ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਜਨਵਰੀ
ਕੁੰਦਨ ਲਾਲ ਸਹਿਗਲ (11 ਅਪ੍ਰੈਲ 1904 – 18 ਜਨਵਰੀ 1947) ਅਕਸਰ ਕੇ ਐੱਲ ਸਹਿਗਲ) ਇੱਕ ਭਾਰਤੀ ਗਾਇਕ ਅਤੇ ਅਦਾਕਾਰ ਸਨ। ਇਹ ਭਾਰਤ ਦੇ ਹਿੰਦੀ ਸਿਨਮਾ, ਜੋ ਉਸ ਵੇਲ਼ੇ ਕਲਕੱਤਾ ’ਤੇ ਕੇਂਦਰਤ ਸੀ ਅਤੇ ਹੁਣ ਮੁੰਬਈ ਵਿਖੇ ਹੈ, ਦੇ ਪਹਿਲੇ ਸੁਪਰਸਟਾਰ ਸਨ। ਕੁੰਦਨ ਲਾਲ ਸਹਿਗਲ ਕੇ ਐੱਲ ਸਹਿਗਲ ਦੇ ਨਾਮ ਮਸ਼ਹੂਰ ਸਨ। ਉਨ੍ਹਾਂ ਦਾ ਜਨਮ 11 ਅਪ੍ਰੈਲ 1904 ਨੂੰ ਜੰਮੂ ਦੇ ਨਵਾਸ਼ਹਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਮਰਚੰਦ ਸਹਿਗਲ ਜੰਮੂ ਸ਼ਹਿਰ ਵਿੱਚ ਤਹਿਸੀਲਦਾਰ ਸਨ। ਬਚਪਨ ਤੋਂ ਹੀ ਸਹਿਗਲ ਦਾ ਰੁਝਾਨ ਗੀਤ-ਸੰਗੀਤ ਵੱਲ ਸੀ। ਉਨ੍ਹਾਂ ਦੀ ਮਾਂ ਕੇਸਰੀਬਾਈ ਕੌਰ ਵੀ ਸੰਗੀਤ ਵਿੱਚ ਵੀ ਕਾਫ਼ੀ ਰੁਚੀ ਰੱਖਦੇ ਸਨ। ਸਹਿਗਲ ਨੇ ਕਿਸੇ ਉਸਤਾਦ ਟੋਮ ਸੰਗੀਤ ਦੀ ਸਿੱਖਿਆ ਨਹੀਂ ਲਈ ਸੀ, ਲੇਕਿਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗੀਤ ਦੇ ਗੁਰ ਇੱਕ ਸੂਫੀ ਸੰਤ ਸਲਮਾਨ ਯੁਸੂਫ ਤੋਂ ਸਿੱਖੇ। ਸਹਿਗਲ ਦੀ ਅਰੰਭਕ ਸਿੱਖਿਆ ਬਹੁਤ ਹੀ ਸਧਾਰਣ ਤਰੀਕੇ ਨਾਲ ਹੋਈ ਸੀ। ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡ ਜੀਵਨ ਨਿਰਬਾਹ ਲਈ ਉਨ੍ਹਾਂ ਨੇ ਰੇਲਵੇ ਵਿੱਚ ਟਾਈਮਕੀਪਰ ਦੀ ਮਾਮੂਲੀ ਨੌਕਰੀ ਕਰਨੀ ਪਈ ਸੀ। ਬਾਅਦ ਵਿੱਚ ਉਨ੍ਹਾਂ ਨੇ ਰੇਮਿੰਗਟਨ ਨਾਮਕ ਟਾਇਪਰਾਇਟਿੰਗ ਮਸ਼ੀਨ ਦੀ ਕੰਪਨੀ ਵਿੱਚ ਸੇਲਜਮੈਨ ਦੀ ਨੌਕਰੀ ਵੀ ਕੀਤੀ।