਤੋਂ ਗ੍ਰੈਜੂਏਸ਼ਨ ਕੀਤੀ। ਇੱਕ ਲੇਖਕ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ, ਉਸਨੇ ਕਲੀਨਿਨ ਵਿੱਚ ਇੱਕ ਕੱਪੜਾ ਫੈਕਟਰੀ ਵਿਖੇ ਇੱਕ ਟੈਕਨੌਲੋਜਿਸਟ ਦੇ ਤੌਰ ਤੇ ਕੰਮ ਕੀਤਾ। ਜਦ 1928 ਵਿੱਚ ਉਹ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਲੱਗਿਆ, ਤਾਂ ਉਸ ਦੇ ਹੁਨਰ ਨੂੰ ਦੇਖਦੇ ਹੋਏ ਉਸ ਨੂੰ ਮੈਕਸਿਮ ਗੋਰਕੀ ਦੀ ਸਰਪ੍ਰਸਤੀ ਤਹਿਤ ਕੰਮ ਕਰਨ ਲਈ ਚੁਣਿਆ ਗਿਆ ਸੀ।